1. Home
  2. ਪਸ਼ੂ ਪਾਲਣ

Fish Farming ਤੋਂ ਚੰਗੀ ਕਮਾਈ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ, ਗਰਮੀਆਂ ਵਿੱਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਕਰੋ ਇਹ ਕੰਮ

ਮੱਛੀ ਪਾਲਣ ਦਾ ਧੰਦਾ ਕਿਸਾਨਾਂ ਲਈ ਘੱਟ ਲਾਗਤ ਵਾਲਾ ਅਤੇ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ Fish Farming ਦੇ ਖੇਤਰ ਵਿੱਚ ਆਪਣਾ ਹੱਥ ਅਜ਼ਮਾਉਂਦੇ ਦੇਖੇ ਗਏ ਹਨ। ਜੇਕਰ ਤੁਸੀਂ ਵੀ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਗਰਮੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਤੋਂ ਚੰਗੀ ਕਮਾਈ ਕਿਵੇਂ ਲੈਣੀ ਹੈ ਇਸ ਬਾਰੇ ਦੱਸਾਂਗੇ।

Gurpreet Kaur Virk
Gurpreet Kaur Virk
ਗਰਮੀਆਂ ਵਿੱਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਕਰੋ ਇਹ ਕੰਮ

ਗਰਮੀਆਂ ਵਿੱਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਕਰੋ ਇਹ ਕੰਮ

Fish Farming: ਨਾਨ-ਵੈਜ ਖਾਣ ਵਾਲੇ ਲੋਕ ਮੱਛੀ ਖਾਣਾ ਬਹੁਤ ਪਸੰਦ ਕਰਦੇ ਹਨ। ਖਾਣ-ਪੀਣ ਤੋਂ ਇਲਾਵਾ ਮੱਛੀ ਦਾ ਧੰਦਾ ਕਰਨਾ ਵੀ ਬਹੁਤ ਲਾਭਦਾਇਕ ਹੁੰਦਾ ਹੈ। ਇਸ ਰਾਹੀਂ ਕੋਈ ਵੀ ਵਿਅਕਤੀ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦਾ ਹੈ। ਮੱਛੀ ਪਾਲਣ ਛੋਟੇ ਤਾਲਾਬਾਂ, ਝੀਲਾਂ ਆਦਿ ਵਿੱਚ ਕੀਤੀ ਜਾ ਸਕਦੀ ਹੈ।

ਜੇਕਰ ਤੁਸੀਂ ਛੋਟੇ ਪੈਮਾਨੇ 'ਤੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਛੋਟਾ ਤਾਲਾਬ ਬਣਾ ਕੇ ਮੱਛੀ ਪਾਲਣ ਦਾ ਧੰਦਾ ਕਰ ਸਕਦੇ ਹੋ, ਜਦੋਂਕਿ ਜੇਕਰ ਤੁਸੀਂ ਇਸ ਤੋਂ ਵੱਧ ਕਮਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਵੱਡਾ ਤਾਲਾਬ ਬਣਾ ਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਹੋਵੇਗਾ। ਅੱਜ ਅਸੀਂ ਤੁਹਾਨੂੰ ਗਰਮੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਤੋਂ ਚੰਗੀ ਕਮਾਈ ਕਿਵੇਂ ਲੈਣੀ ਹੈ ਇਸ ਬਾਰੇ ਦੱਸਾਂਗੇ।

ਗਰਮੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਤੋਂ ਚੰਗੀ ਕਮਾਈ ਲੈਣ ਲਈ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਦੀ ਲੋੜ ਬਣੀ ਰਹਿੰਦੀ ਹੈ। ਇਹ ਵਿਚਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਡੀ ਆਂਸਲ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮੱਛੀ ਦੇ ਤਲਾਬਾਂ ਵਿੱਚ ਪਾਣੀ ਦਾ ਪੱਧਰ 6 ਫੁੱਟ ਦੇ ਕਰੀਬ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਨਾਲ ਪਾਣੀ ਦਾ ਤਾਪਮਾਨ ਥੱਲੇ ਵਾਲੇ ਹਿੱਸੇ ਵਿੱਚ ਢੁੱਕਵਾਂ ਰਹਿੰਦਾ ਹੈ। ਤਲਾਬਾਂ ਦੇ ਆਲੇ ਦੁਆਲੇ ਰੁੱਖ ਲਗਾਉਣੇ ਵੀ ਇਕ ਕਾਰਗਰ ਤਰੀਕਾ ਹੈ।

ਤਲਾਬਾਂ ਵਿੱਚ ਆਕਸੀਜਨ ਦੀ ਮਾਤਰਾ ਘਟਣੀ ਨਹੀਂ ਚਾਹੀਦੀ ਜੋ ਕਿ ਗਰਮੀਆਂ ਦੇ ਮੌਸਮ ਵਿੱਚ ਆਮ ਤੌਰ `ਤੇ ਸਵੇਰੇ ਦੇ ਵੇਲੇ ਘੱਟ ਹੁੰਦੀ ਹੈ। ਆਕਸੀਜਨ ਦਾ ਪੱਧਰ ਦਰੁਸਤ ਰੱਖਣ ਲਈ ਤਲਾਬਾਂ ਵਿੱਚ ਜਾਂ ਤਾਂ ਏਰੀਏਟਰ (ਪਾਣੀ ਹਿਲਾਉਣ ਵਾਲੀ ਮਸ਼ੀਨ) ਚਲਾਉਣਾ ਚਾਹੀਦਾ ਹੈ ਜਾਂ ਪਸ਼ੂਆਂ ਜਾਂ ਮਨੁੱਖਾਂ ਨੂੰ ਵਿੱਚ ਜਾ ਕੇ ਪਾਣੀ ਹਿਲਾਉਣਾ ਚਾਹੀਦਾ ਹੈ। ਮੱਛੀ ਦੇ ਤਲਾਬ ਦਾ ਪਾਣੀ ਖੇਤਾਂ ਨੂੰ ਲਾ ਦੇਣਾ ਚਾਹੀਦਾ ਹੈ ਜੋ ਕਿ ਫਸਲਾਂ ਲਈ ਬੜਾ ਫਾਇਦੇ ਵਾਲਾ ਰਹਿੰਦਾ ਹੈ। ਇਸ ਦੀ ਥਾਂ ਤਲਾਬਾਂ ਵਿੱਚ ਨਵਾਂ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕਿਸਾਨ ਵੀਰੋ ਸਾਵਧਾਨ! ਮੁੜ ਵਧਿਆ Lumpy Skin Disease ਦਾ ਖ਼ਤਰਾ, 16 ਸੂਬਿਆਂ 'ਚ ਅਲਰਟ ਜਾਰੀ

ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਪਾਣੀ ਵਿੱਚ ਤੇਜ਼ਾਬੀਪਨ ਜਾਂ ਖਾਰੇਪਨ ਦੀ ਮਾਤਰਾ ਸੰਤੁਲਿਤ ਰਹੇ। ਇਸ ਪੱਧਰ ਨੂੰ ਜਾਂਚਦੇ ਰਹਿਣਾ ਚਾਹੀਦਾ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਬੂਟੀਆਂ, ਘਾਹ ਆਦਿ ਪਾਣੀ ਵਿੱਚ ਪੈਦਾ ਹੋ ਜਾਂਦੇ ਹਨ ਜਾਂ ਪਾਣੀ ਦੇ ਵਿੱਚ ਕਾਈ ਜੰਮ ਜਾਂਦੀ ਹੈ। ਅਜਿਹੀ ਬਨਸਪਤੀ ਨੂੰ ਲਗਾਤਾਰ ਸਾਫ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਕਰਕੇ ਪਾਣੀ ਵਿੱਚ ਅਮੋਨੀਆ ਅਤੇ ਕਾਰਬਨਡਾਈਆਕਸੀਡ ਗੈਸਾਂ ਵੱਧ ਜਾਂਦੀਆਂ ਹਨ ਜੋ ਕਿ ਮੱਛੀਆਂ ਦੀ ਸਿਹਤ ਲਈ ਨੁਕਸਾਨਦੇਹ ਗੈਸਾਂ ਹਨ। ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਮੱਛੀਆਂ ਨੂੰ ਉਨ੍ਹੀ ਖੁਰਾਕ ਹੀ ਦਿੱਤੀ ਜਾਏ ਜਿੰਨੀ ਉਹ ਖਾ ਸਕਦੀਆਂ ਹੋਣ। ਵਾਧੂ ਖੁਰਾਕ ਤਲਾਬਾਂ ਦੇ ਤਲ ਵਿੱਚ ਬੈਠ ਜਾਂਦੀ ਹੈ ਜਿਸ ਨਾਲ ਪਾਣੀ ਵਿੱਚ ਜ਼ਹਿਰੀਲਾ ਮਾਦਾ ਵਧਦਾ ਹੈ।

ਡਾ. ਮੀਰਾ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਾਅ ਵਾਸਤੇ ਸੰਭਲ ਕੇ ਚਲਣ ਅਤੇ ਪ੍ਰਹੇਜ਼ ਰੱਖਣ ਦੀ ਨੀਤੀ ਹੀ ਸਭ ਤੋਂ ਚੰਗੀ ਨੀਤੀ ਹੈ। ਪਾਣੀ ਨੂੰ ਸਾਫ ਰੱਖਣ ਲਈ ਚੂਨਾ, ਲਾਲ ਦਵਾਈ ਜਾਂ ਸੀਫੈਕਸ ਦੀ ਵਰਤੋਂ ਮਾਹਿਰਾਂ ਦੀ ਰਾਏ ਮੁਤਾਬਿਕ ਕਰਨੀ ਚਾਹੀਦੀ ਹੈ। ਜੇਕਰ ਕੋਈ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਮਾਹਿਰ ਡਾਕਟਰ ਨਾਲ ਇਲਾਜ ਸਬੰਧੀ ਸੰਪਰਕ ਕਰਨਾ ਚਾਹੀਦਾ ਹੈ।

Summary in English: Pay special attention to these things to get good income from fish farming, read these tips for perfect development of fish in summer

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters