1. Home
  2. ਖਬਰਾਂ

‘BEST ARTICLE IN PRINT MEDIA’: ਕ੍ਰਿਸ਼ੀ ਜਾਗਰਣ, ਮਲਿਆਲਮ ਲਈ ਡੇਅਰੀ ਅਫਸਰ ਐਮਵੀ ਜਯਾਨ ਦੇ ਕੰਮ ਦੀ ਸ਼ਲਾਘਾ

Krishi Jagran ਦੇ Malayalam Edition ਲਈ ਕੇਰਲ ਸਰਕਾਰ ਵਿੱਚ Dairy Officer MV Jayan’s ਦੁਆਰਾ ਲਿਖੇ ਇੱਕ ਲੇਖ ਨੂੰ ਕੀਤਾ ਜਾਵੇਗਾ ਸਨਮਾਨਿਤ।

Gurpreet Kaur Virk
Gurpreet Kaur Virk
ਕ੍ਰਿਸ਼ੀ ਜਾਗਰਣ ਮਲਿਆਲਮ ਲਈ ਐਮਵੀ ਜਯਾਨ ਦੇ ਕੰਮ ਦੀ ਸ਼ਲਾਘਾ

ਕ੍ਰਿਸ਼ੀ ਜਾਗਰਣ ਮਲਿਆਲਮ ਲਈ ਐਮਵੀ ਜਯਾਨ ਦੇ ਕੰਮ ਦੀ ਸ਼ਲਾਘਾ

ਕ੍ਰਿਸ਼ੀ ਜਾਗਰਣ (Krishi Jagran) ਦੇ ਮਲਿਆਲਮ ਸੰਸਕਰਨ (Malayalam Edition) ਦੇ ਲਈ ਕੇਰਲ ਸਰਕਾਰ ਵਿੱਚ ਡੇਅਰੀ ਅਫਸਰ ਐਮਵੀ ਜਯਾਨ (Dairy Officer MV Jayan’s) ਦੁਆਰਾ ਲਿਖੇ ਇੱਕ ਲੇਖ ਨੇ ਸਰਕਾਰ ਦਾ ਧਿਆਨ ਖਿੱਚਿਆ। ਹੁਣ ਉਨ੍ਹਾਂ ਨੂੰ ਸਾਲਾਨਾ ਰਾਜ ਪੱਧਰੀ ਡੇਅਰੀ ਮੇਲੇ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਕੰਨੂਰ ਸਥਿਤ ਕੇਰਲਾ ਸਰਕਾਰ ਦੇ ਡੇਅਰੀ ਐਕਸਟੈਂਸ਼ਨ ਅਫਸਰ ਐਮਵੀ ਜਯਾਨ ਦੀ, 'സസ്നേഹം രാജലക്ഷ്മി ടീച്ചർ' ਜਾਂ 'ਵਿਦ ਲਵ, ਰਾਜਲਕਸ਼ਮੀ ਟੀਚਰ' ਨਾਮ ਦੀ ਸਫਲਤਾ ਦੀ ਕਹਾਣੀ ਨੇ 'ਪ੍ਰਿੰਟ ਮੀਡੀਆ ਵਿੱਚ ਸਰਵੋਤਮ ਲੇਖ' ਦੀ ਸ਼੍ਰੇਣੀ ਵਿੱਚ ਪੁਰਸਕਾਰ ਪ੍ਰਾਪਤ ਕੀਤਾ, ਇਹ ਕਹਾਣੀ ਕ੍ਰਿਸ਼ੀ ਜਾਗਰਣ ਦੇ ਮਲਿਆਲਮ ਐਡੀਸ਼ਨ ਲਈ ਲਿਖੀ ਗਈ ਹੈ।

ਇਹ ਵੀ ਪੜ੍ਹੋ :  Punjab ਦੇ Dairy Farmer ਗਗਨਦੀਪ ਨੇ ਬਣਾਈ ਅਨੋਖੀ ਮਸ਼ੀਨ, ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ

ਕੇਰਲ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਜੇ ਚਿੰਚੂ ਰਾਣੀ ਨੇ ਹਾਲ ਹੀ ਵਿੱਚ ਆਯੋਜਿਤ ਸਾਲਾਨਾ ਰਾਜ ਪੱਧਰੀ ਡੇਅਰੀ ਉਤਸਵ ਵਿੱਚ ਇਹ ਐਲਾਨ ਕੀਤਾ। ਲੇਖ ਇੱਕ ਚੰਗੇ ਅਧਿਆਪਕ ਬਾਰੇ ਹੈ ਜੋ ਪਸ਼ੂ ਪਾਲਣ ਅਤੇ ਦੁੱਧ ਦੀ ਮਾਰਕੀਟਿੰਗ ਦੇ ਆਪਣੇ ਅਥਾਹ ਜਨੂੰਨ ਦੀ ਪਾਲਣਾ ਕਰਦੀ ਹੈ। ਕ੍ਰਿਸ਼ੀ ਜਾਗਰਣ ਮਲਿਆਲਮ ਦੇ ਸੰਪਾਦਕ ਸੁਰੇਸ਼ ਮੁਥੁਕੁਲਮ ਕਹਿੰਦੇ ਹਨ, "ਸਾਡੇ ਲੇਖਕਾਂ ਨੂੰ ਰਾਜ ਪੱਧਰੀ ਪਲੇਟਫਾਰਮ 'ਤੇ ਸਰਕਾਰ ਵੱਲੋਂ ਜੋ ਮਾਨਤਾ ਮਿਲ ਰਹੀ ਹੈ, ਉਸ ਤੋਂ ਮੈਂ ਬਹੁਤ ਖੁਸ਼ ਹਾਂ"।

ਉਹ ਅੱਗੇ ਕਹਿੰਦੇ ਹਨ, “ਇਸ ਨਾਲ ਕ੍ਰਿਸ਼ੀ ਜਾਗਰਣ ਵਿੱਚ ਕੰਮ ਕਰਨ ਵਾਲੇ ਲੇਖਕਾਂ ਅਤੇ ਕਿਸਾਨਾਂ ਨੂੰ ਇੱਕ ਸੁਨੇਹਾ ਗਿਆ ਹੈ ਕਿ ਉਨ੍ਹਾਂ ਨੂੰ ਰਾਜ ਪੱਧਰ 'ਤੇ ਮਾਨਤਾ ਅਤੇ ਵਿਸ਼ੇਸ਼ ਜ਼ਿਕਰ ਨਾਲ ਨਿਵਾਜਿਆ ਜਾਵੇਗਾ, ਜੋ ਕੇਰਲਾ ਵਰਗੇ ਸੂਬੇ ਵਿੱਚ ਇੱਕ ਖੇਤੀਬਾੜੀ ਮੈਗਜ਼ੀਨ ਲਈ ਇੱਕ ਵੱਡੀ ਪ੍ਰਾਪਤੀ ਹੈ।"

ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕ੍ਰਿਸ਼ੀ ਜਾਗਰਣ ਦੇ ਲੇਖਕ ਨੇ ਰਾਜ ਪੱਧਰੀ ਫਾਰਮ ਮੀਡੀਆ ਐਵਾਰਡ ਜਿੱਤਿਆ ਹੈ। ਇਸ ਤੋਂ ਪਹਿਲਾਂ ਵੀ, ਕੇਰਲ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਦੇ ਡੇਅਰੀ ਫਾਰਮ ਟ੍ਰੇਨਰ ਐਮਵੀ ਥਾਮਸ ਨੇ ਕ੍ਰਿਸ਼ੀ ਜਾਗਰਣ ਮਲਿਆਲਮ ਦੇ ਕਈ ਐਡੀਸ਼ਨਾਂ ਵਿੱਚ ਯੋਗਦਾਨ ਲਈ ਕੁਝ ਸਾਲ ਪਹਿਲਾਂ ਇੱਕ ਪੁਰਸਕਾਰ ਜਿੱਤਿਆ ਸੀ।

ਹਿੰਦੀ, ਅੰਗਰੇਜ਼ੀ, ਤਾਮਿਲ, ਮਲਿਆਲਮ, ਗੁਜਰਾਤੀ, ਪੰਜਾਬੀ, ਕੰਨੜ, ਕ੍ਰਿਸ਼ੀ ਜਾਗਰਣ ਸਮੇਤ 12 ਭਾਸ਼ਾਵਾਂ ਵਿੱਚ ਕੰਮ ਕਰਕੇ ਆਪਣੀਆਂ ਵੈੱਬਸਾਈਟਾਂ, ਮੈਗਜ਼ੀਨਾਂ, ਯੂ-ਟਿਊਬ, ਇਵੈਂਟਾਂ ਰਾਹੀਂ ਖੇਤੀਬਾੜੀ ਖੇਤਰ ਦੇ ਮਹੱਤਵਪੂਰਨ ਮੁੱਦਿਆਂ ਨੂੰ ਲਗਾਤਾਰ ਉਠਾਉਂਦਾ ਹੈ ਅਤੇ ਕਿਸਾਨ ਭਾਈਚਾਰੇ ਨਾਲ ਮਜ਼ਬੂਤੀ ਨਾਲ ਜੁੜਿਆ ਰਹਿੰਦਾ ਹੈ।

Summary in English: ‘BEST ARTICLE IN PRINT MEDIA’: Award Goes to Dairy Officer MV Jayan’s Piece for Krishi Jagran, Malayalam

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters