1. Home
  2. ਪਸ਼ੂ ਪਾਲਣ

ਨਾਬਾਰਡ ਦੇ ਰਿਹਾ ਹੈ 10 ਦੁਧਾਰੂ ਪਸ਼ੂਆਂ ਲਈ ਪਸ਼ੂਪਾਲਕਾ ਨੂੰ 25% ਸਬਸਿਡੀ 'ਤੇ 7 ਲੱਖ ਰੁਪਏ ਦਾ ਲੋਨ

ਦੇਸ਼ ਵਿੱਚ ਕੇਂਦਰ ਅਤੇ ਰਾਜ ਪੱਧਰ 'ਤੇ ਕਿਸਾਨਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਜਿਸਦੀ ਜਾਣਕਾਰੀ ਬਹੁਤੀਆਂ ਕਿਸਾਨਾਂ ਨੂੰ ਨਹੀਂ ਹੈ | ਇਸੇ ਤਰਤੀਬ ਵਿੱਚ, ਆਓ ਅੱਜ ਅਸੀਂ ਪਸ਼ੂਪਾਲਕਾ ਨੂੰ ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੇ ਦੁਆਰਾ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੁਆਰਾ ਦਿੱਤੀ ਜਾ ਰਹੀ ਇਕ ਸਬਸਿਡੀ ਯੋਜਨਾ ਦੇ ਬਾਰੇ ਦੱਸਦੇ ਹਾਂ | ਦਰਅਸਲ, ਖੇਤੀਬਾੜੀ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ, ਜੇ ਤੁਸੀਂ ਇੱਕ ਛੋਟੀ ਡੇਅਰੀ ਖੋਲ੍ਹਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਰਾਸਬ੍ਰੀਡ ਗਾਂ (ਔਸਤਨ ਤੋਂ ਵੱਧ ਦੁੱਧ ਦੇਣ ਵਾਲੀ) ਜਿਵੇ ਸਾਹੀਵਾਲ, ਲਾਲ ਸਿੰਧੀ, ਗਿਰ, ਰਾਠੀ ਜਾਂ ਮੱਝ ਰੱਖਣੀ ਹੋਵੇਗੀ | ਤੁਸੀਂ ਇਸ ਡੀਈਡੀਐਸ DEDS ਸਕੀਮ ਦੇ ਤਹਿਤ ਖੋਲੀ ਗਈ ਡੇਅਰੀ ਵਿੱਚ 10 ਦੁਧਾਰੂ ਪਸ਼ੂ ਰੱਖ ਸਕਦੇ ਹੋ | ਜਿਸ ਦੇ ਲਈ ਪਸ਼ੂ ਪਾਲਣ ਵਿਭਾਗ 7 ਲੱਖ ਰੁਪਏ ਦਾ ਕਰਜ਼ਾ ਪ੍ਰਦਾਨ ਕਰੇਗਾ।

KJ Staff
KJ Staff
Buffalo

Cow

ਪਸ਼ੂਪਾਲਣ ਲਈ 25 ਤੋਂ 33 ਪ੍ਰਤੀਸ਼ਤ ਸਬਸਿਡੀ

ਡੇਅਰੀ ਉਦਮੀਤਾ ਵਿਕਾਸ ਯੋਜਨਾ (DEDS) ਦੇ ਅਨੁਸਾਰ, ਤੁਹਾਨੂੰ ਡੇਅਰੀ ਲਗਾਉਣ ਵਿੱਚ ਆਉਣ ਵਾਲੇ ਖਰਚੇ ਦੇ 25 ਪ੍ਰਤੀਸ਼ਤ ਦੀ ਪੂੰਜੀ ਸਬਸਿਡੀ ਮਿਲੇਗੀ | ਜੇ ਤੁਸੀਂ ਅਨੁਸੂਚਿਤ ਜਾਤੀ / ਜਨਜਾਤਿ ਦੀ ਸ਼੍ਰੇਣੀ ਵਿੱਚ ਆਉਂਦੇ ਹੋ, ਤਾਂ ਤੁਸੀਂ 33% ਸਬਸਿਡੀ ਪ੍ਰਾਪਤ ਕਰ ਸਕਦੇ ਹੋ | ਇਹ ਸਬਸਿਡੀ ਤੁਹਾਨੂੰ ਸਿਰਫ ਵੱਧ ਤੋਂ ਵੱਧ 10 ਦੁਧਾਰੂ ਪਸ਼ੂਆਂ ਲਈ ਦਿੱਤੀ ਜਾਏਗੀ | ਇਸ ਸਕੀਮ ਤਹਿਤ ਦਿੱਤੀ ਜਾ ਰਹੀ ਸਬਸਿਡੀ ਬੈਕ ਐਂਡਡ ਸਬਸਿਡੀ ( Back Ended Subsidy) ਹੋਵੇਗੀ। Back Ended ਨਾਲ ਸਾਡਾ ਮਤਲਬ ਇਹ ਹੈ ਕਿ ਨਾਬਾਰਡ ਦੁਆਰਾ ਦਿੱਤੀ ਜਾਂਦੀ ਸਬਸਿਡੀ ਉਸ ਬੈਂਕ ਨੂੰ ਜਾਰੀ ਕੀਤੀ ਜਾਏਗੀ ਜਿੱਥੋਂ ਰਾਸ਼ਟਰੀਕਰਣ ਬੈਂਕ ਨੇ ਕਰਜ਼ਾ ਲਿਆ ਹੈ, ਅਤੇ ਉਹ ਬੈਂਕ ਲੋਨ ਦੇਣ ਵਾਲੇ ਵਿਅਕਤੀ ਦੇ ਨਾਮ ਤੇ ਉਸ ਪੈਸੇ ਨੂੰ ਆਪਣੇ ਕੋਲ ਜਮਾ ਰੱਖੇਗਾ | ਫਿਰ ਪਸ਼ੂਪਾਲਣ ਵਿਭਾਗ ਲੋਨ ਪ੍ਰਦਾਨ ਕਰੇਗਾ |

ਯੋਜਨਾ ਦੇ ਤਹਿਤ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ

ਵਪਾਰਕ ਬੈਂਕ

ਖੇਤਰੀ ਬੈਂਕ

ਰਾਜ ਸਹਿਕਾਰੀ ਬੈਂਕ

ਰਾਜ ਸਹਿਕਾਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ

ਦੂਸਰੀਆਂ ਸੰਸਥਾਵਾਂ ਜੋ ਨਾਬਾਰਡ ਤੋਂ ਮੁੜ ਵਿੱਤ ਲਈ ਯੋਗ ਹਨ |

ਰਾਸ਼ਟਰੀਕਰਣ ਬੈਂਕ (ਸਟੇਟ ਬੈਂਕ, ਗ੍ਰਾਮੀਣ ਬੈਂਕ,ਈਲਾਹਾਬਾਦ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ਼ ਇੰਡੀਆ, ਕਾਰਪੋਰੇਸ਼ਨ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ ਇੰਡੀਆ)

ਪਸ਼ੂਪਾਲਣ ਦੇ ਲਈ ਕਰਜ਼ਾ ਕਿਵੇਂ ਮਿਲੇਗਾ ?

ਲੋਨ ਪ੍ਰਾਪਤ ਕਰਨ ਲਈ, ਪਸ਼ੂਪਾਲਕ ਨੂੰ ਕਿਸੀ ਰਾਸ਼ਟਰੀਕਰਣ ਬੈਂਕ ਜਾਂ ਨੇੜਲੇ ਪਸ਼ੂ ਕੇਂਦਰ ਜਾ ਕੇ ਨਾਬਾਰਡ ਦੇ ਅਧੀਨ ਮਿਲਣ ਵਾਲੀ ਸਬਸਿਡੀ ਦਾ ਲਾਭ ਚੁੱਕਣ ਲਈ ਇੱਕ ਫਾਰਮ ਪ੍ਰਾਪਤ ਕਰਨਾ ਪਵੇਗਾ | ਫਾਰਮ ਭਰਨ ਤੋਂ ਬਾਅਦ, ਪਸ਼ੂਪਾਲਨ ਨੂੰ ਬੈਂਕ ਦਾ ਦੌਰਾ ਕਰਨਾ ਪਵੇਗਾ ਅਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਆਪਣਾ ਫਾਰਮ ਜਮ੍ਹਾ ਕਰਵਾਉਣਾ ਪਏਗਾ | ਜਿਸ ਤੋਂ ਬਾਅਦ ਬੈਂਕ ਵਲੋਂ  ਪਸ਼ੂਪਾਲਕ ਦੇ ਆਵੇਦਨ ਨੂੰ ਮਨਜ਼ੂਰੀ ਦੇ ਕੇ ਨਾਬਾਰਡ ਨੂੰ ਭੇਜ ਦਿੱਤਾ ਜਾਵੇਗਾ। ਫਿਰ ਨਾਬਾਰਡ ਪਸ਼ੂਪਾਲਕ ਨੂੰ ਸਬਸਿਡੀ ਦੇਣ ਲਈ ਬੈਂਕ ਨੂੰ ਕਰਜ਼ਾ ਪ੍ਰਦਾਨ ਕਰੇਗਾ | ਮਹੱਤਵਪੂਰਨ ਹੈ ਕਿ ਪਸ਼ੂ ਪਾਲਣ ਕਰਜ਼ੇ ਦਾ ਲਾਭ ਉਹੀ ਪਸ਼ੂਪਾਲਣ ਨੂੰ ਮਿਲੇਗਾ ਜਿਸ ਨੇ ਕਿਸੇ ਬੈਂਕ ਤੋਂ ਕਰਜ਼ਾ ਨਹੀਂ ਲੀਤਾ ਹੋਵੇ |

ਲੋਨ ਲਈ ਜ਼ਰੂਰੀ ਦਸਤਾਵੇਜ਼

ਜੇ ਕਰਜ਼ਾ 1 ਲੱਖ ਤੋਂ ਵੱਧ ਹੈ, ਤਾਂ ਕਰਜ਼ਾ ਲੈਣ ਵਾਲੇ ਨੂੰ ਆਪਣੀ ਜ਼ਮੀਨ ਨਾਲ ਸਬੰਧਤ ਕੁਝ ਕਾਗਜ਼ ਗਿਰਵੀ ਰੱਖਣੇ ਪੈ ਸਕਦੇ ਹਨ-

ਜਾਤੀ ਸਰਟੀਫਿਕੇਟ

ਪਛਾਣ ਪੱਤਰ ਅਤੇ ਸਰਟੀਫਿਕੇਟ

ਪ੍ਰੋਜੈਕਟ ਕਾਰੋਬਾਰੀ ਪਲਾਨ ਦੀ ਫੋਟੋ ਕਾਪੀ

DEDS ਬਾਰੇ ਵਧੇਰੀ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ:

https://www.nabard.org/.../File/Circular-DEDS%202018-19.pdf

Summary in English: NABARD is giving a loan of Rs. 7 lakh to cattlemen

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters