1. Home
  2. ਪਸ਼ੂ ਪਾਲਣ

ਵੱਡਾ ਐਲਾਨ- ਹੁਣ 2 ਤੋਂ ਜ਼ਿਆਦਾ ਪਸ਼ੂ ਰੱਖਣ ਤੇ ਹੋਵੇਗੀ FIR ਦਰਜ਼

ਜੇਕਰ ਤੁਸੀਂ ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਨਗਰ ਨਿਗਮ ਦੀ ਸੀਮਾ ਵਿੱਚ ਰਹਿੰਦੇ ਹੋ ਅਤੇ ਗਾਵਾਂ ਰੱਖਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੈ।

KJ Staff
KJ Staff
Dairy Farm

Dairy Farm

ਜੇਕਰ ਤੁਸੀਂ ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਨਗਰ ਨਿਗਮ ਦੀ ਸੀਮਾ ਵਿੱਚ ਰਹਿੰਦੇ ਹੋ ਅਤੇ ਗਾਵਾਂ ਰੱਖਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੈ।

ਹੁਣ ਦੋ ਤੋਂ ਜ਼ਿਆਦਾ ਪਸ਼ੂ ਪਾਲਣ ‘ਤੇ ਤੁਹਾਨੂੰ ਪਸ਼ੂ ਪਾਲਣ ਵਿਭਾਗ ਤੋਂ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਹੋਵੋਗੀ।

ਇਲਾਹਾਬਾਦ ਹਾਈ ਕੋਰਟ ਵੱਲੋਂ ਇੱਕ ਜਨਹਿਤ ਪਟੀਸ਼ਨ ਨੰਬਰ- 345525/2017 ਵਿਨੈ ਚੌਧਰੀ ਅਤੇ ਹੋਰ ਬਨਾਮ ਉੱਤਰ ਪ੍ਰਦੇਸ਼ ਰਾਜ ‘ਤੇ 4 ਜਨਵਰੀ 2019 ਦੇ ਦਿੱਤੇ ਗਏ ਇੱਕ ਹੁਕਮ ਨੂੰ ਹੁਣ ਪੂਰੀ ਸਖ਼ਤੀ ਨਾਲ ਵਾਰਾਣਸੀ ਪ੍ਰਸ਼ਾਸਨ ਨੇ ਲਾਗੂ ਕਰਾ ਦਿੱਤਾ ਹੈ। ਕੋਰੋਨਾ ਸੰਕਟ ਦੇ ਚੱਲਦੇ ਇਹ ਹੁਕਮ ਹੁਣ ਤੱਕ ਲਾਗੂ ਨਹੀਂ ਹੋ ਸਕਿਆ ਸੀ।

Fir

Fir

ਹੁਣ ਇਸ ਹੁਕਮ ਦਾ ਪਾਲਣ ਕਰਦੇ ਹੋਏ ਬੀਤੇ ਦਿਨੀ ਵਾਰਾਣਸੀ ਜ਼ਿਲ੍ਹਾ ਅਧਿਕਾਰੀ ਨੇ ਇੱਕ ਬੈਠਕ ਕਰਕੇ ਨਗਰ ਨਿਗਮ ਸਮੇਤ ਤਮਾਮ ਪੁਲਸ-ਪ੍ਰਬੰਧਕੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਵਾਰਾਣਸੀ ਨਗਰ ਨਿਗਮ ਸੀਮਾ ਵਿੱਚ ਕੋਈ ਵੀ ਪਸ਼ੂ ਪਾਲਕ ਆਪਣੇ ਕੋਲ ਦੋ ਤੋਂ ਜ਼ਿਆਦਾ ਗਾਵਾਂ ਨਹੀਂ ਰੱਖ ਸਕਦਾ।

ਹਾਈਕੋਰਟ ਦੇ ਹੁਕਮ ਦੀ ਉਲੰਘਣਾ ‘ਤੇ ਨਾ ਸਿਰਫ ਪਸ਼ੂ ਜ਼ਬਤ ਕੀਤੇ ਜਾਣਗੇ ਸਗੋਂ ਪਸ਼ੂ ਪਾਲਕ ਦੇ ਖ਼ਿਲਾਫ ਐੱਫ.ਆਈ.ਆਰ. ਵੀ ਦਰਜ ਕੀਤੀ ਜਾਵੇਗੀ। ਇੰਨਾ ਹੀ ਨਹੀਂ ਪਸ਼ੂ ਪਾਲਕ ਨੂੰ ਦੋ ਗਾਵਾਂ ਨੂੰ ਪਾਲਣ ਲਈ ਵੀ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਲਾਜ਼ਮੀ ਕਰ ਦਿੱਤਾ ਗਿਆ ਹੈ।

ਅਜਿਹਾ ਨਾ ਕਰਣ ‘ਤੇ ਪਸ਼ੂ ਪਾਲਕ ਦੀ ਡੇਅਰੀ ਨੂੰ ਵਪਾਰਕ ਮੰਨ ਕੇ ਨਗਰ ਨਿਗਮ ਦੀ ਸੀਮਾ ਦੇ ਬਾਹਰ ਵਿਸਥਾਪਿਤ ਕਰਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :- ਨੀਲੀ ਰਾਵੀ ਮੱਝ ਤੋਂ ਜਾਣੋ ਕਿਹੜੇ-ਕਿਹੜੇ ਹੁੰਦੇ ਹਨ ਲਾਭ

Summary in English: FIR will now be registered for keeping more than 2 animals

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters