1. Home
  2. ਪਸ਼ੂ ਪਾਲਣ

ਬੱਕਰੀ ਦੀ ਦੁਮਬਾ ਨਸਲ ਦਾ ਪਾਲਣ ਕਰਕੇ ਕਮਾਓ ਲੱਖਾਂ ਰੁਪਏ , ਜਾਣੋ ਇਸ ਦੀ ਵਿਸ਼ੇਸ਼ਤਾ

ਖੇਤੀਬਾੜੀ ਤੋਂ ਇਲਾਵਾ, ਪਸ਼ੂ ਪਾਲਣ ਇੱਕ ਅਜਿਹਾ ਵਿਕਲਪ ਹੈ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਹੁਣ ਤੱਕ ਤੁਸੀਂ ਪਸ਼ੂ ਪਾਲਣ ਵਿੱਚ ਗਾਂ, ਮੱਝ, ਬੱਕਰੀ, ਮੱਛੀ ਅਤੇ ਪੋਲਟਰੀ ਬਾਰੇ ਸੁਣਿਆ ਜਾਂ ਵੇਖਿਆ ਹੋਵੇਗਾ।

KJ Staff
KJ Staff
Dumba breed

Dumba breed

ਖੇਤੀਬਾੜੀ ਤੋਂ ਇਲਾਵਾ, ਪਸ਼ੂ ਪਾਲਣ ਇੱਕ ਅਜਿਹਾ ਵਿਕਲਪ ਹੈ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਹੁਣ ਤੱਕ ਤੁਸੀਂ ਪਸ਼ੂ ਪਾਲਣ ਵਿੱਚ ਗਾਂ, ਮੱਝ, ਬੱਕਰੀ, ਮੱਛੀ ਅਤੇ ਪੋਲਟਰੀ ਬਾਰੇ ਸੁਣਿਆ ਜਾਂ ਵੇਖਿਆ ਹੋਵੇਗਾ।

ਪਰ ਅੱਜ ਅਸੀਂ ਪਸ਼ੂ ਪਾਲਣ ਦਾ ਇੱਕ ਹੋਰ ਬਿਹਤਰ ਵਿਕਲਪ ਦੱਸਣ ਜਾ ਰਹੇ ਹਾਂ, ਜਿਸਨੂੰ ਦੁਮਬਾ ਪਾਲਣ (Dumba Rearing) ਕਿਹਾ ਜਾਂਦਾ ਹੈ।

ਜੀ ਹਾਂ, ਦੁਮਬਾ ਪਾਲਣ ਰੁਜ਼ਗਾਰ ਦਾ ਇਕ ਬਿਹਤਰ ਵਿਕਲਪ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਬਹੁਤ ਚੰਗੀ ਕਮਾਈ ਕੀਤੀ ਜਾ ਸਕਦੀ ਹੈ, ਕਿਉਂਕਿ ਬਾਜ਼ਾਰ ਵਿੱਚ ਦੁਮਬਾ ਦੀ ਮੰਗ ਵੀ ਹੁੰਦੀ ਹੈ ਅਤੇ ਇਹ ਜਲਦੀ ਤਿਆਰ ਵੀ ਹੋ ਜਾਂਦਾ ਹੈ। ਇਨ੍ਹਾਂ ਗੁਣਾਂ ਦੇ ਕਾਰਨ, ਦੁਮਬਾ ਪਾਲਣ (Dumba Rearing) ਪੈਸਾ ਕਮਾਉਣ ਦਾ ਸਭ ਤੋਂ ਉੱਤਮ ਵਿਕਲਪ ਹੈ। ਆਓ ਅਸੀਂ ਤੁਹਾਨੂੰ ਦੁਮਬਾ ਪਾਲਣ ਬਾਰੇ ਵਧੇਰੇ ਜਾਣਕਾਰੀ ਦਿੰਦੇ ਹਾਂ..

ਕੀ ਹੈ ਦੁਮਬਾ ਪਾਲਣ ? (What is Dumba Rearing?)

ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਦੁਮਬਾ ਬੱਕਰੀ ਦੀ ਇੱਕ ਨਸਲ ਹੈ, ਜਿਸਦੀ ਦੁਮ ਚੱਕੀ ਦੇ ਪੱਥਰ ਵਰਗੀ ਗੋਲ ਅਤੇ ਭਾਰੀ ਹੁੰਦੀ ਹੈ। ਇਸ ਦੀ ਮੰਗ ਈਦ-ਉਲ-ਅਦਹਾ 'ਤੇ ਬਹੁਤ ਜ਼ਿਆਦਾ ਹੁੰਦੀ ਹੈ। ਇਸਦੀ ਕੀਮਤ ਵੀ ਚੰਗੀ ਰਹਿੰਦੀ ਹੈ, ਇਸ ਲਈ ਲੋਕ ਇਸਨੂੰ ਬਹੁਤ ਪਸੰਦ ਕਰਦੇ ਹਨ। ਖਾਸ ਕਰਕੇ ਇਸ ਨਸਲ ਦੇ ਨਰ ਨੂੰ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ, ਉਹਵੇ ਹੀ ਇਸਦੇ ਬੱਚੇ ਨੂੰ ਵੀ ਵੇਚਿਆ ਜਾਂਦਾ ਹੈ।

ਦੁਮਬਾ ਦੀਆਂ ਵਿਸ਼ੇਸ਼ਤਾਵਾਂ (Features of Dumba)

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਕਿਸਾਨ ਕਈ ਸਾਲਾਂ ਤੋਂ ਦੁਮਬਾ ਪਾਲਣ ਕਰ ਰਹੇ ਹਨ। ਇਸ ਨਾਲ ਉਹ ਹਰ ਸਾਲ ਲੱਖਾਂ ਰੁਪਏ ਕਮਾਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਦੁੱਮਬੇ ਦਾ ਭਾਰ ਲਗਭਗ 100 ਕਿਲੋ ਦਾ ਹੋ ਜਾਂਦਾ ਹੈ। ਉਹ ਦੁਮਬਾ ਦੇ ਬੱਚਿਆਂ ਨੂੰ ਵੇਚਦਾ ਹੈ।

ਦੁਮਬਾ 7 ਮਹੀਨਿਆਂ ਤੋਂ ਲੈ ਕੇ 1 ਸਾਲ ਦੇ ਵਿੱਚ 9ਵੇਂ ਮਹੀਨੇ ਵਿੱਚ ਇੱਕ ਬੱਚਾ ਦਿੰਦੀ ਹੈ। ਸ਼ੁਰੂਆਤੀ 2 ਮਹੀਨਿਆਂ ਵਿੱਚ ਹੀ ਬੱਚਾ 25 ਕਿਲੋ ਦਾ ਹੋ ਜਾਂਦਾ ਹੈ. ਉਹ ਬਹੁਤ ਸੁੰਦਰ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਚੰਗੀ ਕੀਮਤ ਮਿਲਦੀ ਹੈ।

ਦੁਮਬਾ ਦੇ ਬਚਿਆ ਦੀ ਕੀਮਤ (Dumba Kids Price)

ਦੁਮਬਾ ਦੇ ਬੱਚੇ ਦੀ ਕੀਮਤ 2 ਮਹੀਨਿਆਂ ਵਿੱਚ ਹੀ 30 ਹਜ਼ਾਰ ਰੁਪਏ ਤੱਕ ਹੋ ਜਾਂਦੀ ਹੈ। ਪਰ ਜਿਵੇਂ ਹੀ 3 ਤੋਂ 4 ਮਹੀਨੇ ਹੁੰਦੇ ਹਨ, ਉਨ੍ਹਾਂ ਦੀ ਕੀਮਤ 70 ਤੋਂ 75 ਹਜ਼ਾਰ ਰੁਪਏ ਤੱਕ ਦੀ ਹੋ ਜਾਂਦੀ ਹੈ।

ਦੱਸ ਦਈਏ ਕਿ ਦੁਮਬਾ ਦੀ ਚੰਗੀ ਕੀਮਤ ਨਰ ਜਾਂ ਮਾਦਾ ਦੇ ਅਧਾਰ ਤੇ ਨਹੀਂ, ਬਲਕਿ ਇਸਦੀ ਵਿਸ਼ੇਸ਼ਤਾ ਦੇ ਅਧਾਰ ਤੇ ਮਿਲਦੀ ਹੈ। ਹਾਲਾਂਕਿ, ਮਾਦਾ ਦੁਮਬਾ ਦੀ ਚੰਗੀ ਕੀਮਤ ਮਿਲਦੀ ਹੈ, ਜੋ ਬੱਚੇ ਦੇ ਸਕਦੀ ਹੈ।

ਦੁਮਬਾ ਲਈ ਭੋਜਨ (Food for Dumba)

ਕਿਸਾਨ ਅਤੇ ਪਸ਼ੂ ਪਾਲਕ ਦੁਮਬਾ ਨੂੰ ਤੂੜੀ ਦੀ ਸਾਨੀ ਖੁਆ ਸਕਦੇ ਹਨ, ਉਹਵੇ ਹੀ ਉਹ ਛੋਲਿਆਂ ਦੇ ਦਾਣਿਆਂ ਨੂੰ ਖੁਆ ਸਕਦੇ ਹਨ। ਇਸਦੇ ਨਾਲ ਹੀ ਸਰਦੀ ਦੇ ਮੌਸਮ ਵਿੱਚ ਛੋਲਿਆਂ ਦੇ ਦਾਣੇ, ਜੌਂ ਅਤੇ ਬਾਜਰੇ ਨੂੰ ਖੁਵਾਓ।

ਇਸ ਤਰ੍ਹਾਂ, ਤੁਸੀਂ ਬੱਕਰੀ ਦੀ ਦੁਮਬਾ ਨਸਲ ਦੀ ਪਾਲਣਾ ਕਰਕੇ ਇੱਕ ਚੰਗਾ ਮੁਨਾਫਾ ਕਮਾ ਸਕਦੇ ਹੋ। ਇਹ ਬਿਹਤਰ ਰੁਜ਼ਗਾਰ ਲਈ ਇੱਕ ਵਧੀਆ ਵਿਕਲਪ ਹੈ।

ਇਹ ਵੀ ਪੜ੍ਹੋ :  Goat Farming Business Loan: ਬੱਕਰੀ ਪਾਲਣ ਕਰਨ ਲਈ ਇਹ ਬੈਂਕ ਦੇ ਰਹੇ ਹਨ ਲੋਨ

Summary in English: Earn lakhs of rupees by following Dumba breed of goat, know its specialty

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters