1. Home
  2. ਪਸ਼ੂ ਪਾਲਣ

ਜੇਕਰ ਇਸ ਨਸਲ ਦੀ ਮੱਝ ਨੂੰ ਪਾਲਣ ਦਾ ਹੈ ਵਿਚਾਰ ! ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਮੁਰਾਹ ਨਸਲ ਦੀ ਮੱਝ ਸਭ ਤੋਂ ਪ੍ਰਸਿੱਧ ਨਸਲਾਂ ਵਿਚੋਂ ਇਕ ਹੈ, ਜਿਸਦਾ ਮੂਲ ਸਥਾਨ ਹਰਿਆਣਾ ਰਾਜ ਦਾ ਰੋਹਤਕ ਜ਼ਿਲ੍ਹਾ ਹੈ

Pavneet Singh
Pavneet Singh
Murrah buffalo

Murrah buffalo

ਮੁਰਾਹ ਨਸਲ ਦੀ ਮੱਝ ਸਭ ਤੋਂ ਪ੍ਰਸਿੱਧ ਨਸਲਾਂ ਵਿਚੋਂ ਇਕ ਹੈ, ਜਿਸਦਾ ਮੂਲ ਸਥਾਨ ਹਰਿਆਣਾ ਰਾਜ ਦਾ ਰੋਹਤਕ ਜ਼ਿਲ੍ਹਾ ਹੈ। ਹੁਣ ਇਹ ਜ਼ਿਆਦਾਤਰ ਹਰਿਆਣਾ ਦੇ ਹਿਸਾਰ, ਰੋਹਤਕ ਅਤੇ ਜੀਂਦ ਜ਼ਿਲ੍ਹੇ ਅਤੇ ਪੰਜਾਬ ਦੇ ਪਟਿਆਲਾ ਅਤੇ ਨਾਭੇ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਇਸਨੂੰ ਕਾਲੀ, ਖੁੰਡੀ, ਅਤੇ ਡੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਤੱਕ ਹੁੰਦੀ ਹੈ। ਇਸ ਨਸਲ ਦੇ ਝੋਟੇ ਔਸਤਨ ਭਾਰ 575 ਕਿਲੋ ਅਤੇ ਮੱਝ ਦਾ ਔਸਤਨ ਭਾਰ 430 ਕਿਲੋ ਹੁੰਦਾ ਹੈ।

ਖੁਰਾਕ ਪ੍ਰਬੰਧ (Diet management)

ਇਸ ਨਸਲ ਦੀਆਂ ਮੱਝਾਂ ਨੂੰ ਜ਼ਰੂਰਤ ਅਨੁਸਾਰ ਹੀ ਖੁਰਾਕ ਦਿਓ। ਫਲੀਦਾਰ ਚਾਰਾ ਖਿਲਾਉਣ ਤੋਂ ਪਹਿਲਾਂ ਇਸ ਵਿੱਚ ਤੂੜੀ ਜਾਂ ਹੋਰ ਚਾਰਾ ਮਿਲਾਓ, ਤਾਂ ਕਿ ਅਫਾਰਾ ਜਾਂ ਬਦਹਜ਼ਮੀ ਨਾ ਹੋਵੇ। ਹੇਠਾਂ ਲਿਖੇ ਅਨੁਸਾਰ ਲੋੜ ਮੁਤਾਬਿਕ ਖੁਰਾਕ ਪ੍ਰਬੰਧਨ ਕਰੋ।

ਲੋੜੀਂਦੇ ਖੁਰਾਕੀ ਤੱਤ (Essential Nutrients)

ਮੁਰਾਹ ਨਸਲ ਦੀਆਂ ਮੱਝਾਂ ਨੂੰ ਖੁਰਾਤੀ ਤੱਤ ਵਿਚ ਊਰਜਾ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ ਦੀ ਖਾਸ ਜਰੂਰਤ ਹੁੰਦੀ ਹੈ|

ਹੋਰ ਖੁਰਾਕੀ ਵਸਤਾਂ (Other food items)

ਦਾਣੇ: ਮੱਕੀ, ਕਣਕ, ਜੌਂ, ਜਵੀਂ, ਬਾਜਰਾ।
ਤੇਲ ਬੀਜਾਂ ਦੀ ਖਲ: ਮੂੰਗਫਲੀ, ਤਿਲ, ਸੋਇਆਬੀਨ, ਅਲਸੀ,ਵੜੇਵੇਂ, ਸਰੋਂ, ਸੂਰਜਮੁਖੀ।
ਬਾਈ-ਪ੍ਰੋਡਕਟ: ਕਣਕ ਦਾ ਚੋਕਰ, ਚੌਲਾਂ ਦੀ ਪਾੱਲਿਸ਼, ਬਿਨਾਂ ਤੇਲ ਦੇ ਚੌਲਾਂ ਦੀ ਪਾੱਲਿਸ਼
ਧਾਤਾਂ: ਨਮਕ, ਧਾਤਾਂ ਦਾ ਚੂਰਾ

ਸਾਂਭ ਸੰਭਾਲ (Take care)

ਸ਼ੈੱਡ ਦੀ ਲੋੜ (need for sheds)
ਚੰਗੀ ਦੇਖਭਾਲ ਲਈ, ਪਸ਼ੂਆਂ ਨੂੰ ਅਨੁਕੂਲ ਵਾਤਾਵਰਣ ਦੀ ਲੋੜ ਹੁੰਦੀ ਹੈ। ਪਸ਼ੂਆਂ ਨੂੰ ਭਾਰੀ ਵਰਖਾ, ਤੇਜ਼ ਧੁੱਪ, ਬਰਫਬਾਰੀ, ਠੰਡ ਅਤੇ ਪਰਜੀਵੀਆਂ ਤੋਂ ਬਚਾਉਣ ਲਈ ਸ਼ੈੱਡ ਦੀ ਜਰੂਰਤ ਹੁੰਦੀ ਹੈ। ਧਿਆਨ ਰੱਖੋ ਕਿ ਚੁਣੇ ਹੋਏ ਸ਼ੈੱਡ ਵਿੱਚ ਸਾਫ ਹਵਾ ਅਤੇ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ ਹੈ। ਪਸ਼ੂਆਂ ਦੀ ਸੰਖਿਆ ਅਨੁਸਾਰ ਭੋਜਨ ਲਈ ਜਗ੍ਹਾ ਵੱਡੀ ਅਤੇ ਖੁੱਲੀ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਸਾਨੀ ਨਾਲ ਭੋਜਨ ਖਾ ਸਕਣ। ਪਸ਼ੂਆਂ ਦੇ ਮਲ-ਨਿਕਾਸ ਵਾਲੀ ਪਾਈਪ 30-40 ਸੈ.ਮੀ. ਚੌੜੀ ਅਤੇ 5-7 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ।

ਗੱਭਣ ਪਸ਼ੂਆਂ ਦੀ ਦੇਖ-ਭਾਲ (Caring for pregnant animals)
ਚੰਗੇ ਪ੍ਰਬੰਧਨ ਨਾਲ ਕਟੜੂ ਵਧੀਆ ਤਿਆਰ ਹੁੰਦੇ ਹਨ ਅਤੇ ਦੁੱਧ ਦੀ ਮਾਤਰਾ ਵੀ ਵਧੇਰੇ ਮਿਲਦੀ ਹੈ। ਗੱਭਣ ਮੱਝ ਨੂੰ 1 ਕਿਲੋ ਵਧੇਰੇ ਖੁਰਾਕ ਦਿਓ, ਕਿਉਂਕਿ ਉਹ ਸਰੀਰਕ ਤੌਰ 'ਤੇ ਵੱਧਦੀ ਹੈ।

ਵਛੇਰਿਆਂ ਦੀ ਦੇਖਭਾਲ ਅਤੇ ਪ੍ਰਬੰਧਨ (Care and management of calves)
ਜਨਮ ਤੋਂ ਬਾਅਦ ਨੱਕ ਅਤੇ ਮੂੰਹ ਤੋਂ ਚਿਪਚਿਪਾ ਪਦਾਰਥ ਸਾਫ ਕਰੋ। ਜੇਕਰ ਕਟਾ ਸਾਹ ਨਹੀਂ ਲੈ ਰਿਹਾ ਤਾਂ ਉਸਨੂੰ ਦਬਾਅ ਦੁਆਰਾ ਬਣਾਉਟੀ ਸਾਹ ਦਿਓ ਅਤੇ ਹੱਥਾਂ ਨਾਲ ਉਸਦੀ ਛਾਤੀ ਨੂੰ ਦਬਾ ਕੇ ਆਰਾਮ ਦਿਓ। ਨਾਭੀ ਨੂੰ ਬੰਨ੍ਹ ਕੇ ਸਰੀਰ ਤੋਂ 2-5 ਸੈ.ਮੀ. ਦੀ ਦੂਰੀ ਤੋਂ ਨਾੜੂ ਨੂੰ ਕੱਟ ਦਿਓ। ਨਾਭੀ ਨੂੰ 1-2% ਆਇਓਡੀਨ ਦੀ ਮਦਦ ਨਾਲ ਸਾਫ ਕਰੋ।

ਜਨਮ ਤੋਂ 7-10 ਦਿਨ ਬਾਅਦ ਇਲੈਕਟ੍ਰੀਕਲ ਢੰਗ ਨਾਲ ਕਟੜੂ ਦੇ ਸਿੰਗ ਦਾਗਣੇ ਚਾਹੀਦੇ ਹਨ। 30 ਦਿਨਾਂ ਦੇ ਨਿਯਮਿਤ ਅੰਤਰਾਲ 'ਤੇ ਡੀਵਾਰਮਿੰਗ ਦਿਓ। 2-3 ਹਫਤੇ ਦੇ ਵਛੇਰੇ ਨੂੰ ਵਾਇਰਲ ਰੇਸਪਿਰੇਟਰੀ ਟੀਕਾ ਲਗਵਾਓ। ਕਲੋਸਟ੍ਰੀਡਾਇਲ ਟੀਕਾਕਰਣ 1-3 ਮਹੀਨੇ ਦੇ ਵਛੇਰੇ ਨੂੰ ਦਿਓ।

ਇਹ ਵੀ ਪੜ੍ਹੋ : ਗਰਮੀਆਂ 'ਚ ਪਸ਼ੂਆਂ ਨੂੰ ਹੀਟਸਟ੍ਰੋਕ ਤੋਂ ਬਚਾਉਣ ਲਈ ਅਜ਼ਮਾਓ ਇਹ ਤਰੀਕੇ! 

ਬਿਮਾਰੀਆਂ ਅਤੇ ਰੋਕਥਾਮ (Diseases and prevention)

ਪਾਚਣ ਪ੍ਰਣਾਲੀ ਦੀਆਂ ਬਿਮਾਰੀਆਂ (Diseases of the digestive system)

ਬਦਹਜ਼ਮੀ ਦਾ ਇਲਾਜ
-ਛੇਤੀ ਪਚਣ ਵਾਲੀ ਖੁਰਾਕ ਦਿਓ।
-ਭੁੱਖ ਵਧਾਉਣ ਵਾਲੇ ਮਸਾਲੇ ਦਿਓ।

ਮੱਝਾਂ ਦਾ ਗਲ-ਘੋਟੂ ਰੋਗ (Diseases of the buffalo)
ਗਲ-ਘੋਟੂ ਰੋਗ ਮੱਝਾਂ ਵਿੱਚ ਹੋਣ ਵਾਲੀ ਇੱਕ ਜਾਨਲੇਵਾ ਬਿਮਾਰੀ ਹੈ, ਜੋ ਜ਼ਿਆਦਾਤਰ 6 ਮਹੀਨੇ ਤੋਂ 2 ਸਾਲ ਤੱਕ ਦੇ ਪਸ਼ੂ ਨੂੰ ਹੁੰਦੀ ਹੈ।

ਗਲ-ਘੋਟੂ ਰੋਗ ਦੇ ਕਾਰਨ

  • ਇਹ ਬਿਮਾਰੀ ਪਾਸਚੁਰੇਲਾ ਮਲਟੂਸਿਡਾ ਨਾਮਕ ਜੀਵਾਣੂ ਨਾਲ ਹੁੰਦੀ ਹੈ, ਜੋ ਪਸ਼ੂ ਦੀ ਨਾਸਿਕਾ ਟਾਂਸਿਲ ਵਿੱਚ ਪਾਈ ਜਾਂਦੀ ਹੈ।

  • ਜ਼ਿਆਦਾ ਕੰਮ ਦਾ ਬੋਝ, ਖਰਾਬ ਪੋਸ਼ਣ, ਗਰਮੀ ਅਤੇ ਹੋਰ ਬਿਮਾਰੀਆਂ ਜਿਵੇਂ ਕਿ ਖੁਰ ਪੱਕਾ-ਮੂੰਹ ਪੱਕਾ ਰੋਗ, ਖੂਨ ਵਿੱਚ ਪਰਜੀਵੀ ਹੋਣਾ ਆਦਿ ਇਸ ਬਿਮਾਰੀ ਨੂੰ ਵਧਾਉਂਦੇ ਹਨ।

  • ਉਂਝ ਤਾਂ ਇਹ ਬਿਮਾਰੀ ਸਾਲ ਵਿੱਚ ਕਦੇ ਵੀ ਹੋ ਸਕਦੀ ਹੈ, ਪਰ ਬਰਸਾਤ ਦੇ ਮੌਸਮ ਵਿੱਚ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ, ਉਸ ਸਮੇਂ ਇਸਦੀ ਸੰਭਾਵਨਾ ਵੱਧ ਜਾਂਦੀ ਹੈ।

  • ਇਸ ਬਿਮਾਰੀ ਦੇ ਜੀਵਾਣੂ ਇੱਕ ਬਿਮਾਰ ਪਸ਼ੂ ਤੋਂ ਨਿਰੋਗੀ ਪਸ਼ੂ ਤੱਕ ਮੂੰਹ ਜਾਂ ਨੱਕ ਦੁਆਰਾ, ਜੂਠਾ ਪਾਣੀ ਜਾਂ ਚਾਰਾ ਖਾਣ ਨਾਲ ਜਾ ਸਕਦੇ ਹਨ।

ਲੱਛਣ (Symptoms)

  • ਬੁਖਾਰ ਹੋਣਾ
  • ਮੂੰਹ 'ਚੋਂ ਲਾਰ ਡਿੱਗਣਾ
  • ਅੱਖ ਅਤੇ ਨੱਕ 'ਚੋਂ ਪਾਣੀ ਵਗਣਾ
  • ਭੁੱਖ ਨਾ ਲੱਗਣਾ
  • ਗਲੇ ਦੇ ਹੇਠਲੇ ਭਾਗ ਵਿੱਚ ਸੋਜ
  • ਸਾਹ ਲੈਣ ਵਿੱਚ ਸਮੱਸਿਆ
  • ਪੇਟ ਦਰਦ ਅਤੇ ਦਸਤ ਆਦਿ
  • ਕਈ ਵਾਰ ਬਿਮਾਰੀ ਤੇਜ਼ੀ ਨਾਲ ਵੱਧਣ ਕਾਰਨ ਕੁੱਝ ਲੱਛਣਾਂ ਦਾ ਪਤਾ ਨਹੀਂ ਲੱਗਦਾ। ਰੋਗ ਦੇ ਅਗਲੇ ਪੜਾਅ 'ਤੇ ਪਸ਼ੂ ਜ਼ਮੀਨ 'ਤੇ ਡਿੱਗ ਜਾਂਦਾ ਹੈ ਅਤੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ।

Summary in English: If you want to breed buffalo of this breed! So pay close attention to these things

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters