1. Home
  2. ਪਸ਼ੂ ਪਾਲਣ

ਇਹਨਾਂ ਦੇਸੀ ਨਸਲਾਂ ਦੀਆਂ ਗਾਵਾਂ ਦਾ ਕਾਰੋਬਾਰ ਹੋ ਸਕਦਾ ਹੈ ਲਾਹੇਵੰਦ ਸੌਦਾ!

ਭਾਰਤ ਵਿਚ ਦੋ ਅਜਿਹੇ ਕਾਰੋਬਾਰ ਹਨ ,ਜੋ ਕਿਸਾਨਾਂ ਦੀ ਆਮਦਨ ਦਾ ਸਾਧਨ ਹੈ। ਪਹਿਲਾਂ ਖੇਤੀਬਾੜੀ ਅਤੇ ਦੁੱਜਾ ਪਸ਼ੂਪਾਲਣ ਕਾਰੋਬਾਰ।

Pavneet Singh
Pavneet Singh
Indigenous breeds cows

Indigenous breeds cows

ਭਾਰਤ ਵਿਚ ਦੋ ਅਜਿਹੇ ਕਾਰੋਬਾਰ ਹਨ ,ਜੋ ਕਿਸਾਨਾਂ ਦੀ ਆਮਦਨ ਦਾ ਸਾਧਨ ਹੈ। ਪਹਿਲਾਂ ਖੇਤੀਬਾੜੀ ਅਤੇ ਦੁੱਜਾ ਪਸ਼ੂਪਾਲਣ ਕਾਰੋਬਾਰ। ਦੱਸ ਦਈਏ ਕਿ ਪਸ਼ੂਪਾਲਣ ਕਾਰੋਬਾਰ ਵਿਚ ਕਿਸਾਨ ਸਾਰੇ ਪਸ਼ੂਆਂ ਜਿਵੇਂ ਗਾਂ,ਮੱਝ,ਬੱਕਰੀ ਆਦਿ ਦਾ ਪਾਲਣ ਕਰਦੇ ਹਨ , ਪਰ ਇਨ੍ਹਾਂ ਸਾਰੇ ਪਸ਼ੂਆਂ ਦੇ ਮੁਕਾਬਲੇ ਗਊ ਪਾਲਣ ਵਾਲੇ ਕਿਸਾਨਾਂ ਦੇ ਲਈ ਵਧੀਆ ਆਮਦਨ ਦਾ ਸਾਧਨ ਹੈ,ਕਿਓਂਕਿ ਗਾਂ ਦੇ ਦੁੱਧ ਵਿਚ ਕਈ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜਿਸਦਾ ਸੇਵਨ ਸ਼ਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ, ਇਸ ਦੇ ਨਾਲ ਹੀ ਇਹ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ।

ਜੇਕਰ ਤੁਸੀਂ ਵੀ ਪਸ਼ੂ ਪਾਲਣ ਦੇ ਕਾਰੋਬਾਰ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਦੇਸੀ ਗਾਂ ਦੀਆਂ ਕੁਝ ਚੰਗੀਆਂ ਨਸਲਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਕਿ ਤੁਹਾਡੇ ਪਸ਼ੂ ਪਾਲਣ ਦੇ ਕਾਰੋਬਾਰ ਨੂੰ ਵਧੀਆ ਮੁਨਾਫ਼ਾ ਦੇਣ ਦੇ ਨਾਲ-ਨਾਲ ਤੁਹਾਡੀ ਆਮਦਨ ਨੂੰ ਵੀ ਦੁੱਗਣਾ ਕਰਨਗੀਆਂ।

ਗਾਂ ਦੀਆਂ ਚੰਗੀਆਂ ਨਸਲਾਂ (Good Breeds Of Cow)

ਸਾਹੀਵਾਲ ਗਊ(Sahiwal Cow)
ਸਾਹੀਵਾਲ ਗਾਂ ਮੁੱਖ ਤੌਰ 'ਤੇ ਭਾਰਤ ਦੇ ਉੱਤਰੀ ਪੱਛਮੀ ਖੇਤਰ ਵਿੱਚ ਪਾਈ ਜਾਂਦੀ ਹੈ। ਸਾਹੀਵਾਲ ਦੀ ਗਾਂ ਗੂੜ੍ਹੇ ਲਾਲ ਰੰਗ ਦੀ ਹੁੰਦੀ ਹੈ। ਦੂਜੇ ਪਾਸੇ ਸਾਹੀਵਾਲ ਗਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਸਰੀਰ ਲੰਬਾ, ਢਿੱਲਾ ਅਤੇ ਭਾਰਾ ਹੁੰਦਾ ਹੈ। ਇਸ ਨਸਲ ਦੀ ਗਾਂ ਦਾ ਮੱਥਾ ਚੌੜਾ ਅਤੇ ਸਿੰਗ ਮੋਟੇ ਅਤੇ ਛੋਟੇ ਹੁੰਦੇ ਹਨ। ਇਹ ਗਾਂ 10 ਤੋਂ 16 ਲੀਟਰ ਤੱਕ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ।

ਗਿਰ ਗਊ (Gir Cow)
ਗਿਰ ਨਸਲ ਦੀ ਗਾਂ ਮੁੱਖ ਤੌਰ 'ਤੇ ਗੁਜਰਾਤ ਖੇਤਰ ਵਿੱਚ ਪਾਈ ਜਾਂਦੀ ਹੈ। ਗਿਰ ਨਸਲ ਦੀ ਗਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਇਸ ਦੇ ਸਿੰਗ ਮੱਥੇ ਤੋਂ ਪਿੱਛੇ ਵੱਲ ਝੁਕੇ ਹੋਏ ਹਨ। ਇਸ ਨਸਲ ਦੀ ਗਾਂ ਦੇ ਕੰਨ ਲੰਬੇ ਅਤੇ ਲਟਕਦੇ ਹੁੰਦੇ ਹਨ। ਪੂਛ ਵੀ ਬਹੁਤ ਲੰਬੀ ਹੁੰਦੀ ਹੈ ਜੋ ਜ਼ਮੀਨ ਨੂੰ ਛੂੰਹਦੀ ਹੈ। ਗਿਰ ਗਾਂ ਦਾ ਰੰਗ ਗੂੜ੍ਹਾ ਹੁੰਦਾ ਹੈ। ਇਨ੍ਹਾਂ ਦੀ ਦੁੱਧ ਦੀ ਸਮਰੱਥਾ ਲਗਭਗ 50 ਲੀਟਰ ਪ੍ਰਤੀ ਦਿਨ ਹੈ।

ਹਰਿਆਣਾ ਗਊ(Haryana Cow)
ਹਰਿਆਣਾ ਗਾਂ ਮੁੱਖ ਤੌਰ 'ਤੇ ਹਰਿਆਣਾ ਖੇਤਰ ਵਿਚ ਪਾਈ ਜਾਂਦੀ ਹੈ। ਇਸ ਨਸਲ ਦੀ ਗਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਇਸ ਦਾ ਰੰਗ ਚਿੱਟਾ, ਸਿੰਗ ਉੱਪਰ ਵੱਲ ਨੂੰ ਹੋ ਕੇ ਮੁੜੇ ਹੋਏ ਹੁੰਦੇ ਹਨ। ਜਦੋਂ ਕਿ ਹਰਿਆਣਾ ਨਸਲ ਦੀ ਗਾਂ ਦਾ ਚਿਹਰਾ ਲੰਬਾ ਅਤੇ ਕੰਨ ਨੋਕਦਾਰ ਹੁੰਦੇ ਹਨ। ਹਰਿਆਣਾ ਨਸਲ ਦੀ ਗਾਂ ਦੀ ਦੁੱਧ ਦੀ ਸਮਰੱਥਾ ਗਰਭ ਅਵਸਥਾ ਦੌਰਾਨ 16 ਕਿੱਲੋ ਲੀਟਰ ਅਤੇ ਉਸ ਤੋਂ ਬਾਅਦ 20 ਲੀਟਰ ਪ੍ਰਤੀ ਦਿਨ ਹੁੰਦੀ ਹੈ।

ਲਾਲ ਸਿੰਧੀ(Red Sindhi)
ਲਾਲ ਸਿੰਧੀ ਗਾਂ ਦੀ ਗੱਲ ਕਰੀਏ ਤਾਂ ਇਹ ਗਾਂ ਅਸਲ ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਦੀ ਨਸਲ ਹੈ ਪਰ ਭਾਰਤ ਵਿੱਚ ਵੀ ਇਹ ਗਾਂ ਉੱਤਰੀ ਭਾਰਤ ਦੇ ਖੇਤਰ ਵਿੱਚ ਪਾਈ ਜਾਂਦੀ ਹੈ। ਇਸ ਨਸਲ ਦੀ ਗਾਂ ਗੂੜ੍ਹੇ ਲਾਲ ਰੰਗ ਦੀ ਹੁੰਦੀ ਹੈ। ਇਨ੍ਹਾਂ ਦਾ ਚਿਹਰਾ ਚੌੜਾ ਅਤੇ ਸਿੰਗ ਮੋਟੇ ਅਤੇ ਛੋਟੇ ਹੁੰਦੇ ਹਨ। ਇਨ੍ਹਾਂ ਦੇ ਲੇਵੇ ਬਾਕੀ ਸਾਰੀਆਂ ਨਸਲਾਂ ਦੀਆਂ ਗਾਵਾਂ ਨਾਲੋਂ ਲੰਬੇ ਹੁੰਦੇ ਹਨ। ਇਹ ਗਾਂ ਸਾਲਾਨਾ 2000 ਤੋਂ 3000 ਲੀਟਰ ਦੁੱਧ ਦਿੰਦੀ ਹੈ।

ਇਹ ਵੀ ਪੜ੍ਹੋ: Village Business Idea: ਪਿੰਡਾਂ ਵਿੱਚ ਰਹਿੰਦੇ ਲੋਕ ਜਲਦ ਸ਼ੁਰੂ ਕਰਨ ਇਹ ਕਾਰੋਬਾਰ! ਹੋਵੇਗਾ ਲੱਖਾਂ ਦਾ ਮੁਨਾਫ਼ਾ

ਮੁਨਾਫਾ ਕਿਵੇਂ ਕਮਾਓ (How To Make Profit)

ਜੇਕਰ ਤੁਸੀਂ ਵੀ ਗਊ ਪਾਲਣ ਤੋਂ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਦੇਸੀ ਨਸਲ ਦੀਆਂ ਗਾਵਾਂ ਦੇ ਦੁੱਧ, ਗੋਬਰ ਅਤੇ ਪਿਸ਼ਾਬ ਤੋਂ ਬਣੇ ਉਤਪਾਦ ਵੇਚ ਕੇ ਚੰਗਾ ਮੁਨਾਫਾ ਕਮਾ ਸਕਦੇ ਹੋ। ਬਜ਼ਾਰ ਵਿੱਚ ਦੇਸੀ ਗਾਂ ਦੇ ਦੁੱਧ ਅਤੇ ਇਸ ਦੇ ਉਤਪਾਦਾਂ ਜਿਵੇਂ ਕਿ ਖੋਆ, ਪਨੀਰ ਆਦਿ ਦੀ ਕੀਮਤ ਬਹੁਤ ਜ਼ਿਆਦਾ ਹੈ।

Summary in English: Business of these indigenous breeds cows can be a Beneficial Deal!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters