1. Home
  2. ਪਸ਼ੂ ਪਾਲਣ

Camel Farming: ਊਠ ਪਾਲਣ ਦਾ ਕਾਰੋਬਾਰ ਅਜ਼ਮਾਓ ਤੇ ਪਸ਼ੂ ਪਾਲਣ `ਚ ਮੁਹਾਰਤ ਪਾਓ

ਊਠ ਪਾਲਣ ਦਾ ਕਾਰੋਬਾਰ ਹੈ ਤੁਹਾਡੀ ਸਫਲਤਾ ਦਾ ਰਾਹ, ਜਾਣੋ ਕਿਵੇਂ...

Priya Shukla
Priya Shukla
ਊਠ ਪਾਲਣ ਦਾ ਧੰਦਾ ਕਰਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ

ਊਠ ਪਾਲਣ ਦਾ ਧੰਦਾ ਕਰਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ

ਕਿਸਾਨਾਂ ਦਾ ਖੇਤੀ ਤੋਂ ਬਾਅਦ ਸਭ ਤੋਂ ਵੱਡਾ ਆਮਦਨ ਦਾ ਸਾਧਨ ਪਸ਼ੂ ਪਾਲਣ ਹੈ। ਪਸ਼ੂ ਪਾਲਣ ਰਾਹੀਂ ਦੇਸ਼ ਦੇ ਬਹੁਤ ਕਿਸਾਨ ਆਪਣਾ ਜੀਵਨ ਬਤੀਤ ਕਰਦੇ ਹਨ। ਪਸ਼ੂਆਂ `ਚ ਕਿਸਾਨ ਬੱਕਰੀ, ਗਾਂ, ਮੱਝ, ਸੂਰ ਆਦਿ ਪਾਲਦੇ ਹਨ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਊਠ ਪਾਲਣ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ ਘੱਟ ਲਾਗਤ `ਚ ਵੱਧ ਮੁਨਾਫ਼ਾ ਪ੍ਰਾਪਤ ਕਰ ਸਕਦੇ ਹੋ।

ਪਸ਼ੂ ਪਾਲਕਾਂ ਤੇ ਕਿਸਾਨਾਂ `ਚ ਊਠ ਪਾਲਣ ਵਧੇਰੀ ਤੇਜੀ ਨਾਲ ਪ੍ਰਸਿੱਧ ਹੋ ਰਿਹਾ ਹੈ। ਜਿਸ ਕਾਰਣ ਲੋਕਾਂ ਦਾ ਇਸ ਧੰਦੇ ਵੱਲ ਰੁਝਾਨ ਵਧਦਾ ਜਾ ਰਿਹਾ ਹੈ। ਊਠ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੀ ਸਬਸਿਡੀ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਊਠ ਪਾਲਣ ਦਾ ਧੰਦਾ ਕਰਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਊਠ ਦੀਆਂ ਨਸਲਾਂ: ਭਾਰਤ `ਚ ਊਠ ਦੀਆਂ 9 ਮੁੱਖ ਨਸਲਾਂ ਪਾਈਆਂ ਜਾਂਦੀਆਂ ਹਨ। ਇਹ ਨਸਲਾਂ ਕੁਝ ਇਸ ਤਰ੍ਹਾਂ ਹਨ..

● ਰਾਜਸਥਾਨ `ਚ ਬੀਕਾਨੇਰੀ, ਮਾਰਵਾੜੀ, ਜਾਲੋਰੀ, ਜੈਸਲਮੇਰੀ ਤੇ ਮੇਵਾੜੀ ਨਸਲਾਂ 

● ਗੁਜਰਾਤ `ਚ ਕੱਛੀ ਤੇ ਖਰਈ ਨਸਲਾਂ 

● ਮੱਧ ਪ੍ਰਦੇਸ਼ `ਚ ਮਾਲਵੀ ਨਸਲ

ਵਪਾਰਕ ਪੱਧਰ 'ਤੇ ਊਠ ਦੀਆਂ ਬੀਕਾਨੇਰੀ ਤੇ ਜੈਸਲਮੇਰੀ ਨਸਲਾਂ ਨੂੰ ਬਹੁਤ ਢੁਕਵਾਂ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ `ਚ ਸੁੱਕੇ ਵਾਤਾਵਰਣ `ਚ ਜਿਉਂਦੇ ਰਹਿਣ ਦੀ ਬਹੁਤ ਸਮਰੱਥਾ ਹੁੰਦੀ ਹੈ।

ਇਹ ਵੀ ਪੜ੍ਹੋ : ਚੀਤਲ ਮੱਛੀ `ਤੋਂ ਲੱਖਪਤੀ ਬਣਨ ਦਾ ਮੌਕਾ, ਜਾਣੋ ਕਿਵੇਂ

ਊਠ ਪਾਲਣ `ਚ ਆਉਣ ਵਾਲੀ ਮੁਸ਼ਕਿਲਾਂ ਦਾ ਕੱਡਿਆ ਹੱਲ:

ਪਹਿਲਾ ਕਿਸਾਨਾਂ ਕੋਲ ਊਠ ਦਾ ਦੁੱਧ ਵੇਚਣ ਲਈ ਕੋਈ ਪਲੈਟਫਾਰਮ ਨਹੀਂ ਸੀ, ਜਿਸ ਕਾਰਣ ਉਨ੍ਹਾਂ ਨੂੰ ਦੁੱਧ ਵੇਚਣ `ਚ ਬਹੁਤ ਮੁਸ਼ਕਿਲਾਂ ਆਉਂਦੀਆਂ ਸਨ। ਪਰ ਹੁਣ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਡੇਅਰੀ ਆਰ.ਸੀ.ਡੀ.ਐਫ. (RCDF) ਦਾ ਨਿਰਮਾਣ ਕੀਤਾ ਗਿਆ। ਇਸ ਨਾਲ ਕਿਸਾਨਾਂ ਨੂੰ ਦੁੱਧ ਵੇਚਣ ਲਈ ਭਟਕਣ ਦੀ ਲੋੜ ਨਹੀਂ ਹੈ ਅਤੇ ਉਹ ਆਸਾਨੀ ਨਾਲ ਦੁੱਧ ਵੇਚ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ।

ਊਠ ਪਾਲਣ ਦੇ ਫਾਇਦੇ:

● ਊਠ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਬਸਿਡੀ ਪ੍ਰਦਾਨ ਕਰਦੀ ਹੈ। 

● ਊਠ ਦਾ ਦੁੱਧ ਬਹੁਤ ਬਿਮਾਰੀਆਂ ਨੂੰ ਦੂਰ ਕਰਨ `ਚ ਅਸਰਦਾਰ ਮੰਨਿਆ ਜਾਂਦਾ ਹੈ। ਡਾਕਟਰ ਵੀ ਕਈ ਬਿਮਾਰੀਆਂ `ਚ ਇਸਦੇ ਦੁੱਧ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ, ਜਿਸ ਕਾਰਣ ਇਸਦੀ ਬਾਜ਼ਾਰ `ਚ ਕਾਫੀ ਮੰਗ ਹੈ।

Summary in English: Try the business of camel rearing and gain expertise in animal rearing

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters