1. Home
  2. ਪਸ਼ੂ ਪਾਲਣ

Alert! ਇੱਕ ਸੰਕਰਮਿਤ ਮੱਛੀ ਕਾਰਨ Fish Farming ਦਾ ਧੰਦਾ ਹੋ ਸਕਦਾ ਹੈ ਚੌਪਟ, ਪੂਰੇ ਤਾਲਾਬ ਵਿੱਚ ਫੈਲ ਸਕਦੀ ਹੈ ਇਹ ਬਿਮਾਰੀ, ਵਰਤੋ ਇਹ ਸਾਵਧਾਨੀਆਂ

ਮੱਛੀਆਂ ਵਿੱਚ ਜ਼ਿਆਦਾਤਰ ਬਿਮਾਰੀਆਂ ਖਰਾਬ ਪਾਣੀ ਕਾਰਨ ਹੁੰਦੀਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਬਰਸਾਤੀ ਦਿਨਾਂ ਵਿੱਚ ਇਹ ਬਿਮਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ। ਅਜਿਹੀ ਹੀ ਇੱਕ ਬਿਮਾਰੀ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ, ਜੋ ਤੁਹਾਡੇ Fish Farming Business ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਇਹ ਕਿਹੜੀ ਬਿਮਾਰੀ ਹੈ ਅਤੇ ਕਿਵੇਂ ਇੱਕ ਮੱਛੀ ਤੋਂ ਪੂਰੇ ਤਾਲਾਬ ਵਿੱਚ ਫੈਲ ਜਾਂਦੀ ਹੈ, ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ।

Gurpreet Kaur Virk
Gurpreet Kaur Virk
ਇਸ ਬਿਮਾਰੀ ਕਾਰਨ ਮੱਛੀ ਪਾਲਣ ਦੇ ਧੰਦੇ ਨੂੰ ਵੱਡਾ ਨੁਕਸਾਨ!

ਇਸ ਬਿਮਾਰੀ ਕਾਰਨ ਮੱਛੀ ਪਾਲਣ ਦੇ ਧੰਦੇ ਨੂੰ ਵੱਡਾ ਨੁਕਸਾਨ!

Fish Farming Business: ਇੱਕ ਮੱਛੀ ਪੂਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ। ਇਹ ਕਹਾਵਤ ਤਾਂ ਹਰ ਕਿਸੇ ਨੇ ਕਦੇ ਨਾ ਕਦੇ ਜ਼ਰੂਰ ਸੁਣੀ ਹੋਵੇਗੀ। ਪਰ ਕੀ ਤੁਸੀਂ ਇਹ ਸੁਣਿਆ ਹੈ ਕਿ ਇੱਕ ਮੱਛੀ ਪੂਰੇ ਤਾਲਾਬ ਨੂੰ ਬਿਮਾਰ ਕਰ ਸਕਦੀ ਹੈ। ਜੀ ਹਾਂ, ਅੱਜ ਅਸੀਂ ਮੱਛੀਆਂ 'ਚ ਹੋਣ ਵਾਲੀ ਇੱਕ ਅਜਿਹੀ ਬਿਮਾਰੀ ਬਾਰੇ ਗੱਲ ਕਰ ਰਹੇ ਹਾਂ, ਜਿਸ ਨਾਲ ਤੁਹਾਡੇ ਮੱਛੀ ਪਾਲਣ ਦੇ ਧੰਦੇ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।

ਜਿਸ ਬਿਮਾਰੀ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਸ ਨਾਲ ਸੰਕਰਮਿਤ ਮੱਛੀ ਦਾ ਸਰੀਰ ਸੜ ਜਾਂਦਾ ਹੈ। ਦੇਖਦੇ ਹੀ ਦੇਖਦੇ ਮੱਛੀਆਂ ਮਾਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਜੇਕਰ ਇਹ ਬੀਮਾਰ ਮੱਛੀਆਂ ਬਾਜ਼ਾਰ 'ਚ ਵਿਕਣ ਲਈ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਖਾਣ ਨਾਲ ਇਨਸਾਨ ਵੀ ਬੀਮਾਰ ਸਕਦੇ ਹਨ।

ਮੱਛੀ ਪਾਲਣ ਮਾਹਿਰਾਂ ਅਨੁਸਾਰ ਮੱਛੀਆਂ ਦੀਆਂ 15 ਛੋਟੀਆਂ ਅਤੇ ਵੱਡੀਆਂ ਬਿਮਾਰੀਆਂ ਹਨ, ਜੋ ਬੈਕਟੀਰੀਆ ਅਤੇ ਪਰਜੀਵੀਆਂ ਕਾਰਨ ਹੁੰਦੀਆਂ ਹਨ। ਜੇਕਰ ਸਮੇਂ ਸਿਰ ਇਨ੍ਹਾਂ ਦੀ ਪਛਾਣ, ਇਲਾਜ ਅਤੇ ਰੋਕਥਾਮ ਨਾ ਕੀਤੀ ਜਾਵੇ, ਤਾਂ ਇਹ ਸਾਰੇ ਤਾਲਾਬ ਦੀਆਂ ਮੱਛੀਆਂ ਵਿੱਚ ਫੈਲ ਸਕਦੀ ਹੈ। ਅਸੀਂ ਮੱਛੀਆਂ 'ਚ ਹੋਣ ਵਾਲੀ ਅਲਸਰ ਬਿਮਾਰੀ ਬਾਰੇ ਗੱਲ ਕਰ ਰਹੇ ਹਾਂ। ਦੱਸ ਦੇਈਏ ਕਿ ਇਸ ਬਿਮਾਰੀ ਕਾਰਨ ਮੱਛੀਆਂ ਮਰ ਵੀ ਜਾਂਦੀਆਂ ਹਨ। ਮੱਛੀਆਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਤਾਲਾਬ ਦੀ ਸਮੇਂ-ਸਮੇਂ 'ਤੇ ਸਫ਼ਾਈ ਕੀਤੀ ਜਾਵੇ। ਫੀਡ ਗੁਣਵੱਤਾ ਅਤੇ ਸੰਤੁਲਿਤ ਮਾਤਰਾ ਵਿੱਚ ਹੀ ਦਿੱਤਾ ਜਾਵੇ। ਬਿਮਾਰ ਮੱਛੀਆਂ ਨੂੰ ਵੱਖ ਕਰ ਦਿੱਤਾ ਜਾਵੇ। ਮੱਛੀਆਂ ਦੀ ਗਿਣਤੀ ਤਾਲਾਬ ਦੇ ਆਕਾਰ ਅਨੁਸਾਰ ਰੱਖੀ ਜਾਵੇ। ਤਾਲਾਬ ਵਿੱਚ ਹੋਰ ਮੱਛੀਆਂ ਨੂੰ ਵਧਣ ਨਾ ਦਿੱਤਾ ਜਾਵੇ।

ਇਸ ਤਰ੍ਹਾਂ ਜਾਣੋ ਮੱਛੀਆਂ ਨੂੰ ਅਲਸਰ ਹੈ ਜਾਂ ਨਹੀਂ?

ਉੱਲੀ ਦੇ ਕਾਰਨ ਮੱਛੀਆਂ ਵਿੱਚ ਅਲਸਰ ਦੀ ਬਿਮਾਰੀ ਆਸਾਨੀ ਨਾਲ ਹੋ ਜਾਂਦੀ ਹੈ। ਤਾਲਾਬਾਂ ਅਤੇ ਟੈਂਕੀਆਂ ਵਿੱਚ ਪਾਲੀਆਂ ਮੱਛੀਆਂ ਦੇ ਨਾਲ-ਨਾਲ ਨਦੀਆਂ ਵਿੱਚ ਰਹਿਣ ਵਾਲੀਆਂ ਮੱਛੀਆਂ ਵਿੱਚ ਅਲਸਰ ਦੀ ਬਿਮਾਰੀ ਹੁੰਦੀ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਖੇਤਾਂ ਦੇ ਨੇੜੇ ਤਾਲਾਬਾਂ ਵਿੱਚ ਪਾਲੀਆਂ ਜਾਂਦੀਆਂ ਮੱਛੀਆਂ ਵਿੱਚ ਅਲਸਰ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਸ ਬਿਮਾਰੀ ਦੀ ਪਛਾਣ ਮੱਛੀ ਦੇ ਸਰੀਰ 'ਤੇ ਖੂਨ ਵਰਗੇ ਲਾਲ ਧੱਬਿਆਂ ਤੋਂ ਕੀਤੀ ਜਾ ਸਕਦੀ ਹੈ। ਕੁਝ ਦਿਨਾਂ ਬਾਅਦ, ਇਹ ਧੱਬੇ ਜ਼ਖ਼ਮ ਬਣ ਜਾਂਦੇ ਹਨ ਅਤੇ ਮੱਛੀਆਂ ਮਰ ਜਾਂਦੀਆਂ ਹਨ।

ਇਹ ਵੀ ਪੜ੍ਹੋ: Dairy Business: ਡੇਅਰੀ ਕਿੱਤੇ ਨੂੰ ਕਿਫ਼ਾਇਤੀ ਅਤੇ ਫਾਇਦੇਮੰਦ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤੋਂ: ਪਸ਼ੂ ਖੁਰਾਕ ਮਾਹਿਰ

ਅਲਸਰ ਤੋਂ ਬਚਾਅ ਲਈ ਵਰਤੋ ਇਹ ਸਾਵਧਾਨੀਆਂ

ਮੱਛੀ ਪਾਲਣ ਮਾਹਿਰਾਂ ਅਨੁਸਾਰ ਤਾਲਾਬ ਦੀਆਂ ਮੱਛੀਆਂ ਵਿੱਚ ਅਲਸਰ ਨੂੰ ਰੋਕਣ ਲਈ ਤਾਲਾਬ ਨੂੰ ਕੰਢਿਆਂ ਤੋਂ ਏਨਾ ਉੱਚਾ ਕਰ ਦਿਓ ਜਾਂ ਬੰਨ੍ਹ ਬਣਾਉ ਕਿ ਆਲੇ-ਦੁਆਲੇ ਦਾ ਗੰਦਾ ਪਾਣੀ ਇਸ ਵਿੱਚ ਦਾਖ਼ਲ ਨਾ ਹੋਵੇ। ਖਾਸ ਤੌਰ 'ਤੇ ਬਰਸਾਤ ਦੇ ਮੌਸਮ ਦੌਰਾਨ ਬਾਰਸ਼ ਤੋਂ ਬਾਅਦ, ਤਾਲਾਬ ਦੇ ਪਾਣੀ ਦਾ ਪੀਐਚ ਪੱਧਰ ਯਕੀਨੀ ਤੌਰ 'ਤੇ ਚੈੱਕ ਕੀਤਾ ਜਾਂਦਾ ਹੈ ਜਾਂ ਬਾਰਸ਼ਾਂ ਦੌਰਾਨ 200 ਕਿਲੋ ਚੂਨਾ ਵੀ ਤਾਲਾਬ ਦੇ ਪਾਣੀ ਵਿੱਚ ਮਿਲਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਕਰੋ ਇਲਾਜ

ਜੇਕਰ ਤਾਲਾਬ ਵਿੱਚ ਕੁਝ ਮੱਛੀਆਂ ਨੂੰ ਅਲਸਰ ਹੋ ਜਾਂਦਾ ਹੈ, ਤਾਂ ਉਹਨਾਂ ਨੂੰ ਅਲੱਗ ਕਰ ਦਿਓ ਅਤੇ ਜੇਕਰ ਤਾਲਾਬ ਦੀਆਂ ਜ਼ਿਆਦਾਤਰ ਮੱਛੀਆਂ ਵਿੱਚ ਅਲਸਰ ਦੀ ਬਿਮਾਰੀ ਫੈਲ ਗਈ ਹੈ, ਤਾਂ ਤਾਲਾਬ ਵਿੱਚ ਕਲੀ ਦੇ ਚੂਨੇ ਦੇ ਠੋਸ ਟੁਕੜੇ ਨੂੰ ਪਾਓ। ਮਾਹਿਰਾਂ ਅਨੁਸਾਰ ਪ੍ਰਤੀ ਹੈਕਟੇਅਰ ਤਾਲਾਬ ਵਿੱਚ ਘੱਟੋ-ਘੱਟ 600 ਕਿਲੋ ਚੂਨਾ ਪਾਓ। ਚੂਨੇ ਦੇ ਨਾਲ, ਪ੍ਰਤੀ ਹੈਕਟੇਅਰ 10 ਕਿਲੋ ਬਲੀਚਿੰਗ ਪਾਊਡਰ ਵੀ ਪਾਓ। ਇਸ ਦੇ ਨਾਲ ਹੀ ਪ੍ਰਤੀ ਹੈਕਟੇਅਰ ਤਾਲਾਬ ਵਿੱਚ ਇੱਕ ਲੀਟਰ ਲਿਪੋਟਾਸ਼ੀਅਮ ਪਰਮੈਂਗਨੇਟ ਦਾ ਘੋਲ ਪਾਓ।

Summary in English: Alert! An infected fish can cause a fish farming business to collapse, the disease can spread throughout the pond, use these precautions.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters