ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਮੱਛੀ ਪਾਲਣ ਦੇ ਕਾਰੋਬਾਰ ਤੋਂ ਵੀ ਆਪਣੀ ਆਮਦਨ ਵਧਾ ਸਕਦੇ ਹਨ । ਅੱਜ ਮੱਛੀ ਪਾਲਣ ਇਕ ਬਹੁਤ ਲਾਭਦਾਇਕ ਕਾਰੋਬਾਰ ਬਣ ਚੁਕਿਆ ਹੈ । ਮੱਛੀ ਪਾਲਣ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਤਰਫ ਤੋਂ ਰਾਸ਼ਟਰੀ ਪੱਧਰ ਤੇ ਪੀਐਮ ਮਤਸ੍ਯ ਸੰਪਦਾ ਯੋਜਨਾ ਚਲਾਈ ਜਾ ਰਹੀ ਹੈ । ਇਸ ਦੇ ਤਹਿਤ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਾਰੋਬਾਰ ਖੋਲਣ ਦੇ ਲਈ ਸਹੂਲਤ ਪ੍ਰਦਾਨ ਕੀਤੀ ਕੀਤੀ ਜਾਂਦੀ ਹੈ । ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਰਕਾਰ ਦੀ ਤਰਫ ਤੋਂ 75% ਤਕ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ । 25% ਪੈਸਾ ਮੱਛੀ ਪਾਲਣ ਵਾਲੇ ਨੂੰ ਲਗਾਉਣਾ ਪਹਿੰਦਾ ਹੈ । ਸਰਕਾਰ ਦੀ ਤਰਫ ਤੋਂ ਦਿੱਤੀ ਜਾਣ ਵਾਲੀ ਕੁਲ ਸਹੂਲਤ 75% ਹੈ । ਇਸ ਵਿਚ ਕੁਲ ਲਾਗਤ ਦਾ 50% ਕੇਂਦਰ ਸਰਕਾਰ ਅਤੇ 25% ਰਾਜ ਸਰਕਾਰ ਸਹਿਣ ਕਰਦੀ ਹੈ । ਅੱਜ ਅੱਸੀ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਾਰੋਬਾਰ ਦੀ ਜਾਣਕਾਰੀ ਦੇ ਰਹੇ ਹਾਂ ਤਾਕਿ ਖੇਤੀਬਾੜੀ ਦੇ ਕੰਮ ਨਾਲ- ਨਾਲ ਮੱਛੀ ਪਾਲਣ ਦਾ ਵੀ ਕਾਰੋਬਾਰ ਸ਼ੁਰੂ ਕਰ ਕੇ ਆਪਣੀ ਆਮਦਨ ਵਧਾ ਸਕੋ।
ਮੱਛੀ ਸੰਪਦਾ ਯੋਜਨਾ ਕੀ ਹੈ ?
ਕੇਂਦਰ ਸਰਕਾਰ ਦੀ ਤਰਫ ਤੋਂ ਸ਼ੁਰੂ ਕਿੱਤੀ ਪੀਐਮ ਮਤਸ੍ਯ ਸੰਪਦਾ ਯੋਜਨਾ ਯਾਨੀ ਪੀਐਮਐਮਐਸਵਾਈ ਯੋਜਨਾ ਮੱਛੀ ਪਾਲਣ ਦੇ ਖੇਤਰ ਵਿਚ ਹੁਣ ਤਕ ਦੀ ਚਲਾਈ ਜਾਣ ਵਾਲੀ ਯੋਜਨਾਵਾਂ ਵਿੱਚੋ ਸਭਤੋਂ ਵੱਡੀ ਯੋਜਨਾ ਹੈ । ਕੇਂਦਰ ਸਰਕਾਰ ਦੁਆਰਾ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਉਦੇਸ਼ ਵਿਚ ਮੱਛੀ ਪਾਲਣ ਨੂੰ ਹੁਲਾਰਾ ਦੇਣਾ ਹੈ । ਇੱਸ ਯੋਜਨਾ ਦੇ ਤਹਿਤ ਮੱਛੀ ਦੀ ਗੁਣਵਤਾ ਤੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ । ਦੱਸ ਦਈਏ ਕੀ ਕੇਂਦਰ ਦੀ ਮੋਦੀ ਸਰਕਾਰ ਦੀ ਤਰਫ ਤੋਂ ਸਤੰਬਰ 2020 ਨੂੰ ਪੀਐਮ ਮਤਸ੍ਯ ਸੰਪਦਾ ਯੋਜਨਾ ਨੂੰ ਲਾਗੂ ਕੀਤੀ ਗਈ ਸੀ । ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਮੱਛੀ ਪਾਲਣ ਦੇ ਲਈ ਕਰਜ਼ਾ ਅਤੇ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਤਿੰਨ ਤਰ੍ਹਾਂ ਤੋਂ ਮਿਲਦਾ ਹੈ ਇਸ ਯੋਜਨਾ ਦਾ ਲਾਭ
ਪੀਐਮ ਮਤਸ੍ਯ ਸੰਪਦਾ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਛੱਪੜ, ਹੈਚਰੀ, ਫੀਡਿੰਗ ਮਸ਼ੀਨ, ਕੁਆਲਿਟੀ ਟੈਸਟਿੰਗ ਲੈਬ, ਦਿੱਤਾ ਜਾਵੇਗਾ । ਇਸਦੇ ਨਾਲ ਹੀ ਮੱਛੀ ਰੱਖਣ ਦੇ ਲਈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਵੀ ਪ੍ਰਬੰਧ ਕੀਤੇ ਜਾਣਗੇ।
ਏਕੀਕ੍ਰਿਤ ਮੱਛੀ ਪਾਲਣ
ਇਸ ਸੈਕਸ਼ਨ ਵਿੱਚ ਕਿਸਾਨਾਂ ਨੂੰ ਰੀਸਰਕੁਲੇਟਰੀ ਐਕੁਆਕਲਚਰ, ਬਾਇਓਫਲੋਕ, ਐਕਵਾਪੋਨਿਕਸ,ਮੱਛੀ ਦੇ ਚਾਰੇ ਦੀ ਮਸ਼ੀਨ, ਏਅਰ ਕੰਡੀਸ਼ਨਡ ਵਾਹਨ ਅਤੇ ਮੱਛੀ ਪਾਲਣ ਦੇ ਲਈ ਜਗਾਹ ਦਿੱਤੀ ਜਾਵੇਗੀ ।
ਸੰਤੁਲਨ ਲਾਭ
ਇਸ ਸੈਕਸ਼ਨ ਵਿੱਚ ਪਿੰਜਰਿਆਂ ਵਿੱਚ ਮੱਛੀ ਪਾਲਣ, ਰੰਗਦਾਰ ਮੱਛੀ ਪਾਲਣ, ਪ੍ਰਮੋਸ਼ਨ ਅਤੇ ਬ੍ਰਾਂਡਿੰਗ, ਮੱਛੀਆਂ ਦੀ ਸਾਂਭ-ਸੰਭਾਲ ਆਦਿ ਕੀਤੇ ਜਾਣਗੇ।
ਮੱਛੀ ਪਾਲਣ ਵਿਚ ਕਿੰਨਾ ਖਰਚਾ ਆਉਂਦਾ ਹੈ ?
ਮੱਛੀ ਪਾਲਣ ਦੇ ਲਈ ਇਕ ਹੈਕਟੇਅਰ ਛੱਪੜ ਦੀ ਉਸਾਰੀ ਵਿਚ ਕਰੀਬ 5 ਲੱਖ ਦਾ ਖਰਚਾ ਆਉਂਦਾ ਹੈ । ਇਸ ਵਿਚ ਕੁੱਲ ਰਕਮ ਦਾ 50% ਕੇਂਦਰ ਸਰਕਾਰ , 25% ਰਾਜ ਸਰਕਾਰ ਗ੍ਰਾੰਟ ਦਿੰਦੀ ਹੈ । ਸੰਤੁਲਨ 25% ਮੱਛੀ ਪਾਲਣ ਨੂੰ ਦੇਣਾ ਹੁੰਦਾ ਹੈ । ਇਸ ਤਰ੍ਹਾਂ ਦੇ ਛੱਪੜ ਦੇ ਲਈ ਵੀ ਸਰਕਾਰ ਖਰਚੇ ਦੇ ਹਿੱਸਾਬ ਤੋਂ ਕੇਂਦਰ ਅਤੇ ਰਾਜ ਸਰਕਾਰ ਗ੍ਰਾੰਟ ਦਿੰਦੀ ਹੈ , ਜਿਸ ਵਿੱਚੋ 25% ਮਾਛੀ ਪਾਲਣ ਵਾਲ਼ੇ ਨੂੰ ਦੇਣਾ ਹੁੰਦਾ ਹੈ ।
5 ਲੱਖ ਰੁਪਏ ਸਾਲਾਨਾ ਹੋਵੇਗੀ ਕਮਾਈ
ਜੇਕਰ ਤੁਸੀ ਇਕ ਵਾਰ ਮੱਛੀ ਪਾਲਣ ਸ਼ੁਰੂ ਕਰ ਦਿੰਦੇ ਹੋ , ਤਾਂ ਤੁਸੀ ਇਸ ਤੋਂ ਲਗਾਤਾਰ ਕਮਾਈ ਕਰ ਸਕਦੇ ਹੋ । ਦੱਸ ਦਈਏ ਕੀ ਤੁਸੀ ਇਕ ਏਕੜ ਦੇ ਛੱਪੜ ਤੋਂ ਹਰ ਸਾਲ ਕਰੀਬ 5 ਲੱਖ ਰੁਪਏ ਦੀ ਕਮਾਈ ਕਰ ਸਕਦੇ ਹੋ । ਜੇਕਰ ਤੁਹਾਡੇ ਕੋਲ ਛੱਪੜ ਨਹੀਂ ਹੈ ਤਾਂ ਤੁਸੀ ਮੱਛੀ ਪਾਲਣ ਦਾ ਕੰਮ ਟੈਂਕ ਵਿਚ ਕਰਕੇ ਵਧੀਆ ਕਮਾਈ ਕਰ ਸਕਦੇ ਹੋ ।
ਮੱਛੀ ਪਾਲਣ ਦੇ ਲਈ ਕਿਵੇਂ ਪ੍ਰਾਪਤ ਕਰੀਏ ਬੈਂਕ ਤੋਂ ਕਰਜਾ
ਮੱਛੀ ਪਾਲਣ ਲਈ ਕਰਜਾ ਲੈਣ ਦੇ ਲਈ ਸਭਤੋਂ ਪਹਿਲਾਂ ਤੁਹਾਨੂੰ ਆਪਣੇ ਖੇਤਰ ਦੇ ਮੱਛੀ ਪਾਲਣ ਵਿਭਾਗ ਵਿਚ ਸੰਪਰਕ ਕਰਨਾ ਹੋਵੇਗਾ । ਦੱਸ ਦਈਏ ਕੀ ਮਤਸ੍ਯ ਸੰਪਦਾ ਯੋਜਨਾ ਦੇ ਤਹਿਤ ਦਫ਼ਤਰ ਵਿਚ ਆਪਣੇ ਰਾਜ ਦੇ ਅਨੁਸਾਰ ਅਰਜੀ ਕਰਨੀ ਹੋਵੇਗੀ |ਇਸ ਦੇ ਇਲਾਵਾ ਤੁਸੀ ਕਰਜੇ ਦੇ ਲਈ ਕੀਸੀ ਵੀ ਨਜਦੀਕੀ ਸਰਕਾਰੀ ਬੈਂਕ ਵਿਚ ਸੰਪਰਕ ਕਰ ਸਕਦੇ ਹੋ ।
ਜੇਕਰ ਤੁਸੀ ਪ੍ਰਧਾਨ ਮੰਤਰੀ ਮਤਸ੍ਯ ਸੰਪਦਾ ਯੋਜਨਾ ਵਿਚ ਅਰਜੀ ਕਰਨਾ ਚਾਹੁੰਦੇ ਹੋ , ਤਾਂ ਇਸ ਦੇ ਲਈ ਬੈਂਕ ਦੁਆਰਾ ਤੁਹਾਨੂੰ ਇਕ ਅਰਜੀ ਫਾਰਮ ਦਿੱਤਾ ਜਾਵੇਗਾ । ਜਿਸ ਨੂੰ ਭਰਨ ਦੇ ਬਾਅਦ ਕਰਜੇ ਦੇ ਲਈ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ । ਤਾਂ ਤੁਸੀ ਇਸਦੀ ਅਧਿਕਾਰਕ ਵੈਬਸਾਈਟ https://dof.gov.in/pmmsy या https://pmmsy.dof.gov.in/ ਤੇ ਜਾਕੇ ਆਨਲਾਈਨ ਅਰਜੀ ਕਰ ਸਕਦੇ ਹੋ ।
ਮੱਛੀ ਪਾਲਣ ਨੂੰ ਵੀ ਮਿਲੇਗਾ ਬਿੰਨਾ ਸੁਰੱਖਿਆ ਦਾ ਕਰਜ਼ਾ
ਸਰਕਾਰ ਹੁਣ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ । ਇਨ੍ਹਾਂ ਹੀ ਨਹੀਂ ਸਰਕਰ ਨੇ ਮੱਛੀ ਪਾਲਣ ਵਿਚ ਲਗੇ ਲੋਕਾਂ ਨੂੰ ਵੀ ਕਿਸਾਨ ਕਰੈਡਿਟ ਕਾਰਡ ਦਾ ਲਾਭ ਦੇਣ ਦਾ ਫੈਸਲਾ ਕਿੱਤਾ ਹੈ । ਹੁਣ ਕਿਸਾਨਾਂ ਦੀ ਤਰ੍ਹਾਂ ਮੱਛੀ ਪਾਲਣ ਵੀ ਕਰੈਡਿਟ ਕਰਦਾ ਬਣਵਾ ਕੇ ਇਸ ਤੋਂ 1.60 ਲੱਖ ਦਾ ਲੋਨ ਬਿੰਨਾ ਗਰੰਟੀ ਦੇ ਲੈ ਸਕਦੇ ਹੋ । ਇਸ ਦੇ ਇਲਾਵਾ ਇਸ ਕਰੈਡਿਟ ਕਾਰਡ ਤੋਂ ਵੱਧ 3 ਲੱਖ ਰੁਪਏ ਤਕ ਕਰਜਾ ਲਿੱਤਾ ਜਾ ਸਕਦਾ ਹੈ ।
ਕਿਸਾਨ ਕਰੈਡਿਟ ਕਾਰਡ ਤੋਂ ਘੱਟ ਵਿਆਜ ਤੇ ਮਿਲਦਾ ਹੈ ਕਰਜਾ
ਕਿਸਾਨ ਕਰੈਡਿਟ ਕਾਰਡ ਤੇ ਲਏ ਲੋਨ ਤੇ 9% ਦੇ ਦਰ ਤੋਂ ਵਿਆਜ ਲੱਗਦਾ ਹੈ । ਪਰ ਸਰਕਾਰ ਕਿਸਾਨਾਂ ਨੂੰ 2% ਸਬਸਿਡੀ ਦਿੰਦੀ ਹੈ । ਇਸ ਤਰ੍ਹਾਂ ਤੋਂ ੭% ਦੇ ਦਰ ਤੋਂ ਵਿਆਜ ਲੱਗਦਾ ਹੈ । ਪਰ ਜੇਕਰ ਕਿਸਾਨ ਇਕ ਸਾਲ ਦੇ ਵਿਚਕਾਰ ਲੋਨ ਵਾਪਸ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 3% ਦੀ ਵਧੀਆ ਛੋਟ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਕਿਸਾਨਾਂ ਨੂੰ ਸਮੇਂ ਤੇ ਕਰਜੇ ਦਾ ਭੁਗਤਾਨ ਕਰਨ ਤੇ 4% ਵਿਆਜ ਦਰ ਤੇ ਕਰਜਾ ਪ੍ਰਾਪਤ ਹੋ ਜਾਂਦਾ ਹੈ ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਚੰਨੀ ਉੱਤੇ ਹੋਵੇ ਕੇਸ ਦਰਜ, 'AAP' ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਮੁੱਖ ਮੰਤਰੀ ਨੂੰ ਘੇਰਿਆ
Summary in English: Government is giving subsidy up to 75 percent for fish farming