1. Home
  2. ਪਸ਼ੂ ਪਾਲਣ

ਤਾਲਾਬੰਦੀ ਵਿੱਚ ਪਸ਼ੂਪਾਲਕਾ ਤੇ ਆਈ ਦੁਗਣੀ ਮਾਰ, ਦੁੱਧ ਦੀ ਮੰਗ ਘੱਟ ਅਤੇ ਚਾਰਾ ਹੋਇਆ ਦੁੱਗਣਾ

ਤਾਲਾਬੰਦੀ ਕਾਰਨ ਹਰ ਖੇਤਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਰ ਇਸ ਸਮੇਂ, ਪਸ਼ੂ ਮਾਲਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਕ ਤਰਫ ਜਿਥੇ ਤਾਲਾਬੰਦੀ ਕਾਰਨ ਸੁੱਕੇ ਚਾਰੇ ਦੀ ਕੀਮਤ ਅਸਮਾਨ ਤੇ ਭਾਵ ਚੜੇ ਹੋਏ ਹਨ, ਉਹਦਾ ਹੀ ਦੁੱਧ ਦੀ ਮੰਗ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਅਜਿਹੀ ਸਥਿਤੀ ਵਿੱਚ ਪਸ਼ੂਆ ਨੂੰ ਪਾਲਣ ਵਿੱਚ ਬਹੁਤ ਮੁਸ਼ਕਲਾ ਦਾ ਸਾਮਨਾ ਕਰਨਾ ਪੈ ਰਿਹਾ ਹੈ |

KJ Staff
KJ Staff

ਤਾਲਾਬੰਦੀ ਕਾਰਨ ਹਰ ਖੇਤਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਰ ਇਸ ਸਮੇਂ, ਪਸ਼ੂ ਮਾਲਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਕ ਤਰਫ ਜਿਥੇ ਤਾਲਾਬੰਦੀ ਕਾਰਨ ਸੁੱਕੇ ਚਾਰੇ ਦੀ ਕੀਮਤ ਅਸਮਾਨ ਤੇ ਭਾਵ ਚੜੇ ਹੋਏ ਹਨ, ਉਹਦਾ ਹੀ ਦੁੱਧ ਦੀ ਮੰਗ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਅਜਿਹੀ ਸਥਿਤੀ ਵਿੱਚ ਪਸ਼ੂਆ ਨੂੰ ਪਾਲਣ ਵਿੱਚ ਬਹੁਤ ਮੁਸ਼ਕਲਾ ਦਾ ਸਾਮਨਾ ਕਰਨਾ ਪੈ ਰਿਹਾ ਹੈ |

ਖੁਰਾਕ ਬਣੀ ਮੁੱਖ ਸਮੱਸਿਆ

ਸੰਕਟ ਦੇ ਇਸ ਸਭ ਤੋਂ ਵੱਡੇ ਸਮੇਂ ਵਿੱਚ, ਜੋ ਕਿਸਾਨ ਪੂਰੇ ਦੇਸ਼ ਦਾ ਟਿਡ ਪਰ ਰਹੇ ਹਨ, ਕਿਸੇ ਨੂੰ ਵੀ ਭੁੱਖਾ ਨਹੀਂ ਮਰਨ ਦੇ ਰਹੇ, ਅੱਜ ਉਨ੍ਹਾਂ ਨੇ ਖੁਦ ਭੁੱਖ ਦੀ ਪ੍ਰੇਸ਼ਾਨੀ ਸਤਾਉਣ ਲਗ ਪਈ ਹੈ | ਹਾਲਾਂਕਿ ਤਾਲਾਬੰਦੀ ਵਿੱਚ ਚਾਰਾ ਆਵਾਜਾਈ ਦੀ ਆਗਿਆ ਤਾ ਦਿੱਤੀ ਗਈ ਹੈ, ਪਰ ਪਸ਼ੂ ਖੁਰਾਕ ਦੀਆਂ ਦੁਕਾਨਾਂ ਬੰਦ ਹਨ, ਅਜਿਹੀ ਸਥਿਤੀ ਵਿੱਚ ਪਸ਼ੂ ਪਾਲਕਾ ਆਪਣੇ ਪਸ਼ੂਆਂ ਨੂੰ ਭੁੱਖੇ ਨਾ ਮਰਨ ਦੇ ਇਸ ਗੱਲ ਦਾ ਡਰ ਉਹਨਾਂ ਨੂੰ ਸਤਾ ਰਿਹਾ ਹੈ |

ਦੁੱਧ ਦੀ ਵਿਕਰੀ ਵਿਚ ਆਈ ਕਮੀ

ਖੁਰਾਕ ਤੋਂ ਇਲਾਵਾ ਇਸ ਸਮੇਂ ਦੁੱਧ ਦੀ ਵਿਕਰੀ ਵਿਚ ਵੀ ਭਾਰੀ ਕਮੀ ਆਈ ਹੈ | ਹਰ ਕਿਸਮ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਬੰਦ ਹਨ, ਅਜਿਹੀ ਸਥਿਤੀ ਵਿੱਚ ਛੋਟੇ ਅਤੇ ਦਰਮਿਆਨੇ ਪਸ਼ੂ ਚਰਨਿਆਂ ਦੀ ਸਥਿਤੀ ਪ੍ਰੇਸ਼ਾਨ ਹੋ ਗਈ ਹੈ। ਇਸ ਸਮੇਂ, ਫ਼ਸਲ ਕਟਾਈ ਤੋਂ ਬਾਅਦ, ਮੰਡੀ ਵਿੱਚ ਵੀ ਉਸਦੀ ਵਿਕਰੀ ਨਹੀਂ ਹੋ ਪਾ ਰਹੀ ਤਾਂਕਿ ਦੋ ਪੈਸੇ ਕਿਤੇ ਹੋਰ ਤੋਂ ਵੀ ਆ ਸਕਣ | ਕੁਲ ਮਿਲਾ ਕੇ ਕਿਹਾ ਜਾਏ ਤਾ ਤਾਲਾਬੰਦੀ ਵਿੱਚ ਕਿਸਾਨ ਚਾਰੋ ਤਰਫ ਸੰਕਟ ਵਿੱਚ ਘਿਰੇ ਹੋਏ ਹਨ।

ਦੁਗਣਾ ਮਹਿੰਗਾ ਹੋਇਆ ਚਾਰਾ

ਪਸ਼ੂ ਪਾਲਕਾਂ ਦੇ ਅਨੁਸਾਰ ਇਸ ਸਮੇਂ ਸੁੱਕੇ ਚਾਰੇ ਦੀ ਕੀਮਤ ਆਸਮਾਨ ਤੇ ਭਾਵ ਜਿਨੀ ਚਡ ਗਈ ਹੈ | ਕੁਝ ਸਮਾਂ ਪਹਿਲਾਂ ਤਕ ਮਣ 280 ਰੁਪਏ ਵਿਚ ਉਪਲਬਧ ਸੀ, ਪਰ ਹੁਣ ਇਸ ਦੀ ਕੀਮਤ 600 ਰੁਪਏ ਤਕ ਹੋ ਗਈ ਹੈ। ਇਸੇ ਤਰ੍ਹਾਂ ਪਸ਼ੂਆਂ ਦਾ ਖਾਣਾ ਜੋ 3200 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਸੀ, ਹੁਣ ਇਹ 4800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਰਿਹਾ ਹੈ।

ਖਾਲ ਵੀ ਹੋਇਆ ਮਹਿੰਗਾ

ਤਾਲਾਬੰਦੀ ਕਾਰਨ ਖਾਲ, ਜੋ 2400 ਰੁਪਏ ਪ੍ਰਤੀ ਕੁਇੰਟਲ ਮਿਲਦਾ ਸੀ, ਹੁਣ 4400 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਦੱਸ ਦੇਈਏ ਕਿ ਰਾਜ ਅਤੇ ਕੇਂਦਰ ਸਰਕਾਰ ਇਸ ਸਮੇਂ ਕਿਸਾਨਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕ ਰਹੀ ਹੈ, ਪਰ ਅਜੇ ਤੱਕ ਕੋਈ ਵੱਡਾ ਫੈਸਲਾ ਨਹੀਂ ਲੀਤਾ ਗਿਆ ਹੈ। ਇਸ ਸਮੇਂ ਪਸ਼ੂ ਪਾਲਕਾਂ ਦੀ ਸਰਕਾਰ ਤੋਂ ਵਿਸ਼ੇਸ਼ ਮੰਗ ਹੈ ਕਿ ਸੁੱਕੇ ਚਾਰੇ ਅਤੇ ਪਸ਼ੂਆਂ ਦੇ ਚਾਰੇ ਲਈ ਕੋਈ ਰਾਹਤ ਭਰਿਆ ਪੈਕੇਜ ਦਿੱਤਾ ਜਾਵੇ ਜਾਂ ਉਨ੍ਹਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਰੋਕ ਲਗਾਈ ਜਾਵੇ |

Summary in English: Cattlemen killed in lockdown, demand for milk reduced and fodder doubled

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters