1. Home
  2. ਖਬਰਾਂ

ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੂੰ ਮਿਲੀ ਅੰਤਰਰਾਸ਼ਟਰੀ ਖੋਜ ਫੈਲੋਸ਼ਿਪ!

ਹੁਣ ਇੱਕ ਖ਼ੁਸ਼ਖ਼ਬਰੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਇੱਕ ਵਿਗਿਆਨੀ ਨੇ ਅੰਤਰਰਾਸ਼ਟਰੀ ਖੋਜ ਫੈਲੋਸ਼ਿਪ ਪ੍ਰਾਪਤ ਕੀਤੀ ਹੈ।

Priya Shukla
Priya Shukla
ਡਾ: ਪ੍ਰਬਜੀਤ ਸਿੰਘ ਨੇ ਸੰਸਥਾ ਦੇ ਉਪ-ਪ੍ਰਧਾਨ, ਵੱਖ-ਵੱਖ ਡੀਨਾਂ, ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ

ਡਾ: ਪ੍ਰਬਜੀਤ ਸਿੰਘ ਨੇ ਸੰਸਥਾ ਦੇ ਉਪ-ਪ੍ਰਧਾਨ, ਵੱਖ-ਵੱਖ ਡੀਨਾਂ, ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ

''ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ'', ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਦੇ ਸਹਾਇਕ ਪ੍ਰੋਫੈਸਰ ਡਾ. ਪ੍ਰਬਜੀਤ ਸਿੰਘ ਨੇ ਥਾਈਲੈਂਡ ਦੀ ''ਪ੍ਰਿੰਸ ਔਫ ਸੋਂਗਕਲਾ ਯੂਨੀਵਰਸਿਟੀ'' ਦੀ ਦੋ ਹਫ਼ਤਿਆਂ ਦੀ ਖੋਜ ਫੈਲੋਸ਼ਿਪ ਪ੍ਰਾਪਤ ਕੀਤੀ ਹੈ। ਆਓ ਜਾਣਦੇ ਹਾਂ ਇਸ ਅੰਤਰਰਾਸ਼ਟਰੀ ਖੋਜ ਫੈਲੋਸ਼ਿਪ ਦੀ ਵਧੇਰੇ ਜਾਣਕਾਰੀ।  

ਇਸ ਪ੍ਰੋਗਰਾਮ ਦੇ ਮੁੱਖ ਪਹਿਲੂ:

ਅੰਤਰਰਾਸ਼ਟਰੀ ਖੋਜ ਫੈਲੋਸ਼ਿਪ ਦੇ ਪ੍ਰੋਗਰਾਮ ਦੌਰਾਨ ਡਾ. ਪ੍ਰਬਜੀਤ ਸਿੰਘ ਨੇ ਪ੍ਰਿੰਸ ਔਫ ਸੋਂਗਕਲਾ ਯੂਨੀਵਰਸਿਟੀ ਦੇ ਉਪ-ਪ੍ਰਧਾਨ, ਵੱਖ-ਵੱਖ ਡੀਨਾਂ, ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਨੇ ਵੈਟਰਨਰੀ ਯੂਨੀਵਰਸਿਟੀ ਤੇ ਮੇਜ਼ਬਾਨ ਯੂਨੀਵਰਸਿਟੀ ਵਿਚਕਾਰ ਇਕਰਾਰਨਾਮਾ ਕਰਨ `ਤੇ ਵਿਚਾਰ ਚਰਚਾ ਕੀਤੀ। ਇਸ ਇਕਰਾਰਨਾਮੇ ਨਾਲ ਜਿਥੇ ਵਿਦਿਆਰਥੀਆਂ ਦਾ ਵਿਚਾਰ ਵਟਾਂਦਰਾ ਪ੍ਰੋਗਰਾਮ ਸੁਦ੍ਰਿੜ ਹੋਵੇਗਾ, ਉਥੇ ਦੋਨਾਂ ਯੂਨੀਵਰਸਿਟੀਆਂ `ਚ ਮੱਛੀ ਪਾਲਣ ਤੇ ਵੈਟਨਰੀ ਵਿਗਿਆਨ `ਚ ਸਮਰੱਥਾ ਉਸਾਰੀ ਕਾਰਜਾਂ ਨੂੰ ਬਲ ਮਿਲੇਗਾ।

ਵੈਟਰਨਰੀ ਯੂਨੀਵਰਸਿਟੀ ਤੇ ਮੇਜ਼ਬਾਨ ਯੂਨੀਵਰਸਿਟੀ ਵਿਚਕਾਰ ਇਕਰਾਰਨਾਮਾ ਕਰਨ `ਤੇ  ਵਿਚਾਰ ਚਰਚਾ ਕੀਤੀ

ਵੈਟਰਨਰੀ ਯੂਨੀਵਰਸਿਟੀ ਤੇ ਮੇਜ਼ਬਾਨ ਯੂਨੀਵਰਸਿਟੀ ਵਿਚਕਾਰ ਇਕਰਾਰਨਾਮਾ ਕਰਨ `ਤੇ ਵਿਚਾਰ ਚਰਚਾ ਕੀਤੀ

ਇਸ ਸਿਖਲਾਈ ਪ੍ਰੋਗਰਾਮ `ਚ ਕਿ ਕੁਝ ਸਿਖਾਇਆ ਗਿਆ:

● ਇਸ ਪ੍ਰੋਗਰਾਮ `ਚ ਡਾ. ਪ੍ਰਬਜੀਤ ਸਿੰਘ ਨੇ ਸੰਸਥਾ ਦੇ ਡਾਇਰੈਕਟਰ ਡਾ. ਸੁਤਾਵਤ ਬੈਂਜਾਕੁਲ ਤੇ ਖੋਜ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਨਿਰਦੇਸ਼ਕ ਡਾ. ਅਵਤਾਰ ਸਿੰਘ ਤੋਂ ਗਿਆਨ ਪ੍ਰਾਪਤ ਕੀਤਾ। 

● ਇਹ ਗਿਆਨ ਵਿਸ਼ੇਸ਼ ਤੌਰ 'ਤੇ ਝੀਂਗਾ ਮੱਛੀ ਦੇ ਸਬੰਧ `ਚ ਸੀ।

● ਇਸ ਸਿਖਲਾਈ ਪ੍ਰੋਗਰਾਮ `ਚ ਸਮੁੰਦਰੀ ਭੋਜਨ ਪ੍ਰੋਸੈਸਿੰਗ ਤਕਨਾਲੋਜੀ ਤੇ ਇਸਦੇ ਸਹਿ-ਉਤਪਾਦਾਂ ਦੇ ਉਦਯੋਗੀਕਰਨ ਬਾਰੇ ਸਿਖਲਾਈ ਦਿੱਤੀ ਗਈ।

ਇਸ ਅੰਤਰਰਾਸ਼ਟਰੀ ਖੋਜ ਫੈਲੋਸ਼ਿਪ ਦੇ ਲਾਭ:

● ਇਸ ਖੋਜ ਫੈਲੋਸ਼ਿਪ ਦੇ ਤਹਿਤ ਡਾ. ਪ੍ਰਬਜੀਤ ਸਿੰਘ ਨੂੰ ਸਮੁੰਦਰੀ ਭੋਜਨ, ਵਿਗਿਆਨ ਤੇ ਖੋਜ ਸੰਬੰਧੀ ਕੌਮਾਂਤਰੀ ਕੇਂਦਰ ਵਿਖੇ ਖੋਜ ਤੇ ਅਧਿਐਨ ਕਰਨ ਦਾ ਅਵਸਰ ਮਿਲਿਆ।

● ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸੀ।

● ਇਸ ਪ੍ਰੋਗਰਾਮ ਦੌਰਾਨ ਦੋਨਾਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਸਾਂਝ ਕਰਨ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ : 5 ਵਿਭਾਗਾਂ 'ਚ ਭਰਤੀਆਂ ਸ਼ੁਰੂ, ਜਾਣੋ ਅਪਲਾਈ ਕਰਨ ਦੀ ਆਖਰੀ ਤਾਰੀਕ

ਕਾਲਜ ਆਫ਼ ਫਿਸ਼ਰੀਜ਼ ਦੇ ਡੀਨ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਇਸ ਆਪਸੀ ਸਾਂਝ ਨਾਲ ਅਧਿਆਪਕ ਤੇ ਵਿਦਿਆਰਥੀ ਬਹੁਤ ਕੁਝ ਸਿੱਖਣਗੇ ਤੇ ਇਸ ਨਾਲ ਉਨ੍ਹਾਂ ਦੇ ਆਤਮ ਵਿਸ਼ਵਾਸ ਤੇ ਪੇਸ਼ੇਵਰ ਗਿਆਨ `ਚ ਵਾਧਾ ਹੋਵੇਗਾ।

ਖੋਜ ਨਿਰਦੇਸ਼ਕ ਡਾ: ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾਵਾਂ `ਚ ਸ਼ਾਮਲ ਹੋਣ ਨਾਲ ਵਿਗਿਆਨੀਆਂ ਦੀ ਦ੍ਰਿਸ਼ਟੀ ਹੋਰ ਖੋਜੀ ਤੇ ਪਰਿਪੱਕ ਹੁੰਦੀ ਹੈ। ਇਸ ਨਾਲ ਵੈਟਰਨਰੀ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ 'ਤੇ ਖੋਜ ਦੇ ਨਵੇਂ ਮੌਕੇ ਮਿਲਦੇ ਹਨ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਪ੍ਰਬਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਦੋਨਾਂ ਯੂਨੀਵਰਸਿਟੀਆਂ ਦਰਮਿਆਨ ਕੀਤੇ ਜਾਣ ਵਾਲੇ ਭਵਿੱਖੀ ਇਕਰਾਰਨਾਮੇ ਸੰਬੰਧੀ ਬਹੁਤ ਆਸਵੰਦ ਹਨ ਕਿ ਇਸ ਨਾਲ ਅਸੀਂ ਨਵੀਂਆਂ ਕੌਮਾਂਤਰੀ ਪੁਲਾਂਘਾਂ ਪੁੱਟਾਂਗੇ। ਉਨ੍ਹਾਂ ਨੇ ਕਿਹਾ ਕਿ ਪਸ਼ੂਧਨ ਤੇ ਮੱਛੀ ਪਾਲਣ ਖੇਤਰ `ਚ ਟਿਕਾਊ ਵਿਕਾਸ ਦੀ ਸੰਭਾਵਨਾ ਲੱਭਣ ਲਈ ਨਵੇਂ ਯਤਨ ਕੀਤੇ ਜਾਣਗੇ।

Summary in English: Veterinary University scientist got international research fellowship!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters