1. Home
  2. ਖਬਰਾਂ

ਖੇਤੀ ਕਾਨੂੰਨ ਦੀ ਵਾਪਸੀ ਤੋਂ ਬਾਅਦ ਪੀਐਮ ਮੋਦੀ ਪਹਿਲੀ ਵਾਰ ਪੰਜਾਬ ਦਾ ਕਰਨਗੇ ਦੌਰਾ

ਪੰਜਾਬ ਵਿਧਾਨਸਭਾ ਚੋਂਣਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 5 ਜਨਵਰੀ ਨੂੰ ਫਿਰੋਜਪੁਰ ਜਿਲ੍ਹੇ ਵਿਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਣਗੇ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਪ੍ਰਧਾਨਮੰਤਰੀ ਦੀ ਪੰਜਾਬ ਵਿਚ ਪਹਿਲੀ ਰੈਲੀ ਹੋਵੇਗੀ ।ਪ੍ਰਧਾਨਮੰਤਰੀ ਪੰਜਾਬ ਦੇ ਫਿਰੋਜਪੁਰ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਆਰ) ਨੇ ਇਕ ਸੈਟੇਲਾਈਟ ਕੇਂਦਰ ਦਾ ਵੀ ਉਦਘਾਟਨ ਕਰਨ ਵਾਲ਼ੇ ਹਨ ।

Pavneet Singh
Pavneet Singh
PM Modi

PM Modi

ਪੰਜਾਬ ਵਿਧਾਨਸਭਾ ਚੋਂਣਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 5 ਜਨਵਰੀ ਨੂੰ ਫਿਰੋਜਪੁਰ ਜਿਲ੍ਹੇ ਵਿਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਣਗੇ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਪ੍ਰਧਾਨਮੰਤਰੀ ਦੀ ਪੰਜਾਬ ਵਿਚ ਪਹਿਲੀ ਰੈਲੀ ਹੋਵੇਗੀ ।ਪ੍ਰਧਾਨਮੰਤਰੀ ਪੰਜਾਬ ਦੇ ਫਿਰੋਜਪੁਰ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਆਰ) ਨੇ ਇਕ ਸੈਟੇਲਾਈਟ ਕੇਂਦਰ ਦਾ ਵੀ ਉਦਘਾਟਨ ਕਰਨ ਵਾਲ਼ੇ ਹਨ । ਪ੍ਰੋਗਰਾਮ ਹੋਣ ਤੋਂ ਬਾਅਦ ਉਹਨਾਂ ਦੀ ਰੈਲੀ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ । ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਪੀਜੀਆਈਐਮਆਰ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕੈਪਟਨ ਅਮਰਿੰਦਰ ਸਿੰਘ ਵੀ ਹੋਣਗੇ ਸ਼ਾਮਲ

ਪੀਐਮ ਮੋਦੀ ਦੀ ਸਿਆਸੀ ਰੈਲੀ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਿਓਂਕਿ ਉਹਨਾਂ ਦੇ ਨਾਲ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ । ਪੰਜਾਬ ਦੇ ਸਾਬਕਾ ਮੁੱਖਮੰਤਰੀ ਅਮ੍ਰਿੰਦਵੇਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਵੀ ਰੈਲੀ ਵਿਚ ਹਿੱਸਾ ਲੈਣਗੇ । ਪੀਐਮ ਮੋਦੀ ਦੁਆਰਾ ਪ੍ਰਸਤਾਵਿਤ ਰੈਲੀ ਤੇ ਜਵਾਬ ਦਿੰਦੇ ਹੋਏ , ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ , ਭਾਜਪਾ ਜਿੰਨੀ ਚਾਵੇ ਉਹਨੀ ਮੀਟਿੰਗਾਂ ਕਰ ਸਕਦਾ ਹੈ, ਪਰ ਇਕ ਵੀ ਨਿਰਵਾਚਨ ਖੇਤਰ ਨਹੀਂ ਜਿੱਤ ਸਕਣਗੇ ।

ਪੀਐਮ ਨੂੰ ਕੋਈ ਵੀ ਰੈਲੀ ਨਹੀਂ ਕਰਨ ਦੇਵੇਗਾ: ਸ਼੍ਰੋਮਣੀ ਅਕਾਲੀ ਦਲ

ਧਿਆਨ ਦੇਣ ਵਾਲੀ ਗੱਲ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦੱਲ ਦੇ ਵਿਚ 23 ਸਾਲ ਗਠਜੋੜ ਪਿਛਲੇ ਸਾਲ ਟੁੱਟ ਗਿਆ ਜਦ ਸ਼੍ਰੋਮਣੀ ਅਕਾਲੀ ਦੱਲ ਨੇ ਖੇਤੀ ਕਾਨੂੰਨਾਂ ਨੂੰ ਲੈਕੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ.ਦੀ.ਏ) ਛੱਡ ਦਿੱਤਾ । ਸ਼੍ਰੋਮਣੀ ਅਕਾਲੀ ਦੱਲ ਨੇ ਕਿਹਾ ਕਿ ਜਦ ਤਕ ਕਿਸਾਨਾਂ ਦੀ ਮੰਗਾ ਪੂਰੀ ਨਹੀਂ ਕੀਤੀ ਜਾਂਦੀ , ਪ੍ਰਧਾਨਮੰਤਰੀ ਦੀ ਕੋਈ ਰੈਲੀ ਨਹੀਂ ਕਰਨ ਦੇਣਗੇ । ਸ਼੍ਰੋਮਣੀ ਅਕਾਲੀ ਦੱਲ ਦੇ ਸਾਬਕਾ ਵਿਧਾਇਕ ਅਤੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਜਗਦੀਪ ਸਿੰਘ ਭਾਜਪਾ ਵਿਚ ਸ਼ਾਮਲ ਹੋ ਗਏ ਹਨ ।

19 ਨਵੰਬਰ ਨੂੰ ਰੱਦ ਕੀਤੇ ਗਏ ਸੀ ਖੇਤੀ ਕਾਨੂੰਨ

ਧਿਆਨ ਦੇਣ ਵਾਲੀ ਗੱਲ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 19 ਨਵੰਬਰ ਨੂੰ ਰੱਦ ਕੀਤੇ ਸੀ । ਇਨ੍ਹਾਂ ਵਿਧਾਇਕਾਂ ਨੂੰ 2020 ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਵਾਪਸ ਲਿੱਤਾ ਗਿਆ ਸੀ । ਜਿਸ ਦੇ ਬਾਅਦ ਇਕ ਸਾਲ ਤੋਂ ਤਿੰਨ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਬਾਡਰਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 9 ਦਸੰਬਰ ਨੂੰ ਆਪਣਾ ਅੰਦੋਲਨ ਖਤਮ ਕਰ ਦਿੱਤਾ ਗਿਆ ਅਤੇ ਕਿਸਾਨ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲੇ ਗਏ ।

ਕਈ ਪਾਰਟੀਆਂ ਨਾਲ ਗਠਜੋੜ ਵਿੱਚ ਚੋਣ ਲੜੇਗੀ ਭਾਜਪਾ

ਪੰਜਾਬ ਵਿੱਚ ਵਿਧਾਨਸਭਾ ਚੋਣ 2022 ਵਿੱਚ ਹੋਣਗੇ । ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਸਿਆ ਕਿ ਭਾਜਪਾ , ਸ਼ਰਫੋਮਣੀ ਅਕਾਲੀ ਦੱਲ ਅਤੇ ਅਮਰਿੰਦਰ ਸਿੰਘ ਦੇ ਲੀਡਰਸ਼ਿਪ ਵਾਲੇ ਪੰਜਾਬ ਲੋਕ ਕਾਂਗਰਸ ਨੇ ਸੀਟ ਵੰਢ ਤੇ ਫੈਸਲਾ ਕਰਨ ਦੇ ਲਈ 6 ਮੈਂਬਰਾਂ ਦੀ ਕਮੇਟੀ ਬਣਾਈ ਹੈ । 2017 ਦੇ ਪੰਜਾਬ ਵਿਧਾਨਸਭਾ ਚੋਂਣਾ ਵਿੱਚ , ਕਾਂਗਰਸ ਨੇ 77 ਸੀਟਾਂ ਜਿੱਤ ਕੇ ਰਾਜ ਵਿੱਚ ਪੂਰਨ ਬਹੁਮਤ ਕੀਤਾ ਸੀ ਅਤੇ 10 ਸਾਲ ਬਾਅਦ ਅਕਾਲੀ-ਭਾਜਪਾ ਸਰਕਾਰ ਨੂੰ ਬਾਹਰ ਕੱਢ ਦਿੱਤਾ। ਆਮ ਆਦਮੀ ਪਾਰਟੀ 117 ਮੈਂਬਰ ਪੰਜਾਬ ਵਿਧਾਨਸਭਾ ਵਿੱਚ 20 ਸੀਟਾਂ ਜਿੱਤ ਕੇ ਦੁੱਜੀ ਸਭਤੋਂ ਵੱਡੀ ਪਾਰਟੀ ਬਣਕੇ ਸਾਮਣੇ ਆਈ ਹੈ । ਸ਼੍ਰੋਮਣੀ ਅਕਾਲੀ ਦੱਲ ਕੇਵਲ 15 ਸੀਟਾਂ ਵਿੱਚ ਸਫਲ ਰਿਹਾ , ਜਦਕਿ ਭਾਜਪਾ ਨੂੰ 3 ਸੀਟਾਂ ਮਿਲੀਆਂ ਹਨ ।

ਇਹ ਵੀ ਪੜ੍ਹੋ :- ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਨੂੰ ਮਿਲਣਗੇ 2500 ਰੁਪਏ ਪ੍ਰਤੀ ਮਹੀਨਾ, 5 ਲੱਖ ਦਾ ਸਿਹਤ ਬੀਮਾ ਵੀ ਦੇਵੇਗੀ ਸਰਕਾਰ

Summary in English: PM Modi will visit Punjab for the first time after the return of agriculture law

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters