1. Home
  2. ਖਬਰਾਂ

13 ਤੋਂ 17 ਦਸੰਬਰ 2023 ਤੱਕ ਪੁਣੇ ਵਿੱਚ ਖੇਤੀਬਾੜੀ ਪ੍ਰਦਰਸ਼ਨੀ "KISAN" ਦਾ ਆਯੋਜਨ

ਮਹਾਰਾਸ਼ਟਰ ਦੇ ਪੁਣੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ "KISAN" ਦਾ ਆਯੋਜਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ 13 ਦਸੰਬਰ ਨੂੰ ਸ਼ੁਰੂ ਹੋਈ ਹੈ, ਜੋ 17 ਦਸੰਬਰ ਤੱਕ ਜਾਰੀ ਰਹੇਗੀ।

Gurpreet Kaur Virk
Gurpreet Kaur Virk
ਪੰਜ ਰੋਜ਼ਾ ਖੇਤੀ ਪ੍ਰਦਰਸ਼ਨੀ 'KISAN' ਸ਼ੁਰੂ, ਜਾਣੋ ਕਿਸਾਨਾਂ ਲਈ ਇੱਥੇ ਕੀ ਹੈ ਖਾਸ ?

ਪੰਜ ਰੋਜ਼ਾ ਖੇਤੀ ਪ੍ਰਦਰਸ਼ਨੀ 'KISAN' ਸ਼ੁਰੂ, ਜਾਣੋ ਕਿਸਾਨਾਂ ਲਈ ਇੱਥੇ ਕੀ ਹੈ ਖਾਸ ?

KISAN: ਭਾਰਤ ਦੀ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ "ਕਿਸਾਨ" ਸ਼ੁਰੂ ਹੋ ਗਈ ਹੈ। ਇਹ ਪੰਜ ਦਿਨਾਂ ਪ੍ਰਦਰਸ਼ਨੀ 13 ਤੋਂ 17 ਦਸੰਬਰ 2023 ਤੱਕ ਪੁਣੇ, ਮਹਾਰਾਸ਼ਟਰ ਵਿੱਚ ਲਗਾਈ ਗਈ ਹੈ। ਦੱਸ ਦੇਈਏ ਕਿ ਇਹ ਪ੍ਰਦਰਸ਼ਨੀ ਇੰਟਰਨੈਸ਼ਨਲ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ, ਮੋਸ਼ੀ ਵਿਖੇ ਲਗਾਈ ਗਈ ਹੈ। 15 ਏਕੜ ਵਿੱਚ ਫੈਲੀ ਇਹ ਪ੍ਰਦਰਸ਼ਨੀ ਹਰ ਸਾਲ ਪੁਣੇ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਦੁਆਰਾ ਆਯੋਜਿਤ ਕੀਤੀ ਜਾਂਦੀ ਹੈ।

ਇਹ ਪ੍ਰਦਰਸ਼ਨੀ ਪੰਜ ਦਿਨਾਂ ਦੀ ਪ੍ਰਦਰਸ਼ਨੀ ਹੈ ਅਤੇ ਕਿਸਾਨ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਕਿਸਾਨਾਂ ਤੱਕ ਆਧੁਨਿਕ ਤਕਨੀਕ ਅਤੇ ਨਵੇਂ ਵਿਚਾਰਾਂ ਨੂੰ ਪਹੁੰਚਾਉਣਾ ਹੈ। ਇਸ ਸਾਲ ਕਿਸਾਨ ਪ੍ਰਦਰਸ਼ਨੀ ਵਿੱਚ ਵੱਖ-ਵੱਖ ਬੂਥ ਜਿਵੇਂ ਕਿ ਸੁਰੱਖਿਅਤ ਖੇਤੀ, ਜਲ ਯੋਜਨਾਬੰਦੀ, ਖੇਤੀ ਸਮੱਗਰੀ, ਮਸ਼ੀਨਰੀ, ਪਸ਼ੂ ਧਨ, ਬਾਇਓ, ਊਰਜਾ, ਬਾਗ ਅਤੇ ਖੇਤੀ ਛੋਟੇ ਉਦਯੋਗਾਂ ਦੇ ਬੂਥ ਲਗਾਏ ਗਏ ਹਨ। ਇਸ ਦੇ ਨਾਲ ਹੀ ਇਸ ਪ੍ਰਦਰਸ਼ਨੀ ਵਿੱਚ ਕਿਸਾਨਾਂ ਨੂੰ ਖੇਤੀ ਖੇਤਰ ਦੀਆਂ ਨਵੀਆਂ ਤਕਨੀਕਾਂ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪ੍ਰੋਗਰਾਮ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਪ੍ਰਦਰਸ਼ਨੀ ਵਿੱਚ ਖੇਤੀਬਾੜੀ ਵਿੱਚ ਨਵੀਨਤਮ ਉਤਪਾਦ ਅਤੇ ਨਵੀਨਤਾਕਾਰੀ ਸੰਕਲਪਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਕਿਸਾਨ ਪ੍ਰਦਰਸ਼ਨੀ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਇਸ ਦੌਰਾਨ ਦੇਸ਼ ਭਰ ਦੇ ਕਿਸਾਨ ਅਤੇ ਖੇਤੀ ਸਟਾਰਟਅੱਪ ਇਸ ਵਿੱਚ ਹਿੱਸਾ ਲੈ ਰਹੇ ਹਨ। ਅੰਦਾਜ਼ਾ ਹੈ ਕਿ ਇਨ੍ਹਾਂ 5 ਦਿਨਾਂ 'ਚ ਦੇਸ਼ ਭਰ ਤੋਂ 1.5 ਲੱਖ ਤੋਂ ਵੱਧ ਕਿਸਾਨ ਇਸ ਪ੍ਰਦਰਸ਼ਨੀ 'ਚ ਹਿੱਸਾ ਲੈਣਗੇ। ਇਸੇ ਲੜੀ ਤਹਿਤ ਕਿਸਾਨ ਮੇਲੇ ਦੇ ਪਹਿਲੇ ਅਤੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਐਗਰੋ ਸਟਾਰਟਅਪਾਂ ਨੇ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਕੀਤੀ।

ਇਹ ਵੀ ਪੜੋ: Gujarat ਦੇ Governor Acharya Devvrat ਵੱਲੋਂ Millionaire Farmer of India Award 2023 ਦਾ ਰਸਮੀ ਉਦਘਾਟਨ

Summary in English: Organized Agricultural Exhibition "KISAN" in Pune from 13th to 17th December 2023

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters