Krishi Jagran Punjabi
Menu Close Menu

ਫ਼ਸਲ ਵਿੱਚ ਘਾਟਾ ਖਾਨ ਤੋਂ ਬਾਅਦ ਹਰਿਆਣਾ ਦੇ ਕਿਸਾਨ ਨੇ ਪਾਲੀ ਮੂਰਾ ਮੱਝ, ਹੋ ਰਹੀ ਹੈ ਕਮਾਈ 3 ਲੱਖ ਰੁਪਏ ਪ੍ਰਤੀ ਮਹੀਨਾ

Thursday, 27 February 2020 05:40 PM
murha buffalo

ਧਾਸੂ ਪਿੰਡ ਦਾ ਰਮੇਸ਼ ਨੌਜਵਾਨਾਂ ਲਈ ਇਕ ਪ੍ਰੇਰਣਾ ਦਾ ਸਰੋਤ ਬਣ ਕੇ ਆਇਆ ਹੈ | ਜਦੋਂ ਫਸਲ ਵਿੱਚ ਨੁਕਸਾਨ ਹੋਣ ਲੱਗ ਪਿਆ ਸੀ ਤਾ ਰਮੇਸ਼ ਨੇ ਮੁਰਾ ਨਸਲ ਦੀਆਂ ਮੱਝਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਰਮੇਸ਼ ਹਰ ਮਹੀਨੇ 3 ਲੱਖ ਰੁਪਏ ਕਮਾ ਰਿਹਾ ਹੈ। ਸਿਰਫ ਇਹ ਹੀ ਨਹੀਂ, ਉਸਨੇ ਹੋਰ ਪਸ਼ੂ ਪਾਲਣ ਮਾਲਕ ਨੂੰ ਵੀ ਜਾਗਰੁਕ ਕੀਤਾ ਹੈ | ਸੈਂਟਰਲ ਮੱਝ ਖੋਜ ਕੇਂਦਰ ਵਿਚ ਵੀ ਰਮੇਸ਼ ਦੀ ਮੂਰਾ ਮੱਝ ਲਾਡੋ ਦਾ ਦੁੱਧ 28 ਕਿੱਲੋ 30 ਗ੍ਰਾਮ ਰਿਕਾਰਡ ਕੀਤਾ ਗਿਆ ਸੀ |

ਰਮੇਸ਼ ਨੇ ਦੱਸਿਆ ਕਿ ਉਸ ਕੋਲ ਕਰੀਬ 16 ਕਿਲ੍ਹੇ ਦੀ ਜ਼ਮੀਨ ਹੈ। ਪਰ ਹਰ ਵਾਰ ਉਹ ਕਣਕ ਅਤੇ ਜਵਾਰ ਵਰਗੀਆਂ ਹੋਰ ਫਸਲਾਂ ਉਗਾਂਦਾ ਸੀ | ਜਿਸ ਵਿੱਚ ਉਸ ਨੂੰ ਹਰ ਵਾਰ ਨੁਕਸਾਨ ਹੁੰਦਾ ਸੀ | ਫਿਰ ਰਮੇਸ਼ ਦੇ ਇਕ ਸਾਥੀ ਨੇ ਮੂਰਾ ਨਸਲ ਦੀ ਮੱਝ ਪਾਲਣ ਦੀ ਸਲਾਹ ਦਿੱਤੀ ਸੀ | ਜਿਸ ਤੇ ਉਸਨੇ ਮੱਝ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ | ਇਸ ਵੇਲੇ ਉਸ ਕੋਲ 15 ਤੋਂ ਜ਼ਿਆਦਾ ਮੂਰਾ ਮੱਝਾਂ ਹਨ | ਉਨ੍ਹਾਂ ਨੇ ਕਿਹਾ ਕਿ ਦੁੱਧ ਅਤੇ ਜਾਨਵਰ ਵੇਚ ਕੇ ਮੁਨਾਫਾ ਕਮਾ ਸਕਦੇ ਹੈ | ਪਸ਼ੂ ਪਾਲਣ ਵਿੱਚ ਪਰਿਵਾਰਕ ਦਾ ਸਹਿਯੋਗ ਹੁੰਦਾ ਹੈ | ਲਾਡੋ ਨੂੰ 50 ਲੱਖ ਰੁਪਏ ਤੋਂ ਵੱਧ ਦੀ ਲੋਕੀ ਖਰੀਦ ਲਗਾ ਚੁਕੇ ਹਨ | ਪਰ ਰਮੇਸ਼ ਨੇ ਉਸਨੂੰ ਨਹੀਂ ਵੇਚਿਆ | ਹੁਣ ਮੱਝਾਂ ਨੂੰ ਮਹਾਰਾਸ਼ਟਰ, ਪੰਜਾਬ, ਆਂਧਰਾ ਪ੍ਰਦੇਸ਼, ਯੂ ਪੀ ਵਿੱਚ ਪਸ਼ੂ ਪਾਲਕਾਂ ਨੂੰ ਵੇਚੀਆਂ ਜਾ ਰਿਹਾ ਹੈ |

ਕੇਂਦਰੀ ਮੰਤਰੀ ਸੰਜੀਵ ਬਾਲੀਯਾਨ ਨੇ ਵੀ ਕੀਤੀ ਸੀ ਸ਼ਲਾਘਾ : ਰਮੇਸ਼ ਦੀ ਮੁਰਾ ਮੱਝ ਦੀ ਕੇਂਦਰੀ ਮੰਤਰੀ ਸੰਜੀਵ ਬਾਲੀਯਾਨ ਨੇ   ਪ੍ਰਸ਼ੰਸਾ ਕੀਤੀ ਸੀ | ਇੰਨਾ ਹੀ ਨਹੀਂ, ਕੇਂਦਰੀ ਮੱਝ ਖੋਜ ਕੇਂਦਰ ਵਿਖੇ ਵੀ ਕਿਸਾਨ ਨੂੰ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮੱਝ ਲਈ ਰਮੇਸ਼ ਨੂੰ ਪੰਜਾਬ ਉਤਰਾਖੰਡ ਦੇ ਮੁੱਖ ਮੰਤਰੀ ਨੇ ਵੀ ਸਨਮਾਨਿਤ ਕੀਤਾ ਸੀ।

ਰਾਜਸਥਾਨ, ਆਂਧਰਾ ਪ੍ਰਦੇਸ਼, ਪੰਜਾਬ ਵਿੱਚ ਵੀ, ਮੁਰਾ ਨਸਲ ਦੇ ਪਸ਼ੂ ਵੇਚਣ ਨਾਲ ਕਮਾ ਰਿਹਾ ਹੈ ਮੁਨਾਫਾ

ਰਮੇਸ਼ ਤੋਂ ਹੋਰ ਪਸ਼ੂ ਪਾਲਕਾਂ ਨੂੰ ਵੀ ਸਿੱਖਣਾ ਚਾਹੀਦਾ ਹੈ | ਰਮੇਸ਼ ਮੂਰਾ ਮੱਝ ਦਾ ਪਾਲਣ ਕਰਕੇ ਹਰ ਮਹੀਨੇ ਲੱਖਾਂ ਦੀ ਕਮਾਈ ਕਰ ਰਿਹਾ ਹੈ | ਦੂਸਰੇ ਲੋਕੀ ਵੀ ਮੱਝ ਪਾਲਣ ਦੁਆਰਾ ਸਵੈ-ਰੁਜ਼ਗਾਰ ਸਥਾਪਤ ਕਰ ਸਕਦੇ ਹਨ | ਅਜਿਹੇ ਕਿਸਾਨਾਂ ਨੂੰ ਅਦਾਰਿਆਂ ਵਿੱਚ ਮੁਫਤ ਸਿਖਲਾਈ ਵੀ ਦਿੱਤੀ ਜਾਂਦੀ ਹੈ |

haryana news murra buffalo punjabi news animal husbandry haryana ramesh farmer
English Summary: Haryana farmer earns millions of Murra Buffalo

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.