Animal Care in Summer: ਲੋੜ ਤੋਂ ਵੱਧ ਗਰਮੀ ਤੇ ਸਰਦੀ ਦੋਵਾਂ ਨਾਲ ਹੀ ਜਾਨਵਰ ਦੀ ਦੁੱਧ ਪੈਦਾ ਕਰਨ ਤੇ ਪ੍ਰਜਨਣ-ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਪਸ਼ੂ-ਪਾਲਣ ਧੰਦੇ ਤੋਂ ਪੂਰਾ ਲਾਭ ਲੈਣ ਲਈ ਜਿੱਥੇ ਚੰਗੀ ਨਸਲ ਦੇ ਪਸ਼ੂ ਅਤੇ ਉਨ੍ਹਾਂ ਦਾ ਉਚਿਤ ਖ਼ੁਰਾਕੀ ਪ੍ਰਬੰਧ ਜ਼ਰੂਰੀ ਹੈ, ਉੱਥੇ ਹੀ ਮੌਸਮ ਮੁਤਾਬਿਕ ਦੁਧਾਰੂ ਜਾਨਵਰਾਂ ਦੀ ਆਮ ਦੇਖਭਾਲ ਵੀ ਬਹੁਤ ਜਰੂਰੀ ਹੈ।
ਗਰਮੀ ਦੇ ਅਸਰ ਕਾਰਨ, ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਵਿੱਚ ਕਮੀ ਆਉਂਦੀ ਹੈ ਅੇਤ ਉਹ ਛੇਤੀ ਨਵੇਂ ਦੁੱਧ ਨਹੀਂ ਹੁੰਦੇ। ਸੋ, ਦੁੱਧ ਦੀ ਉਚਿਤ ਪੈਦਾਵਾਰ ਨੂੰ ਬਰਕਰਾਰ ਰੱਖਣ ਅਤੇ ਜਾਨਵਰ ਦੀ ਪ੍ਰਜਨਣ ਕਿਰਿਆ ਠੀਕ ਰੱਖਣ ਲਈ, ਪਸ਼ੂ-ਪਾਲਕਾਂ ਨੂੰ ਗਰਮੀ ਦੇ ਮੌਸਮ ਦੌਰਾਨ ਆਪਣੇ ਪਸ਼ੂਆਂ ਦੀ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਸੰਬੰਧੀ ਹੇਠ ਲਿਖੇ ਨੁਕਤੇ ਕਾਫੀ ਕਾਰਗਰ ਸਾਬਿਤ ਹੋ ਸਕਦੇ ਹਨ।
ਇਹ ਵੀ ਪੜ੍ਹੋ: Animal Feed: ਗਾਵਾਂ ਅਤੇ ਮੱਝਾਂ ਨੂੰ ਖੁਆਓ ਇਹ ਘਾਹ, ਦੁੱਧ ਉਤਪਾਦਨ 'ਚ ਹੋਵੇਗਾ ਵਾਧਾ
1. ਖ਼ੁਰਾਕੀ ਪ੍ਰਬੰਧ :-
ਗਰਮੀ ਦੇ ਪ੍ਰਕੋਪ ਕਾਰਨ, ਜਾਨਵਰ ਖ਼ੁਰਾਕ ਘੱਟ ਖਾਂਦਾ ਹੈ ਜਿਸ ਕਾਰਨ ਦੁੱਧ ਦਾ ਉਤਪਾਦਨ ਵੀ ਘਟ ਜਾਂਦਾ ਹੈ। ਗਰਮੀਆਂ ਦੇ ਹਰੇ ਚਾਰੇ ਵੀ ਖ਼ੁਰਾਕ ਪੱਖੋਂ ਸਰਦੀਆਂ ਦੇ ਚਾਰਿਆਂ ਨਾਲੋਂ ਮਾੜੇ ਹੁੰਦੇ ਹਨ। ਸੋ, ਖੁਰਾਕੀ ਤੱਤਾਂ ਦੀ ਘਾਟ ਕਾਰਨ ਜਿੱਥੇ ਜਾਂਨਵਰ ਦਾ ਦੁੱਧ ਉਤਪਾਦਨ ਘੱਟਦਾ ਹੈ, ਭਾਰ ਵੀ ਘੱਟ ਜਾਂਦਾ ਹੈ, ਜਿਸ ਕਾਰਨ ਉਹ ਹੇਹੇ ਵਿਚ ਨਹੀਂ ਆਉਂਦਾ ਅਤੇ ਦੋ ਸੂਇਆਂ ਵਿਚ ਫ਼ਾਸਲਾ ਵੱਧ ਜਾਂਦਾ ਹੈ। ਇਨ੍ਹਾਂ ਕਾਰਨਾਂ ਤੇ ਕਾਬੂ ਪਾਉਣ ਲਈ ਹੇਠ ਲਿਖੇ ਨੁਕਤਿਆਂ ਵੱਲ ਤਵੱਜੋਂ ਦੇਣੀ ਜਰੂਰੀ ਹੈ :-
● ਪਸ਼ੂ ਨੂੰ ਸੰਤੁਲਿਤ ਖੁਰਾਕ ਦੇਵੋ। ਗਰਮੀਆਂ ਦੇ ਵੰਡ ਵਿਚ 5-7 ਪ੍ਰਤੀਸ਼ਤ ਖ਼ਲਾਂ ਵੀ ਵਧਾ ਦਿਉ।
● ਖੁਰਾਕ ਵਿਚ ਤਾਜ਼ਾ, ਕੂਲਾ ਹਰਾ ਚਾਰਾ, ਦੁੱਧ ਦੀ ਪੈਦਾਵਾਰ ਮੁਤਾਬਿਕ ਵੰਡ (ਦਾਣਾ) ਅਤੇ ਧਾਤਾਂ ਦਾ ਚੂਰਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗਾਂ, ਮੱਝ, ਬੱਕਰੀ ਖਰੀਦਣ-ਵੇਚਣ ਲਈ ਸ਼ਾਨਦਾਰ ਐਪ, ਇਕ ਕਲਿੱਕ ਨਾਲ ਹੋਣਗੇ ਸਾਰੇ ਕੰਮ
● ਪਸ਼ੂਆਂ ਲਈ 40-50 ਕਿਲੋ ਹਰੇ ਚਾਰੇ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪ੍ਰੰਤੂ ਦੋਗਲੀਆਂ ਗਾਵਾਂ ਇਸ ਤੋਂ ਵੱਧ ਖਾ ਜਾਂਦੀਆਂ ਹਨ। ਮੱਝਾਂ ਵਿਚ 5 ਕਿਲੋ ਤੇ ਗਾਈਆਂ ਵਿਚ 7 ਕਿਲੋ ਤੱਕ ਦੁੱਧ ਬਗੈਰ ਵੰਡ ਦਾਣੇ ਤੋਂ ਇਕੱਲੇ ਵਧੀਆ ਹਰੇ ਚਾਰੇ ਨਾਲ ਲਿਆ ਜਾ ਸਕਦਾ ਹੈ। ਇਸ ਤੋਂ ਉਪਰ ਦੁੱਧ ਲਈ ਮੱਝਾਂ ਨੂੰ 2 ਕਿਲੋ ਦੁੱਧ ਪਿੱਛੇ ਅਤੇ ਗਾਈਆਂ ਨੂੰ 2.5 ਕਿਲੋ ਦੁੱਧ ਪਿੱਛੇ ਇੱਕ ਕਿਲੋ ਵੰਡ ਦੇਣਾ ਚਾਹੀਦਾ ਹੈ। ਇਕ ਕੁਇੰਟਲ ਦਾਣੇ ਵਿਚ 2-3 ਕਿਲੋ ਧਾਤਾਂ ਦਾ ਚੂਰਾ ਪੈਣਾ ਠੀਕ ਰਹੇਗਾ।
● ਖੁਰਾਕ ਜਾਨਵਰ ਨੂੰ ਸੁਭਾ ਤੇ ਸ਼ਾਮ ਨੂੰ ਜਦੋਂ ਮੌਸਮ ਠੰਡਾ ਹੋਵੇ ਪਾਉ ਤਾਂ ਕਿ ਉਹ ਵੱਧ ਤੋਂ ਵੱਧ ਖੁਰਾਕ ਖਾ ਲਵੇ। ਇਕੱਠੀ ਖੁਰਾਕ ਪਾਉਣ ਨਾਲੋਂ ਥੋੜੇ-ਥੋੜੇ ਸਮੇਂ ਬਾਅਦ ਥੋੜੀ-ਥੋੜੀ ਕਰਕੇ ਖੁਰਾਕ ਪਾਉਣੀ ਲਾਭਦਾਇਕ ਸਿੱਧ ਹੁੰਦੀ ਹੈ।
● ਵੰਡ ਦਾਣੇ ਨੂੰ ਸਵਾਦਲੀ ਬਣਾਉਣ ਲਈ ਵੰਡ (ਦਾਣੇ) ਵਿੱਚ ਸੀਰੇ ਦੀ ਵਰਤੋਂ ਕਰੋ।
● ਵੰਡ (ਦਾਣਾ) ਪਾਣੀ ਵਿਚ ਭਿਉਂ ਕੇ ਹੀ ਜਾਨਵਰ ਨੂੰ ਖੁਆਉ।
● ਜਾਨਵਰਾਂ ਨੂੰ ਫ਼ਲੀਦਾਰ ਤੇ ਗੈਰ-ਫ਼ਲੀਦਾਰ ਚਾਰਿਆਂ ਨੂੰ ਰਲਾ ਕੇ ਖੁਆਓ ਅਤੇ ਚਾਰੇ ਨੂੰ ਜਿਆਦਾ ਪਕਰੋੜ ਨਾ ਹੋਣ ਦੋਵੇ।
● ਜਾਨਵਰਾਂ ਲਈ ਸਾਫ਼-ਸੁਥਰਾ ਅਤੇ ਤਾਜ਼ਾ ਪਾਣੀ 24 ਘੰਟੇ ਉਪਲਭਧ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗਾਵਾਂ ਅਤੇ ਮੱਝਾਂ ਘੱਟ ਦੁੱਧ ਦੇ ਰਹੀਆਂ ਹਨ ਤਾਂ ਅਪਣਾਓ ਇਹ ਆਸਾਨ ਤਰੀਕੇ, ਫਿਰ ਦੇਖੋ ਕਮਾਲ
2. ਸ਼ੈਡ ਪ੍ਰਬੰਧ :-
● ਪਸ਼ੂ ਦੀ ਰਹਿਣ ਦੀ ਜਗ੍ਹਾ ਹਵਾਦਾਰ, ਸਾਫ਼-ਸੁਥਰੀ, ਕਿਰਮ-ਰਹਿਤ ਤੇ ਠੰਡੀ ਹੋਣੀ ਚਾਹੀਦੀ ਹੈ।
● ਸ਼ੈੱਡ ਦਾ ਲੰਬਾ ਰੁੱਖ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਇਕ ਦਿਸ਼ਾ ਵਾਲੇ ਸ਼ੈੱਡਾਂ ਵਿਚ ਗਰਮੀ ਘੱਟ ਲੱਗਦੀ ਹੈ। ਉੱਤਰ ਵਾਲੇ ਪਾਸੇ ਖੁਰਲੀ ਤੇ ਦੱਖਣ ਵਾਲਾ ਪਾਸਾ ਖੁੱਲ੍ਹਾ ਰੱਖੋ।
● ਸ਼ੈੱਡ ਦੇ ਆਲੇ-ਦੁਆਲੇ ਛਾਂਦਾਰ ਦਰੱਖਤ ਜਿਵੇਂ ਤੂਤ, ਪੋਪਲਰ ਆਦਿ ਜੋ ਸਰਦੀਆਂ ਵਿਚ ਪੱਤੇ ਝਾੜ ਜਾਂਦੇ ਹਨ ਤੇ ਗਰਮੀਆਂ ਵਿਚ ਨਵੇਂ ਪੱਤੇ ਆ ਜਾਂਦੇ ਹਨ, ਲਗਾਉਣੇ ਚਾਹੀਦੇ ਹਨ। ਛਾਂਦਾਰ ਦਰੱਖਤ ਜਿੱਥੇ ਸਿੱਧੇ ਤੌਰ ਤੇ ਧੁੱਪ ਤੋਂ ਬਚਾਅ ਕਰਦੇ ਹਨ, ਉਥੇ ਹਰੇ ਪੱਤਿਆਂ ਤੋਂ ਹੋ ਰਹੀ ਵਾਸ਼ਪੀਕਰਣ ਦੀ ਕ੍ਰਿਆ ਨਾਲ ਆਲਾ-ਦੁਆਲਾ ਠੰਡਾ ਰਹਿੰਦਾ ਹੈ। ਜਾਨਵਰਾਂ ਨੂੰ ਛਾਂਦਾਰ ਦਰੱਖਤਾਂ ਹੇਠ ਵੀ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਬਰਸਾਤ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਆਪਣੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ
● ਸ਼ੈੱਡ ਵਿਚ ਪੱਖੇ, ਕੂਲਰ, ਫੁਆਰੇ ਜਾਂ ਫੌਗਰ ਆਦਿ ਵੀ ਲਗਾਏ ਜਾ ਸਕਦੇ ਹਨ ਜਿਸ ਨਾਲ ਜਾਨਵਰ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲਦੀ ਹੈ।
● ਸ਼ੈੱਡ ਨੂੰ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਚਿੱਟੀ ਸਫ਼ੈਦੀ ਜਰੂਰ ਕਰ ਦੇਵੋ।
● ਸ਼ੈੱਡ ਦੀ ਛੱਤ ਤੇ ਹਰੇ ਘਾਹ ਵਗੈਰਾ ਖਲਾਰ ਕੇ ਜਾਂ ਪਾਣੀ ਆਦਿ ਨਾਲ ਵੀ ਛੱਤਾਂ ਠੰਡੀਆਂ ਰੱਖੀਆਂ ਜਾ ਸਕਦੀਆਂ ਹਨ।
● ਸ਼ੈੱਡ ਵਿਚ ਲੋੜ ਤੋਂ ਵੱਧ ਜਾਨਵਰ ਨਹੀਂ ਹੋਣੇ ਚਾਹੀਦੇ, ਖਾਸ ਕਰਕੇ ਗਰਮੀਆਂ ਦੇ ਮੌਸਮ ਮੁਤਾਬਿਕ। ਇੱਕ ਦੋਗਲੀ ਗਾਂ ਨੂੰ 48 ਵਰਗ ਫੁੱਟ ਛੱਤੀ ਜਗ੍ਹਾਂ ਤੇ ਇਸ ਤੋਂ ਦੁੱਗਣੀ ਅਣ-ਛੱਤੀ ਜਗ੍ਹਾਂ ਦੇਣੀ ਉਚਿਤ ਹੈ।
● ਛੱਤੀ ਜਗ੍ਹਾ ਖੜ੍ਹਵੀਂ ਇੱਟ ਲਗਾਕੇ ਪੱਕੀ ਕੀਤੀ ਜਾ ਸਕਦੀ ਹੈ ਤੇ ਅਣ-ਛੱਤੀ ਜਗ੍ਹਾਂ ਇਸ ਤਰ੍ਹਾਂ ਅੱਧੀ ਪੱਕੀ ਤੇ ਅੱਧੀ ਕੱਚੀ ਰੱਖੀ ਜਾ ਸਕਦੀ ਹੈ।
● ਸ਼ੈੱਡ ਦੀ ਸਫਾਈ ਵੱਲ ਵੀ ਉਚੇਚਾ ਧਿਆਨ ਦੇਣਾ ਜਰੂਰੀ ਹੈ।
ਇਹ ਵੀ ਪੜ੍ਹੋ: ਮੱਛੀਆਂ ਨੂੰ ਹੁੰਦੀਆਂ ਹਨ ਇਹ ਗੰਭੀਰ ਬਿਮਾਰੀਆਂ, ਇਸ ਤਰ੍ਹਾਂ ਕਰੋ ਇਲਾਜ
ਸੋ ਉਪਰੋਕਤ ਨੁਕਤੇ ਸ਼ੈੱਡ ਵਿਚ ਗਰਮੀ ਦੇ ਪਰਕੋਪ ਤੋਂ ਜਾਨਵਰਾਂ ਨੂੰ ਬਚਾਉਣ ਲਈ ਸਹਾਈ ਸਿੱਧ ਹੋਣਗੇ ਅਤੇ ਜਾਨਵਰਾਂ ਤੋਂ ਪੂਰਾ ਲਾਭ ਲਿਆ ਜਾ ਸਕੇਗਾ। ਪਸ਼ੂ-ਪਾਲਕ ਵੀਰਾਂ ਨੂੰ ਚਾਹੀਦਾ ਹੈ ਕਿ ਹਮੇਸ਼ਾ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ। ਇਸ ਤਰ੍ਹਾਂ ਦੀ ਸਾਂਭ-ਸੰਭਾਲ ਕਰਨ ਨਾਲ ਸਾਡੇ ਡੇਅਰੀ ਉਤਪਾਦਕ ਅੱਤ ਦੀ ਗਰਮੀ ਵਿੱਚ ਵੀ ਪਸ਼ੂਆਂ ਤੋਂ ਦੁੱਧ ਦਾ ਪੂਰਾ ਉਤਪਾਦਨ ਲੈ ਸਕਦੇ ਹਨ।
Summary in English: Experts advice to cattle rearers, take care of animals like this in summer