1. Home
  2. ਪਸ਼ੂ ਪਾਲਣ

Organic fodder: ਅਜੋਲਾ ਦੇ ਕੁਝ ਅਨਮੋਲ ਫਾਇਦੇ

ਜੈਵਿਕ ਚਾਰਾ 'ਅਜੋਲਾ' ਪਸ਼ੂਆਂ ਲਈ ਸਭ ਤੋਂ ਵਧੀਆ ਭੋਜਨ ਹੈ। ਜਿਸ ਨਾਲ ਪਸ਼ੂਆਂ ਦੀ ਸਿਹਤ `ਚ ਸੁਧਾਰ ਆਉਂਦਾ ਹੈ।

 Simranjeet Kaur
Simranjeet Kaur
Animal feed Azolla

Animal feed Azolla

Animal Feed: ਅਜੋਲਾ ਮੁੱਖ ਤੋਰ `ਤੇ ਜਾਨਵਰਾਂ ਦੀ ਖੁਰਾਕ ਲਈ ਵਰਤਿਆ ਜਾਂਦਾ ਹੈ, ਕਿਉਂਕਿ ਇਹ ਡੇਅਰੀ ਪਸ਼ੂਆਂ ਲਈ ਪੌਸ਼ਟਿਕ ਅਤੇ ਸਸਤੀ ਜੈਵਿਕ ਖੁਰਾਕ ਦੇ ਰੂਪ `ਚ ਉਪਲੱਬਧ ਹੈ। ਅਜੋਲਾ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਪੌਦੇ `ਚ ਆਇਰਨ (Iron), ਕੈਲਸ਼ੀਅਮ (calcium), ਮੈਗਨੀਸ਼ੀਅਮ (magnesium), ਫਾਸਫੋਰਸ (phosphorus), ਤਾਂਬਾ (copper), ਮੈਂਗਨੀਜ਼ (manganese) ਆਦਿ ਜ਼ਰੂਰੀ ਖਣਿਜ ਤੱਤ ਪਾਏ ਜਾਂਦੇ ਹਨ।

ਜੈਵਿਕ ਚਾਰਾ 'ਅਜੋਲਾ' ਪਸ਼ੂਆਂ ਲਈ ਸਭ ਤੋਂ ਵਧੀਆ ਭੋਜਨ ਹੈ। ਜਿਸ ਨਾਲ ਪਸ਼ੂਆਂ ਦੀ ਸਿਹਤ `ਚ ਸੁਧਾਰ ਆਉਂਦਾ ਹੈ। ਇਹ ਇੱਕ ਅਜਿਹਾ ਪੌਦਾ ਹੈ ਜੋ ਮਿੱਟੀ(soil) ਦੀ ਥਾਂ `ਤੇ ਪਾਣੀ ਜਾਂ ਛੱਪੜਾਂ ਵਿੱਚ ਉਗਾਇਆ ਜਾਂਦਾ ਹੈ। ਇਹ ਪੌਦਾ ਤਾਜ਼ੇ ਪਾਣੀ ਜਾਂ ਚਿੱਕੜ `ਚ ਜਲਦੀ `ਤੋਂ ਜਲਦੀ ਵਧਦਾ-ਫੁੱਲਦਾ ਹੈ।

ਜਾਨਵਰਾਂ ਦੇ ਚਾਰੇ ਲਈ ਕਿਵੇਂ ਕਰੀਏ ਅਜ਼ੋਲਾ ਦੀ ਕਾਸ਼ਤ
ਅਜੋਲਾ ਨੂੰ ਉਗਾਉਣ ਲਈ ਅਜੋਲਾ ਬੀਜਾਂ(azolla seed) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬੀਜ ਆਸਾਨੀ ਨਾਲ ਬਾਜ਼ਾਰ `ਚੋ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਬੀਜ ਪਾਣੀ ਦੀ ਮੌਜ਼ੂਦਗੀ `ਚ ਬਹੁਤ ਤੇਜ਼ੀ ਨਾਲ ਵਧਦੇ ਹਨ। ਅਜੋਲਾ ਮੁੱਖ ਤੋਰ `ਤੇ ਖੜੇ ਪਾਣੀ `ਚ ਬਹੁਤੀ ਰਫ਼ਤਾਰ ਨਾਲ ਵਧਦਾ ਹੈ। ਇਸ ਦੀ ਖੇਤੀ ਸਮੇਂ ਇਹ ਗੱਲ ਧਿਆਨ ਰੱਖੋ ਕਿ ਖੜੇ ਪਾਣੀ ਦੀ ਡੁੰਗਾਈ 5 ਅਤੇ 12 ਸੈਂਟੀਮੀਟਰ ਤੱਕ ਹੋਣੀ ਚਾਹੀਦੀ ਹੈ। ਇਸ ਪੌਦੇ ਦੀ ਵਧੀਆ ਪੈਦਾਵਾਰ ਲਈ ਪਾਣੀ ਦੀ ph ਮਾਤਰਾ 4-7 ਹੋਣੀ ਚਾਹੀਦੀ ਹੈ। ਇਸ ਲਈ ਲੋੜੀਂਦਾ ਤਾਪਮਾਨ 20 ਅਤੇ 28 ਡਿਗਰੀ ਸੈਲਸੀਅਸ ਹੁੰਦਾ ਹੈ।

ਇਸ ਪੌਦੇ ਦੀਆਂ ਜੜਾਂ ਮਿੱਟੀ ਤੋਂ ਇੰਨੀ ਦੂਰੀ ਤੇ ਹੋਣ ਕਿ ਅਜੋਲਾ ਮਿੱਟੀ ਦੇ ਸੰਪਰਕ `ਚ ਨਾ ਆਵੇ ਕਿਉਂਕਿ ਮਿੱਟੀ ਅਜੋਲਾ ਦੇ ਪੌਸ਼ਟਿਕ ਤੱਤਾਂ ਨੂੰ ਘੱਟ ਕਰਨ ਦੀ ਸ਼ਮਤਾ ਰੱਖਦੀ ਹੈ। ਇਸ ਪੌਦੇ ਲਈ ਸੂਰਜ ਦੀ ਰੋਸ਼ਨੀ(sunlight) ਵਧੇਰੀ ਫਾਇਦੇਮੰਦ ਰਹਿੰਦੀ ਹੈ। ਭਾਰੀ ਛਾਂ `ਚ ਇਹ ਪੌਦਾ ਸਹੀ ਤਰ੍ਹਾਂ ਨਹੀਂ ਉੱਗ ਪਾਉਂਦਾ। ਅਜੋਲਾ ਦੀ ਵਾਢੀ ਰੋਜ਼ਾਨਾ ਕਰਨੀ ਚਾਹੀਦੀ ਹੈ, ਇਸ ਨਾਲ ਅਜ਼ੋਲਾ ਨੂੰ ਚੰਗੀ ਤਰ੍ਹਾਂ ਵਧਣ ਵਿੱਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ : Dairy Farming: ਕੁੱਦਰਤੀ ਨੁਕਤਿਆਂ ਨਾਲ ਵਧਾਓ ਗਾਵਾਂ ਦੇ ਦੁੱਧ ਦੀ ਗੁਣਵੱਤਾ

ਅਜੋਲਾ ਦੇ ਮੁੱਖ ਲਾਭ:
ਜੈਵਿਕ ਵਰਤੋਂ: ਅਜੋਲਾ ਨੂੰ ਜੈਵਿਕ ਖਾਦ ਦੇ ਰੂਪ `ਚ ਵਰਤਿਆ ਜਾਂਦਾ ਹੈ। ਕਿਉਂਕਿ ਅਜੋਲਾ `ਚ ਸਾਇਨੋਬੈਕਟਰੀਆ (Cyanobacteria) ਹੁੰਦਾ ਹੈ। ਜੋ ਨਾਈਟ੍ਰੋਜਨ (Nitrogen) ਨੂੰ ਠੀਕ ਕਰਨ `ਚ ਮੱਦਦ ਕਰਦੇ ਹਨ। ਨਾਈਟ੍ਰੋਜਨ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਬਦਲੇ `ਚ ਵਾਧੂ ਝਾੜ ਪ੍ਰਾਪਤ ਹੁੰਦਾ ਹੈ।
ਜਾਨਵਰਾਂ ਦੀ ਖੁਰਾਕ: ਅਜੋਲਾ ਗਾਵਾਂ, ਮੱਝਾਂ, ਮੁਰਗੀਆਂ, ਸੂਰਾਂ, ਬੱਕਰੀਆਂ, ਬੱਤਖਾਂ ਅਤੇ ਪਸ਼ੂਆਂ ਲਈ ਸੁਆਦੀ ਅਤੇ ਪੌਸ਼ਟਿਕ ਭੋਜਨ ਹੈ, ਕਿਉਂਕਿ ਇਨ੍ਹਾਂ ਪੌਦਿਆਂ `ਚ ਪ੍ਰੋਟੀਨ ਅਤੇ ਖਣਿਜ ਤੱਤਾਂ ਦੀ ਮਾਤਰਾ ਬਹੁਤ ਹੁੰਦੀ ਹੈ।
ਨਦੀਨਾਂ `ਚ ਵਰਤੋਂ: ਇਸ ਪੌਦੇ ਦੀ ਵਰਤੋਂ ਨਦੀਨਾਂ(weed) ਦਾ ਨਿਯੰਤਰਣ, ਮੱਛਰਾਂ ਦਾ ਨਿਯੰਤਰਣ ਆਦਿ ਕਰਨ `ਚ ਵੀ ਸਹਾਇਕ ਹਨ।
ਦਵਾਈ `ਚ ਵਰਤੋਂ: ਇਸਦੇ ਨਾਲ ਹੀ ਅਜੋਲਾ ਦਵਾਈ ਅਤੇ ਪਾਣੀ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਹੈ। ਦੇਸ਼ ਦੇ ਕਈ ਹਿੱਸਿਆਂ `ਚ ਇਸ ਪੌਦੇ ਨੂੰ ਭੋਜਨ ਦੇ ਰੂਪ ਵਿੱਚ ਵਰਤਦੇ ਹਨ।

Summary in English: Organic fodder: Some invaluable benefits of Azolla

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters