1. Home
  2. ਖਬਰਾਂ

Monsoon 2022 : ਬੰਗਾਲ ਦੀ ਖਾੜੀ 'ਚ ਪਹੁੰਚਿਆ ਮਾਨਸੂਨ! ਜਾਣੋ ਕਦੋਂ ਮਿਲੇਗੀ ਤੁਹਾਡੇ ਸੂਬੇ ਨੂੰ ਗਰਮੀ ਤੋਂ ਰਾਹਤ?

ਪੰਜਾਬ 'ਚ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ, ਪਰ ਬੁੱਧਵਾਰ ਤੋਂ ਇਸ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸੂਬੇ 'ਚ ਮੌਸਮ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਨਿਕਲੇਗੀ।

Gurpreet Kaur Virk
Gurpreet Kaur Virk
ਕਦੋਂ ਮਿਲੇਗੀ ਗਰਮੀ ਤੋਂ ਰਾਹਤ?

ਕਦੋਂ ਮਿਲੇਗੀ ਗਰਮੀ ਤੋਂ ਰਾਹਤ?

Punjab Weather : ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਨੂੰ ਪੰਜਾਬ 'ਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ ਸੀ। ਬੇਸ਼ਕ ਸੂਬੇ 'ਚ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ, ਪਰ ਬੁੱਧਵਾਰ ਤੋਂ ਇਸ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਨਿਕਲੇਗੀ। ਇਸ ਕਾਰਨ ਤਾਪਮਾਨ ਅਤੇ ਗਰਮੀ ਵਿੱਚ ਵਾਧਾ ਹੋਵੇਗਾ।

ਮੌਸਮ ਵਿਭਾਗ ਵੱਲੋਂ ਭਵਿੱਖਬਾਣੀ (Meteorological Department)

ਮੌਸਮ ਵਿਭਾਗ ਨੇ 19 ਅਤੇ 20 ਮਈ ਨੂੰ ‘ਲੂ’ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਕਾਰਨ ਮੌਸਮ ਫਿਰ ਤੋਂ ਬਦਲ ਜਾਵੇਗਾ ਅਤੇ ਅਸਮਾਨ ਵਿੱਚ ਹਲਕੇ ਬੱਦਲ ਦਿਖਾਈ ਦੇਣਗੇ ਅਤੇ ਬਾਰਿਸ਼ ਹੋਣ ਦੀ ਵੀ ਉਮੀਦ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਠਿੰਡਾ, ਮੁਕਤਸਰ ਅਤੇ ਫ਼ਿਰੋਜ਼ਪੁਰ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 39 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ, ਮੁਕਤਸਰ ਅਤੇ ਫ਼ਿਰੋਜ਼ਪੁਰ ਵਿੱਚ 42.3 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਮੁਤਾਬਕ ਅਗਲੇ ਦੋ-ਤਿੰਨ ਦਿਨਾਂ 'ਚ ਮਾਨਸੂਨ ਪੂਰੇ ਅੰਡੇਮਾਨ ਸਾਗਰ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਮੱਧ ਪੂਰਬੀ ਬੰਗਾਲ ਦੀ ਖਾੜੀ ਨੂੰ ਕਵਰ ਕਰ ਲਵੇਗਾ। ਜਿਕਰਯੋਗ ਹੈ ਕਿ ਮਾਨਸੂਨ ਆਮ ਤੌਰ 'ਤੇ 22 ਮਈ ਤੋਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਸਰਗਰਮ ਹੁੰਦਾ ਹੈ। ਇਸ ਵਾਰ ਇਹ 6 ਦਿਨ ਪਹਿਲਾਂ ਹੀ ਸਰਗਰਮ ਹੋ ਗਿਆ ਹੈ।

ਮਾਨਸੂਨ ਕਦੋਂ ਕਿਸ ਸੂਬੇ ਵਿੱਚ ਦੇਵੇਗਾ ਦਸਤਕ

    ਤਰੀਕ

                 

ਸੂਬਾ/ਖੇਤਰ

 

26 ਮਈ

 

ਬੰਗਾਲ ਦੀ ਖਾੜੀ

 

27 ਮਈ - 1 ਜੂਨ

 

ਕੇਰਲ, ਲਕਸ਼ਦੀਪ, ਪੁਡੂਚੇਰੀ, ਤਾਮਿਲਨਾਡੂ

 

5 ਜੂਨ

 

ਕਰਨਾਟਕ, ਅਸਾਮ, ਮੇਘਾਲਿਆ

 

6-10 ਜੂਨ

 

ਮਹਾਰਾਸ਼ਟਰ, ਤੇਲੰਗਾਨਾ, ਸਿੱਕਮ

 

11-15 ਜੂਨ

 

ਛੱਤੀਸਗੜ੍ਹ, ਬਿਹਾਰ, ਝਾਰਖੰਡ

 

16-20 ਜੂਨ

 

ਪੂਰਬੀ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ

 

21-25 ਜੂਨ

 

ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ

 

 26-30 ਜੂਨ

 

ਪੰਜਾਬ, ਹਰਿਆਣਾ

 

ਉੱਤਰ ਭਾਰਤ 'ਚ ਸਦੀ ਦੀ ਸਭ ਤੋਂ ਭਿਆਨਕ ਗਰਮੀ

ਇਸ ਵਾਰ ਉੱਤਰੀ ਭਾਰਤ ਸਦੀ ਦੀ ਸਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ, ਰਾਜਸਥਾਨ ਦੇ ਧੌਲਪੁਰ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਅਤੇ ਯੂਪੀ ਦੇ ਬਾਂਦਾ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 49 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ 12 ਤੋਂ ਵੱਧ ਸ਼ਹਿਰਾਂ ਵਿੱਚ 44 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਧੌਲਪੁਰ (46.1 ਡਿਗਰੀ) ਸਭ ਤੋਂ ਵੱਧ, ਝਾਂਸੀ (45.6 ਡਿਗਰੀ), ਨੌਗਾਵਾਂ (45.5 ਡਿਗਰੀ), ਬਠਿੰਡਾ (45.1 ਡਿਗਰੀ), ਵਾਰਾਣਸੀ, ਪਟਿਆਲਾ ਅਤੇ ਸਿੱਧੀ (45 ਡਿਗਰੀ) ਸੀ।

ਇਹ ਵੀ ਪੜ੍ਹੋ : Monsoon 2022: ਤੇਜ਼ ਹਵਾਵਾਂ ਨਾਲ ਤਾਪਮਾਨ ਵਿੱਚ ਗਿਰਾਵਟ! ਮੀਂਹ ਦਾ ਇੰਤਜ਼ਾਰ ਕਰ ਰਹੇ ਲੋਕ!

ਦੱਖਣੀ ਭਾਰਤ 'ਚ ਕੀ ਹੋਵੇਗਾ ਸਥਿਤੀ?

ਮੌਸਮ ਵਿਭਾਗ ਮੁਤਾਬਕ ਆਮ ਤੌਰ 'ਤੇ ਕੇਰਲ 'ਚ ਮਾਨਸੂਨ 1 ਜੂਨ ਨੂੰ ਦਸਤਕ ਦਿੰਦਾ ਹੈ। ਇਸ ਵਾਰ ਰਾਹਤ ਦੀ ਖਬਰ ਇਹ ਹੈ ਕਿ ਮਾਨਸੂਨ ਤਿੰਨ ਤੋਂ ਪੰਜ ਦਿਨ ਪਹਿਲਾਂ ਹੀ ਇੱਥੇ ਪਹੁੰਚ ਸਕਦਾ ਹੈ। ਇਸ ਦਾ ਮਤਲਬ ਹੈ ਕਿ 27 ਮਈ ਤੋਂ 1 ਜੂਨ ਤੱਕ ਇੱਥੇ ਮਾਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਦੇ ਅਨੁਸਾਰ, ਅਗਲੇ ਪੰਜ ਦਿਨਾਂ ਵਿੱਚ, ਕੇਰਲ, ਕਰਨਾਟਕ ਵਿੱਚ ਕੁਝ ਥਾਵਾਂ 'ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਪ੍ਰੀ-ਮਾਨਸੂਨ ਮੀਂਹ ਦੀ ਸੰਭਾਵਨਾ ਹੈ।

Summary in English: Monsoon 2022: Monsoon arrives in Bay of Bengal! Know when your province will get heat relief?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters