1. Home
  2. ਪਸ਼ੂ ਪਾਲਣ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਸਾਂਝੀ ਕੀਤੀ ਡੇਅਰੀ ਫਾਰਮ `ਚ ਰਿਕਾਰਡ ਰੱਖਣ ਦੀ ਮਹੱਤਤਾ

ਇਸ ਲੇਖ ਰਾਹੀਂ ਜਾਣੋ ਡੇਅਰੀ ਫਾਰਮ `ਚ ਰਿਕਾਰਡ ਰੱਖਣ ਦੇ ਫਾਇਦਿਆਂ ਬਾਰੇ...

Priya Shukla
Priya Shukla
ਡੇਅਰੀ ਫਾਰਮ `ਚ ਰਿਕਾਰਡ ਰੱਖਣ ਦੇ ਫਾਇਦਿਆਂ ਬਾਰੇ

ਡੇਅਰੀ ਫਾਰਮ `ਚ ਰਿਕਾਰਡ ਰੱਖਣ ਦੇ ਫਾਇਦਿਆਂ ਬਾਰੇ

ਡੇਅਰੀ ਫਾਰਮਿੰਗ ਇਕ ਅਹਿਮ ਸਹਾਇਕ ਧੰਦਾ ਹੈ। ਪੁਰਾਣੇ ਸਮੇਂ `ਚ ਦੁਧਾਰੂ ਪਸ਼ੂਆਂ ਨੂੰ ਪਰਿਵਾਰ ਦੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੱਖਿਆ ਜਾਂਦਾ ਸੀ। ਪਰ ਸਮੇਂ ਦੇ ਬਦਲਣ ਨਾਲ ਡੇਅਰੀ ਫਾਰਮਿੰਗ ਇੱਕ ਕਾਰੋਬਾਰ ਵਜੋਂ ਵਿਕਸਤ ਹੋਈ ਹੈ ਤੇ ਇਸ ਲਈ ਇਸ ਤੋਂ ਵੱਧ ਮੁਨਾਫਾ ਲੈਣ ਲਈ ਸਾਧਨਾਂ ਦੀ ਯੋਜਨਾਬੱਧ ਵਰਤੋਂ ਦੀ ਲੋੜ ਹੁੰਦੀ ਹੈ।

ਡੇਅਰੀ ਫਾਰਮਿੰਗ ਤੋਂ ਵੱਧ ਮੁਨਾਫ਼ੇ ਦੇ ਮੰਤਵ ਲਈ ਡੇਅਰੀ ਫਾਰਮਿੰਗ `ਚ ਰਿਕਾਰਡ ਰੱਖਣਾ ਬਹੁਤ ਜਰੂਰੀ ਹੈ। ਇਹ ਪਸ਼ੂ ਦੀ ਸਿਹਤ ਨੂੰ ਠੀਕ ਰੱਖਣ `ਚ ਵੀ ਮਦਦ ਕਰਦਾ ਹੈ। ਡੇਅਰੀ ਫਾਰਮ `ਚ ਵੱਖ-ਵੱਖ ਤਰ੍ਹਾਂ ਦੇ ਰਜਿਸਟਰਾਂ ਦੇ ਰੱਖ-ਰਖਾਅ ਨਾਲ ਸਰੋਤਾਂ ਦੀ ਬਿਹਤਰ ਵਰਤੋਂ, ਬਿਮਾਰੀ ਤੋਂ ਬਚਾਅ, ਸਵੱਛ ਦੁੱਧ ਉਤਪਾਦਨ ਤੇ ਉਤਪਾਦਕਤਾ ਵਧਾਉਣ `ਚ ਮਦਦ ਮਿਲਦੀ ਹੈ।

ਰਿਕਾਰਡ ਰੱਖਣ ਨਾਲ ਕਿਸਾਨਾਂ ਨੂੰ ਇਹ ਪਤਾ ਲਗ ਸਕਦਾ ਹੈ ਕਿ ਉਹ ਹੋਰ ਉਤਪਾਦਕਾਂ ਦੇ ਮੁਕਾਬਲੇ ਆਪਣੇ ਖੇਤਾਂ ਨੂੰ ਕਿੰਨੀ ਚੰਗੀ ਤਰ੍ਹਾਂ ਚਲਾ ਰਹੇ ਹਨ। ਇਹ ਕਾਰੋਬਾਰ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਇਹ ਵਿੱਤੀ ਯੋਜਨਾਬੰਦੀ, ਪਸ਼ੂਆਂ ਦੇ ਪ੍ਰਬੰਧਨ ਅਤੇ ਸਮੁੱਚੇ ਖੇਤੀ ਮੁਲਾਂਕਣ ਬਾਰੇ ਫੈਸਲੇ ਲੈਣ ਵਿੱਚ ਸਹਾਇਤਾ ਕਰਦਾ ਹੈ। ਰਿਕਾਰਡ ਰੱਖਣਾ ਪਸ਼ੂ ਦੇ ਜਨਮ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਪਸ਼ੂ ਦੀ ਮੌਤ ਤਕ ਜਾਰੀ ਰਹਿੰਦਾ ਹੈ। ਇਸ ਤੋਂ ਪਸ਼ੂ ਦੀ ਮੌਤ ਤੋਂ ਬਾਅਦ ਵੀ ਜਾਣਕਾਰੀ ਲਈ ਜਾ ਸਕਦੀ ਹੈ।

ਸਹੀ ਰਿਕਾਰਡ ਤੋਂ ਬਿਨਾਂ ਅਨਿਸ਼ਚਿਤਤਾ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਫੈਸਲੇ ਲੈਣੇ ਵੀ ਬਹੁਤ ਔਖੇ ਹੋ ਜਾਂਦੇ ਹਨ। ਉਦਾਹਰਣ ਵਜੋਂ ਸਹੀ ਸਮੇਂ ਤੇ ਮੱਲਪਾਂ ਦੀ ਦਵਾਈ, ਟੀਕਾਕਰਨ, ਸਹੀ ਸਮੇਂ `ਤੇ ਮਨਸੂਈ ਗਰਭਦਾਨ, ਗਰਭ ਅਵਸਥਾ ਦੀ ਜਾਂਚ ਅਤੇ ਸਹੀ ਸਮੇਂ `ਤੇ ਪਸ਼ੂ ਦੇ ਦੁੱਧ ਨੂੰ ਸੁਕਾਉਣ ਦੇ ਸਹੀ ਰਿਕਾਰਡਾਂ ਤੋਂ ਬਿਨਾਂ, ਸਾਰੀਆਂ ਗਤੀਵਿਧੀਆਂ ਵਿਗੜ ਜਾਂਦੀਆਂ ਹਨ ਅਤੇ ਪਸ਼ੂਆਂ ਦੀ ਸਿਹਤ ਅਤੇ ਫਾਰਮ ਦੇ ਮੁਨਾਫੇ ਨੂੰ ਪ੍ਰਭਾਵਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ 'ਚ ਇਸ ਤਰ੍ਹਾਂ ਰੱਖੋ ਆਪਣੇ ਪਸ਼ੂਆਂ ਦਾ ਧਿਆਨ, ਜਾਣੋ ਇਹ ਆਸਾਨ ਤਰੀਕੇ

ਹੇਠਾਂ ਕੁਝ ਬੁਨਿਆਦੀ ਰਜਿਸਟਰ ਦਿੱਤੇ ਗਏ ਹਨ ਜੋ ਡੇਅਰੀ ਫਾਰਮ `ਤੇ ਰੱਖੇ ਜਾਣੇ ਚਾਹੀਦੇ ਹਨ:

1. ਪਸ਼ੂ ਯਾਰਡ ਰਜਿਸਟਰ: ਇਹ ਸਭ ਤੋਂ ਮਹੱਤਵਪੂਰਨ ਰਜਿਸਟਰ ਹੈ। ਇਸ ਵਿੱਚ ਹਰ ਰੋਜ਼ ਕੀਤੇ ਜਾਣ ਵਾਲੇ ਕੰਮ ਰਿਕਾਰਡ ਕੀਤੇ ਜਾਂਦੇ ਹਨ। ਇਸ ਵਿੱਚ ਮਹੱਤਵਪੂਰਨ ਫਾਰਮ ਗਤੀਵਿਧੀਆਂ ਜਿਵੇਂ ਕਿ ਟੀਕਾਕਰਨ, ਮਲੱਪਾਂ ਦੀ ਦਵਾਈ, ਬੀਮਾਰ ਪਸ਼ੂ ਅਤੇ ਇਲਾਜ ਦੀ ਮਿਤੀ ਅਨੁਸਾਰ ਜਾਣਕਾਰੀ ਰੱਖੀ ਜਾਂਦੀ ਹੈ। ਇਹ ਇੱਕ ਮਾਸਟਰ ਰਜਿਸਟਰ ਦੀ ਤਰ੍ਹਾਂ ਹੈ ਅਤੇ ਮਿਲਾਪ, ਇਤਿਹਾਸ ਸ਼ੀਟ, ਇਲਾਜ, ਜਨਮ ਜਾਂ ਮੌਤ ਰਜਿਸਟਰ ਵਰਗੇ ਹੋਰ ਫਾਰਮ ਰਿਕਾਰਡਾਂ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ।
2. ਪਸ਼ੂ ਪ੍ਰਜਣਨ ਰਜਿਸਟਰ: ਇਹ ਰਜਿਸਟਰ ਫਾਰਮ ਵਿੱਚ ਪ੍ਰਜਨਨ ਅਭਿਆਸਾਂ ਦੇ ਵੇਰਵਿਆਂ ਨੂੰ ਕਾਇਮ ਰੱਖਦਾ ਹੈ ਜਿਵੇਂ ਕਿ ਪਸ਼ੂ ਦੀ ਸੰਖਿਆ, ਸੂਣ ਦੀ ਮਿਤੀ, ਪਸ਼ੂ ਦੇ ਹੇਹੇ ਵਿੱਚ ਆਉਣ ਦੀ ਮਿਤੀ ਅਤੇ ਬਲਦ ਨੰਬਰ ਦੇ ਨਾਲ ਮਿਲਾਪ, ਗੱਭਣ ਦੀ ਮਿਤੀ, ਗਰਭ ਜਾਂਚ ਦੀ ਮਿਤੀ, ਅਨੁਮਾਨਿਤ ਸੂਣ ਦੀ ਮਿਤੀ, ਅਸਲ ਸੂਣ ਦੀ ਮਿਤੀ, ਕਟੜੂ ਦਾ ਨੰਬਰ।
3. ਜਨਮ ਰਜਿਸਟਰ: ਇਸ `ਚ ਮਾਪਿਆਂ, ਬੱਚਿਆਂ ਦੇ ਵਜ਼ਨ, ਲਿੰਗ ਤੇ ਸਭ ਤੋਂ ਮਹੱਤਵਪੂਰਨ ਜਨਮ ਤਰੀਕ ਦਾ ਵੇਰਵਾ ਹੁੰਦਾ ਹੈ।
4. ਰੋਜ਼ਾਨਾ ਦੁੱਧ ਦਾ ਰਜਿਸਟਰ: ਇਸ ਰਜਿਸਟਰ ਵਿੱਚ ਰੋਜ਼ਾਨਾ ਪਸ਼ੂਆਂ ਦੇ ਦੁੱਧ ਦਾ ਉਤਪਾਦਨ ਦਾ ਵੇਰਵਾ ਹੁੰਦਾ ਹੈ। ਪਸ਼ੂਆਂ ਦਾ ਦੁੱਧ ਰਿਕਾਰਡ ਵਧੀਆ ਪਸ਼ੂ ਦੀ ਚੋਣ ਵਿੱਚ ਵੀ ਸਹਾਇਤਾ ਕਰਦਾ ਹੈ। ਇਹ ਕੁਝ ਬਿਮਾਰੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਦੁੱਧ ਦੀ ਅਚਾਨਕ ਕਮੀ ਹੋ ਸਕਦੀ ਹੈ।
5. ਪਸ਼ੂ ਰਜਿਸਟਰ: ਇਸ ਰਜਿਸਟਰ `ਚ ਫਾਰਮ `ਚ ਪਸ਼ੂਆਂ ਦੀ ਪਛਾਣ ਨੰਬਰ, ਜਨਮ ਮਿਤੀ, ਪਿਤਾ ਨੰਬਰ, ਮਾਦਾ ਨੰਬਰ, ਬੱਚਾ ਅਤੇ ਉਸਦਾ ਲਿੰਗ, ਸੂਣ ਦੀ ਮਿਤੀ, ਖਰੀਦ ਦੀ ਮਿਤੀ, ਵਿਕਰੀ/ਨਿਕਾਸੀ ਦੀ ਮਿਤੀ, ਆਦਿ ਦਰਜ ਹੁੰਦੇ ਹਨ।
6. ਵਿਕਾਸ ਰਜਿਸਟਰ: ਇਸ ਰਜਿਸਟਰ ਵਿੱਚ ਵੱਖ-ਵੱਖ ਪੜਾਵਾਂ `ਤੇ ਪਸ਼ੂ ਦਾ ਭਾਰ ਦਰਜ ਹੁੰਦਾ ਹੈ।
7. ਰੋਜ਼ਾਨਾ ਗਤੀਵਿਧੀ ਰਜਿਸਟਰ: ਇਹ ਫਾਰਮ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਪਸ਼ੂਆਂ ਦੀ ਰੋਜ਼ਾਨਾ ਸੰਖਿਆ ਦਾ ਜ਼ਿਕਰ ਕਰਦਾ ਹੈ। ਇਸਦੀ ਵਰਤੋਂ ਵੈਕਸੀਨ, ਮਲੱਪਾਂ ਦੀ ਦਵਾਈ ਅਤੇ ਸਪਲੀਮੈਂਟ ਦੀ ਖਰੀਦ ਅਤੇ ਫੀਡ ਅਤੇ ਚਾਰੇ ਦੀ ਲੋੜ ਦੇ ਅਨੁਮਾਨ ਦਾ ਪ੍ਰਬੰਧਨ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਵਿੱਚ ਪਸ਼ੂਆਂ ਦੀ ਸ਼੍ਰੇਣੀ ਅਨੁਸਾਰ ਗਿਣਤੀ ਦਾ ਜ਼ਿਕਰ ਵੀ ਹੁੰਦਾ ਹੈ।
8. ਹਰਡ ਹੈਲਥ ਰਜਿਸਟਰ: ਇਸ ਰਜਿਸਟਰ ਵਿੱਚ ਰੋਗੀ ਜਾਨਵਰਾਂ ਦਾ ਇਤਿਹਾਸ, ਲੱਛਣ, ਬਿਮਾਰੀ ਦਾ ਪਤਾ, ਇਲਾਜ ਅਤੇ ਇਲਾਜ ਕਰਨ ਵਾਲੇ ਡਾਕਟਰ ਦਾ ਨਾਮ ਦਰਜ ਹੁੰਦਾ ਹੈ।
9. ਮੌਤ/ਪਸ਼ੂਅਲ ਰਜਿਸਟਰ: ਇਸ ਰਜਿਸਟਰ ਵਿੱਚ ਉਨ੍ਹਾਂ ਜਾਨਵਰਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਜੋ ਬਿਮਾਰੀ ਕਾਰਨ ਮਰ ਜਾਂਦੇ ਹਨ, ਜਾਂ ਜ੍ਹਿਨਾ ਦੀ ਫਾਰਮ ਤੋਂ ਛਾਂਟੀ ਕਰ ਦਿੱਤੀ ਗਈ ਹੋਵੇ।
10. ਇਤਿਹਾਸ ਸ਼ੀਟ: ਇਤਿਹਾਸ ਸ਼ੀਟ ਵਿੱਚ ਪਿਤਾ, ਮਾਦਾ, ਮਾਦਾ ਦੀ ਕਾਰਗੁਜ਼ਾਰੀ, ਜਨਮ, ਸੰਤਾਨ ਦੇ ਵੇਰਵੇ, ਮੌਤ ਮਿਤੀ ਅਤੇ ਪਸ਼ੂ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਦਾ ਜ਼ਿਕਰ ਹੁੰਦਾ ਹੈ। ਇਸ ਵਿੱਚ ਪਿਛਲੇ ਉਤਪਾਦਨ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ। ਇਤਿਹਾਸ ਸ਼ੀਟ ਦਾ ਵਿਸ਼ਲੇਸ਼ਣ ਕਰਕੇ ਰਿਕਾਰਡ ਕੀਤੇ ਡੇਟਾ ਵਾਲੇ ਪਸ਼ੂ ਨੂੰ ਚੰਗੀ ਕੀਮਤ `ਤੇ ਵੇਚਿਆ ਜਾ ਸਕਦਾ ਹੈ।

ਡੇਅਰੀ ਫਾਰਮ ਵਿਚ ਰਿਕਾਰਡ ਰੱਖਣ ਦੇ ਕੁਝ ਫਾਇਦੇ:

● ਰਿਕਾਰਡ ਦਾ ਰੱਖ-ਰਖਾਅ ਜਾਨਵਰਾਂ ਦੇ ਮੁਲਾਂਕਣ ਵਿੱਚ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਜਾਨਵਰਾਂ ਦੀ ਚੋਣ ਅਤੇ ਛਾਂਟੀ ਵਿੱਚ ਮਦਦ ਕਰਦਾ ਹੈ।
● ਰਜਿਸਟਰਾਂ ਤੋਂ ਪ੍ਰਾਪਤ ਜਾਣਕਾਰੀ ਇਤਿਹਾਸ ਦੇ ਰਿਕਾਰਡ ਅਤੇ ਪਸ਼ੂ ਦੀ ਵੰਸ਼ ਨੂੰ ਤਿਆਰ ਕਰਨ ਵਿੱਚ ਮਦਦ ਕਰਦਾ ਹੈ।
ਬਲਦ ਦੀ ਜਾਂਚ ਵਿਚ ਰਿਕਾਰਡ ਮਹੱਤਵਪੂਰਣ ਹੈ।
● ਰਜਿਸਟਰ ਦੇ ਰੱਖ-ਰਖਾਅ ਨਾਲ ਬਿਹਤਰ ਪ੍ਰਜਨਨ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਪ੍ਰਜਨਨ ਦੀ ਜਾਂਚ ਕਰਨ, ਉੱਤਮ ਪਸ਼ੂਆਂ ਦੀ ਚੋਣ ਕਰਨ ਅਤੇ ਘਟੀਆ ਪਸ਼ੂਆਂ ਨੂੰ ਕੱਢਣ ਵਿੱਚ ਮਦਦ ਕਰਦਾ ਹੈ।
● ਇਹ ਪਸ਼ੂਆਂ ਲਈ ਖੁਰਾਕ ਯੋਜਨਾਵਾਂ ਬਣਾਉਣ ਵਿੱਚ ਮਦਦ ਕਰਦਾ ਹੈ।
● ਇਹ ਝੁੰਡ ਵਿੱਚ ਆਮ ਤੌਰ `ਤੇ ਹੋਣ ਵਾਲੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਮਦਦ ਕਰਦਾ ਹੈ।
● ਰਿਕਾਰਡ ਰੱਖਣ ਨਾਲ ਟੀਕਾਕਰਨ ਅਤੇ ਮਲੱਪਾਂ ਦੀ ਦਵਾਈ ਵਰਗੇ ਸਾਵਧਾਨੀ ਦੇ ਉਪਾਅ ਸਮੇਂ ਸਿਰ ਕਿਤੇ ਜਾ ਸਕਦੇ ਹਨ।
● ਇਹ ਡੇਅਰੀ ਫਾਰਮ ਦੀ ਆਮਦਨ ਅਤੇ ਖਰਚ (ਆਰਥਿਕਤਾ) ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ ਤਾਂ ਜੋ ਹਰ ਸਾਲ ਲਾਭ/ਨੁਕਸਾਨ ਦੀ ਮਾਤਰਾ ਨਿਰਧਾਰਤ ਕੀਤੀ ਜਾ ਸਕੇ ਅਤੇ ਫਾਰਮ ਲਈ ਭਵਿੱਖ ਦੇ ਟੀਚਿਆਂ/ਦਿਸ਼ਾਵਾਂ ਨੂੰ ਨਿਰਧਾਰਤ ਕੀਤਾ ਜਾ ਸਕੇ।
● ਜੇਕਰ ਰਿਕਾਰਡ ਸਹੀ ਢੰਗ ਨਾਲ ਬਣਾਏ ਜਾਣ ਤਾਂ ਦੁੱਧ ਉਤਪਾਦਨ ਦੀ ਲਾਗਤ ਦਾ ਅਨੁਮਾਨ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
● ਰਿਕਾਰਡ ਕਿਰਤ ਅਤੇ ਝੁੰਡ ਦੀ ਕੁਸ਼ਲਤਾ ਨੂੰ ਵੀ ਦਰਸਾਉਂਦੇ ਹਨ।
● ਇਸ ਲਈ ਡੇਅਰੀ ਕਿਸਾਨਾਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਬਣਾਈ ਰੱਖਣ ਨਾਲ ਡੇਅਰੀ ਫਾਰਮਿੰਗ ਨੂੰ ਨਾ ਸਿਰਫ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਲਾਭਦਾਇਕ ਬਣਾਇਆ ਜਾ ਸਕਦਾ ਹੈ, ਸਗੋਂ ਉਹ ਡੇਅਰੀ ਪਸ਼ੂਆਂ ਦੀ ਸਿਹਤ ਦਾ ਧਿਆਨ ਵੀ ਆਸਾਨੀ ਨਾਲ ਰੱਖ ਸਕਦੇ ਹਨ।

Summary in English: Krishi Vigyan Kendra shared the importance of record keeping in dairy farm

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters