Krishi Jagran Punjabi
Menu Close Menu

ਬਕਰੀ ਪਾਲਣ ਕਰੋ ਹੋਵੇਗਾ 5 ਗੁਣਾ ਵਧੇਰਾ ਮੁਨਾਫਾ, ਇਹ ਹੈ ਵਿਗਿਆਨਕ ਤਰੀਕਾ

Friday, 07 February 2020 04:12 PM

ਇਸ ਸਮੇਂ ਕੁਝ ਕਿਸਾਨ ਪਸ਼ੂ ਪਾਲਣ ਦੇ ਨਾਲ-ਨਾਲ ਖੇਤੀ ਵੱਲ ਆਪਣਾ ਝੁਕਾਅ ਦਿਖਾ ਰਹੇ ਹਨ। ਜੇ ਤੁਸੀਂ ਵੀ ਪਸ਼ੂ ਪਾਲਣ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਬਕਰੀ ਪਾਲਣ ਅਰੰਭ ਕਰ ਸਕਦੇ ਹੋ | ਬਕਰੀ ਪਾਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੇ ਲਈ ਬਾਜ਼ਾਰ ਸਥਾਨਕ ਤੌਰ 'ਤੇ ਉਪਲਬਧ ਹੁੰਦਾ ਹੈ | ਜਿਸ ਨਾਲ ਬਾਜ਼ਾਰ ਵਿਚ ਕੋਈ ਸਮੱਸਿਆ ਨਹੀਂ ਰਹਿੰਦੀ ਹੈ | ਪੇਂਡੂ ਖੇਤਰਾਂ ਵਿੱਚ,ਗਰੀਬ ਦੀ ਗਾਂ ਦੇ ਨਾਮ ਤੋਂ ਮਸ਼ਹੂਰ ਬੱਕਰੀ ਨੂੰ ਹਮੇਸ਼ਾ ਹੀ ਰੋਜ਼ੀ-ਰੋਟੀ ਦੇ ਸੁਰੱਖਿਅਤ ਸਰੋਤ ਵਜੋਂ ਜਾਣੀ ਜਾਂਦੀ ਹੈ | ਛੋਟਾ ਜਿਹਾ ਜਾਨਵਰ ਹੋਣ ਦੇ ਕਾਰਨ, ਬਕਰੀ ਦੀ ਦੇਖਭਾਲ ਦਾ ਖਰਚ ਵੀ ਘੱਟ ਆਂਦਾ ਹੈ | ਸੋਕੇ ਦੇ ਸਮੇਂ ਵੀ, ਇਸ ਦੇ ਭੋਜਨ ਦਾ ਪ੍ਰਬੰਧ ਆਸਾਨੀ ਨਾਲ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ,ਔਰਤਾਂ ਅਤੇ ਬੱਚੇ ਵੀ ਆਸਾਨੀ ਨਾਲ ਇਸ ਦੀ ਦੇਖਭਾਲ ਕਰ ਸਕਦੇ ਹਨ | ਅਤੇ ਨਾਲ ਹੀ ਜ਼ਰੂਰਤ ਪੈਣ ਤੇ ਇਸ ਨੂੰ ਵੇਚ ਕੇ ਆਸਾਨੀ ਨਾਲ ਆਪਣੀ ਜਰੂਰਤ ਵੀ ਪੂਰੀ ਕੀਤੀ ਜਾ ਸਕਦੀ ਹੈ | ਬੱਕਰੀ ਪਾਲਣ ਨੇ ਪਿਛਲੇ ਕੁਛ ਸਾਲਾਂ ਤੋਂ ਤੇਜੀ ਫੜ ਲਈ ਹੈ | ਬਕਰੀ ਅਤੇ ਉੱਤਮ ਆਰਥਿਕ ਲਾਭ ਵਾਲੇ ਉਤਪਾਦਾਂ ਦੀ ਵਧੇਰੇ ਮੰਗ ਕਾਰਨ ਬਹੁਤ ਸਾਰੇ ਅਗਾਂਹਵਧੂ ਕਿਸਾਨ ਅਤੇ ਪੜ੍ਹੇ ਲਿਖੇ ਨੌਜਵਾਨ ਬਕਰੀ ਪਾਲਣ ਉਦਯੋਗ ਨੂੰ ਵਪਾਰਕ ਪੱਧਰ 'ਤੇ ਅਪਨਾਉਣ ਵੱਲ ਪ੍ਰੇਰਿਤ ਹੋਏ ਹਨ।    

ਸੰਕਰ ਨਸਲ ਦੀ ਬਕਰੀ  

- ਸੰਕਰ ਨਸਲ ਦੀ ਬਕਰੀ ਦੇ ਪਾਲਣ ਦੇ ਨਤੀਜੇ ਬਹੁਤ ਉਤਸ਼ਾਹਜਨਕ ਹਨ ਅਤੇ ਇਸ ਲਈ ਬਕਰੀ ਪਾਲਣ ਦੇਵਗੜ ਜ਼ਿਲ੍ਹੇ ਦੀ ਬੇਜ਼ਮੀਨੇ ਗਰੀਬ ਔਰਤਾਂ ਦੇ ਲਈ ਪਰਿਵਾਰਕ ਸਹੂਲਤਾਂ ਆਮਦਨੀ ਦਾ ਸਾਧਨ ਬਣ ਗਿਆ ਹੈ।

- ਹਾਈਬ੍ਰਿਡ ਨਸਲ ਦੀਆਂ ਬੱਕਰੇ - ਬੱਕਰੀਆਂ ਬਿਮਾਰੀਆਂ ਦੇ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਮਾਸ ਵੀ ਸਵਾਦ ਹੁੰਦਾ ਹੈ |

- ਸੰਕਰ ਨਸਲ ਦੀਆਂ ਬੱਕਰੇ -ਬੱਕਰੀਆਂ ਦਾ ਭਾਰ ਛੇ ਮਹੀਨਿਆਂ ਵਿੱਚ 25 ਕਿੱਲੋਗ੍ਰਾਮ ਹੋ ਜਾਂਦਾ ਹੈ |

ਆਧੁਨਿਕ ਤਰੀਕੇ ਨਾਲ ਬੱਕਰੀ ਪਾਲਣ

ਸ੍ਰੀਮਤੀ ਸੁਲੋਚਨਾ ਕਿਸਾਨ ਦੇਵਗੜ ਜ਼ਿਲ੍ਹੇ ਦੇ ਕੇਂਦੂਛਪਲ ਪਿੰਡ ਦੀ ਇਕ ਜਵਾਨ ਕਬਾਇਲੀ ਮਹਿਲਾ ਉਧਮੀ ਹੈ। ਉਹ ਸਥਾਨਕ ਨਸਲ ਦੀਆਂ ਦੋ ਬੱਕਰੇ ਅਤੇ ਦੋ ਬੱਕਰੀਆਂ ਪਾਲ ਰਹੀ ਸੀ। ਬੱਕਰੀ ਪਾਲਣ ਨੂੰ ਵੱਧ ਤੋਂ ਵੱਧ ਸਮਾਂ ਦੇਣ ਦੇ ਬਾਵਜੂਦ,ਵੀ ਉਹ ਬੱਕਰੀਆਂ ਤੋਂ ਲੋੜੀਂਦੀ ਆਮਦਨ ਪ੍ਰਾਪਤ ਕਰਨ ਦੇ ਯੋਗ ਨਹੀਂ ਸਨ ਅਤੇ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਉੱਚ ਕੀਮਤ ਅਤੇ ਬੱਕਰੀਆ ਦੀ ਵੱਧ ਮੌਤ ਸੀ | ਉਹ ਪਿੰਡ ਕੇਂਦੂਛਪਲ ਵਿਖੇ ਇੱਕ ਸਿਖਲਾਈ ਪ੍ਰੋਗਰਾਮ ਦੇ ਦੌਰਾਨ 'ਕ੍ਰਿਸ਼ੀ ਵਿਗਿਆਨ ਕੇਂਦਰ'  ਦੇਵਗੜ ਦੇ ਸੰਪਰਕ ਵਿੱਚ ਆਇ। ਉਹਨਾਂ ਨੇ ਕੇਂਦਰ ਦੇ ਵਿਗਿਆਨੀ ਨਾਲ ਵਿਚਾਰ ਕਰਦੇ ਹੋਏ ਆਪਣੀ ਸਮੱਸਿਆ ਬਾਰੇ ਦੱਸਿਆ |     

ਬੱਕਰੀ ਪਾਲਣ ਵਿਚ ਉਹਨਾਂ ਦੀ ਰੁਚੀ ਨੂੰ ਵੇਖਣ ਤੋਂ ਬਾਅਦ, 'ਕ੍ਰਿਸ਼ੀ ਵਿਗਿਆਨ ਕੇਂਦਰ' ਦੇ ਵਿਗਿਆਨੀਆਂ ਨੇ ਉਹਨਾਂ ਦੇ ਫਾਰਮ ਦਾ ਦੌਰਾ ਕੀਤਾ ਅਤੇ ਸਿਹਤ ਪ੍ਰਬੰਧਨ ਬਾਰੇ ਤਕਨੀਕੀ ਦਿਸ਼ਾ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਨਸਲ ਦੀਆਂ ਬੱਕਰੀਆਂ ਪਾਲਣ ਦੀ ਸਲਾਹ ਦਿੱਤੀ। ‘ਕ੍ਰਿਸ਼ੀ ਵਿਗਿਆਨ ਕੇਂਦਰ’ ਅਤੇ ਸਥਾਨਕ ਪਸ਼ੂ ਰੋਗੀਆਂ ਦੀ ਤਕਨੀਕੀ ਅਗਵਾਈ ਹੇਠ ਉਹਨਾਂ ਨੇ ਵਿਗਿਆਨਕ ਢੰਗ ਨਾਲ ਬੱਕਰੀ ਪਾਲਣ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਐਸਜੀਐਸਵਾਈ ਅਧੀਨ ਬੈਂਕ ਤੋਂ 2.5 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਸਿਰੋਹੀ ਅਤੇ ਕਾਲੀ ਬੰਗਾਲ ਵਰਗੀਆਂ ਉੱਨਤ ਨਸਲਾਂ ਦੀਆਂ ਬੱਕਰੀਆਂ ਦਾ ਪਾਲਣ ਅਰੰਭ ਕੀਤਾ।

ਇਸ ਦੇ ਲਈ, ਕ੍ਰਿਸ਼ੀ ਵਿਗਿਆਨ ਕੇਂਦਰ, ਦੇਵਗੜ ਨੇ ਸਮੇਂ-ਸਮੇਂ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਅਤੇ ਬੱਕਰੀਆ ਦੇ ਟਿਡ ਤੇ ਪਲਣ ਵਾਲੀ ਕਮੀਆਂ ਨੂੰ ਨਸ਼ਟ ਕਰਨ ਲਈ   ਟੀਕਾਕਰਣ, ਖੁਰਾਕ ਪ੍ਰਬੰਧਨ,ਵਿਟਾਮਿਨ ਅਤੇ ਖਣਿਜਾਂ ਨੂੰ ਬੱਕਰੀ ਪਾਲਣ ਦੀ ਤਕਨੀਕੀ ਢੰਗ ਨਾਲ ਫੀਲਡ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਵਿਚ ਰਾਜ ਦੇ ਪਸ਼ੂ ਵਿਭਾਗ, ਦੇਵਗੜ ਨੇ ਵੀ ਉਹਨਾਂ ਦੀ ਸਹਾਇਤਾ ਕੀਤੀ। ਸਮੇਂ ਸਮੇਂ ਤੇ,ਪਸ਼ੂਆਂ ਦੀ ਮੌਤ-ਘਟਾਉਣ, ਟੀਕਾਕਰਨ ਅਤੇ ਨਿਯਮਤ ਜਾਂਚ ਦੇ ਕਾਰਨ ਜਾਨਵਰਾਂ ਦੀ ਮੌਤ ਦਰ ਘਟੀ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਵਾਧੇ ਅਤੇ ਕੰਮ ਦਾ ਭਾਰ ਤੇ ਕਾਫ਼ੀ ਸੁਧਾਰ ਹੋਇਆ |

 

ਬੱਕਰੀ ਪਾਲਣ ਨਾਲ ਆਮਦਨੀ 5 ਗੁਣਾ ਵਧੀ

ਹੁਣ ਉਹ ਆਮ ਤੌਰ 'ਤੇ ਬੱਕਰੇ ਨੂੰ 6,000 / - ਰੁਪਏ ਪ੍ਰਤੀ ਬਕਰਾ ਦੀ ਦਰ ਤੇ ਅਤੇ ਗੈਰ-ਵਛਾਏ ਕੀਤੇ ਹੋਏ ਬੱਕਰੇ ਨੂੰ 2,500 / ਰੁਪਏ ਦੀ ਦਰ ਤੇ ਵੇਚਦੀ ਹੈ |  ਉਹ ਬੱਕਰੀਆਂ ਨੂੰ  3,500/ ਰੁਪਏ ਬਕਦੀ ਦੀ ਦਰ ਤੇ ਵੇਚਦੀ ਹੈ | ਉਨ੍ਹਾਂ ਦੀ ਸ਼ੁੱਧ ਸਲਾਨਾ ਆਮਦਨ ਹੁਣ 50,000 / - ਰੁਪਏ ਹੈ | ਜਦੋਂ ਕਿ ਬੱਕਰੀਆਂ ਪਾਲਣ ਦੀ ਕੀਮਤ ਸਿਰਫ 10,000 / - ਰੁਪਏ ਹੈ | ਸ੍ਰੀਮਤੀ ਸੁਲੋਚਨਾ ਕਿਸਾਨ ਹੁਣ ਜ਼ਿਲੇ ਦੀ ਇਕ ਮਸ਼ਹੂਰ ਬੱਕਰੀ ਪਾਲਣ ਵਾਲੀ ਬਣ ਗਈ ਹੈ। ਹੁਣ ਉਹ ਇਸ ਖੇਤਰ ਦੇ ਛੋਟੇ ਅਤੇ ਰਵਾਇਤੀ ਬੱਕਰੀ ਪਾਲਣ ਵਾਲੇ ਕਿਸਾਨਾਂ ਨਾਲ ਸੰਪਰਕ ਵਿਕਸਤ ਕਰਕੇ ਉਨ੍ਹਾਂ ਨੂੰ ਮਜ਼ਬੂਤ ​​ਕਰ ਰਹੇ ਹਨ | ਤਾਕਿ ਨਸਲ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਉਤਪਾਦਾਂ ਨੂੰ ਸੰਗਠਿਤ ਅਤੇ ਵੇਚਿਆ ਜਾ ਸਕੇ | ਉਹਨਾਂ ਦੀ

ਸਫਲਤਾ ਤੋ ਉਹਨਾਂ ਦੇ ਪਿੰਡ ਦੀਆਂ ਹੋਰ ਬੇਜ਼ਮੀਨੇ ਔਰਤਾਂ ਨੂੰ ਪ੍ਰੇਣਾ ਮਿਲੀ ਹੈ | ਅਤੇ ਉਹਨਾਂ ਨੇ ਵੀ ਆਪਣੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਇਸ ਉਦਯੋਗ ਨੂੰ ਅਪਨਾਉਣ ਦਾ ਮਨ ਬਣਾ ਲਿਆ ਹੈ।

Goat rearing animal keeper Animal husbandry How to keep goat Goat farming Progressive farmer Successful women farmer Advanced breed of goat
English Summary: Earn 5 times more profit by goats rearing

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.