1. Home
  2. ਪਸ਼ੂ ਪਾਲਣ

ਖੁਸ਼ਖਬਰੀ ! ਪਾਲੋ ਦੇਸੀ ਗਾਂ, ਪਹਿਲੀ ਵਾਰ ਮਾਂ ਬਣੇਗੀ ਤਾਂ ਮਿਲਣਗੇ 5 ਹਜ਼ਾਰ ਰੁਪਏ

ਗਾਂ ਪਾਲਣ ਨੂੰ ਉਤਸ਼ਾਹਤ ਕਰਨ ਲਈ, ਕੇਂਦਰ ਅਤੇ ਰਾਜ ਸਰਕਾਰ ਦੁਆਰਾ ਵੱਖ-ਵੱਖ ਸਮੇਂ 'ਤੇ ਇਕ ਅਭਿਆਸ ਕੀਤਾ ਜਾਂਦਾ ਹੈ | ਹੁਣ ਇਸ ਕੜੀ ਵਿਚ, ਦੇਸੀ ਗਾਂ ਦੀ ਵੱਛੀ ਨੂੰ ਪਾਲ -ਪੋਸ ਕੇ ਵਡਾ ਕਰਨ ਤੋਂ ਬਾਦ ਜਦੋਂ ਉਹ ਢਾਈ ਸਾਲ ਦੀ ਹੋਣ ਤੇ ਪਹਿਲੀ ਵਾਰ ਮਾਂ ਬਣੇਗੀ, ਤਾਂ ਸਬੰਧਤ ਗੋਪਾਲਕ ਨੂੰ 5000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਮਿਲੇਗੀ । ਦਰਅਸਲ, ਇੰਦੌਰ ਸਹਿਕਾਰੀ ਮਿਲਕ ਯੂਨੀਅਨ ਨੇ ਦੇਸੀ ਗਾਂ ਦੀ ਸੁਰੱਖਿਆ ਅਤੇ ਪ੍ਰਸਾਰ ਲਈ ਇਹ ਵਿਲੱਖਣ ਪਹਿਲ ਕੀਤੀ ਹੈ। ਸੰਘ ਨੇ ਆਪਣੇ ਅਧਿਕਾਰ ਖੇਤਰ ਦੇ 9 ਜ਼ਿਲ੍ਹਿਆਂ ਵਿੱਚ ਸਾਂਚੀ ਦੁੱਧ ਉਤਪਾਦਕ ਸੰਸਥਾਵਾਂ ਦੇ ਮੈਂਬਰਾਂ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਵਿੱਚ 1638 ਦੁੱਧ ਉਤਪਾਦਕ ਸੰਸਥਾਵਾਂ ਦੇ 58 ਹਜ਼ਾਰ ਮੈਂਬਰ ਸ਼ਾਮਲ ਹੋਣ ਜਾ ਰਹੇ ਹਨ।

KJ Staff

ਫੈਡਰੇਸ਼ਨ ਤੋਂ ਮਿਲੀ ਮਨਜ਼ੂਰੀ

ਮਹੱਤਵਪੂਰਣ ਹੈ ਕਿ ਡੇਅਰੀ ਐਸੋਸੀਏਸ਼ਨ ਆਪਣੀਆਂ ਸੰਸਥਾਵਾਂ ਦੁਆਰਾ ਅਜਿਹੇ ਗੋਪਾਲਕਾ ਨੂੰ ਰਜਿਸਟਰ ਕਰੇਗਾ, ਜਿਹਨਾਂ ਪਸ਼ੂਪਾਲਕ ਦੇ ਕੋਲ ਦੇਸੀ ਗਾਂ ਹੋਵੇਗੀ। ਮਿਲਕ ਫੈਡਰੇਸ਼ਨ ਉਨ੍ਹਾਂ ਪਸ਼ੂ ਪਾਲਕਾਂ ਨੂੰ ਰਜਿਸਟਰ ਕਰਵਾ ਕੇ ਡੇਟਾ ਤਿਆਰ ਕਰੇਗਾ |ਮੀਡੀਆ ਰਿਪੋਰਟਾਂ ਦੇ ਅਨੁਸਾਰ, ਡੇਅਰੀ ਫੈਡਰੇਸ਼ਨ ਦੇ ਪ੍ਰਧਾਨ ਮੋਤੀ ਸਿੰਘ ਪਟੇਲ ਨੇ ਕਿਹਾ ਕਿ ਇੰਦੌਰ ਡੇਅਰੀ ਐਸੋਸੀਏਸ਼ਨ ਨੇ ਯੋਜਨਾ ਦਾ ਪ੍ਰਸਤਾਵ ਤਿਆਰ ਕੀਤਾ ਅਤੇ ਇਸ ਨੂੰ ਮੱਧ ਪ੍ਰਦੇਸ਼ ਸਹਿਕਾਰੀ ਮਿਲਕ ਫੈਡਰੇਸ਼ਨ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਭੇਜਿਆ। ਜਿਸਦੀ ਫੈਡਰੇਸ਼ਨ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਹੁਣ ਅਸੀਂ ਇਸ ਨੂੰ ਲਾਗੂ ਕਰਨ ਜਾ ਰਹੇ ਹਾਂ | ਉਮੀਦ ਕੀਤੀ ਜਾ ਰਹੀ ਹੈ ਕਿ ਇਹ ਯੋਜਨਾ ਗਾਵਾਂ ਦੀ ਸੁਰੱਖਿਆ ਅਤੇ ਉਨਤੀ ਲਈ ਕਾਰਗਰ ਸਿੱਧ ਹੋਵੇਗੀ।

ਤਿੰਨ ਜਾਂ ਸਾਡੇ ਤਿੰਨ ਸਾਲ ਵਿੱਚ ਮਾਂ ਬਨਣ ਵਾਲਿਆਂ ਗਾਵਾਂ ਨੂੰਯੋਜਨਾ ਵਿੱਚ ਨਹੀਂ ਕੀਤਾ ਜਾਵੇਗਾ ਸ਼ਾਮਲ

ਇੰਦੌਰ ਡੇਅਰੀ ਐਸੋਸੀਏਸ਼ਨ ਦੇ ਚੀਫ ਐਗਜ਼ੀਕਿਯੂਟਿਵ ਅਫਸਰ, ਏ ਐਨ ਦਿਵੇਦੀ ਦੇ ਅਨੁਸਾਰ, ਪਹਿਲੀ ਵਾਰ ਇਸ ਯੋਜਨਾ ਵਿੱਚ 1 ਹਜ਼ਾਰ ਗੋਪਾਲਕਾ ਨੂੰ ਇਹ ਮੌਕਾ ਦੇ ਰਹੇ ਹਨ | ਜਿਹੜੇ ਗੋਪਾਲਕ ਪਹਿਲਾਂ ਰਜਿਸਟਰਡ ਕਾਰਵਾਣਗੇ ਉਨ੍ਹਾਂ ਨੂੰ ਪਹਿਲਾਂ ਮੌਕਾ ਮਿਲੇਗਾ | ਇਸ ਯੋਜਨਾ 'ਤੇ ਮਿਲਕ ਯੂਨੀਅਨ 50 ਲੱਖ ਰੁਪਏ ਖਰਚ ਕਰਨ ਜਾ ਰਹੀ ਹੈ। ਅਸੀਂ ਅਜਿਹੇ ਜਾਗਰੂਕ ਗੋਪਾਲਕਾ ਨੂੰ ਸ਼ਾਮਲ ਕਰ ਰਹੇ ਹਾਂ ਜੋ ਗਾਵਾਂ ਨੂੰ ਵਧੀਆ ਪੌਸ਼ਟਿਕ ਭੋਜਨ ਦੇ ਕੇ ਪਾਲਣਗੇ | ਉਸ ਤੋਂ ਜਨਮ ਲੈਣ ਵਾਲੀ ਵੱਛੀ ਨੂੰ ਵੀ ਵਦੀਆ ਖੁਰਾਕ ਦੇਣਗੇ ਤਾ ਉਹ ਢਾਈ ਸਾਲ ਵਿਚ ਗਰਭਵਤੀ ਹੋ ਕੇ ਮਾਂ ਬਣ ਜਾਵੇਗੀ | ਤਿੰਨ ਜਾਂ ਸਾਡੇ ਤਿੰਨ ਸਾਲ ਵਿੱਚ ਮਾਂ ਬਨਣ ਵਾਲਿਆਂ ਗਾਵਾਂ ਨੂੰ ਯੋਜਨਾ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ |

Summary in English: Rearing indian cow, take Rs.5000 at the time of first motherhood

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters