1. Home
  2. ਖਬਰਾਂ

ਜਲਦ ਸਾਰੇ ਬੈਂਕਾਂ ਵਿਚ ਬਿੰਨਾ ਏਟੀਐਮ ਕਾਰਡ ਤੋਂ ਪੈਸੇ ਕਢਾਉਣ ਦੀ ਸਹੂਲਤ ਹੋਵੇਗੀ ਜਾਰੀ !

ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਏਟੀਐਮ ਕਾਰਡ ਬਗੈਰ ਰਕਮ ਨਿਕਾਸ ਕਰਨ ਦਾ ਫੈਸਲਾ ਕਿੱਤਾ ਹੈ। ਇਸ ਸਹੂਲਤ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ।

Pavneet Singh
Pavneet Singh
Withdraw Money without ATM card

Withdraw Money without ATM card

ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਏਟੀਐਮ ਕਾਰਡ ਬਗੈਰ ਰਕਮ ਨਿਕਾਸ ਕਰਨ ਦਾ ਫੈਸਲਾ ਕਿੱਤਾ ਹੈ। ਇਸ ਸਹੂਲਤ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਟਿਕਾਂਤ ਦਾਸ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਏਟੀਐਮ ਤੋਂ ਕਾਰਡ ਰਹਿਤ ਰਕਮ ਕਢਾਉਣ ਦੀ ਸਹੂਲਤ ਦੇਸ਼ ਦੇ ਕੁਝ ਬੈਂਕਾਂ ਨੂੰ ਹੀ ਹੈ। ਹੁਣ ਯੂਪੀਆਈ ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ਏਟੀਐਮ ਨੈਟਵਰਕਾਂ ਵਿਚ ਕਾਰਡ-ਰਹਿਤ ਰਕਮ ਕਢਾਉਣ ਦੀ ਸਹੂਲਤ ਉਪਲੱਭਦ ਕਰਾਉਣ ਦਾ ਪ੍ਰਸਤਾਵ ਹੈ।

ਲੋਕਾਂ ਨੂੰ ਹੁਣ ਬਿੰਨਾ ਡੈਬਿਟ ਕਾਰਡ ਦੇ ਏਟੀਐਮ ਤੋਂ ਪੈਸੇ ਕਢਾਉਣ ਦੀ ਸਹੂਲਤ ਮਿਲੇਗੀ। ਇਹ ਸਹੂਲਤ ਹੁਣ ਨਸਾਰੇ ਬੈਂਕਾਂ ਨੂੰ ਦਿੱਤੀ ਜਾਵੇਗੀ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਟਿਕਾਂਤ ਦਾਸ ਨੇ ਇਸ ਦੀ ਪੁਸ਼ਟੀ ਕਿੱਤੀ ਹੈ। ਜਿਸ ਵਿਚ ਹੁਣ ਕਾਰਡ ਦੀ ਜਰੂਰਤ ਨਹੀਂ ਹੈ।

ਇਸ ਦਾ ਸਭਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਕੋਈ ਠੱਗ ਤੁਹਾਡੇ ਕਾਰਡ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇਗਾ ਅਤੇ ਇਸ ਤਰ੍ਹਾਂ ਹੋਣ ਵਾਲੀ ਧੋਖਾਧੜੀ ਦੇ ਮਾਮਲੇ ਖਤਮ ਹੋ ਜਾਣਗੇ। ਆਰਬੀਆਈ ਗਵਰਨਰ ਸ਼ਕਟਿਕਾਂਤ ਦਾਸ ਨੇ ਇਹ ਵੀ ਗੱਲ ਕਿੱਤੀ ਹੈ ਕਿ ਇਸ ਨਾਲ ਲੈਣ ਦੇਣ ਬਹੁਤ ਸੁਰੱਖਿਅਤ ਹੋ ਜਾਵੇਗਾ। ਆਰਬੀਆਈ ਦੇ ਗਵਰਨਰ ਸ਼ਕਟਿਕਾਂਤ ਦਾਸ ਨੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿਚ ਇਹ ਗੱਲ ਕਿੱਤੀ ਹੈ।

ਆਰਬੀਆਈ ਗਵਰਨਰ ਨੇ ਕਿਹਾ, ਮੌਜੂਦਾ ਸਮੇਂ ਵਿਚ ਏਟੀਐਮ ਦੁਆਰਾ ਕਾਰਡ ਰਹਿਤ ਰਕਮ ਕਢਾਉਣ ਦੀ ਸਹੂਲਤ ਸਿਰਫ ਕੁਝ ਬੈਂਕਾਂ ਨੂੰ ਦਿੱਤੀ ਗਈ ਹੈ। ਯੂਪੀਆਈ ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਨੂੰ ਇਹ ਸਹੂਲਤ ਪ੍ਰਦਾਨ ਕਿੱਤੀ ਗਈ ਹੈ। ਇਸ ਤੋਂ ਤੁਹਾਡਾ ਲੈਣ ਦੇਣ ਵੀ ਸੁਰੱਖਿਅਤ ਹੋਣ ਵਾਲਾ ਹੈ। ਤੁਹਾਨੂੰ ਇਸ ਦੇ ਰਾਹੀਂ ਧੋਖਾਧੜੀਆਂ ਨੂੰ ਰੋਕਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ : Online Business Idea: ਹੁਣ ਕਿਸਾਨ ਘਰ ਬੈਠੇ ਹੀ ਆਸਾਨੀ ਨਾਲ ਵੇਚ ਸਕਣਗੇ ਆਪਣੇ ਉਤਪਾਦ! ਜਾਣੋ ਇਸਦਾ ਤਰੀਕਾ

Summary in English: Soon all banks will have the facility to withdraw money without ATM card!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters