Weather Change: ਦੇਸ਼ 'ਚ ਮੌਸਮ ਦਾ ਪੈਟਰਨ ਬਦਲ ਰਿਹਾ ਹੈ। ਬਰਸਾਤੀ ਮੌਸਮ ਦੇ ਅੰਤ ਤੇ ਸਰਦੀਆਂ ਦੀ ਸ਼ੁਰੂਆਤ ਦੇ ਸੰਕੇਤ ਮਿਲ ਰਹੇ ਹਨ। ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉਤਰਾਖੰਡ ਸਮੇਤ ਕੁਝ ਸੂਬਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਦੋਂਕਿ ਜ਼ਿਆਦਾਤਰ ਸੂਬਿਆਂ 'ਚ ਮੌਸਮ ਖੁਸ਼ਕ ਰਹੇਗਾ। ਦੂਜੇ ਪਾਸੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਸ਼ੁਰੂ ਹੋ ਗਈ ਹੈ।
ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਇੱਥੇ ਦਿਨ ਵੇਲੇ ਅੰਸ਼ਕ ਬੱਦਲ ਛਾਏ ਰਹਿ ਸਕਦੇ ਹਨ। ਝਾਰਖੰਡ ਅਤੇ ਬਿਹਾਰ ਦੇ ਕੁਝ ਇਲਾਕਿਆਂ 'ਚ ਬਾਰਿਸ਼ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਮਾਨਸੂਨ ਹੌਲੀ-ਹੌਲੀ ਪਰਤਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕਈ ਸੂਬਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ।
ਮਾਨਸੂਨ ਦੀ ਰਵਾਨਗੀ
ਇਸ ਵਾਰ ਮਾਨਸੂਨ ਦੀ ਰਵਾਨਗੀ 'ਚ ਦੇਰੀ ਹੋ ਰਹੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮਾਨਸੂਨ ਆਪਣੇ ਨਿਰਧਾਰਤ ਸਮੇਂ ਤੋਂ ਇੱਕ ਹਫ਼ਤਾ ਦੇਰੀ ਨਾਲ ਪਰਤੇਗਾ ਅਤੇ ਆਉਣ ਵਾਲੀ 2 ਅਕਤੂਬਰ ਤੱਕ ਮਾਨਸੂਨ ਪੂਰੀ ਤਰ੍ਹਾਂ ਖਤਮ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਇਹ ਆਮ ਤੌਰ 'ਤੇ 25 ਸਤੰਬਰ ਤੱਕ ਦਿੱਲੀ-ਐਨਸੀਆਰ ਤੋਂ ਰਵਾਨਾ ਹੁੰਦਾ ਹੈ।
ਦਿੱਲੀ-ਐਨਸੀਆਰ ਵਿੱਚ ਮੀਂਹ ਦੇ ਆਸਾਰ
ਦਿੱਲੀ-ਐਨਸੀਆਰ ਵਿੱਚ ਮੀਂਹ ਦਾ ਦੌਰ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਬੱਦਲਵਾਈ ਦਾ ਮਾਹੌਲ ਬਣਿਆ ਰਵੇਗਾ। ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਮਾਨਸੂਨ ਸੀਜ਼ਨ ਹੁਣ ਆਪਣੇ ਅੰਤ ਦੇ ਨੇੜੇ ਹੈ। ਬੰਗਾਲ ਦੀ ਖਾੜੀ ਅਤੇ ਚੱਕਰਵਾਤੀ ਹਵਾਵਾਂ ਕਾਰਨ ਨਮੀ ਦੀ ਉਪਲਬਧਤਾ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਪਹਾੜੀ ਇਲਾਕਿਆਂ 'ਚ ਬਰਫਬਾਰੀ
ਦੇਸ਼ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜਾਂ 'ਚ ਹਲਕੀ ਬਰਫਬਾਰੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਮਾਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੇ ਬਾਵਜੂਦ ਦੇਸ਼ ਦੇ ਕੁਝ ਹਿੱਸਿਆਂ 'ਚ ਬੱਦਲ ਛਾਏ ਹੋਏ ਹਨ। ਇਸ ਦੌਰਾਨ, ਮੌਸਮ ਵਿਭਾਗ (IMD) ਨੇ ਕਈ ਸੂਬਿਆਂ 'ਚ 30 ਸਤੰਬਰ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਪਹਾੜ ਖਿਸਕਣ ਦੀਆਂ ਖ਼ਬਰਾਂ
ਉੱਤਰਾਖੰਡ ਵਿੱਚ ਹੋਈ ਬਾਰਸ਼ ਹਰ ਕਿਸੇ ਲਈ ਤਬਾਹੀ ਬਣ ਕੇ ਆਈ ਹੈ। ਥਾਂ-ਥਾਂ ਜ਼ਮੀਨ ਖਿਸਕਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਮੰਗਲਵਾਰ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਦੇ ਘਾਟ-ਪਿਥੌਰਾਗੜ੍ਹ NH 'ਤੇ ਗੁਰਨਾ ਮੰਦਿਰ ਤੋਂ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਦੇਖਦੇ ਹੀ ਦੇਖਦੇ ਪੂਰਾ ਪਹਾੜ ਡਿੱਗ ਗਿਆ ਅਤੇ ਵਾਹਨਾਂ ਦੀ ਆਵਾਜਾਈ ਰੁਕ ਗਈ। ਜਿਸ ਤੋਂ ਬਾਅਦ ਅੱਜ ਵੀ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ : Weather Today: ਇਨ੍ਹਾਂ ਸੂਬਿਆਂ `ਚ ਪਵੇਗਾ ਮੀਂਹ, ਜਾਣੋ ਅੱਜ ਦਾ ਮੌਸਮ
ਮੀਂਹ ਦੀਆਂ ਗਤੀਵਿਧੀਆਂ
● ਪੱਛਮੀ-ਕੇਂਦਰੀ ਬੰਗਾਲ ਦੀ ਖਾੜੀ ਉੱਤੇ ਇੱਕ ਚੱਕਰਵਾਤੀ ਚੱਕਰ ਜਾਰੀ ਹੈ, ਜੋ ਕਈ ਸੂਬਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿਸਦੇ ਚਲਦਿਆਂ ਮੀਂਹ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।
● 30 ਸਤੰਬਰ ਤੱਕ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
● ਉੜੀਸਾ ਵਿੱਚ ਅੱਜ 29 ਸਤੰਬਰ ਨੂੰ ਦਰਮਿਆਨੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ।
●ਆਸਾਮ ਅਤੇ ਆਸ-ਪਾਸ ਹਲਕੀ ਬਾਰਿਸ਼ ਹੋ ਸਕਦੀ ਹੈ।
●ਅੰਡੇਮਾਨ ਅਤੇ ਨਿਕੋਬਾਰ ਵਿੱਚ ਅੱਜ ਯਾਨੀ ਵੀਰਵਾਰ ਤੋਂ 30 ਸਤੰਬਰ ਤੱਕ, ਗਰਜ਼-ਤੂਫ਼ਾਨ ਦੇ ਨਾਲ ਮੱਧਮ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
Summary in English: Changes in weather patterns, end of rains and signs of winter