1. Home
  2. ਖਬਰਾਂ

PAU Advisory: ਪੰਜਾਬ ਦੇ ਕਿਸਾਨਾਂ ਨੂੰ ਸਲਾਹ, ਮੌਜੂਦਾ ਮੌਸਮ ਅਨੁਸਾਰ ਖੇਤੀਬਾੜੀ ਫਸਲਾਂ, ਬਾਗਬਾਨੀ, ਸਬਜ਼ੀਆਂ ਅਤੇ ਪਸ਼ੂ ਪਾਲਣ ਲਈ ਕਰੋ ਇਹ ਕੰਮ

ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ Punjab Agricultural University ਨੇ ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਮਾਹਿਰਾਂ ਵੱਲੋਂ ਖੇਤੀ ਫ਼ਸਲਾਂ, ਬਾਗਬਾਨੀ, ਸਬਜ਼ੀਆਂ ਅਤੇ ਪਸ਼ੂ ਪਾਲਣ ਸਬੰਧੀ ਕੁਝ ਅਹਿਮ ਸਲਾਹਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਪਣਾ ਕੇ ਕਿਸਾਨ ਭਰਾ ਆਪਣੀਆਂ ਫ਼ਸਲਾਂ ਅਤੇ ਪਸ਼ੂਆਂ ਦੀ ਰੱਖਿਆ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਲਾਹ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਲਾਹ

Punjab Farmers: ਅੱਜ ਕੱਲ੍ਹ ਮੌਸਮ ਵਿੱਚ ਬਦਲਾਅ ਦੇਖਣਾ ਆਮ ਹੋ ਗਿਆ ਹੈ, ਅਜਿਹੇ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਖਰਾਬ ਹੋਣ ਦੀ ਚਿੰਤਾ ਬਣੀ ਰਹਿੰਦੀ ਹੈ। ਕਿਸਾਨਾਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੇਖਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਨੇ ਪੰਜਾਬ ਦੇ ਕਿਸਾਨਾਂ ਲਈ ਜ਼ਰੂਰੀ ਸਲਾਹ ਜਾਰੀ ਕੀਤੀ ਹੈ।

ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਿਰਾਂ ਨੇ ਖੇਤੀ ਫ਼ਸਲਾਂ, ਬਾਗਬਾਨੀ, ਸਬਜ਼ੀਆਂ ਅਤੇ ਪਸ਼ੂ ਪਾਲਣ ਸਬੰਧੀ ਕੁਝ ਅਹਿਮ ਸਲਾਹਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਆਪਣਾ ਕੇ ਕਿਸਾਨ ਭਰਾ ਆਪਣੀਆਂ ਫ਼ਸਲਾਂ ਅਤੇ ਪਸ਼ੂਆਂ ਦੀ ਰੱਖਿਆ ਕਰ ਸਕਦੇ ਹਨ।

ਖੇਤੀ ਫ਼ਸਲਾਂ

ਕਣਕ: ਕਣਕ ਦੀ ਫ਼ਸਲ ਪੱਕਣ ਤੇ ਹੈ, ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਣਕ ਨੂੰ ਪਾਣੀ ਲਾਓ। ਵੱਧਦੇ ਤਾਪਮਾਨ ਤੋਂ ਬਚਾਉਣ ਲਈ ਕਣਕ ਦੀ ਫਸਲ ਨੂੰ ਦਾਣਾ ਭਰਨ ਸਮੇਂ 15 ਗਰਾਮ ਸੈਲੀਸਿਲਕ ਏਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਸਪ੍ਰੇਅ ਕਰੋ।

ਕਮਾਦ: ਫ਼ਸਲ ਦੇ ਚੰਗੇਰੇ ਝਾੜ ਲਈ 7 ਤੋਂ 12 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਖਾਦਾਂ ਪਾਉਣ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ। ਪਾਣੀ ਦੀ ਬੱਚਤ ਲਈ ਗੰਨੇ ਦੀਆਂ ਲਾਈਨਾਂ ਵਿਚਕਾਰ 20-25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਜਾਂ ਗੰਨੇ ਦੀ ਪੱਤੀ ਵਿਛਾ ਦੇਵੋ। ਜੇਕਰ ਫ਼ਸਲ ਲਾਲ ਸੜਨ ਜਾਂ ਮੁਰਝਾਈ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਨੂੰ ਰੇਟੂਨ ਨਾ ਕਰੋ।

ਤੇਲਬੀਜ: ਚੇਪੇ ਦੇ ਹਮਲੇ ਤੋਂ ਬਚਾਉਣ ਲਈ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੇਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੌ। ਰੋਗਰ ਸੁਰੰਗੀ ਕੀੜੇ ਦੀ ਰੋਕਥਾਮ ਵੀ ਕਰੇਗੀ।

ਕਪਾਹ ਤੇ ਨਰਮਾ: ਨਰਮੇ ਤੇ ਕਪਾਹ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਜਾਂ ਬੀ ਟੀ ਨਰਮੇ ਦੀਆਂ ਕਿਸਮਾਂ ਜਾਂ ਦੋਗਲੀਆਂ ਕਿਸਮਾਂ ਦੀ ਬਿਜਾਈ 15 ਅਪ੍ਰੈਲ ਤੋਂ ਸ਼ੁਰੂ ਕਰ ਦਿਉ। ਕਪਾਹ-ਨਰਮੇਂ ਦੀ ਫਸਲ ਵਿੱਚ ਨਾਗੇ ਭਰਨ ਲਈ ਲਿਫਾਫਿਆਂ ਵਿੱਚ ਬੀਜ ਗਾਉ।ਵਧੀਆ ਜਮਾਅ ਲਈ ਚੰਗੇ ਪਾਣੀ ਨਾਲ ਭਰਵੀਂ ਰੌਣੀ ਕਰੋ।

ਹਰੇ ਚਾਰੇ: ਅਗੇਤੇ ਚਾਰੇ ਦੀ ਬਿਜਾਈ ਦਾ ਇਹ ਢੁੱਕਵਾਂ ਸਮਾਂ ਹੈ। ਇਨ੍ਹਾਂ ਚਾਰਿਆਂ ਵਿੱਚੋਂ ਮੱਕੀ, ਚਰੀ, ਬਾਜਰਾ, ਗਿੰਨੀ ਘਾਹ ਅਤੇ ਨੇਪੀਅਰ ਬਾਜਰਾ ਆਉਂਦੇ ਹਨ ਜੋ ਕਿ ਹਰੇ ਚਾਰੇ ਦੀ ਕਮੀ ਵਾਲੇ ਸਮੇਂ ਚੰਗੀ ਕਵਾਲਿਟੀ ਦਾ ਹਰਾ ਚਾਰਾ ਦਿੰਦੇਹਨ। ਬੀਜ ਹਰੇ ਚਾਰੇ ਲਈ ਰੱਖੇ ਬਰਸੀਮ ਦੇ ਖੇਤ ਵਿੱਚੋਂ ਕਾਸ਼ਨੀ ਨਦੀਨ ਪੁੱਟ ਦਿਉ।

ਬਾਗਬਾਨੀ

ਗਰਮੀ ਵਧਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਆੜੂ ਅਤੇ ਅਲੂਚੇ ਦੇ ਬਾਗਾਂ ਵਿੱਚ ਲਗਾਤਾਰ ਸਿੱਲ੍ਹ ਬਣਾਈ ਰੱਖੋ। ਅੰਬ,ਲੀਚੀ, ਨਾਸ਼ਪਾਤੀ ਅਤੇ ਨਿੰਬੂ ਜਾਤੀ ਦੇ ਫ਼ਲਾਂ ਨੂੰ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ। ਨਵੇਂ ਲਗਾਏ ਬੂਿਟਆਂ ਦੇ ਜੜ੍ਹ-ਮੁੱਢ ਵਾਲੇ ਭਾਗ ਤੇ ਆਏ ਫ਼ੁਟਾਰੇ ਨੂੰ ਲਗਾਤਾਰ ਤੋੜਦੇ ਰਹੋ ।ਅੰਬਾਂ ਦੇ ਬੂਟਿਆਂ ਨੂੰ ਚਿੱਟੋਂ ਰੋਗ ਤੋਂ ਬਚਾਉਣ ਲਈ 1.0 ਮਿ.ਲੀ ਕੰਟਾਫ਼ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕੋ। ਫ਼ਲਦਾਰ ਬੂਿਟਆਂ ਨੂੰ ਸਿਫ਼ਾਰਸ਼ਾਂ ਮੁਤਾਬਿਕ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾ ਦਿਉ ਅਤੇ ਨਾਸ਼ਪਾਤੀ ਦੇ ਬਾਗਾਂ ਵਿੱਚ ਖਾਦਾਂ ਪਾਉਣ ਤੋਂ ਬਾਅਦ ਝੋਨੇ ਦੀ ਪਰਾਲੀ ਨਾਲ ਮਲਿਚੰਗ (10 ਸੈਂਟੀਮੀਟਰ ਮੋਟੀ ਤਿਹ) ਕਰੋ।

ਇਹ ਵੀ ਪੜੋ: Somani Kanak Seedz ਅਤੇ Krishi Jagran ਵਿਚਾਲੇ MoU Sign, ਹੁਣ Small Farmers ਨੂੰ ਵੀ ਮਿਲੇਗੀ ਪਛਾਣ

ਸਬਜ਼ੀਆਂ

ਟਮਾਟਰ, ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤੇ ਵੇਲਾਂ ਵਾਲੀਆਂ ਸਬਜ਼ੀਆਂ ਨੂੰ ਪਾਣੀ ਸਹੀ ਅੰਤਰਾਲ ਤੇ ਦਿਉ ਅਤੇ ਲੋੜ ਤੋਂ ਵੱਧ ਪਾਣੀ ਨਾਲ ਨਾ ਲਾਉ। ਤੁੜਾਈ ਸਮੇਂ ਬੂਟਿਆਂ ਦਾ ਧਿਆਨ ਰੱਖੋ ਤਾਂ ਜੋ ਇਹਨਾਂ ਨੂੰ ਨੁਕਸਾਨ ਨਾ ਪਹੁੰਚੇ। ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਤੁੜਾਈ ਸਮੇਂ-ਸਮੇਂ ਤੇ ਕਰਦੇ ਰਹੋ। ਮਾਰਚ ਵਿੱਚ ਬੀਜੀ ਗਈ ਸਾਉਣੀ ਦੇ ਗੰਢਿਆਂ ਦੀ ਪਨੀਰੀ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਅਤੇ 5-7 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ।

ਪਸ਼ੂ ਪਾਲਣ

ਕੱਟੜੂਆਂ ਅਤੇ ਵੱਛੜੂਆਂ ਨੂੰ ਮਲੱ ਪਰਹਿਤ ਕਰਨ ਲਈ ਪਹਿਲੀ ਵਾਰ ਦਵਾਈ 10 ਦਿਨ ਦੀ ਉਮਰ ਤੇ ਦਿਉ ਅਤੇ ਦੋਬਾਰਾ 15 ਦਿਨ ਤੇ ਅਤੇ ਇਸ ਤੋਂ ਬਾਅਦ 3 ਮਹੀਨੇ ਦੀ ਉਮਰ ਤੇ ਦੇਣੀ ਚਾਹੀਦੀ ਹੈ।ਉਸ ਤੋਂ ਬਾਅਦ ਪਸ਼ੂ ਪਾਲਕ ਨੂੰ ਚਾਹੀਦਾ ਹੈ ਕਿ ਹਰ 3 ਮਹੀਨੇ ਬਾਅਦ ਇਕ ਸਾਲ ਦੀ ਉਮਰ ਤੱਕ ਦਵਾਈ ਦਿੰਦਾ ਰਹੇ। ਮਸਨੂਈ ਗਰਭਦਾਨ ਤੋਂ ਬਾਅਦ ਆਪਣੀਆਂ ਮੱਝਾਂ ਗਾਵਾਂ ਨੂੰ 3 ਮਹੀਨੇ ਤੇ ਗਰਭ ਲਈ ਚੈੱਕ ਕਰਵਾਉਣਾ ਚਾਹੀਦਾ ਹੈ।ਪਸ਼ੂਆਂ ਨੂੰ ਕਦੇ ਵੀ ਜਿਆਦਾ ਅਨਾਜ ਨਾ ਖਵਾਉ ਕਿਉਂਕਿ ਇਸ ਨਾਲ ਮੇਹਦੇ ਵਿਚ ਤੇ ਜਾਬੀਮਾਦਾ ਜਿਆਦਾ ਹੋ ਜਾਂਦਾ ਹੈ ਅਤੇ ਪਸ਼ੂ ਲਈ ਨੁਕਸਾਨ ਦੇਹ ਸਾਬਤ ਹੁੰਦਾ ਹੈ

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: PAU Advisory: Advice to the farmers of Punjab, according to the current weather, do this work for agricultural crops, horticulture, vegetables and animal husbandry.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters