1. Home
  2. ਪਸ਼ੂ ਪਾਲਣ

ਘੱਟ ਲਾਗਤ ਵਿੱਚ ਵਧੀਆ ਮੁਨਾਫ਼ਾ, ਪਸ਼ੂ ਪਾਲਕਾਂ ਨੂੰ ਮਿਲ ਰਿਹਾ ਹੈ ਬੰਪਰ ਮੁਨਾਫ਼ਾ, ਜਾਣੋ ਕਿਵੇਂ?

ਘੱਟ ਲਾਗਤ ਅਤੇ ਵੱਧ ਮੁਨਾਫ਼ਾ ਹੋਣ ਕਾਰਨ ਕਿਸਾਨਾਂ ਦਾ ਪਸ਼ੂ ਪਾਲਣ ਵੱਲ ਰੁਝਾਨ ਵੱਧ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਸ਼ੂ ਪਾਲਣ ਦੇ ਇਨ੍ਹਾਂ ਧੰਦਿਆਂ 'ਤੇ ਸਰਕਾਰ ਵੱਲੋਂ ਵਧੀਆ ਸਬਸਿਡੀ ਵੀ ਮਿਲ ਰਹੀ ਹੈ।

Gurpreet Kaur Virk
Gurpreet Kaur Virk
ਪਸ਼ੂ ਪਾਲਣ ਦੇ ਇਨ੍ਹਾਂ ਧੰਦਿਆਂ 'ਤੇ ਵਧੀਆ ਸਬਸਿਡੀ

ਪਸ਼ੂ ਪਾਲਣ ਦੇ ਇਨ੍ਹਾਂ ਧੰਦਿਆਂ 'ਤੇ ਵਧੀਆ ਸਬਸਿਡੀ

Profitable Livestock Farming: ਪਿੰਡਾਂ ਵਿੱਚ ਖੇਤੀ ਤੋਂ ਬਾਅਦ ਪਸ਼ੂ ਪਾਲਣ ਦੇ ਧੰਦੇ ਨੂੰ ਸੱਭ ਤੋਂ ਵੱਡਾ ਕਮਾਈ ਦਾ ਸਾਧਣ ਮੰਨਿਆ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ ਪਸ਼ੂ ਪਾਲਣ ਵੱਲ ਵਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਇਸ ਕਿੱਤੇ ਵਿੱਚ ਕਦਮ ਰੱਖਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ। ਇਸ ਲੇਖ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਪਸ਼ੂ ਪਾਲਣ ਦੇ ਧੰਦੇ ਵਿੱਚ ਘੱਟ ਨਿਵੇਸ਼ ਕਰਕੇ ਕਿਵੇਂ ਮੋਟਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਅੱਜ-ਕੱਲ੍ਹ ਵੱਡੇ ਪੱਧਰ 'ਤੇ ਕਿਸਾਨ ਗਾਂ, ਮੱਝ, ਬੱਕਰੀ, ਸੂਰ, ਮੁਰਗੀ, ਮੱਛੀ ਪਾਲਣ ਕਰਕੇ ਬੰਪਰ ਮੁਨਾਫਾ ਕਮਾ ਰਹੇ ਹਨ। ਇਹੀ ਕਾਰਨ ਹੈ ਕਿ ਪਸ਼ੂ ਪਾਲਣ ਪੇਂਡੂ ਖੇਤਰਾਂ ਵਿੱਚ ਆਮਦਨ ਦਾ ਸਭ ਤੋਂ ਵਧੀਆ ਸਾਧਨ ਬਣ ਕੇ ਉਭਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਪਸ਼ੂ ਪਾਲਣ ਦੇ ਇਨ੍ਹਾਂ ਧੰਦਿਆਂ 'ਤੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਵਧੀਆ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਖ਼ਬਰ, ਢਾਰਿਆਂ/ਸ਼ੈੱਡਾਂ ਦੀ ਉਸਾਰੀ ਤੋਂ ਪਹਿਲਾਂ ਇਨ੍ਹਾਂ ਗੱਲਾਂ ਵੱਲ ਦਿਓ ਵਿਸ਼ੇਸ਼ ਧਿਆਨ

ਬੇਸ਼ਕ ਘੱਟ ਨਿਵੇਸ਼ 'ਤੇ ਵਧੀਆ ਮੁਨਾਫ਼ਾ ਮਿਲਣਾ ਪਸ਼ੂ ਪਾਲਕਾਂ ਲਈ ਖਿੱਚ ਦਾ ਕੇਂਦਰ ਹੋਵੇ, ਇਸੇ ਕਰਕੇ ਉਹ ਵੱਖ-ਵੱਖ ਪਸ਼ੂ ਪਾਲਣ ਰਾਹੀਂ ਮੋਟਾ ਮੁਨਾਫ਼ਾ ਕਮਾ ਰਹੇ ਹਨ। ਪਰ ਗੱਲ ਜਦੋਂ ਸਰਕਾਰੀ ਮਦਦ ਦੀ ਆਵੇਂ ਤਾਂ ਇਸ ਕਿੱਤੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੀ ਕਿਸਾਨਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਇਸ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ ਵਧੀਆ ਸਬਸਿਡੀ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿਹੜੇ ਪਸ਼ੂ ਪਾਲ ਕੇ ਕਿਸਾਨ ਸਬਸਿਡੀ ਲੈ ਸਕਦੇ ਹਨ ਅਤੇ ਦੁੱਗਣਾ ਮੁਨਾਫਾ ਵੀ ਕਮਾ ਸਕਦੇ ਹਨ।

ਬੱਕਰੀ ਪਾਲਣ 'ਤੇ ਸਬਸਿਡੀ

ਬੱਕਰੀ ਪਾਲਣ (Goat Rearing) ਨੂੰ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਜੇਕਰ ਬੱਕਰੀ ਪਾਲਣ ਦਾ ਕੰਮ ਕੀਤਾ ਜਾਵੇ ਤਾਂ ਚੰਗੀ ਆਮਦਨ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਪਸ਼ੂ ਪਾਲਣ ਨਾਲ ਸਬੰਧਤ ਇਸ ਧੰਦੇ ਨੂੰ ਕਰਨਾ ਬਹੁਤ ਲਾਹੇਵੰਦ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਕਾਰੋਬਾਰ ਨੂੰ ਘਰ ਬੈਠੇ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਬੱਕਰੀ ਪਾਲਣ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਕਾਰ ਵੱਲੋਂ ਪੂਰੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋਕਿਉਂ ਹੁੰਦੀ ਹੈ ਬੱਕਰੀਆਂ 'ਚ ਅਫਾਰੇ ਦੀ ਸਮੱਸਿਆ ਅਤੇ ਜੋਹਨੀ ਬਿਮਾਰੀ?

ਮੁਰਗੀ ਪਾਲਣ 'ਤੇ ਸਬਸਿਡੀ

ਚਿਕਨ ਅਤੇ ਅੰਡਿਆਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੋਏ ਇਹ ਇਕ ਵੱਡਾ ਉਦਯੋਗ ਬਣ ਗਿਆ ਹੈ। ਮੁਰਗੀ ਪਾਲਣ ਇੱਕ ਅਜਿਹਾ ਵਪਾਰ ਹੈ ਜੋ ਤੁਹਾਡੇ ਲਈ ਆਮਦਨੀ ਦਾ ਇੱਕ ਵਧੀਆ ਸਰੋਤ ਬਣ ਸਕਦਾ ਹੈ। ਇਹ ਕਾਰੋਬਾਰ ਬਹੁਤ ਘੱਟ ਕੀਮਤ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਇਸ ਦੇ ਦੁਆਰਾ ਬਹੁਤ ਸਾਰਾ ਮੁਨਾਫਾ ਕਮਾ ਸਕਦੇ ਹੋ। ਹੁਣ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪੋਲਟਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪੱਧਰ 'ਤੇ ਕਰਜ਼ੇ ਦੇਣੇ, ਸਬਸਿਡੀ ਦੀ ਸੁਵਿਧਾ ਅਤੇ ਸਿਖਲਾਈ ਦੇਣ ਦੀਆਂ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀ ਹੈ।

ਮੱਛੀ ਪਾਲਣ 'ਤੇ ਸਬਸਿਡੀ

ਮੱਛੀ ਪਾਲਣ ਦਾ ਧੰਦਾ ਇਨ੍ਹਾਂ ਦਿਨੀਂ ਕਿਸਾਨਾਂ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ। ਸਰਕਾਰ ਵੀ ਕਿਸਾਨਾਂ ਨੂੰ ਇਸ ਖੇਤਰ ਵੱਲ ਜਾਣ ਲਈ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ ਰਾਸ਼ਟਰੀ ਪੱਧਰ 'ਤੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਸਤੰਬਰ 2020 ਨੂੰ ਸ਼ੁਰੂ ਕੀਤੀ ਗਈ ਸੀ। ਇਸ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਰਕਾਰ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ 40 ਫੀਸਦੀ ਸਬਸਿਡੀ ਦੇ ਰਹੀ ਹੈ।

Summary in English: Better Profits at Low Costs, Farmers Getting Bumper Profits, Know How?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters