1. Home
  2. ਖਬਰਾਂ

ਅਪ੍ਰੈਲ ਦੀ ਗਰਮੀ ਹੁਣ ਮਾਰਚ ਦੇ ਅੱਧ ਵਿਚ ਹੀ ਸ਼ੁਰੂ; ਤਾਪਮਾਨ ਆਮ ਨਾਲੋਂ 6 ਡਿਗਰੀ ਵੱਧ, ਹੀਟ ਵੇਵ ਦੀ ਸੰਭਾਵਨਾ

ਇਸ ਵਾਰ ਮਾਰਚ ਵਿੱਚ ਹੀ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਰਚ ਦੇ ਅੱਧ ਵਿਚਾਲੇ ਹੀ ਪਾਰਾ 34 ਡਿਗਰੀ ਦਰਜ ਕੀਤਾ ਜਾ ਰਿਹਾ ਹੈ,

KJ Staff
KJ Staff
Heat Wave

Heat Wave

ਇਸ ਵਾਰ ਮਾਰਚ ਵਿੱਚ ਹੀ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਰਚ ਦੇ ਅੱਧ ਵਿਚਾਲੇ ਹੀ ਪਾਰਾ 34 ਡਿਗਰੀ ਦਰਜ ਕੀਤਾ ਜਾ ਰਿਹਾ ਹੈ, ਜੋ ਆਮ ਨਾਲੋਂ 6 ਡਿਗਰੀ ਵੱਧ ਜਾ ਰਿਹਾ ਹੈ। ਇਸ ਦੇ ਨਾਲ ਹੀ ਜੇਕਰ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਹ 20 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਹੈ, ਜੋ ਕਿ ਆਮ ਨਾਲੋਂ 6.6 ਡਿਗਰੀ ਵੱਧ ਹੈ।

ਲੋਕ ਅਤੇ ਕਿਸਾਨ ਪਰੇਸ਼ਾਨ

ਬਦਲਦੇ ਮੌਸਮ ਕਾਰਣ ਲੋਕਾਂ ਦਾ ਹਾਲ-ਬੇਹਾਲ ਹੈ। ਵਧਦੀ ਗਰਮੀ ਨੇ ਇਕ ਪਾਸੇ ਜਿੱਥੇ ਲੋਕ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ। ਓਥੇ ਹੀ, ਕਿਸਾਨ ਵੀ ਗਰਮੀ ਨੂੰ ਫਸਲਾਂ ਲਈ ਹਾਨੀਕਾਰਕ ਦੱਸ ਰਹੇ ਹਨ। ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ, ਜਿਸਦੇ ਚਲਦਿਆਂ ਉਹ ਫਸਲਾਂ ਦੀ ਸੁਰੱਖਿਆ ਲਈ ਵੱਖ-ਵੱਖ ਯੋਜਨਾਵਾਂ ਬਣਾ ਰਹੇ ਹਨ।

ਹੀਟ ਵੇਵ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ ਦਿੱਲੀ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ 'ਚ ਗਰਮੀ ਦਾ ਕਹਿਰ ਜਾਰੀ ਹੈ। ਆਈਐਮਡੀ ਚੰਡੀਗੜ੍ਹ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਇਸ ਵਾਰ ਗਰਮੀ ਜ਼ਿਆਦਾ ਪੈਣ ਵਾਲੀ ਹੈ ਅਤੇ ਅਪ੍ਰੈਲ ਦੇ ਅੰਤ ਤੋਂ ਹੀ ਹੀਟ ਵੇਵ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਪੈ ਰਹੀ ਗਰਮੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਰਮੀ ਕਿਸ ਤਰ੍ਹਾਂ ਨਾਲ ਆਪਣਾ ਕਹਿਰ ਬਰਸਾਏਗੀ।

ਮੀਂਹ ਦੀ ਕੋਈ ਸੰਭਾਵਨਾ ਨਹੀਂ

ਜਿਕਰਯੋਗ ਹੈ ਕਿ ਹੁਣ ਤੱਕ ਮਾਰਚ ਮਹੀਨੇ ਵਿੱਚ ਮੀਂਹ ਘੱਟ ਪਿਆ ਹੈ, ਪਰ ਜਨਵਰੀ ਅਤੇ ਫਰਵਰੀ ਵਿੱਚ ਹੋਈ ਰਿਕਾਰਡ ਤੋੜ ਬਰਸਾਤ ਨੇ ਜੂਨ ਤੱਕ ਦਾ ਕੋਟਾ ਪੂਰਾ ਕਰ ਦਿੱਤਾ ਹੈ। ਅਜਿਹੇ 'ਚ ਭਾਵੇਂ ਮਾਰਚ ਮਹੀਨੇ 'ਚ ਘੱਟ ਬਾਰਿਸ਼ ਹੋਵੇਗੀ, ਪਰ ਪਿਛਲੇ ਦੋ ਮਹੀਨਿਆਂ ਦੀ ਬਾਰਿਸ਼ ਦਾ ਇਸ ਮਹੀਨੇ ਵਿੱਚ ਕੋਈ ਖਾਸ ਫਰਕ ਨਹੀਂ ਪੈਣ ਵਾਲਾ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਗਰਮੀ ਜ਼ਿਆਦਾ ਹੁੰਦੀ ਹੈ, ਤਾਂ ਮੌਸਮ ਵਿੱਚ ਬਦਲਾਓ ਆਉਂਦਾ ਹੈ ਅਤੇ ਚੰਗੀ ਬਾਰਿਸ਼ ਦੇਖਣ ਨੂੰ ਮਿਲਦੀ ਹੈ।

ਦੱਸ ਦਈਏ ਕਿ ਪਿਛਲੇ 10 ਸਾਲਾਂ 'ਚ ਪਹਿਲੀ ਵਾਰ ਇਹ ਦੇਖਿਆ ਗਿਆ ਹੈ ਕਿ ਮਾਰਚ ਦੇ ਅੱਧ ਤੋਂ ਬਾਅਦ ਹੀ ਪਾਰਾ 34 ਡਿਗਰੀ ਹੇਠਾਂ ਆ ਗਿਆ ਹੈ। ਜਦੋਂ ਕਿ ਪਿਛਲੇ 10 ਸਾਲਾਂ ਦੌਰਾਨ ਮਾਰਚ ਦੇ ਆਖਰੀ ਦਿਨਾਂ ਵਿੱਚ ਵੱਧ ਤੋਂ ਵੱਧ ਪਾਰਾ 34 ਡਿਗਰੀ ਤੱਕ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : PM Kisan:ਕਿਸਾਨਾਂ ਨੂੰ ਇਸ ਮਿਤੀ ਤੇ ਮਿਲੇਗੀ 11ਵੀਂ ਕਿਸ਼ਤ ! ਅੱਪਡੇਟ ਹੋਈ ਸੂਚੀ ਨੂੰ ਕਰੋ ਚੈਕ

Summary in English: The April heat now begins in mid-March; Temperature 6 degrees above normal, heat wave likely

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters