1. Home
  2. ਖਬਰਾਂ

ਕਸ਼ਮੀਰੀ ਪੰਡਤਾਂ ਦਾ ਦਰਦ ਬਿਆਨ ਕਰਦੀ 'ਦਿ ਕਸ਼ਮੀਰ ਫਾਈਲਜ਼', ਸਦੀਆਂ ਤੱਕ ਯਾਦ ਰਹੇਗੀ ਅਦਾਕਾਰੀ

ਇਤਿਹਾਸ ਦੇ ਪੰਨਿਆਂ ਵਿੱਚ ਅਜਿਹੀਆਂ ਕਈ ਦਰਦਨਾਕ ਘਟਨਾਵਾਂ ਦਰਜ ਹਨ ਜਿਨ੍ਹਾਂ ਨੇ ਮਨੁੱਖਤਾ ਅਤੇ ਸਮਾਜ ਦੋਵਾਂ ਨੂੰ ਨਾ ਸਿਰਫ਼ ਸ਼ਰਮਸਾਰ ਕੀਤਾ ਹੈ, ਸਗੋਂ ਇੱਕ ਅਜਿਹਾ ਜ਼ਖ਼ਮ ਵੀ ਦਿੱਤਾ ਹੈ...

KJ Staff
KJ Staff
'The Kashmir Files'

'The Kashmir Files'

ਇਤਿਹਾਸ ਦੇ ਪੰਨਿਆਂ ਵਿੱਚ ਅਜਿਹੀਆਂ ਕਈ ਦਰਦਨਾਕ ਘਟਨਾਵਾਂ ਦਰਜ ਹਨ ਜਿਨ੍ਹਾਂ ਨੇ ਮਨੁੱਖਤਾ ਅਤੇ ਸਮਾਜ ਦੋਵਾਂ ਨੂੰ ਨਾ ਸਿਰਫ਼ ਸ਼ਰਮਸਾਰ ਕੀਤਾ ਹੈ, ਸਗੋਂ ਇੱਕ ਅਜਿਹਾ ਜ਼ਖ਼ਮ ਵੀ ਦਿੱਤਾ ਹੈ...ਜਿਸ ਦੇ ਨਿਸ਼ਾਨ ਅੱਜ ਵੀ ਵਿਖਾਈ ਦਿੰਦੇ ਹਨ। ਕਸ਼ਮੀਰ ਤੋਂ ਘੱਟ ਗਿਣਤੀ ਹਿੰਦੂ ਪੰਡਤਾਂ ਦਾ ਕੂਚ, ਉਨ੍ਹਾਂ ਦੀ ਦੁਰਦਸ਼ਾ ਇੱਕ ਅਜਿਹੀ ਹੀ ਸੱਚੀ ਤਰਾਸਦੀ ਹੈ। ਜੀ ਹਾਂ, 'ਦਿ ਕਸ਼ਮੀਰ ਫਾਈਲਜ਼' (The Kashmir Files) ਇੱਕ ਅਜਿਹੀ ਫਿਲਮ ਹੈ ਜੋ ਤੁਹਾਨੂੰ ਭਾਵਨਾਤਮਕ ਤੌਰ 'ਤੇ ਜਗਾਉਂਦੀ ਹੈ। ਇਹ ਫਿਲਮ 1990 ਦੇ ਦਹਾਕੇ ਦੀ ਕਸ਼ਮੀਰ ਘਾਟੀ ਨੂੰ ਦਰਸਾਉਂਦੀ ਹੈ, ਕਸ਼ਮੀਰੀ ਪੰਡਤਾਂ ਉੱਤੇ ਹੋਏ ਅੱਤਿਆਚਾਰ ਨੂੰ ਦਰਸਾਉਂਦੀ ਹੈ ਅਤੇ ਅੱਤਵਾਦੀਆਂ ਦੁਆਰਾ ਪੰਡਤਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤੇ ਜਾਣ ਦੀ ਕਹਾਣੀ ਦੱਸਦੀ ਹੈ।

ਉਂਝ ਤਾਂ ਜੰਮੂ-ਕਸ਼ਮੀਰ ਨਾਲ ਸੰਬੰਧਤ ਹੁਣ ਤੱਕ ਕਈ ਤਰ੍ਹਾਂ ਦੀਆਂ ਕਹਾਣੀਆਂ ਵੱਡੇ ਪਰਦੇ 'ਤੇ ਆ ਚੁੱਕੀਆਂ ਹਨ। ਜ਼ਿਆਦਾਤਰ ਧਿਆਨ ਇਸ ਗੱਲ 'ਤੇ ਕੇਂਦਰਤ ਰਿਹਾ ਹੈ ਕਿ ਅੱਤਵਾਦ ਨੇ ਕਸ਼ਮੀਰ ਵਿਚ ਆਪਣੀਆਂ ਜੜ੍ਹਾਂ ਕਿਵੇਂ ਫੜੀਆਂ। ਪਰ ਹੁਣ ਇੱਕ ਅਜਿਹੀ ਫਿਲਮ ਆਈ ਹੈ, ਜਿਸ ਵਿੱਚ ਕਸ਼ਮੀਰੀ ਪੰਡਤਾਂ ਦਾ ਦਰਦ ਬਿਆਨ ਕੀਤਾ ਗਿਆ ਹੈ ਅਤੇ 90 ਦੇ ਦਹਾਕੇ ਦੌਰਾਨ ਸੂਬੇ ਤੋਂ ਬੇਘਰ ਹੋਣ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ, ਪਰ ਨਿਰਦੇਸ਼ਕ ਵਿਵੇਕ ਅਗਨੀਹੋਤਰੀ (Vivek Agnihotri) ਨੇ 'ਦਿ ਕਸ਼ਮੀਰ ਫਾਈਲਜ਼' (The Kashmir Files) ਦੇ ਜ਼ਰੀਏ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਨੂੰ ਵਿਖਾਉਣ ਦੀ ਬੇਹਤਰੀਨ ਕੋਸ਼ਿਸ਼ ਕੀਤੀ ਹੈ

ਫਿਲਮ ਦੀ ਕਹਾਣੀ ਕੀ ਹੈ?

ਫਿਲਮ ਦੀ ਕਹਾਣੀ ਕਸ਼ਮੀਰ ਦੇ ਇੱਕ ਅਧਿਆਪਕ ਪੁਸ਼ਕਰ ਨਾਥ ਪੰਡਤ (ਅਨੁਪਮ ਖੇਰ) ਦੀ ਜਿੰਦਗੀ ਦੇ ਜੀਵਨ ਆਲੇ-ਦੁਆਲੇ ਘੁੰਮਦੀ ਹੈ। ਕ੍ਰਿਸ਼ਨਾ (ਦਰਸ਼ਨ ਕੁਮਾਰ) ਆਪਣੇ ਦਾਦਾ ਪੁਸ਼ਕਰ ਨਾਥ ਪੰਡਤ ਦੀ ਆਖਰੀ ਇੱਛਾ ਪੂਰੀ ਕਰਨ ਲਈ ਦਿੱਲੀ ਤੋਂ ਕਸ਼ਮੀਰ ਆਉਂਦਾ ਹੈ। ਕ੍ਰਿਸ਼ਨਾ ਆਪਣੇ ਦਾਦੇ ਦੇ ਸਭ ਤੋਂ ਚੰਗੇ ਦੋਸਤ ਬ੍ਰਹਮਾ ਦੱਤ (ਮਿਥੁਨ ਚੱਕਰਵਰਤੀ) ਨਾਲ ਰਹਿੰਦਾ ਹੈ। ਇਸ ਦੌਰਾਨ ਪੁਸ਼ਕਰ ਦੇ ਹੋਰ ਦੋਸਤ ਵੀ ਕ੍ਰਿਸ਼ਨਾ ਨੂੰ ਮਿਲਣ ਆਉਂਦੇ ਹਨ। ਇਸ ਤੋਂ ਬਾਅਦ ਫਿਲਮ ਫਲੈਸ਼ਬੈਕ ਵਿੱਚ ਚਲੀ ਜਾਂਦੀ ਹੈ।

ਫਲੈਸ਼ਬੈਕ ਵਿੱਚ ਦਿਖਾਇਆ ਗਿਆ ਹੈ ਕਿ 1990 ਤੋਂ ਪਹਿਲਾਂ ਕਸ਼ਮੀਰ ਕਿਵੇਂ ਦਾ ਸੀ। ਨਾਲ ਹੀ 90 ਦੇ ਦਹਾਕੇ ਦੌਰਾਨ ਕਿਵੇਂ ਕਸ਼ਮੀਰੀ ਪੰਡਤਾਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਕਸ਼ਮੀਰ ਅਤੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ...ਇਸ ਘਟਨਾ ਦੀ ਦਰਦਨਾਕ ਕਹਾਣੀ ਇਹ ਫਿਲਮ ਬਿਆਨ ਕਰਦੀ ਹੈ। ਕ੍ਰਿਸ਼ਨਾ ਨੂੰ ਨਹੀਂ ਪਤਾ ਕਿ ਉਸ ਸਮੇਂ ਦੌਰਾਨ ਉਸ ਦਾ ਪਰਿਵਾਰ ਕਿਹੜੇ ਔਖੇ ਦੌਰ ਵਿੱਚੋਂ ਗੁਜ਼ਰਿਆ ਹੋਵੇਗਾ। ਇਸ ਤੋਂ ਬਾਅਦ ਇਕ-ਇਕ ਕਰਕੇ ਸਾਰੀਆਂ ਘਟਨਾਵਾਂ ਪਰਤ-ਦੱਰ-ਪਰਤ ਖੁਲਦਿਆਂ ਜਾਂਦੀਆਂ ਹਨ ਅਤੇ ਦਿਖਾਇਆ ਜਾਂਦਾ ਹੈ ਕਿ ਉਸ ਸਮੇਂ ਦੌਰਾਨ ਕਸ਼ਮੀਰੀ ਪੰਡਤਾਂ ਨੇ ਕਿਸ ਦਰਦ ਨੂੰ ਹੰਢਾਇਆ ਸੀ।

ਅਦਾਕਾਰੀ

ਜੇਕਰ ਗੱਲ ਕੀਤੀ ਜਾਵੇ ਕਲਾਕਾਰਾਂ ਦੀ ਅਦਾਕਾਰੀ ਦੀ... ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਦਾਕਾਰਾਂ ਨੇ ਇਸ ਫਿਲਮ ਨੂੰ ਇਕ ਨਵੀਂ ਉਚਾਈ 'ਤੇ ਪਹੁੰਚਾਇਆ ਹੈ। ਹਾਲਾਂਕਿ, ਅਨੁਪਮ ਖੇਰ ਨੇ ਆਪਣੀ ਅਦਾਕਾਰੀ ਨਾਲ ਕਈ ਵਾਰ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਪਰ ਇਸ ਫਿਲਮ 'ਚ ਅਨੁਪਮ ਖੇਰ ਨੇ ਪੁਸ਼ਕਰ ਨਾਥ ਪੰਡਿਤ ਦਾ ਕਿਰਦਾਰ ਇਨ੍ਹਾਂ ਬਾਖੂਬੀ ਤਰ੍ਹਾਂ ਨਿਭਾਇਆ ਹੈ ਕਿ ਦਰਸ਼ਕ ਹੈਰਾਨ ਰਹਿ ਜਾਣਗੇ। ਅਨੁਪਮ ਖੇਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਫਿਲਮ ਇੰਡਸਟਰੀ ਵਿੱਚ ਸਭ ਤੋਂ ਸ਼ਾਨਦਾਰ ਬਹੁਮੁਖੀ ਅਭਿਨੇਤਾ ਹੈ। ਇਸ ਦੇ ਨਾਲ ਹੀ ਮਿਥੁਨ ਚੱਕਰਵਰਤੀ ਨੇ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਹੈ। ਵਿਦਿਆਰਥੀ ਆਗੂ ਵਜੋਂ ਦਰਸ਼ਨ ਕੁਮਾਰ ਨੇ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਕਿਰਦਾਰ ਨਿਭਾਇਆ ਹੈ ।

ਗੱਲ ਕਰੀਏ ਪੱਲਵੀ ਜੋਸ਼ੀ ਦੀ, ਤਾਂ ਤਾਸ਼ਕੰਦ ਫਾਈਲਜ਼' (The Tashkent Files) ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲ ਚੁਕਿਆ ਹੈ ਅਤੇ ਉਨ੍ਹਾਂ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ 'ਦਿ ਕਸ਼ਮੀਰ ਫਾਈਲਜ਼' (The Kashmir Files) ਲਈ ਵੀ ਪੁਰਸਕਾਰ ਦੀ ਮਜ਼ਬੂਤ ​​ਦਾਅਵੇਦਾਰ ਹੈ। ਇੱਥੇ ਚਿਨਮਯ ਦੀ ਅਦਾਕਾਰੀ ਦੀ ਵੀ ਤਾਰੀਫ਼ ਕਰਨੀ ਬਣਦੀ ਹੈ। ਫਾਰੂਕ ਅਹਿਮਦ ਦੇ ਰੂਪ ਵਿੱਚ ਚਿਨਮਯ ਨੇ ਵੱਡੇ ਪਰਦੇ 'ਤੇ ਅਮਿੱਟ ਛਾਪ ਛੱਡੀ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਕਲਾਕਾਰਾਂ ਨੇ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਹੈ।

ਫਿਲਮ ਦੀ ਸਮੀਖਿਆ

ਸਾਲ 2020 ਵਿੱਚ, ਵਿਧੂ ਵਿਨੋਦ ਚੋਪੜਾ ਵੱਲੋ 'ਸ਼ਿਕਾਰਾ' ਨਾਮ ਦੀ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਸੀ। ਇਹ ਫਿਲਮ ਵੀ ਕਸ਼ਮੀਰੀ ਪੰਡਤਾਂ ਅਤੇ ਹਿੰਦੂਆਂ ਨਾਲ ਹੋਏ ਕਤਲੇਆਮ ਅਤੇ ਕੂਚ 'ਤੇ ਆਧਾਰਿਤ ਸੀ। ਵਿਧੂ ਵਿਨੋਦ ਚੋਪੜਾ ਨੇ ਇੱਕ ਪ੍ਰੇਮ ਕਹਾਣੀ ਰਾਹੀਂ ਕਸ਼ਮੀਰੀ ਲੋਕਾਂ ਦੇ ਦੁੱਖਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਵੇਕ ਅਗਨੀਹੋਤਰੀ ਨੇ 'ਦਿ ਕਸ਼ਮੀਰ ਫਾਈਲਜ਼' ਰਾਹੀਂ ਇੱਕ ਦਰਦਨਾਕ ਕਹਾਣੀ ਦਿਖਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ 'ਚ ਕਿਸਾਨਾਂ ਨੂੰ ਵੱਡੀ ਰਾਹਤ! ਸਰਕਾਰ ਨੇ ਸਸਤੀ ਖਾਦ ਲਈ ਬਣਾਈ ਵੱਡੀ ਸਕੀਮ

Summary in English: 'The Kashmir Files' describing the pain of Kashmiri Pandits, the actor will be remembered for centuries

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters