1. Home
  2. ਪਸ਼ੂ ਪਾਲਣ

ਸਰਦੀਆਂ ਵਿੱਚ ਕੁੱਤਿਆਂ ਨੂੰ ਬਿਮਾਰੀਆਂ ਦਾ ਵਧੇਰੇ ਖ਼ਤਰਾ, ਤੰਦਰੁਸਤੀ ਲਈ ਆਪਣੇ ਕੁੱਤਿਆਂ ਨੂੰ Cold Weather ਤੋਂ ਇਸ ਤਰ੍ਹਾਂ ਨਾਲ ਬਚਾਓ

Dog Expert ਮੁਤਾਬਕ ਕੁੱਤਿਆਂ ਦੀਆਂ ਕਈ ਨਸਲਾਂ ਅਜਿਹੀਆਂ ਹਨ ਜੋ ਠੰਡੇ ਮੌਸਮ ਵਿੱਚ ਆਪਣੇ ਆਪ ਨੂੰ ਗਰਮ ਰੱਖਣ ਵਿੱਚ ਅਸਮਰਥ ਹੁੰਦੀਆਂ ਹਨ। ਇਸ ਲਈ, ਦਿਨ ਵਿੱਚ ਦੋ ਵਾਰ ਕੁੱਤਿਆਂ ਨੂੰ ਸਹੀ ਢੰਗ ਨਾਲ ਤਿਆਰ ਕਰਨਾ ਮਹੱਤਵਪੂਰਨ ਹੈ। ਖਾਸ ਕਰਕੇ ਇਸ ਮੌਸਮ ਵਿੱਚ ਕੁੱਤਿਆਂ ਨੂੰ ਬਾਹਰ ਸੈਰ ਕਰਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅੱਤ ਦੀ ਠੰਡ ਕਾਰਨ ਕੁੱਤੇ ਹਾਈਪੋਥਰਮੀਆ (hypothermia) ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ।

Gurpreet Kaur Virk
Gurpreet Kaur Virk
ਕੁੱਤਿਆਂ ਨੂੰ ਠੰਡੇ ਮੌਸਮ ਤੋਂ ਬਚਾਉਣ ਲਈ ਮਾਹਿਰਾਂ ਵੱਲੋਂ ਸਲਾਹ

ਕੁੱਤਿਆਂ ਨੂੰ ਠੰਡੇ ਮੌਸਮ ਤੋਂ ਬਚਾਉਣ ਲਈ ਮਾਹਿਰਾਂ ਵੱਲੋਂ ਸਲਾਹ

Pet Care Tips: ਸਾਰੇ ਪਾਲਤੂ ਜਾਨਵਰ ਠੰਡ ਮਹਿਸੂਸ ਕਰਦੇ ਹਨ, ਭਾਵੇਂ ਉਹ ਕੁੱਤਾ-ਬਿੱਲੀ ਹੋਵੇ ਜਾਂ ਪੰਛੀ ਹੋਣ। ਦਸੰਬਰ ਤੋਂ ਫਰਵਰੀ ਤੱਕ ਦਾ ਸਮਾਂ ਨਾ ਸਿਰਫ਼ ਸਾਡੇ ਮਨੁੱਖਾਂ ਲਈ ਸਗੋਂ ਸਾਡੇ ਪਿਆਰੇ ਪਾਲਤੂ ਜਾਨਵਰਾਂ ਲਈ ਵੀ ਬਹੁਤ ਠੰਡਾ ਹੁੰਦਾ ਹੈ। ਇਸ ਲਈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਠੰਡੇ ਮਹੀਨਿਆਂ ਦੌਰਾਨ ਆਪਣੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਅਤੇ ਆਰਾਮ ਬਾਰੇ ਸੋਚੀਏ।

ਅਜਿਹੇ 'ਚ ਅੱਜ ਅਸੀਂ ਕੁੱਤਿਆਂ ਦੇ ਮਾਹਿਰਾਂ ਵੱਲੋਂ ਸਾਂਝੇ ਕੀਤੇ ਗਏ ਸੁਝਾਵਾਂ ਬਾਰੇ ਗੱਲ ਕਰਾਂਗੇ। ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਕੁੱਤਿਆਂ ਦੇ ਮਾਹਿਰ ਦਾ ਕਹਿਣਾ ਹੈ ਕਿ ਮਨੁੱਖਾਂ ਵਾਂਗ ਕੁੱਤਿਆਂ ਨੂੰ ਵੀ ਠੰਡ ਦੇ ਮੌਸਮ ਵਿੱਚ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਪਰ ਦੇਖਭਾਲ ਦੇ ਨਾਲ-ਨਾਲ ਉਨ੍ਹਾਂ ਦੇ ਖਾਣ-ਪੀਣ 'ਤੇ ਵੀ ਖਾਸ ਧਿਆਨ ਦੇਣਾ ਜ਼ਰੂਰੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਕੁੱਤਿਆਂ ਨੂੰ ਵਿਸ਼ੇਸ਼ ਦੇਖਭਾਲ ਅਤੇ ਧਿਆਨ ਦੀ ਲੋੜ ਹੁੰਦੀ ਹੈ ਕਿਉਂਕਿ ਵਾਤਾਵਰਣ ਦਾ ਘੱਟ ਤਾਪਮਾਨ ਉਨ੍ਹਾਂ ਦੀ ਤੰਦਰੁਸਤੀ `ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨੇ ਕੁੱਤਿਆਂ ਨੂੰ ਬਹੁਤ ਜ਼ਿਆਦਾ ਠੰਡ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕਈ ਨੁਕਤੇ ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਸਲਾਹ ਦਿੱਤੀ ਕਿ:

● ਸਰਦੀਆਂ ਵਿੱਚ ਕੁੱਤੇ ਨੂੰ ਲੰਮੇ ਸਮੇਂ ਲਈ ਬਾਹਰ ਨਾ ਛੱਡੋ।

● ਤੜਕੇ ਜਾਂ ਦੇਰ ਸ਼ਾਮ ਨੂੰ ਕੁੱਤਿਆਂ ਨੂੰ ਸੈਰ `ਤੇ ਨਾ ਲਿਜਾਓ।

● ਜਦੋਂ ਵਾਤਾਵਰਣ ਤਾਪਮਾਨ ਜਿਆਦਾ ਘੱਟ ਹੁੰਦਾ ਹੈ ਤਾਂ ਕੁੱਤੇ ਆਪਣੇ ਸਰੀਰ ਦਾ ਤਾਪਮਾਨ ਸੰਤੁਲਿਤ ਨਹੀਂ ਰੱਖ ਸਕਦੇ ਅਤੇ ਹਾਈਪੋਥਰਮੀਆ (ਵਧੇਰੇ ਠੰਢ ਗ੍ਰਸਿਤ ਹੋ ਜਾਣਾ) ਤੋਂ ਪੀੜਤ ਹੋ ਜਾਂਦੇ ਹਨ।

● ਕਤੂਰੇ ਅਤੇ ਬਿਮਾਰ ਕੁੱਤੇ ਆਪਣੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੀ ਘੱਟ ਸਮਰੱਥਾ ਰੱਖਦੇ ਹਨ।

● ਕੁੱਤਿਆਂ ਦੀ ਉਮਰ, ਨਸਲ, ਵਾਲਾਂ ਅਤੇ ਸਿਹਤ ਦੀ ਸਮੁੱਚੀ ਸਥਿਤੀ ਨਾਲ ਉਨ੍ਹਾਂ `ਤੇ ਠੰਡ ਦਾ ਪ੍ਰਕੋਪ ਵਧਦਾ ਘਟਦਾ ਹੈ।

● ਕੁੱਤੇ ਨੂੰ ਤਲਾਈ ਜਾਂ ਗਲੀਚੇ ਵਾਲੇ ਫਰਸ਼ `ਤੇ ਘਰ ਵਿਚ ਨਿੱਘੀ ਜਗ੍ਹਾ ਵਿਚ ਰੱਖਿਆ ਜਾਵੇ।

● ਆਪਣੇ ਪਾਲਤੂ ਜਾਨਵਰਾਂ ਨੂੰ ਜਲਣ ਤੋਂ ਬਚਾਉਣ ਲਈ ਅੱਗ ਦੇ ਸਰੋਤਾਂ ਦੇ ਨੇੜੇ ਨਾ ਰੱਖੋ ਅਤੇ ਸਾਰੇ ਹੀਟਰ ਅਤੇ ਲੈਂਪਾਂ ਨੂੰ ਉਨ੍ਹਾਂ ਦੀ ਪਹੁੰਚ ਤੋਂ ਦੂਰ ਰੱਖੋ।

● ਆਪਣੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਰੱਖਣ ਲਈ ਕਮਰਿਆਂ ਵਿੱਚ ਗਰਮੀ ਦੇ ਸਰੋਤਾਂ ਦੀ ਵਰਤੋਂ ਕਰਨਾ ਬਿਹਤਰ ਹੈ।

● ਉਨ੍ਹਾਂ ਨੂੰ ਸ਼ਰਾਬ ਅਤੇ ਚਾਕਲੇਟ ਦੇਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਕੁੱਤਿਆਂ ਲਈ ਜ਼ਹਿਰੀਲੇ ਹਨ, ਭਾਵੇਂ ਥੋੜ੍ਹੀ ਮਾਤਰਾ ਵਿੱਚ ਵੀ ਹੋਣ।

● ਸਰਦੀਆਂ ਦੇ ਦੌਰਾਨ ਆਪਣੇ ਕੁੱਤਿਆਂ ਨੂੰ ਪੰਦਰਵਾੜੇ ਤੋਂ ਪਹਿਲਾਂ ਨਹਾਉਣ ਤੋਂ ਪਰਹੇਜ਼ ਕਰੋ।

● ਪਤਲੇ ਤੇ ਬਿਨਾਂ ਵਾਲਾਂ ਵਾਲੇ ਕੁੱਤੇ ਗਰਮੀ ਨੂੰ ਬਰਕਰਾਰ ਰੱਖਣ ਦੀ ਘੱਟ ਯੋਗਤਾ ਰੱਖਦੇ ਹਨ ਅਤੇ ਘੱਟ ਤਾਪਮਾਨ ਨੂੰ ਚੰਗੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੇ।

● ਕੁੱਤੇ ਨੂੰ ਤਾਜ਼ਾ ਗਰਮ ਪਾਣੀ ਵੀ ਲੋੜੀਂਦੀ ਮਾਤਰਾ ਵਿੱਚ ਪ੍ਰਦਾਨ ਕਰੋ।

● ਮਨੁੱਖਾਂ ਵਾਂਗ ਕੁੱਤਿਆਂ ਦੇ ਪੰਜੇ ਸਰਦੀਆਂ ਵਿਚ ਫਟ ਸਕਦੇ ਹਨ ਇਸ ਲਈ ਉਨ੍ਹਾਂ ਨੂੰ ਸਾਫ਼ ਅਤੇ ਸੁੱਕਾ ਰੱਖੋ। ਪੈਟਰੋਲੀਅਮ ਜੈਲੀ ਦੀ ਵਰਤੋਂ ਫਾਇਦੇਮੰਦ ਹੋ ਸਕਦੀ ਹੈ।

● ਕੁਝ ਲੋਕ ਸਰਦੀਆਂ ਦੇ ਮਹੀਨਿਆਂ ਦੌਰਾਨ ਕੁੱਤਿਆਂ ਨੂੰ ਸੌਗੀ ਦੇਣਾ ਪਸੰਦ ਕਰਦੇ ਹਨ, ਜੋ ਕਿ ਗੁਰਦਿਆਂ ਦੇ ਖਰਾਬ ਹੋਣ ਦਾ ਕਾਰਨ ਬਣ ਸਕਦੀ ਹੈ, ਇਸ ਲਈ ਕੁੱਤਿਆਂ ਨੂੰ ਕਿਸ਼ਮਿਸ਼ ਦੇਣ ਤੋਂ ਪਰਹੇਜ਼ ਕਰੋ।

● ਕੁੱਤੇ ਕਾਰਾਂ ਦੇ ਕੂਲੈਂਟ ਨੂੰ ਸੁਆਦ ਵਿਚ ਮਿੱਠੇ ਹੋਣ ਕਰਕੇ ਆਸਾਨੀ ਨਾਲ ਚੱਟਦੇ ਜਾਂ ਪੀਂਦੇ ਹਨ। ਇਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਕੁੱਤਿਆਂ ਲਈ ਘਾਤਕ ਹੋ ਸਕਦੀ ਹੈ। ਇਹ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਰੱਖੋ।

ਇਹ ਵੀ ਪੜ੍ਹੋ: Dairy Animals ਲਈ ਸਸਤੀ ਅਤੇ ਪੌਸ਼ਟਿਕ ਖੁਰਾਕ "Azolla", ਸਰਦੀਆਂ ਵਿੱਚ ਪਸ਼ੂਆਂ ਲਈ ਲਾਭਦਾਇਕ

ਡਾਕਟਰੀ ਨਾਲ ਕਰੋ ਸੰਪਰਕ

ਸਰਦੀਆਂ ਵਿਚ ਕੁੱਤਿਆਂ ਵਿੱਚ ਬਿਮਾਰੀ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਕਤੂਰੇ ਅਤੇ ਬਿਰਧ ਕੁੱਤਿਆਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਆਪਣੇ ਕੁੱਤਿਆਂ ਲਈ ਕਸਰਤ ਦੀ ਵਿਧੀ ਬਣਾਈ ਰੱਖੋ, ਖਾਸਕਰ ਜੋ ਗਠੀਏ ਤੋਂ ਪੀੜਤ ਹਨ, ਜੇ ਤੁਸੀਂ ਕੋਈ ਸ਼ੱਕੀ ਲੱਛਣ ਦੇਖਦੇ ਹੋ ਤਾਂ ਉਨ੍ਹਾਂ ਨੂੰ ਗਰਮ ਰੱਖੋ ਅਤੇ ਉਨ੍ਹਾਂ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਜਾਓ।

Summary in English: Dogs are more prone to diseases in winter, protect your dogs from the cold weather for health

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters