1. Home
  2. ਪਸ਼ੂ ਪਾਲਣ

ਵਿਸ਼ਵ ਰਿਕਾਰਡ: ਲਗਜ਼ਰੀ ਕਾਰ ਨਾਲੋਂ ਮਹਿੰਗੀ ਹੈ ਸਰਸਵਤੀ ਮੱਝ ,ਹਰ ਰੋਜ਼ ਦਿੰਦੀ ਹੈ 33 ਲੀਟਰ ਦੁੱਧ

ਹਰਿਆਣੇ ਦੇ ਹਿਸਾਰ ਜ਼ਿਲੇ ਦੇ ਲਿਤਾਨੀ ਪਿੰਡ ਦੇ ਇੱਕ ਕਿਸਾਨ ਸੁਖਬੀਰ ਡਾੜਾ ਨੇ ਆਪਣੀ ਮੱਝ ਸਰਸਵਤੀ ਨੂੰ ਪੰਜਾਬ ਦੇ ਲੁਧਿਆਣਾ ਪ੍ਰਦੇਸ਼ ਦੇ ਕਿਸਾਨ ਪਵਿੱਤਰ ਸਿੰਘ ਨੂੰ 51 ਲੱਖ ਰੁਪਏ ਵਿੱਚ ਵੇਚ ਦਿੱਤੀ ਹੈ। ਦੱਸ ਦੇਈਏ ਕਿ ਸਰਸਵਤੀ ਮੱਝ ਦੇ ਨਾਮ ਕਈ ਵਿਸ਼ਵ ਰਿਕਾਰਡ ਹਨ। ਸਰਸਵਤੀ ਮੁਰਰਾਹ ਨਸਲ ਦੀ ਮੱਝ ਹੈ। ਇਸ ਤੋਂ ਪਹਿਲਾਂ ਸਿੰਘਵਾ ਪਿੰਡ ਦੇ ਇਕ ਕਿਸਾਨ ਦੀ ਮੁਰਰਹਾ ਨਸਲ ਦੀ ਮੱਝ ਲਕਸ਼ਮੀ 25 ਲੱਖ ਰੁਪਏ ਵਿੱਚ ਵਿਕੀ ਸੀ। ਇਹ ਮੱਝ ਗੁਜਰਾਤ ਦੇ ਇੱਕ ਕਿਸਾਨ ਦੁਆਰਾ ਖਰੀਦੀ ਗਈ ਸੀ |ਸਰਸਵਤੀ ਮੱਝ ਲਕਸ਼ਮੀ ਮੱਝ ਨਾਲੋਂ 26 ਲੱਖ ਰੁਪਏ ਵਧੇਰੇ ਵਿੱਚ ਵਿਕੀ ਹੈ, ਜਿਸ ਨਾਲ ਉਸਨੇ ਸਭ ਤੋਂ ਮਹਿੰਗੀ ਮੱਝ ਹੋਣ ਦਾ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ।

KJ Staff

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਵਿੱਚ ਡੇਅਰੀ ਐਂਡ ਐਗਰੋ ਐਕਸਪੋ ਮੁਕਾਬਲੇ ਵਿੱਚ 33.13 ਲੀਟਰ ਦੁੱਧ ਦੇ ਕੇ ਸਰਸਵਤੀ ਨੇ ਵਿਸ਼ਵ ਰਿਕਾਰਡ ਬਣਾਇਆ ਸੀ। ਸਰਸਵਤੀ ਦੇ ਇਸ ਵਿਸ਼ਵ ਰਿਕਾਰਡ ਉੱਤੇ ਇਸ ਦੇ ਮਾਲਕ ਨੂੰ ਦੋ ਲੱਖ ਰੁਪਏ ਦੇ ਇਨਾਮ ਨਾਲ ਸਨਮਾਨਤ ਕੀਤਾ ਗਿਆ ਸੀ |

ਪਾਕਿਸਤਾਨ ਦੀ ਮੱਝ ਦਾ ਰਿਕਾਰਡ ਤੋੜ ਕੇ ਸਰਸਵਤੀ ਬਣੀ ਨੰਬਰ ਇਕ

ਸਰਸਵਤੀ ਦੇ ਮਾਲਕ ਸੁਖਬੀਰ ਦਾ ਕਹਿਣਾ ਹੈ ਕਿ ਉਹ ਆਪਣੀ ਮੱਝ ਸਰਸਵਤੀ ਨੂੰ ਵੇਚਣਾ ਨਹੀਂ ਚਾਹੁੰਦਾ ਸੀ, ਪਰ ਉਹਨਾਂ ਨੂੰ ਆਪਣੀ ਮੱਝ ਚੋਰੀ ਹੋਣ ਦਾ ਡਰ ਰਹਿੰਦਾ ਸੀ। ਜਿਸ ਸਮੇਂ (ਫਰਵਰੀ) ਵਿੱਚ ਉਹਨਾਂ ਨੇ ਆਪਣੀ ਮੱਝ ਨੂੰ ਵੇਚੀਆਂ ਸੀ, ਉਸ ਸਮੇਂ ਇਲਾਕੇ ਵਿੱਚ ਮੱਝ ਚੋਰਾਂ ਦਾ ਗਿਰੋਹ ਸਰਗਰਮ ਸੀ। ਸੁਖਬੀਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਗੁਆਂਢੀ ਦੇਸ਼ ਪਾਕਿਸਤਾਨ ਦੀ ਮੱਝ ਦੇ ਨਾਮ ਸੀ, ਜਿਸਨੇ 32.050 ਲੀਟਰ ਦੁੱਧ ਦਿੱਤਾ ਸੀ। ਸੁਖਬੀਰ ਨੇ ਦੱਸਿਆ ਕਿ ਉਸਨੇ ਮੱਝ ਨੂੰ ਬਰਵਾਲਾ ਦੇ ਖੋਖਾ ਪਿੰਡ ਦੇ ਕਿਸਾਨ ਗੋਪੀਰਾਮ ਤੋਂ ਇੱਕ ਲੱਖ 30 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ।

ਕਲੋਨ ਬਣਾਉਣ ਦੀ ਤਿਆਰੀ ਕਰ ਰਹੇ ਹਨ ਵਿਗਿਆਨੀ

ਮੱਝ ਦੇ ਮਾਲਕ ਨੇ ਦੱਸਿਆ ਕਿ ਮੱਝ ਸਰਸਵਤੀ ਕੋਲ ਇੱਕ ਕਟੜਾ (ਨਰ ਬੱਚਾ) ਹੈ ਜੋ ਨਵਾਬ ਤੋਂ ਮਸ਼ਹੂਰ ਹੈ। ਦੱਸ ਦਈਏ ਕਿ ਉਹ ਨਵਾਬ ਮੱਝਾਂ ਦਾ ਸੀਮਨ ਵੇਚ ਕੇ ਲੱਖਾਂ ਦੀ ਕਮਾਈ ਕਰ ਰਹੇ ਹਨ। ਕਲੋਨ ਦੀ ਤਿਆਰੀ ਵੀ ਉਸ ਦੀ ਸਰਸਵਤੀ ਦੇ ਮਾਹਰ ਕਰ ਰਹੇ ਹਨ | ਸਰਸਵਤੀ ਤੋਂ ਹੀ ਪੈਦਾ ਹੋਏ ਕੱਟੇ ਨਰ ਬੱਚੇ (ਮੱਝ) ਦੀ ਕੀਮਤ ਚਾਰ ਲੱਖ ਰੁਪਏ ਹੈ।

Summary in English: World record: Saraswati buffalo is expensive with luxury car, gives 33 liters of milk every day

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters