1. Home
  2. ਪਸ਼ੂ ਪਾਲਣ

ਭੇਡ ਪਾਲਣ ਦਾ ਕਾਰੋਬਾਰ ਦਿੰਦਾ ਹੈ ਵਧੀਆ ਮੁਨਾਫਾ, ਜਾਣੋ ਕਿਵੇਂ ਸ਼ੁਰੂ ਕਰੀਏ?

ਜਿਹੜੇ ਲੋਕੀ ਆਪਣੀ ਆਮਦਨ ਨੂੰ ਵਧਾਉਣਾ ਅਤੇ ਰੋਜ਼ੀ-ਰੋਟੀ ਨੂੰ ਸੁਧਾਰਨਾ ਚਾਹੁੰਦੇ ਹਨ , ਉਹ ਭੇਡ ਪਾਲਣ ਦਾ ਕਾਰੋਬਾਰ (Sheep Farming Business) ਸ਼ੁਰੂ ਕਰ ਸਕਦੇ ਹਨ । ਭੇਡ ਜਿਆਦਾ ਤਰ ਆਪਣੇ ਉੱਨ, ਦੁੱਧ , ਚਮੜੀ ਅਤੇ ਖਾਦ ਉਤਪਾਦਨ ਲਈ ਪ੍ਰਸਿੱਧ ਹੈ ਅਤੇ ਇਸ ਤੋਂ ਵਧੀਆ ਕਮਾਈ ਹੁੰਦੀ ਹੈ ।

Pavneet Singh
Pavneet Singh
Sheep Farming

Sheep Farming

ਜਿਹੜੇ ਲੋਕੀ ਆਪਣੀ ਆਮਦਨ ਨੂੰ ਵਧਾਉਣਾ ਅਤੇ ਰੋਜ਼ੀ-ਰੋਟੀ ਨੂੰ ਸੁਧਾਰਨਾ ਚਾਹੁੰਦੇ ਹਨ , ਉਹ ਭੇਡ ਪਾਲਣ ਦਾ ਕਾਰੋਬਾਰ (Sheep Farming Business) ਸ਼ੁਰੂ ਕਰ ਸਕਦੇ ਹਨ । ਭੇਡ ਜਿਆਦਾ ਤਰ ਆਪਣੇ ਉੱਨ, ਦੁੱਧ , ਚਮੜੀ ਅਤੇ ਖਾਦ ਉਤਪਾਦਨ ਲਈ ਪ੍ਰਸਿੱਧ ਹੈ ਅਤੇ ਇਸ ਤੋਂ ਵਧੀਆ ਕਮਾਈ ਹੁੰਦੀ ਹੈ । ਇਸ ਦੇ ਨਾਲ ਤੁਸੀ ਭਾਰਤ ਵਿੱਚ ਭੇਡ ਪਾਲਣ ਦਾ ਛੋਤੇ ਜਾਂ ਵੱਡੇ ਪੱਧਰ ਤੇ ਕਾਰੋਬਾਰ ਵਧਾ ਸਕਦੇ ਹੋ । ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਰੋਜ਼ੀ-ਰੋਟੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਭੇਡ ਪਾਲਣ ਦਾ ਕਾਰੋਬਾਰ ਕਿਵੇਂ ਸ਼ੁਰੂ ਕਿੱਤਾ ਜਾਵੇ ।

ਪੜਾਵ 1- ਉਪਯੁਕਤ ਭੇਡ ਪਾਲਣ ਕਾਰੋਬਾਰ ਯੋਜਨਾ ਬਣਾਓ (Make suitable sheep farming business plan)

ਸਭਤੋਂ ਪਹਿਲਾਂ , ਤੁਹਾਨੂੰ ਆਪਣੇ ਬਜਟ ਦੇ ਅਨੁਸਾਰ ਇੱਕ ਉਪਯੁਕਤ ਭੇਡ ਪਾਲਣ ਕਾਰੋਬਾਰ ਯੋਜਨਾ ਬਣਾਉਣੀ ਚਾਹਿਦੀ ਹੈ । ਅਸਾਨ ਸ਼ਬਦਾਂ ਵਿੱਚ ਕਿਸੀ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਪਲੈਨਿੰਗ ਦੀ ਜਰੂਰਤ ਹੁੰਦੀ ਹੈ ਕਿ ਤੁਹਾਡੇ ਕੋਲ ਜਗਾਹ , ਬਜਟ ਕਿੰਨਾ ਹੈ । ਉਸ ਹਿੱਸਾਬ ਤੋਂ ਤੁਸੀ ਛੋਟੇ ਜਾਂ ਵੱਡੇ ਪੱਧਰ ਤੇ ਕਾਰੋਬਾਰ ਨੂੰ ਸ਼ੁਰੂ ਕਰ ਸਕਦੇ ਹੋ ।

ਪੜਾਵ 2- ਭੇਡ ਪਾਲਣ ਦੇ ਲਈ ਢੁਕਵੀਂ ਜਗਾਹ ਚੁਣੋ (Choose a suitable place for sheep rearing)

ਤੁਹਾਨੂੰ ਭੇਡ ਪਾਲਣ ਸ਼ੁਰੂ ਕਰਨ ਦੇ ਲਈ ਇੱਕ ਢੁਕਵੀਂ ਥਾਂ ਦੀ ਚੋਣ ਕਰਨੀ ਪਵੇਗੀ ਜੋ ਬਹੁਤ ਜਰੂਰੀ ਹੈ । ਭੇਡ ਦੇ ਲਈ ਵਧਿਆ ਅਤੇ ਮਿੱਠੇ ਪਾਣੀ ਦੇ ਸਰੋਤ, ਕਾਫ਼ੀ ਹਰਾ ਭੋਜਨ ,ਉਚਿਤ ਦਵਾਈ,ਆਵਾਜਾਈ ਉਪਲਬਧ ਹੋਣੀ ਚਾਹਿਦੀ ਹੈ । ਭਾਰਤ ਵਿੱਚ ਭੇਡ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਤੁਹਾਨੂੰ ਉਚਿਤ ਦੇਖਭਾਲ ਕਰਨੀ ਚਾਹਿਦੀ ਹੈ ਅਤੇ ਜਰੂਰੀ ਸਹੂਲਤਾਂ ਪ੍ਰਦਾਨ ਕਰਨੀ ਚਾਹਿਦੀ ਹੈ ।

ਪੜਾਵ 3 - ਨਸਲਾਂ ਦੀ ਗੁਣਵੱਤਾ (quality of breeds)

ਭੇਦ ਪਾਲਣ ਕਾਰੋਬਾਰ ਦੇ ਲਈ ਇਹ ਮੁਖ ਚੀਜਾਂ ਵਿਚੋਂ ਇਕ ਨਸਲ ਹੈ , ਜੋ ਤੁਹਾਨੂੰ ਵੱਧ ਉਤਪਾਦਕਾਂ ਦੇ ਸਕਦੀ ਹੈ । ਤੁਸੀ ਦੁਨੀਆਂ ਦੇ ਵਿਚ ਭੇਦ ਦੀ ਕਈ ਨਸਲਾਂ ਪਾ ਸਕਦੇ ਹੋ , ਪਰ ਇਹ ਨਸਲਾਂ ਹਰ ਖੇਤੀਬਾੜੀ ਖੇਤਰ ਦੇ ਲਈ ਨਹੀਂ ਉਪਯੁਕਤ ਨਹੀਂ ਹਨ । ਤੁਹਾਨੂੰ ਆਪਣੇ ਸਥਾਨ ਦੀਆਂ ਖੇਤੀ ਮੌਸਮੀ ਸਥਿਤੀਆਂ ਦੇ ਅਨੁਸਾਰ ਨਸਲਾਂ ਦੀ ਚੋਣ ਕਰਨੀ ਪਵੇਗੀ।

ਪੜਾਵ 4 - ਭਾਰਤੀ ਜਾਂ ਅੰਤਰ ਰਾਸ਼ਟਰ ਭੇਦ ਨਸਲਾਂ ਦਾ ਚੋਣ (Selection of Indian or International Sheep Breeds)

ਭਾਰਤੀ ਭੇਡਾਂ ਦੀਆਂ ਨਸਲਾਂ ਵਿੱਚ ਨਲ ਭੇਡ, ਚੋਲਾ ਭੇਡ, ਮਾਰਵਾੜੀ ਭੇਡ, ਮਗਰਾ ਭੇਡ ਅਤੇ ਜੈਸਲਮੇਰ ਭੇਡ ਸ਼ਾਮਲ ਹਨ। ਨਾਲ ਹੀ ਅੰਤਰ ਰਾਸ਼ਟਰ ਭੇਦ ਨਸਲਾਂ ਵਿਚ ਲਿੰਕਨ ਭੇਡ, ਡੋਰਸੇਟ ਭੇਡ, ਤੁਰਕਾਨਾ, ਡੋਰਪਰ ਭੇਡ ਅਤੇ ਕਾਲੇ ਸਿਰ ਵਾਲੀ ਫਾਰਸੀ ਸ਼ਾਮਲ ਹਨ।

ਪੜਾਵ 5 - ਭੇਡਾਂ ਦੇ ਲਈ ਇਕ ਘਰ (House for sheep)

ਤੁਹਾਨੁੰ ਇਕ ਇਹਦਾ ਦਾ ਘਰ ਪ੍ਰਦਾਨ ਕਰਨਾ ਚਾਹੀਦਾ ਹੈ ਜੋ ਭੇਡਾਂ ਨੂੰ ਨਕਾਰਾਤਮਕ ਮੌਸਮੀ ਸਥਿਤੀਆਂ ਤੋਂ ਬਚਾ ਸਕੇ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕ ਸਕੇ। ਤੁਹਾਨੂੰ ਉਨ੍ਹਾਂ ਲਈ ਵੱਖਰਾ ਅਤੇ ਢੁਕਵਾਂ ਘਰ ਬਣਾਉਣਾ ਹੋਵੇਗਾ।

ਭੇਡਾਂ ਦੀ ਜਗਾਹ ਹਵਾ ਦੇ ਨਾਲ ਸਾਫ-ਸੁਤਰੀ ਅਤੇ ਸੁਕੀ ਹੋਣੀ ਚਾਹੀਦੀ ਹੈ । ਨਾਲ ਹੀ ਉਨ੍ਹਾਂ ਦੇ ਲਈ ਘਰ ਵਿਚ ਇਕ ਨਿਕਾਸੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਨਾਲ ਗੰਦਗੀ ਅਤੇ ਬਦਬੂ ਤੋਂ ਬਚਾਵ ਹੋ ਸਕੇ।

ਪੜਾਵ 6- ਵਧਿਆ ਦੇਖਭਾਲ ਦੇ ਨਾਲ ਸਿਹਤਮੰਦ ਭੋਜਨ (Healthy food with good care)

ਭੋਜਨ ਤਾਂ ਹਰ ਕਿਸੀ ਦੇ ਲਈ ਜਰੂਰੀ ਹੈ , ਭਾਵੇ ਉਹ ਜਾਨਵਰ ਹੋਵੇ ਜਾਂ ਇਨਸਾਨ । ਭੇਡਾਂ ਨੂੰ ਸਿਹਤਮੰਦ ਅਤੇ ਰੋਗਾਂ ਤੋਂ ਮੁਕਤ ਰੱਖਣ ਦੇ ਲਈ ਤੁਹਾਨੂੰ ਹਮੇਸ਼ਾ ਵਧਿਆ ਗੁਣਵੱਤਾ ਵਾਲਾ , ਪੌਸ਼ਟਿਕ ਭੋਜਨ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਹ ਵੀ ਧਿਆਨ ਰੱਖੋ ਕਿ ਤੁਹਾਨੂੰ ਉਨ੍ਹਾਂ ਦੀ ਉਮਰ ਜਾਂ ਲਿੰਗ ਦੇ ਅਨੁਸਾਰ ਖਿਲਾਉਣਾ ਚਾਹੀਦਾ ਹੈ ।

ਪੜਾਵ 7 - ਆਧੁਨਿਕ ਭੇਡ ਪਾਲਣ ਦਾ ਕਾਰੋਬਾਰ (Modern sheep farming business)

ਸਭਤੋਂ ਵਧਿਆ ਗੱਲ ਹੈ ਕਿ ਤੁਹਾਨੂੰ ਭਾਰਤ ਵਿਚ ਭੇਦ ਪਾਲਣ ਦਾ ਕਾਰੋਬਾਰ ਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ ਮਾਰਕੀਟਿੰਗ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਵੀ ਨਿਧਾਰਤ ਕਰਨਾ ਚਾਹੀਦਾ ਹੈ । ਬਿਹਤਰ ਅਤੇ ਪ੍ਰਭਾਵਸ਼ਾਲੀ ਮਾਰਕੀਟਿੰਗ ਲਈ ਤੁਹਾਨੂੰ ਸਥਾਨਕ ਬਾਜ਼ਾਰਾਂ ਅਤੇ ਸਥਾਨਕ ਖੇਤਰਾਂ ਨੂੰ ਕਵਰ ਕਰਨਾ ਚਾਹੀਦਾ ਹੈ। ਭਾਵੇ ਤੁਹਾਡੇ ਕੋਲ ਭੇਦ ਪਾਲਣ ਦੀ ਵਧਿਆ ਸਹੂਲਤ ਅਤੇ ਵਧਿਆ ਭੇਦ ਪਾਲਣ ਦੀ ਜਾਣਕਾਰੀ ਹੈ ਤਾਂ ਭੇਦ ਪਾਲਣ ਜਾਂ ਭੇਦ ਉਤਪਾਦਾਂ ਦੇ ਮੰਡੀਕਰਨ ਲਈ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਧਿਆ ਵਿਕਲਪ ਹੋਵੇਗਾ।

ਭੇਦ ਪਾਲਣ ਕਾਰੋਬਾਰ ਤੋਂ ਹੋਣ ਵਾਲੇ ਲਾਭ (Benefits of sheep farming business)

  • ਕਾਰੋਬਾਰ ਸ਼ੁਰੂ ਕਰਨ ਦੇ ਲਈ ਤੁਹਾਨੂੰ ਭੇਦ ਪਾਲਣ ਦੀ ਵੱਡੀ ਲਾਗਤ ਦੀ ਜਰੂਰਤ ਨਹੀਂ ਹੈ ।

  • ਤੁਸੀ ਖੇਤਾਂ ਵਿਚ ਘਟ ਜਗਾਹ ਵਿਚ ਹੋਰ ਜਾਨਵਰਾਂ ਦੇ ਨਾਲ ਭੇਡ ਪਾਲ ਸਕਦੇ ਹੋ ਤੇ ਉਨ੍ਹਾਂ ਦੇ ਰਹਿਣ ਦੇ ਲਈ ਮਹਿੰਗੇ ਘਰਾਂ ਦੀ ਜਰੂਰਤ ਨਹੀਂ ਹੁੰਦੀ ਹੈ।

  • ਭੇਡ ਪਾਲਣ ਦੇ ਕਾਰੋਬਾਰ ਵਿਚ ਘੱਟ ਲੇਬਰ ਦੀ ਜਰੂਰਤ ਹੁੰਦੀ ਹੈ ਅਤੇ ਨਾਲ ਹੀ ਭੇਡ ਪਾਲਣ ਦੇ ਵਧਿਆ ਲਾਭ ਮਿੱਲ ਸਕਦੇ ਹਨ ।

  • ਭੇਡ ਪਾਲਣ ਕਾਰੋਬਾਰ ਤੋਂ ਵਧਿਆ ਆਮਦਨ ਕਮਾਉਣ ਦਾ ਇਕ ਵਧਿਆ ਸਾਧਨ ਹੈ ।    

ਇਹ ਵੀ ਪੜ੍ਹੋ : Best Business Idea 2022 ਵਿੱਚ ਸ਼ੁਰੂ ਕਰੋ ਇਹ 7 ਪਸ਼ੂ ਪਾਲਣ ਕਾਰੋਬਾਰ , ਮਿਲੇਗਾ ਦੁੱਗਣਾ ਲਾਭ

Summary in English: Sheep farming business gives good profit, learn how to start?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters