1. Home
  2. ਖਬਰਾਂ

ਬਾਗਬਾਨੀ ਨੂੰ ਹੁਲਾਰਾ, ਇਸ ਸੂਬੇ `ਚ ਡਰੋਨ ਰਾਹੀਂ ਸੇਬਾਂ ਦੀ ਢੋਆ-ਢੁਆਈ ਦਾ ਟ੍ਰਾਇਲ ਹੋਇਆ ਸਫ਼ਲ

ਬਾਗਬਾਨੀ ਖੇਤਰ `ਚ ਆਵੇਗੀ ਇੱਕ ਵੱਡੀ ਕ੍ਰਾਂਤੀ, ਦੇਸ਼ ਦੇ ਇਸ ਸੂਬੇ `ਚ ਹੁਣ ਡਰੋਨ ਰਾਹੀਂ ਹੋਵੇਗੀ ਸੇਬਾਂ ਦੀ ਢੋਆ-ਢੁਆਈ...

Priya Shukla
Priya Shukla
ਡਰੋਨ ਰਾਹੀਂ ਸੇਬਾਂ ਦੀ ਢੋਆ-ਢੁਆਈ

ਡਰੋਨ ਰਾਹੀਂ ਸੇਬਾਂ ਦੀ ਢੋਆ-ਢੁਆਈ

ਸੋਮਵਾਰ ਨੂੰ ਯਾਨੀ ਕੇ 14 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਨਿਚਾਰ ਪਿੰਡ `ਚ ਡਰੋਨ ਦੀ ਮਦਦ ਨਾਲ ਸੇਬ ਦੇ ਡੱਬਿਆਂ ਨੂੰ ਲਿਜਾਣ ਦਾ ਟ੍ਰਾਇਲ ਕੀਤਾ ਗਿਆ। ਇਸ `ਚ ਵੇਗਰੋ ਕੰਪਨੀ ਨੇ ਨਿਚਾਰ ਪਿੰਡ ਦੇ ਗ੍ਰਾਮ ਪੰਚਾਇਤ ਨੁਮਾਇੰਦਿਆਂ ਤੇ ਸੇਬ ਉਤਪਾਦਕਾਂ ਦੇ ਤਾਲਮੇਲ `ਚ ਸੇਬ ਦੇ ਡੱਬੇ ਡਰੋਨ ਦੀ ਮਦਦ ਨਾਲ ਮਿੰਨੀ ਸਟੇਡੀਅਮ ਤੱਕ ਪਹੁੰਚਾਏ। ਇਹ ਟ੍ਰਾਇਲ ਸਫਲਤਾਪੂਰਵਕ ਪੂਰਾ ਹੋਇਆ।

ਸੇਬਾਂ ਨਾਲ ਭਰਪੂਰ ਕਿਨੌਰ ਜ਼ਿਲ੍ਹੇ `ਚ ਹਰ ਸਾਲ ਲਗਭਗ 37 ਲੱਖ ਸੇਬਾਂ ਦੇ ਡੱਬੇ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਆਮ ਤੌਰ 'ਤੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਟਰੱਕਾਂ ਰਾਹੀਂ ਮੰਡੀਆਂ ਤੱਕ ਪਹੁੰਚਾਇਆ ਜਾਂਦਾ ਹੈ। ਸੜਕਾਂ ਦੁਆਰਾ ਸੇਬਾਂ ਦੀ ਆਵਾਜਾਈ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ। ਡਰੋਨ ਦੀ ਮਦਦ ਨਾਲ 12 ਤੋਂ 18 ਕਿਲੋਗ੍ਰਾਮ ਵਜ਼ਨ ਵਾਲੇ ਸੇਬ ਦੇ ਡੱਬਿਆਂ ਨੂੰ ਹਵਾਈ ਮਾਰਗ ਰਾਹੀਂ 10 ਤੋਂ 12 ਕਿਲੋਮੀਟਰ ਦੀ ਦੂਰੀ ਤੋਂ ਆਸਾਨੀ ਨਾਲ ਲਿਜਾਇਆ ਗਿਆ।

ਡਰੋਨ ਰਾਹੀਂ ਸੇਬ ਦੇ ਡੱਬੇ ਨੂੰ ਲਿਜਾਣ `ਚ ਕੁੱਲ ਛੇ ਮਿੰਟ ਦਾ ਸਮਾਂ ਲੱਗਾ ਸੀ। ਜਦੋਂਕਿ, ਦਰਬਾਨਾਂ ਜਾਂ ਮਜ਼ਦੂਰਾਂ ਦੁਆਰਾ ਸੇਬ ਦੇ ਡੱਬਿਆਂ ਨੂੰ ਹੱਥੀਂ ਲਿਜਾਣ ਵਿੱਚ ਚਾਰ ਤੋਂ ਪੰਜ ਘੰਟੇ ਲੱਗ ਜਾਂਦੇ ਹਨ। ਡਰੋਂ ਰਾਹੀਂ ਸੇਬਾਂ ਦੀ ਢੋਆ-ਢੁਆਈ ਤੋਂ ਸੇਬ ਉਤਪਾਦਕ ਬਹੁਤ ਉਤਸ਼ਾਹਿਤ ਹਨ। ਡਰੋਨ ਦੀ ਵਰਤੋਂ ਨਾਲ ਆਵਾਜਾਈ ਦੇ ਖਰਚਿਆਂ `ਚ ਕਾਫ਼ੀ ਕਮੀ ਆਵੇਗੀ। ਇਸ ਨਾਲ ਭਵਿੱਖ `ਚ ਬਾਗਬਾਨੀ ਖੇਤਰ `ਚ ਵੱਡੀ ਕ੍ਰਾਂਤੀ ਆਵੇਗੀ। ਦੱਸ ਦੇਈਏ ਕਿ ਚਾਰ ਡੱਬਿਆਂ ਨੂੰ ਚੁੱਕਣ ਦੀ ਸਮਰੱਥਾ ਵਾਲੇ ਵੱਡੇ ਡਰੋਨ ਦੀ ਟਰਾਇਲ ਰਨ ਵੀ ਜਲਦੀ ਹੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Drones Agriculture Subsidy : ਡਰੋਨ ਖਰੀਦਣ 'ਤੇ ਸਰਕਾਰ ਵਲੋਂ ਮਿਲੇਗੀ 10 ਲੱਖ ਰੁਪਏ ਦੀ ਸਬਸਿਡੀ

ਕਸ਼ਮੀਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇਸ਼ `ਚ ਸੇਬਾਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਸੂਬੇ `ਚ ਲਗਭਗ 6.25 ਲੱਖ ਮੀਟ੍ਰਿਕ ਟਨ ਸੇਬਾਂ ਦਾ ਉਤਪਾਦਨ ਹੁੰਦਾ ਹੈ, ਜੋ ਦੇਸ਼ `ਚ ਸੇਬ ਦੇ ਕੁੱਲ ਉਤਪਾਦਨ ਦਾ 28.55 ਫ਼ੀਸਦੀ ਹੈ। ਬਾਗਬਾਨੀ ਵਿਭਾਗ ਵੱਲੋਂ ਇਸ ਸਾਲ ਸੇਬਾਂ ਦਾ ਕੁੱਲ ਉਤਪਾਦਨ ਤਿੰਨ ਕਰੋੜ ਬਕਸੇ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਹਿਮਾਚਲ ਦਾ ਮਣਾਬਗ ਪਿੰਡ ਸੇਬ ਦੀ ਖੇਤੀ ਦੀ ਸਹਾਇਤਾ ਨਾਲ ਬਣ ਰਿਆ ਅਮੀਰ

Summary in English: The trial of transporting apples through drones in this state was successful, horticulture got a boost

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters