Krishi Jagran Punjabi
Menu Close Menu

ਸਰਕਾਰ ਨੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ, ਹੁਣ ਸਿਰਫ ਮਾਦਾ ਵੱਛਾ ਹੀ ਪੈਦਾ ਕਰਨਗੀਆਂ ਗਾਵਾਂ

Thursday, 31 October 2019 09:55 PM

ਬਦਲਦੇ ਸਮੇਂ ਨਾਲ, ਖੇਤੀਬਾੜੀ ਦਾ ਤੇਜ਼ੀ ਨਾਲ ਮਸ਼ੀਨੀਕਰਨ ਹੋਇਆ ਹੈ |  ਜਿਸ ਕਾਰਨ ਖੇਤਾਂ ਵਿਚ ਬਲਦਾਂ ਦੀ ਵਰਤੋਂ ਲਗਭਗ ਨਾ ਦੇ ਬਰਾਬਰ ਰਹ ਗਿਆ ਹੈ |  ਇਸ ਗੱਲ ਨੂੰ ਸਵੀਕਾਰ ਕਰਨ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਕਿਸਾਨਾਂ ਨੂੰ ਸਿਰਫ ਮਾਦਾ ਵੱਛੀਆਂ ਦੁਆਰਾ ਹੀ ਵਧੇਰੇ ਲਾਭ ਹੋਏ ਹੈ |  ਸ਼ਾਇਦ ਇਸ ਦੀ ਗੰਭੀਰਤਾ ਨੂੰ ਹਿਮਾਚਲ ਸਰਕਾਰ ਵੀ ਸਮਜ ਗਈ ਹੈ ਅਤੇ ਇਸੇ ਲਈ ਇਸ ਨੇ ਪਸ਼ੂਪਾਲਣ ਨੂੰ ਬੜਾਵਾ ਦੇਣ ਲਈ ਅਨੋਖਾ ਕਦਮ ਚੁੱਕਿਆ ਹੈ। ਦਰਅਸਲ, ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਲਦੀ ਹੀ ਰਾਜ ਵਿੱਚ ਸੈਕਸ ਸੌਰਟਡ ਸਹੂਲਤ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ। ਸਰਕਾਰ 47.50 ਕਰੋੜ ਰੁਪਏ ਦੀ ਲਾਗਤ ਨਾਲ ਇਹ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। 

ਮਹੱਤਵਪੂਰਣ ਗੱਲ ਇਹ ਹੈ ਕਿ ਇਸ ਯੋਜਨਾ ਤਹਿਤ ਇਹੋ ਜੇ ਟੀਕੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ  ਜਿਸ ਨਾਲ ਦੇਸੀ ਨਸਲ ਦੀ ਗਾਵਾਂ ਦੀਆਂ ਸਿਰਫ ਮਾਦਾ ਵੱਛੀਆਂ ਹੀ ਪੈਦਾ ਹੋਣਗੀਆਂ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰੀਕੇ ਨਾਲ, ਨਾ ਸਿਰਫ ਡੇਅਰੀ ਉਦਯੋਗ ਨੂੰ ਉਤਸਾਹ ਮਿਲੇਗਾ ਬਲਕਿ ਸੜਕਾਂ 'ਤੇ ਲਾਚਾਰ ਪਸ਼ੂਆਂ ਦੀ ਸਮੱਸਿਆ ਵੀ ਘੱਟ ਜਾਵੇਗੀ | ਇਹ ਦੱਸਦੇ ਹੋਏ ਸਰਕਾਰ ਨੇ ਕਿਹਾ ਕਿ ਸਾਡਾ ਲਕਸ਼ਯ ਹੈ ਕਿ ਪਸ਼ੂਪਾਲਕਾਂ ਨੂੰ ਕਿਸਾਨੀ ਦੇ ਪਸ਼ੂਧਨ ਵਿੱਚ ਵਦਾ ਕੇ  ਲਾਭ ਪਹੁੰਚਾਇਆ ਜਾਵੇ।

ਸਰਕਾਰ ਦੇ ਰਹੀ ਹੈ ਪਸ਼ੂਪਾਲਣ ਲਈ ਸਬਸਿਡੀ

ਦੱਸ ਦਈਏ  ਕਿ ਰਾਜ ਸਰਕਾਰ ਪਸ਼ੂਪਾਲਣ ਉਦਯੋਗ ਨੂੰ ਉਤਸਾਹਤ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੇ ਰਹੀ ਹੈ। ਪਸ਼ੂ ਪਾਲਣ ਉਦਯੋਗ ਨੂੰ ਬੜਾਵਾ ਦੇਣ ਲਈ 6 ਕਰੋੜ ਦੀ ਵਿਵਸਥਾ ਕੀਤੀ ਗਈ ਹੈ |  ਜਿਸ ਤਹਿਤ ਬੀਪੀਐਲ ਦੇ ਕਿਸਾਨਾਂ ਨੂੰ 85 ਪ੍ਰਤੀਸ਼ਤ ਅਤੇ ਹੋਰ ਕਿਸਾਨਾਂ ਨੂੰ 60 ਪ੍ਰਤੀਸ਼ਤ ਸਬਸਿਡੀ ‘ਤੇ ਬੱਕਰੀਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਦੱਸ ਦੇਈਏ ਕਿ ਮਸ਼ੀਨੀਕਰਨ ਕਾਰਨ ਸਰਕਾਰ ਸੜਕਾਂ 'ਤੇ ਬੇਸਹਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ' ਤੇ ਲੰਬੇ ਸਮੇਂ ਤੋਂ ਚਿੰਤਤ ਹੈ ਇਨ੍ਹਾਂ ਜਾਨਵਰਾਂ ਦੇ ਕਾਰਨ ਲੋਕਾ ਦਾ ਜਿਥੇ ਇਕ ਤਰਫ ਜਾਨ ਦਾ ਖ਼ਰਤਾ ਬਣਿਆ ਰਹਿੰਦਾ ਹੈਂ | ਤੇ  ਇਕ ਵੱਡੇ ਹਾਦਸੇ ਦੀ ਸੰਭਾਵਨਾ ਵੀ ਬਨੀ ਰਹਿੰਦੀ ਹੈਂ |                            

Share your comments


CopyRight - 2020 Krishi Jagran Media Group. All Rights Reserved.