1. Home
  2. ਪਸ਼ੂ ਪਾਲਣ

Organic Dairy Farming ਲਈ ਇਨ੍ਹਾਂ ਸਿਫਾਰਸ਼ਾਂ 'ਤੇ ਵਿਚਾਰ ਕਰਨਾ ਲਾਜ਼ਮੀ

ਆਰਗੈਨਿਕ ਡੇਅਰੀ ਫਾਰਮਿੰਗ ਦਾ ਅਰਥ ਹੈ ਜੈਵਿਕ ਫੀਡ (ਜਿਵੇਂ ਖਾਦ ਜਾਂ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨ੍ਹਾਂ ਕਾਸ਼ਤ ਕੀਤੇ ਚਾਰੇ) ਤੇ ਜਾਨਵਰਾਂ ਨੂੰ ਪਾਲਣਾ ਉਹ ਵੀ ਐਂਟੀਬਾਇਉਟਿਕਸ ਅਤੇ ਹਾਰਮੋਨਜ਼ ਦੀ ਸੀਮਤ ਵਰਤੋਂ ਦੇ ਨਾਲ।

Gurpreet Kaur Virk
Gurpreet Kaur Virk
ਜੈਵਿਕ ਡੇਅਰੀ ਫਾਰਮਿੰਗ ਦੇ ਵਿਕਾਸ ਵਿੱਚ ਰੁਕਾਵਟਾਂ

ਜੈਵਿਕ ਡੇਅਰੀ ਫਾਰਮਿੰਗ ਦੇ ਵਿਕਾਸ ਵਿੱਚ ਰੁਕਾਵਟਾਂ

Organic Dairy Farming: ਜੈਵਿਕ ਖੇਤੀ ਇਕ ਸੰਪੂਰਨ ਉਤਪਾਦਨ ਪ੍ਰਬੰਧਨ ਪ੍ਰਣਾਲੀ ਹੈ, ਜੋ ਕੁਦਰਤੀ ਵਾਤਾਵਰਣ ਅਤੇ ਸਿਹਤ ਨੂੰ ਉਤਸ਼ਾਹਤ ਕਰਦੀ ਹੈ, ਜਿਸ ਵਿੱਚ ਜੀਵ ਵਿਭਿੰਨਤਾ, ਜੀਵ ਵਿਗਿਆਨ ਚੱਕਰ ਅਤੇ ਮਿੱਟੀ ਦੀਆਂ ਜੀਵ ਵਿਗਿਆਨਕ ਗਤੀਵਿਧੀਆਂ ਸ਼ਾਮਲ ਹਨ।

ਜੈਵਿਕ ਡੇਅਰੀ ਫਾਰਮਿੰਗ ਨੂੰ ਪਸ਼ੂ ਪਾਲਣ ਦੀ ਇਕ ਪ੍ਰਣਾਲੀ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ਜੋ ਕਿ ਵਾਤਾਵਰਣ ਪ੍ਰਣਾਲੀ ਤੋਂ ਪਸ਼ੂਆਂ ਦੇ ਪੋਸ਼ਣ, ਜਾਨਵਰਾਂ ਦੀ ਸਿਹਤ, ਪਸ਼ੂਆਂ ਦੀ ਰਿਹਾਇਸ਼ ਅਤੇ ਪ੍ਰਜਨਣ ਦੇ ਮਾਮਲੇ ਵਿੱਚ ਜੈਵਿਕ ਅਤੇ ਬਾਇਉਡਿਗਰੇਡੇਬਲ ਪਦਾਰਥਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦਾ ਹੈ। ਇਹ ਜਾਣ ਬੁੱਝ ਕੇ ਵਰਤੇ ਜਾਂਦੇ ਸਿੰਥੈਟਿਕ ਪਦਾਰਥ ਜਿਵੇਂ ਫੀਡ ਐਡਿਟਿਵ ਅਤੇ ਜੈਨੇਟਿਕ ਤੌਰ ਤੇ ਇੰਜੀਨੀਅਰਿੰਗ ਬਰੀਡਿੰਗ ਇਨਪੁਟਸ ਦੀ ਵਰਤੋਂ ਤੋਂ ਪ੍ਰਹੇਜ ਕਰਦਾ ਹੈ।

ਜੈਵਿਕ ਡੇਅਰੀ ਫਾਰਮ ਵਿੱਚ:

• ਗਾਵਾਂ ਅਤੇ ਮੱਝਾਂ ਨੂੰ 100 % ਜੈਵਿਕ ਫੀਡ ਦਿੱਤੀ ਜਾਂਦੀ ਹੈ।

• ਜੈਵਿਕ ਫਸਲਾਂ ਅਤੇ ਚਾਰਾਗਾਹਾਂ ਨੂੰ ਸਿੰਥੈਟਿਕ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨ੍ਹਾਂ ਉਗਾਇਆ ਜਾਂਦਾ ਹੈ।

ਜੈਵਿਕ ਫਸਲਾਂ ਉਗਾਉਣ ਲਈ ਵਰਤੀ ਜਾਣ ਵਾਲੀ ਜਮੀਨ ਪਹਿਲੀ ਕਟਾਈ ਤੋਂ ਘੱਟੋ ਘੱਟ ਤਿੰਨ ਸਾਲ ਪਹਿਲਾਂ ਹਰ ਵਰਜਿਤ ਸਮੱਗਰੀ ਤੋਂ ਮੁਕਤ ਹੋਣੀ ਚਾਹੀਦੀ ਹੈ।

• ਗੈਰ-ਕੁਦਰਤੀ ਫੀਡ ਐਡਿਟਿਵ ਅਤੇ ਪੂਰਕ ਜਿਵੇਂ ਵਿਟਾਮਿਨ ਅਤੇ ਖਣਿਜ ਵੀ ਵਰਤੋਂ ਲਈ ਮਨਜੂਰ ਕੀਤੇ ਜਾਣੇ ਚਾਹੀਦੇ ਹਨ।

• ਜੈਨੇਟਿਕ ਤੌਰ ਤੇ ਸੋਧੇ ਜੀਵਾਣੂੰ (ਜੀ.ਐੱਮ.ਉ.) ਦੀ ਸਖਤ ਮਨਾਹੀ ਹੈ।

• ਸਿੰਥੈਟਿਕ ਦੁੱਧ ਦੀ ਵੀ ਮਨਾਹੀ ਹੈ। ਵੱਛਿਆਂ ਨੂੰ ਸਿਰਫ ਜੈਵਿਕ ਦੁੱਧ ਦੇਣਾ ਚਾਹੀਦਾ ਹੈ।

• ਵੱਧ ਰਹੇ ਮੌਸਮ ਦੌਰਾਨ ਛੇ ਮਹੀਨਿਆਂ ਤੋਂ ਵੱਧ ਉਮਰ ਦੇ ਪਸ਼ੂਆਂ ਨੂੰ ਚਰਾਗਾਹ ਤੱਕ ਪਹੁੰਚ ਕਰਨੀ ਲਾਜਮੀ ਹੈ।

• ਐਂਟੀਬਾਇਉਟਿਕਸ ਦੀ ਪ੍ਰਤੀਬੰਧਿਤ ਵਰਤੋਂ (ਕੇਵਲ ਉਦੋਂ ਵਰਤੀਆਂ ਜਾਂਦੀਆਂ ਹਨ ਜਦੋਂ ਗਾਵਾਂ ਬਿਮਾਰ ਹਨ) ਸਿਰਫ ਮਨਜੂਰਸ਼ੁਦਾ ਸਿਹਤ ਦੇਖਭਾਲ ਵਾਲੇ ਉਤਪਾਦ ਹੀ ਵਰਤੇ ਜਾ ਸਕਦੇ ਹਨ।

• ਜੈਵਿਕ ਜਾਨਵਰਾਂ ਨੂੰ ਯੂਰੀਆ ਜਾਂ ਖਾਦ ਨਹੀਂ ਖੁਆਇਆ ਜਾ ਸਕਦਾ।

• ਜਾਨਵਰਾਂ ਦੀ ਭਲਾਈ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।ਕੁਝ ਪ੍ਰਕਿਰਿਆਵਾਂ ਜਿਵੇਂ ਪੂੰਛ ਕੱਟਣਾ ਵਰਜਿਤ ਹੈ। ਹੋਰ ਪ੍ਰਕਿਰਿਆਵਾਂ ਜਿਵੇਂ ਸਿੰਗ ਕੱਟਣਾ ਨੂੰ ਲਾਜਮੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਾਨਵਰਾਂ ਦੇ ਤਨਾਅ ਨੂੰ ਘੱਟ ਕੀਤਾ ਜਾ ਸਕੇ।

• ਜੈਵਿਕ ਕਿਸਾਨ ਨੂੰ ਮਾਪਦੰਡਾਂ ਦੀ ਪਾਲਣਾ ਦੀ ਤਸਦੀਕ ਕਰਨ ਲਈ ਲੋੜੀਂਦੇ ਰਿਕਾਰਡ ਰੱਖਣੇ ਚਾਹੀਦੇ ਹਨ।

• ਹਰੇਕ ਫਾਰਮ ਤੇ ਹਰ ਸਾਲ ਨਿਰੀਖਣ ਅਤੇ ਆਡਿਟ ਕੀਤੀ ਜਾਂਦੀ ਹੈ।ਕਿਸੇ ਵੀ ਫਾਰਮ ਦਾ ਕਿਸੇ ਵੀ ਸਮੇਂ ਅਣ-ਐਲਾਨਿਆ ਮੁਆਇਨਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Lumpy Skin Disease: ਗਾਵਾਂ-ਮੱਝਾਂ ਨੂੰ ਚਮੜੀ ਗੰਢ ਰੋਗ ਤੋਂ ਬਚਾਓ

ਜੈਵਿਕ ਦੁੱਧ ਉਤਪਾਦਨ ਲਈ ਸਟੈਂਡਰਡਸ

ਜੈਵਿਕ ਦੁੱਧ ਪੈਦਾ ਕਰਨ ਲਈ, ਫਾਰਮ ਜੈਵਿਕ ਨਿਯੰਤਰਣ ਸੰਸਥਾ ਨਾਲ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਅਪਣਾਏ ਗਏ ਉਤਪਾਦਨ ਸਿਸਟਮ ਨੂੰ ਜੈਵਿਕ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ।ਭਾਰਤ ਵਿੱਚ ‘ਇੰਡੀਆ ਆਰਗੈਨਿਕ’ ਸਰਟੀਫਿਕੇਸ਼ਨ ਪ੍ਰਮਾਣਿਕਤਾ ਦੇ ਬਾਅਦ ਜੈਵਿਕ ਉਤਪਾਦਾਂ ਨੂੰ ਦਿੱਤਾ ਜਾਂਦਾ ਇਕ ਲੇਬਲ ਹੈ, ਜੋ ਇਹ ਸੁਨਿਸ਼ਿਚਿਤ ਕਰਦਾਹੈ ਕਿ ਉਤਪਾਦ ਵਿਚ ਵਰਤਿਆ ਜਾਂਦਾ ਪਦਾਰਥ ਜਾਂ ਕੱਚਾ ਮਾਲ ਜੈਵਿਕ ਖੇਤੀ ਦੁਆਰਾ ਉਗਾਇਆ ਗਿਆ ਸੀ-ਬਿਨਾਂ ਕਿਸੇ ਰਸਾਇਣਕ ਖਾਦਾਂ, ਕੀਟਨਾਸ਼ਕਾਂ ਜਾਂ ਪ੍ਰੇਰਿਤ ਹਾਰਮੋਨਜ਼ ਦੇ।ਇਹ ਸਰਟੀਫਿਕੇਟ ਭਾਰਤ ਸਰਕਾਰ ਦੇ ਜੈਵਿਕ ਉਤਪਾਦਨ ਦੇ ਰਾਸ਼ਟਰੀ ਪ੍ਰੋਗਰਾਮ (ਐਨ.ਪੀ.ਉ.ਪੀ.) ਅਧੀਨ, ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਏਜ਼ੰਸੀ ਦੁਆਰਾ ਮਾਨਤਾ ਪ੍ਰਾਪਤ ਟੈਸਟਿੰਗ ਸੈਂਟਰਾਂ ਦੁਆਰਾ ਜਾਰੀ ਕੀਤਾ ਜਾਂਦਾ ਹੈ।

ਜੈਵਿਕ ਦੁੱਧ ਉਤਪਾਦਨ ਦੇ ਲਈ ਹੇਠ ਲਿਖੀਆਂ ਸਿਫਾਰਸ਼ਾਂ 'ਤੇ ਵਿਚਾਰ ਕਰਨਾ ਲਾਜ਼ਮੀ:

• ਰਵਾਇਤੀ ਖੇਤੀ ਤੋਂ ਜੈਵਿਕ ਵਿੱਚ ਤਬਦੀਲੀ: ਰਵਾਇਤੀ ਤੋਂ ਜੈਵਿਕ ਉਤਪਾਦਨ ਵਿੱਚ ਤਬਦੀਲੀ ਲਈ, ਪਰਿਵਰਤਨ ਯੋਜਨਾਬੰਦੀ ਬਹੁਤ ਮਹੱਤਵਪੂਰਣ ਹੈ ਜਾਂ ਤਾਂ ਸਾਰਾ ਫਾਰਮ ਇੱਕ ਬਲਾਕ ਵਿੱਚ ਬਦਲਿਆ ਜਾਏਗਾ ਜਾਂ ਰੁਪਾਂਤਰਣ ਨੂੰ ਕਈ ਸਾਲਾਂ ਵਿੱਚ ਪੜਾਅ ਦਿੱਤਾ ਜਾ ਸਕਦਾ ਹੈ। ਜ਼ਮੀਨ ਨੂੰ ਜੈਵਿਕ ਸਥਿਤੀ ਵਿੱਚ ਬਦਲਣ ਲਈ ਘੱਟੋ ਘੱਟ ਤਿੰਨ ਸਾਲਾਂ ਦੀ ਜ਼ਰੂਰਤ ਹੈ। ਜੈਵਿਕ ਦੁੱਧ ਉਸ ਦਿਨ ਤੋਂ ਪੈਦਾ ਕੀਤਾ ਜਾ ਸਕਦਾ ਹੈ, ਜਦੋਂ ਜਮੀਨ ਪੂਰੀ ਜੈਵਿਕ ਸਥਿਤੀ ਪ੍ਰਾਪਤ ਕਰਦੀ ਹੈ।

• ਖੁਰਾਕ: ਫਾਰਮ ਵਿੱਚ ਵਰਤੀਆਂ ਜਾਂਦੀਆਂ ਸਾਰੀਆਂ ਫੀਡ ਸਟੱਫਾਂ ਨੂੰ ਪਰਿਵਰਤਨ ਦੀ ਸ਼ੁਰੂਆਤ ਤੋਂ ਜੈਵਿਕ ਮਾਪਦੰਡਾਂ ਲਈ ਉਤਪਾਦਨ ਅਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਲੋੜੀਂਦੀ ਸਾਰੀ ਫੀਡ ਫਾਰਮ ਤੇ ਤਿਆਰ ਕੀਤੀ ਜਾਣੀ ਚਾਹੀਦੀ ਹੈ ਅਤੇ ਚਾਰੇ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਘੱਟੋ ਘੱਟ 60% ਫੀਡ ਫਾਰਮ ਜਾਂ ਲਿੰਕ ਜੈਵਿਕ ਫਾਰਮਾਂ ਤੋਂ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਰਾਸ਼ਨ ਦਾ ਸੰਤੁਲਨ ਪੂਰੇ ਜੈਵਿਕ ਮਾਨਕਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਮਿਸ਼ਰਿਤ ਰਾਸ਼ਨ ਅਤੇ ਖਰੀਦੇ ਹੋਏ ਮਿਸ਼ਰਣ 100 ਪ੍ਰਤੀਸ਼ਤ ਜੈਵਿਕ ਹੋਣੇ ਚਾਹੀਦੇ ਹਨ। ਖਣਿਜ ਪੂਰਕ ਦੀ ਇਜ਼ਾਜਤ ਕੇਵਲ ਉੱਦੋਂ ਦਿੱਤੀ ਜਾਂਦੀ ਹੈ ਜਿੱਥੇ ਘੱਟ ਮਾਤਰਾਂ ਵਿੱਚ ਲੋੜੀਂਦੇ ਤੱਤਾਂ ਦੀਆਂ ਜ਼ਰੂਰਤਾਂ ਜੈਵਿਕ ਪਾਲਣ ਦੇ ਅਭਿਆਸਾਂ ਦੁਆਰਾ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਕੁਝ ਸਿੰਥੈਟਿਕ ਵਿਟਾਮਿਨ ਵਰਤੇ ਜਾ ਸਕਦੇ ਹਨ।

• ਮਿੱਟੀ ਦੀ ਉਪਜਾਉ ਸ਼ਕਤੀ: ਜੈਵਿਕ ਖੇਤੀ ਵਿੱਚ ਸਿੰਥੈਟਿਕ ਖਾਦਾਂ ਦੀ ਵਰਤੋਂ ਦੀ ਆਗਿਆ ਨਹੀਂ ਹੈ ਪਰ ਚੂਨਾ ਜਾਂ ਪੌਸ਼ਟਿਕ ਤੱਤਾਂ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਦੀ ਆਗਿਆ ਹੈ। ਰਜਿਸਟਰਡ ਜੈਵਿਕ ਤੋਂ ਪੋਲਟਰੀ ਕੂੜਾ ਵੀ ਵਰਤਿਆ ਜਾ ਸਕਦਾ ਹੈ। ਰਵਾਇਤੀ ਖੇਤਾਂ ਵਿੱਚ ਤਿਆਰ ਕੀਤੀ ਗਈ ਖਾਦ ਦੀ ਵਰਤੋਂ ਲਈ ਸਬੰਧਤ ਅਧਿਕਾਰੀਆਂ ਤੋਂ ਆਗਿਆ ਮੰਗੀ ਜਾ ਸਕਦੀ ਹੈ।

• ਰਿਹਾਇਸ਼: ਗਾਵਾਂ ਨੂੰ ਆਰਾਮਦਾਇਕ ਸੁੱਕੇ ਬਿਸਤਰੇ ਵਾਲਾ ਖੇਤਰ ਪ੍ਰਦਾਨ ਕਰਨਾ ਲਾਜ਼ਮੀ ਹੈ।

• ਪਸ਼ੂਆਂ ਦੀ ਸਿਹਤ: ਰੋਕਥਾਮ ਪ੍ਰਬੰਧਨ ਅਤੇ ਹੋਮਿਉਪੈਥੀ ਦੇ ਉਪਚਾਰਾਂ ਨੂੰ ਹਮੇਸ਼ਾ ਉਤਸ਼ਾਹਤ ਕੀਤਾ ਜਾਂਦਾ ਹੈ। ਵੈਟਨਰੀ ਦਵਾਈਆਂ ਅਤੇ ਐਂਟੀਬਾਉਟਿਕਸ ਨੂੰ ਰੋਕਥਾਮ ਦਵਾਈ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਪਰ ਬਿਮਾਰੀ ਜਾਂ ਸੱਟ ਲੱਗਣ ਦੀ ਸਥਿਤੀ ਵਿੱਚ ਮੁਸੀਬਤ ਨੂੰ ਰੋਕਣ ਲਈ ਵਰਤੀ ਜਾ ਸਕਦੀ ਹੈ।ਮੈਸਟਾਟੀਟਸ ਦਾ ਨਿਯੰਤਰਣ ਚੰਗੇ ਪ੍ਰਬੰਧਨ ਅਭਿਆਸਾਂ ਦੁਆਰਾ ਕੀਤਾ ਜਾ ਸਕਦਾ ਹੈ ਜਿਸ ਵਿੱਚ ਥਣਾਂ ਦਾ ਡੋਬਾ ਆਦਿ ਹਨ।

• ਸਟਾਕ ਦੇ ਸਰੋਤ: ਖਰੀਦੇ ਗਏ ਪਸ਼ੂਆਂ ਨੂੰ ਉਨ੍ਹਾਂ ਝੁੰਡਾਂ ਤੋਂ ਨਹੀਂ ਆਉਣਾ ਚਾਹੀਦਾ ਜਿਸਦਾ ਪਿਛਲੇ ਛੇ ਸਾਲਾਂ ਵਿੱਚ ਬੋਵਾਈਨ ਸਪੋਂਜੀਫਾਰਮ ਐਨਸੇਫੈਲੋਪੈਥੀ ਦਾ ਕੇਸ ਹੋਇਆ ਹੈ। 12 ਹਫਤਿਆਂ ਦੀ ਉਮਰ ਤੱਕ ਵੱਛੇ ਨੂੰ ਖੁਆਉਣ ਲਈ ਜੈਵਿਕ ਦੁੱਧ ਸਮੁੱਚੇ ਰਾਸ਼ਨ ਦਾ ਘੱਟੋ ਘੱਟ 51% ਹੋਣਾ ਚਾਹੀਦਾ ਹੈ।ਵਾਧੂ ਵੱਛਿਆਂ ਨੂੰ ਹੋਰ ਜੈਵਿਕ ਜਾਂ ਰਵਾਇਤੀ ਉਤਪਾਦਕਾਂ ਨੂੰ ਵੇਚਿਆ ਜਾ ਸਕਦਾ ਹੈ।

• ਜੈਵਿਕ ਦੁੱਧ ਦੀ ਵਿਕਰੀ: ਜੈਵਿਕ ਦੁੱਧ ਦੇ ਪ੍ਰੀਮੀਅਮ ਭਾਅ ਨੂੰ ਪ੍ਰਾਪਤ ਕਰਨ ਲਈ, ਜੈਵਿਕ ਤੌਰ ਤੇ ਰਜਿਸਟਰਡ ਪ੍ਰੋਸੈਸਿੰਗ ਆਉਟਲੈਟ ਦੁਆਰਾ ਦੁੱਧ ਵੇਚਣਾ ਜ਼ਰੂਰੀ ਹੈ। ਉਤਪਾਦਨ ਸ਼ੁਰੂ ਕਰਨ ਤੋਂ ਪਹਿਲਾਂ ਮਾਰਕੀਟਿੰਗ ਨੂੰ ਹਮੇਸ਼ਾ ਵਿਚਾਰਿਆ ਜਾਣਾ ਚਾਹੀਦਾ ਹੈ।

ਜੈਵਿਕ ਡੇਅਰੀ ਫਾਰਮਿੰਗ ਦੇ ਵਿਕਾਸ ਵਿੱਚ ਰੁਕਾਵਟਾਂ:

ਗਿਆਨ ਅਤੇ ਜਾਗਰੁਕਤਾ ਦੀ ਘਾਟ, ਮਿਸ਼ਰਿਤ ਜੈਵਿਕ ਫੀਡ ਬਣਾਉਣ ਲਈ ਜੈਵਿਕ ਫੀਡ ਸਮੱਗਰੀ ਦੀ ਸੀਮਤ ਉਪਲੱਬਧਤਾ, ਸਹੀ ਰਿਕਾਰਡਾਂ ਦੀ ਸਾਂਭ ਸੰਭਾਲ ਦੀ ਸਮੱਸਿਆ, ਪ੍ਰਮਾਣੀਕਰਣ ਸੇਵਾਵਾਂ ਦੀ ਸੀਮਿਤ ਪਹੁੰਚ ਅਤੇ ਸਹੀ ਖਰੀਦ ਪ੍ਰਕਿਰਿਆ ਅਤੇ ਮਾਰਕੀਟਿੰਗ ਢਾਂਚੇ ਦੀ ਘਾਟ।

ਮਨੋਜ਼ ਸ਼ਰਮਾਂ ਅਤੇ ਮਧੂ ਸ਼ੈਲੀ, ਡਾਇਰੈਕਟੋਰੇਟ ਪਸਾਰ ਸਿੱਖਿਆ

Summary in English: These recommendations must be considered for organic dairy farming

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters