1. Home
  2. ਪਸ਼ੂ ਪਾਲਣ

ਨਸਲੀ ਪਸ਼ੂਆਂ ਦਾ ਪ੍ਰਜਨਨ, ਮਹੱਤਵ ਅਤੇ ਜ਼ਰੂਰੀ ਨੁਕਤੇ

ਚੰਗੀ ਨਸਲ ਦੇ ਪਸ਼ੂ ਡੇਅਰੀ ਦੇ ਕਿੱਤੇ ਲਈ ਜ਼ਰੂਰੀ ਹਨ ਅਤੇ ਇਸ ਲਈ ਇਨ੍ਹਾਂ ਦੀ ਬਰੀਡਿੰਗ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਵਿਸ਼ੇ ਨੂੰ ਮੁੱਖ ਰੱਖ ਕੇ ਪਸ਼ੂਆਂ ਦੇ ਪ੍ਰਜਨਨ ਅਤੇ ਨਸਲ ਸੁਧਾਰ ਲਈ ਕੁਝ ਨੁਕਤੇ ਸਾਂਝੇ ਕੀਤੇ ਗਏ ਹਨ।

Gurpreet Kaur Virk
Gurpreet Kaur Virk
ਪਸ਼ੂਆਂ ਦੇ ਪ੍ਰਜਨਨ ਅਤੇ ਨਸਲ ਸੁਧਾਰ ਲਈ ਕੁਝ ਨੁਕਤੇ

ਪਸ਼ੂਆਂ ਦੇ ਪ੍ਰਜਨਨ ਅਤੇ ਨਸਲ ਸੁਧਾਰ ਲਈ ਕੁਝ ਨੁਕਤੇ

Breed Improvement in Dairy Animals: ਪੰਜਾਬ ਸੋਮਿਆਂ ਨਾਲ ਭਰਪੂਰ ਸੂਬਾ ਹੈ ਜਿੱਥੇ ਪਸ਼ੂਆਂ ਦੀਆਂ ਬੇਹਤਰੀਨ ਨਸਲਾਂ ਜਿਵੇਂ ਕਿ ਮੱਝਾਂ ਵਿੱਚ ਮੁਰ੍ਹਾ ਅਤੇ ਨੀਲੀ ਰਾਵੀ, ਵਲੇਤੀ ਗਾਵਾਂ ਵਿਚ ਐਚ.ਐਫ ਅਤੇ ਦੇਸੀ ਗਾਂਵਾਂ ਵਿੱਚ ਸਾਹੀਵਾਲ ਨਸਲਾਂ ਆਮ ਹਨ। ਇਹ ਨਸਲਾਂ ਡੇਅਰੀ ਦੇ ਕਿੱਤੇ ਵਿੱਚ ਦੁਨੀਆ ਦੀਆਂ ਸਭ ਤੋਂ ਉਤਮ ਨਸਲਾਂ ਹਨ।

ਜਿਹੜੇ ਪਸ਼ੂਆਂ ਦੀ ਕੋਈ ਖਾਸ ਨਸਲ ਨਹੀਂ ਹੁੰਦੀ ਭਾਵ ਜਾਨਵਰ ਨਸਲੀ ਨਾ ਹੋਣ ਤਾਂ ਉਹਨਾਂ ਦੀ ਪੈਦਾਵਾਰ ਤਾਂ ਘੱਟ ਹੁੰਦੀ ਹੀ ਹੈ ਨਾਲ ਹੀ ਹੋਰ ਵੀ ਮੁਸ਼ਕਿਲਾਂ ਹੁੰਦੀਆਂ ਹਨ ਜਿਵੇਂ ਕਿ ਕੱਟੜੂਆਂ/ਵੱਛੜੂਆਂ ਵਿੱਚ ਵਾਧਾ ਦਰ ਘੱਟ ਹੋਣਾ, ਝੋਟੀਆਂ/ ਵਹਿੜਾਂ ਦਾ ਦੇਰ ਨਾਲ ਜਵਾਨ ਹੋਣਾ, ਸੂਏ ਵਿੱਚ ਦੇਰ ਨਾਲ ਅਓਣਾ ਅਤੇ ਅਤੇ ਦੋ ਸੂਇਆਂ ਵਿਚਕਾਰਲਾ ਸਮਾਂ ਬਹੁਤ ਜ਼ਿਆਦਾ ਹੋਣਾ। ਇਹਨਾਂ ਸਭ ਸਮੱਸਿਆਵਾਂ ਨਾਲ ਡੇਅਰੀ ਦਾ ਖਰਚਾ ਵੀ ਵਧਦਾ ਹੈ ਅਤੇ ਮੁਨਾਫ਼ਾ ਘੱਟ ਜਾਂਦਾ ਹੈ। ਇਸ ਲਈ ਪਸ਼ੂ ਪਾਲਕ ਵੀਰਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਪਸ਼ੂਆਂ ਵਿੱਚ ਪ੍ਰਜਨਨ ਜਾਂ ਬਰੀਡਿੰਗ ਵੇਲੇ ਖਾਸ ਧਿਆਨ ਦੇਣਾ ਚਾਹੀਦਾ ਹੈ।

ਚੰਗੀ ਨਸਲ ਦੇ ਪਸ਼ੂ ਡੇਅਰੀ ਦੇ ਕਿੱਤੇ ਲਈ ਜ਼ਰੂਰੀ ਹਨ ਅਤੇ ਇਸ ਲਈ ਇਹਨਾਂ ਦੀ ਬਰੀਡਿੰਗ ਵੱਲ ਪਸ਼ੂ ਪਾਲਕਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਵਿਸ਼ੇ ਨੂੰ ਮੁੱਖ ਰੱਖ ਕੇ ਪਸ਼ੂਆਂ ਦੇ ਪ੍ਰਜਨਨ ਅਤੇ ਨਸਲ ਸੁਧਾਰ ਲਈ ਕੁਝ ਨੁਕਤੇ ਸਾਂਝੇ ਕੀਤੇ ਗਏ ਹਨ ਜੋ ਪਸ਼ੂ ਪਾਲਣ ਦੇ ਧੰਦੇ ਨੂੰ ਹੋਰ ਲਾਭਕਾਰੀ ਕਰਨ ਵਿੱਚ ਫਾਇਦੇਮੰਦ ਸਿੱਧ ਹੋਣਗੇ।

• ਸਭ ਤੋਂ ਜ਼ਰੂਰੀ ਧਿਆਨਯੋਗ ਗੱਲ ਇਹ ਹੈ ਕਿ ਜਿਸ ਕਿਸਮ ਦੀ ਮੱਝ/ਗਾਂ ਦੀ ਨਸਲ ਹੋਵੇ ਉਸਨੂੰ ਉਸੇ ਨਸਲ ਦਾ ਗੱਭ ਵਾਲਾ ਟੀਕਾ ਭਰਵਾੳਣਾ ਚਾਹੀਦਾ ਹੈ ਭਾਵ ਏ.ਆਈ (Artificial insemination or A.I.) ਕਰਵਾੳਣੀ ਚਾਹੀਦੀ ਹੈ। ਇਹੀ ਗੱਲ ਕੁਦਰਤੀ ਤਰੀਕੇ ਤੇ ਵੀ ਲਾਗੂ ਹੂੰਦੀ ਹੈ। ਮੁਰ੍ਹਾ ਨਸਲ ਦੀ ਮੱਝ ਨੂੰ ਮੁਰ੍ਹਾ ਨਸਲ ਦੇ ਝੋਟੇ ਨਾਲ ਅਤੇ ਨੀਲੀ-ਰਾਵੀ ਨਸਲ ਦੀ ਮੱਝ ਨੂੰ ਨੀਲੀ-ਰਾਵੀ ਨਸਲ ਦੇ ਝੋਟੇ ਨਾਲ ਹੀ ਮਿਲਾਪ ਕਰਵਾਓ।

• ਪਸ਼ੂਆਂ ਦਾ ਪ੍ਰਜਨਨ ਦੋ ਤਰੀਕਿਆਂ ਨਾਲ ਹੋ ਸਕਦਾ ਹੈ। ਪਹਿਲਾ ਹੈ ਕੁਦਰਤੀ ਗਰਭਦਾਣ ਅਤੇ ਦੁਸਰਾ ਹੈ ਮਨਸੂਈ ਗਰਭਦਾਣ (ਏ.ਆਈ.) ਜੇਕਰ ਮਨਸੂਈ ਗਰਭਦਾਨ ਉਪਲਬਦ ਹੋਵੇ ਤਾਂ ਇਸਨੂੰ ਤਰਜੀਅ ਦੇਣੀ ਚਾਹੀਦੀ ਹੈ ਕਿਉਂਕਿ ਮਨਸੂਈ ਗਰਭਦਾਨ ਲਈ ਟੀਕੇ ਚੰਗੀ ਨਸਲ ਦੇ ਝੋਟਿਆਂ ਤੋਂ, ਬਿਮਾਰੀ ਚੈਕ ਕਰਨ ਤੋਂ ਬਾਅਦ ਹੀ ਬਨਾਏ ਜਾਂਦੇ ਹਨ ਅਤੇ ਇਹ ਬਰੂਸੀਲੋਸਿਸ ਬਿਮਾਰੀ ਜਾਂ ਤੂ ਜਾਣ ਦੀ ਬਿਮਾਰੀ ਤੋਂ ਮੁਕਤ ਹੂੰਦੇ ਹਨ। ਜੇਕਰ ਕੁਦਰਤੀ ਮਿਲਾਪ ਕਰਵਾਉਣਾ ਹੋਵੇ ਤਾਂ ਇਹ ਸੁਨਿਸ਼ਚਿਤ ਕਰੋ ਕਿ ਝੋਟਾ ਬਿਮਾਰੀ ਮੁਕਤ ਹੋਵੇ ਅਤੇ ਉਸਦੀ ਨਸਲ ਚੰਗੀ ਹੋਵੇ।

ਇਹ ਵੀ ਪੜ੍ਹੋ : Dangi Cow ਦਿੰਦੀ ਹੈ 800 ਲੀਟਰ ਦੁੱਧ, ਜਾਣੋ ਇਸਦੀ ਪਛਾਣ ਕਰਨ ਦਾ ਤਰੀਕਾ

• ਪਸ਼ੂਆਂ ਦੇ ਹੇਹੇ ਦੀ ਪਛਾਣ ਲਈ, ਲੱਛਣਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂਕਿ ਪਸ਼ੂ ਨੂੰ ਸਮੇਂ ਸਿਰ ਗੱਭਣ ਕਰਵਾਇਆ ਜਾ ਸਕੇ। ਪਸ਼ੂਆਂ ਹੇਹੇ (ਹੀਟ) ਵਿੱਚ ਹੋਣ ਦੇ ਕੁਝ ਮੁੱਖ ਲੱਛਣ ਹਨ- ਬੋਲਣਾ ਜਾਂ ੜਿੰਗਣਾ, ਸੂਅ ਵਿੱਚੋਂ ਤਾਰਾਂ ਕਰਨੀਆਂ, ਦੂਸਰੇ ਪਸ਼ੂਆਂ ਤੇ ਚੜਣਾ, ਦੁੱਧ ਦੀ ਪੈਦਾਵਾਰ ਘੱਟ ਹੋ ਜਾਣਾ, ਪੱਠੇ ਘੱਟ ਖਾਣਾ, ਬਾਰ-ਬਾਰ ਪਿਸ਼ਾਬ ਕਰਨਾ, ਬੇਅਰਾਮੀ ਆਦਿ । ਜੇਕਰ ਹੇਹਾ ਮਿਸ ਹੋ ਜਾਵੇ ਤਾਂ ਬਹੁਤ ਨੁਕਸਾਨ ਹੁੰਦਾ ਹੈ । ਜੇ ਪਸ਼ੂ ਗੱਭਣ ਨਹੀਂ ਹੋਵੇਗਾ ਤਾਂ ਅਗਲਾ ਸੂਆ ਨਹੀਂ ਆਵੇਗਾ । ਇਸ ਲਈ ਹੀਟ ਦੀ ਪਛਾਣ ਕਰਨ ਲਈ ਪੂਰਾ ਧਿਆਨ ਦੀਓ।

• ਪਸ਼ੂ ਹੀਟ ਵਿੱਚ ਆਵੇ ਤਾਂ ਉਸਨੂੰ ਸਮੇਂ ਸਿਰ ਗੱਭ ਵਾਲਾ ਟੀਕਾ ਭਰਵਾਓ। ਹੀਟ ਦੇ ਸ਼ੁਰੂਆਤੀ ਸਮੇਂ ਵਿੱਚ ਗੱਭ ਵਾਲਾ ਟੀਕਾ ਨਹੀਂ ਭਰਵਾਉਣਾ ਚਾਹੀਦਾ। ਆਮਤੌਰ ਤੇ ਹੀਟ ਖਤਮ ਹੋਣ ਦੇ ਨੇੜੇ ਟੀਕਾ ਭਰਵਾਉਣ ਤੇ ਪਸ਼ੂ ਵਿੱਚ ਗਰਭ ਠਹਿਰ ਜਾਂਦਾ ਹੈ।

ਇਹ ਵੀ ਪੜ੍ਹੋ : Cow Horns ਤੋਂ ਵੀ ਬਣਾਈ ਜਾ ਸਕਦੀ ਹੈ ਖਾਦ! ਜਾਣੋ ਇਹ Simple Method

• ਨੇੜੇ ਦੇ ਰਿਸ਼ਤੇਦਾਰ ਪਸ਼ੂਆਂ, ਜਿੰਨਾਂ ਦਾ ਖ਼ੂਨ ਦਾ ਰਿਸ਼ਤਾ ਹੋਵੇ ਉਹਨਾਂ ਨੂੰ ਆਪਸ ਵਿੱਚ ਬਰੀਡ ਨਾ ਕਰਾਓ। ਇਸ ਨੂੰ ਇੰਨਬਰੀਡਿੰਗ ਆਖਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਪਸ਼ੂਆਂ ਦੀਆਂ ਆਉਣ ਵਾਲੀਆਂ ਪੀੜੀਆਂ ਦੀ ਪੈਦਾਵਾਰ ਘੱਟ ਹੁੰਦੀ ਹੈ, ਝੋਟੀਆਂ ਦੇਰ ਨਾਲ ਜਵਾਨ ਹੂੰਦੀਆਂ ਹਨ, ਦੋ ਸੂਇਆਂ ਵਿਚਕਾਰ ਦਾ ਸਮਾਂ ਵੱਧ ਹੁੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਹੋ ਜਾਂਦੀ ਹੈ।

• ਪਸ਼ੂਆਂ ਦੀ ਸਾਂਭ-ਸੰਭਾਲ ਸੁਚੱਜੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੇਕਰ ਰਿਕਾਰਡ ਰੱਖਿਆ ਜਾਵੇ। ਗਾਵਾਂ ਦਾ ਗਰਭਕਾਲ ਲਗਭਗ 279 ਦਿਨ ਅਤੇ ਮੱਝਾਂ ਦਾ ਲਗਭਗ 310 ਦਿਨ ਦਾ ਹੁੰਦਾ ਹੈ। ਇਸ ਤੋਂ ਅਨੁਮਾਨ ਲੱਗ ਜਾਂਦਾ ਹੈ ਕਿ ਪਸ਼ੂ ਦਾ ਅਨੁਮਾਨਿਤ ਸੂਣ ਦਾ ਸਮਾਂ ਕੀ ਹੋਵੇਗਾ ਅਤੇ ਗੱਭਣ ਪਸ਼ੂ ਦੀ ਸੰਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ।

• ਪਸ਼ੂ ਦੇ ਜਨਣ ਅੰਗਾਂ ਵਿੱਚ ਕਿਸੇ ਕਿਸਮ ਦੀ ਇੰਨਫੈਕਸ਼ਨ ਨਹੀਂ ਹੋਣੀ ਚਾਹੀਦੀ ਅਤੇ ਸੂਅ ਵਿੱਚੋਂ ਤਾਰਾਂ ਸਾਫ ਹੋਣੀਆਂ ਚਾਹੀਦੀਆਂ ਹਨ। ਉਸ ਵਿੱਚ ਰੇਸ਼ਾ ਨਹੀਂ ਹੋਣਾ ਚਾਹੀਦਾ। ਜੇਕਰ ਜਨਣ ਅੰਗ ਤੰਦਰੁਸਤ ਹੋਣ ਤਾਂ ਪਸ਼ੂਆਂ ਵਿੱਚ ਵਾਰ-ਵਾਰ ਫਿਰਨ ਦੀ ਸੱਮਸਿਆ ਘੱਟ ਹੁੰਦੀ ਹੈ। ਜੇਕਰ ਇੰਨਫੈਕਸ਼ਨ ਹੋਵੇ ਤਾਂ ਆਪਣੇ ਨੇੜਲੇ ਪਸ਼ੂਆਂ ਦੇ ਡਾਕਟਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪਸ਼ੂ ਵਿਗਿਆਨੀ ਦੀ ਸਲਾਹ ਲੈ ਕੇ ਪਸ਼ੂ ਦਾ ਸਹੀ ਇਲਾਜ ਕਰੋ।

ਮੁਨੀਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ ਮੱਕੜ, ਕ੍ਰਿਸ਼ੀ ਵਿਗਆਨ ਕੇਂਦਰ, ਫਿਰੋਜ਼ਪੁਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Breed Improvement in Dairy Animals, Importance and Useful Tips

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters