1. Home
  2. ਖਬਰਾਂ

ਦਸੰਬਰ ਤੋਂ ਬਦਲਣਗੇ ਕਈ ਨਿਯਮ, ਰੇਲ ਤੇ ਬੈਂਕ ਸਮੇਤ LPG 'ਚ ਵੀ ਹੋਣਗੇ ਵੱਡੇ ਬਦਲਾਅ

ਸਾਲ 2022 ਦੇ ਆਖ਼ਰੀ ਮਹੀਨੇ 'ਚ ਹੋ ਸਕਦੇ ਹਨ ਕਈ ਨਿਯਮਾਂ `ਚ ਬਦਲਾਅ, ਮਹਿੰਗਾਈ ਵਧਣ ਦੇ ਆਸਾਰ....

Priya Shukla
Priya Shukla
ਕਈ ਨਿਯਮਾਂ `ਚ ਹੋ ਸਕਦੇ ਹਨ ਬਦਲਾਅ

ਕਈ ਨਿਯਮਾਂ `ਚ ਹੋ ਸਕਦੇ ਹਨ ਬਦਲਾਅ

ਸਾਲ 2022 ਦਾ ਆਖ਼ਰੀ ਮਹੀਨਾ ਆਉਣ ਵਾਲਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਨੂੰ ਦਸੰਬਰ (December) `ਚ ਕਈ ਮਹੱਤਵਪੂਰਨ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਹ ਬਦਲਾਅ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਇਸ ਲੇਖ ਰਾਹੀਂ ਕਿ ਸਾਲ ਦੇ ਆਖ਼ਰੀ ਮਹੀਨੇ 'ਚ ਕਿਹੜੇ ਨਿਯਮਾਂ `ਚ ਬਦਲਾਅ ਹੋਣਗੇ।

ਦਸੰਬਰ ਮਹੀਨੇ `ਚ ਦੇਸ਼ਭਰ `ਚ ਕਈ ਵੱਡੇ ਬਦਲਾਅ ਹੋ ਸਕਦੇ ਹਨ। ਪੈਨਸ਼ਨ ਦੇ ਨਿਯਮਾਂ ਤੋਂ ਲੈ ਕੇ ਐਲ.ਪੀ.ਜੀ ਗੈਸ ਸਿਲੰਡਰ (LPG Gas Cylinder) ਦੇ ਦਾਮਾਂ ਤੱਕ, ਕਈ ਫੇਰ ਬਦਲ ਕੀਤੇ ਜਾਣਗੇ। ਇਨ੍ਹਾਂ ਹੀ ਨਹੀਂ ਸਗੋਂ ਰੇਲਵੇ ਦੇ ਨਿਯਮਾਂ (Railway Regulations) `ਚ ਵੀ ਕਈ ਬਦਲਾਅ ਕੀਤੇ ਜਾਣਗੇ, ਜੋ ਕਿ ਹਰ ਕਿਸੇ ਨੂੰ ਜਾਨਣਾ ਬਹੁਤ ਜ਼ਰੂਰੀ ਹੈ।

ਦਸੰਬਰ ਮਹੀਨੇ `ਚ ਹੋਣ ਵਾਲੇ ਮੁੱਖ ਬਦਲਾਅ:

1. ਜੀਵਨ ਪ੍ਰਮਾਣ ਪੱਤਰ:
ਜੇਕਰ ਤੁਸੀਂ ਅਜੇ ਤੱਕ ਆਪਣਾ ਜੀਵਨ ਪ੍ਰਮਾਣ ਪੱਤਰ (Life certificate) ਜਮ੍ਹਾ ਨਹੀਂ ਕੀਤਾ ਹੈ, ਤਾਂ ਜਲਦੀ ਹੀ ਕਰ ਦੋ। ਸਰਕਾਰੀ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਨੇੜੇ ਹੈ। ਇਸਦੇ ਨਾਲ ਹੀ ਦਸੰਬਰ ਤੋਂ ਨਵੇਂ ਨਿਯਮ ਲਾਗੂ ਹੋਣ ਕਰਕੇ ਤੁਸੀਂ ਇਸਨੂੰ ਜਮ੍ਹਾ ਨਹੀਂ ਕਰ ਪਾਓਗੇ। ਇਸ ਲਈ ਦਸੰਬਰ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਜੀਵਨ ਪ੍ਰਮਾਣ ਪੱਤਰ ਜ਼ਰੂਰ ਜਮ੍ਹਾ ਕਰ ਦਵੋ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਹੀ ਜਮ੍ਹਾ ਕਰੋ ਆਪਣਾ 'ਜੀਵਨ ਪ੍ਰਮਾਣ ਪੱਤਰ', ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

2. ਰੇਲਵੇ ਦੇ ਨਿਯਮਾਂ `ਚ ਬਦਲਾਅ:
ਦਸੰਬਰ ਮਹੀਨੇ `ਚ ਸਰਦੀ ਕਾਫ਼ੀ ਵਧ ਜਾਂਦੀ ਹੈ। ਇਸ ਲਈ ਦਸੰਬਰ 'ਚ ਧੁੰਦ ਕਾਰਨ ਰੇਲਵੇ ਵਿਭਾਗ (Railway Department) ਕਈ ਟਰੇਨਾਂ ਦੇ ਸਮੇਂ 'ਚ ਬਦਲਾਅ ਕਰ ਸਕਦਾ ਹੈ। ਇਸਦੇ ਨਾਲ ਹੀ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦਸੰਬਰ `ਚ ਕਾਫ਼ੀ ਟਰੇਨਾਂ ਰੱਦ ਵੀ ਹੋ ਸਕਦੀਆਂ ਹਨ। ਇਸ ਕਰਕੇ ਜੇਕਰ ਤੁਸੀਂ ਟਰੇਨ ਰਾਹੀਂ ਕਿਤੇ ਜਾਣ ਬਾਰੇ ਸੋਚ ਰਹੇ ਹੋ ਤਾਂ ਟਰੇਨ ਦੇ ਟਾਈਮ ਟੇਬਲ `ਤੇ ਜ਼ਰੂਰ ਧਿਆਨ ਰਖਿਓ।

3. LPG ਸਿਲੰਡਰ ਦੇ ਦਾਮ:
ਤੁਹਾਨੂੰ ਦੱਸ ਦੇਈਏ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਦਰਾਂ ਦੀ ਸਮੀਖਿਆ ਕਰਦੀਆਂ ਹਨ। ਜਿਸਦੇ ਚਲਦਿਆਂ ਇਸ ਵਾਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਘਰ 'ਚ ਇਸਤੇਮਾਲ ਹੋਣ ਵਾਲੇ LPG ਗੈਸ ਸਿਲੰਡਰ ਦੀ ਕੀਮਤ 'ਚ ਵੀ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ।

4. ਬੈਂਕ ਦੀਆਂ ਛੁਟੀਆਂ:
ਦਸੰਬਰ ਮਹੀਨੇ `ਚ ਕੁੱਲ 13 ਦਿਨ ਬੈਂਕ ਦੀਆਂ ਛੁੱਟੀਆਂ ਹੋਣਗੀਆਂ। ਇਨ੍ਹਾਂ 13 ਦਿਨਾਂ ਦੀਆਂ ਛੁੱਟੀਆਂ `ਚ ਹਰ ਮਹੀਨੇ ਦੀ ਤਰ੍ਹਾਂ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ (Guidelines) ਦੇ ਮੁਤਾਬਕ ਸਾਰੀਆਂ ਜਨਤਕ ਛੁੱਟੀਆਂ (Public Holidays) 'ਤੇ ਬੈਂਕ ਬੰਦ ਰਹਿਣਗੇ। ਇਹ ਜਨਤਕ ਛੁੱਟੀਆਂ ਕਈ ਵਾਰ ਖੇਤਰ-ਵਿਸ਼ੇਸ਼ (Region-specific) ਹੁੰਦੀਆਂ ਹਨ, ਜੋ ਕਿ ਸਬੰਧਤ ਸੂਬਾ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: Bank Holidays: ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ, 13 ਦਿਨ ਬੰਦ ਰਹਿਣਗੇ ਬੈਂਕ

Summary in English: Many rules will change from December, major changes in LPG including rail and bank

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters