1. Home
  2. ਕੰਪਨੀ ਦੀਆ ਖਬਰਾਂ

ਕ੍ਰਿਸਟਲ ਕ੍ਰਾਪ ਪ੍ਰੋਟੈਕਸ਼ਨ ਨੇ ਭਾਰਤ ਵਿੱਚ ਕੀਤੀ ਕੋਰਟੇਵਾ ਐਗਰੀਸਾਇੰਸ ਕਲੋਰਪੇਰਿਫੋਸ ਬ੍ਰਾਂਡ ਦੀ ਪ੍ਰਾਪਤੀ

ਭਾਰਤ ਵਿੱਚ ਮੋਹਰੀ ਪ੍ਰਮੁੱਖ ਖੋਜ ਅਤੇ ਵਿਕਾਸ ਅਧਾਰਤ ਫਸਲਾਂ ਦੀ ਸੁਰੱਖਿਆ ਕੰਪਨੀਆਂ ਵਿਚੋਂ ਇਕ ਕ੍ਰਿਸਟਲ ਕਰੋਪ ਪ੍ਰੋਟੈਕਸ਼ਨ ਲਿਮਟਿਡ ਕੰਪਨੀ, ਨੇ ਹਾਲ ਹੀ ਵਿੱਚ ਕੋਰਟੇਵਾ ਐਗਰੀਸਾਇੰਸ (NYSE: CTVA) ਤੋਂ ਭਾਰਤ ਵਿੱਚ ਡੱਸਬਾਨ, ਨੂਰੇਲ-ਡੀ ਅਤੇ ਪ੍ਰਿਡੇਟਰ ਬ੍ਰਾਂਡ ਹਾਸਲ ਕੀਤੇ | ਇਸ ਅਧਿਗ੍ਰਹਣ ਤੇ ਟਿੱਪਣੀ ਕਰਦਿਆਂ ਹੋਏ ਕ੍ਰਿਸਟਲ ਦੇ ਪ੍ਰਬੰਧ ਨਿਰਦੇਸ਼ਕ ਅੰਕੁਰ ਅਗਰਵਾਲ ਨੇ ਕਿਹਾ, “ਇਹ ਪ੍ਰਾਪਤੀ ਕ੍ਰਿਸਟਲ ਦੀ ਰਣਨੀਤੀ ਦਾ ਇਕ ਹਿੱਸਾ ਹੈ। ਜੋ ਆਪਣੇ ਕਾਰੋਬਾਰ ਵਿੱਚ ਮੁੱਲ ਵਧਾਉਣ ਅਤੇ ਆਪਣੇ ਸਾਰੇ ਹਿੱਸੇਦਾਰਾਂ ਦੇ ਲਈ ਵਿਕਾਸ ਨੂੰ ਯਕੀਨੀ ਬਣਾਉਣ ਦਾ ਵਿਸ਼ਵਾਸ ਕਰਦੇ ਹਾਂ।

KJ Staff

ਸਾਨੂੰ ਵਿਸ਼ਵਾਸ ਹੈ ਕਿ ਅਜਿਹੀਆਂ ਰਣਨੀਤਕ ਪ੍ਰਾਪਤੀਆਂ ਸਾਡੀ ਪ੍ਰਤੀਯੋਗਤਾ ਵਿੱਚ ਸੁਧਾਰ ਲਿਆਉਣਗੀਆਂ ਅਤੇ ਵਿਭਿੰਨਤਾ ਵਿੱਚ ਸਹਾਇਤਾ ਕਰੇਗੀ | ਇਸ ਤਰ੍ਹਾਂ, ਸਾਡੇ ਉਤਪਾਦ ਪੋਰਟਫੋਲੀਓ ਨੂੰ ਵਿਭਿੰਨ ਬਣਾਉਣ ਵਿੱਚ ਸਹਾਇਤਾ ਕਰਨ ਤੋਂ ਇਲਾਵਾ, ਪੂਰੇ ਭਾਰਤ ਵਿੱਚ ਸਾਡੀ ਮਾਰਕੀਟ ਦੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਜਾਵੇਗਾ |

ਪਿਛਲੇ 2 ਸਾਲਾਂ ਵਿੱਚ ਕ੍ਰਿਸਟਲ ਦੀ ਇਹ ਪੰਜਵੀਂ ਪ੍ਰਾਪਤੀ ਹੈ, ਸਭ ਤੋਂ ਪਹਿਲਾਂ ਨਾਗਪੁਰ ਵਿੱਚ ਸਾਈਟੇਕ ਇੰਡੀਆ ਤੋਂ ਇੱਕ ਨਿਰਮਾਣ ਸਹੂਲਤ ਦੀ ਪ੍ਰਾਪਤੀ ਸੀ | ਦੂਜੀ ਇੰਡੀਅਨ ਗ੍ਰੇਨ ਸੋਰਘਮ, ਪਰਲ ਬਾਜਰਾ ਅਤੇ ਚਾਰਾ ਸੋਰਘਮ ਦਾ ਬੀਜ ਕਾਰੋਬਾਰ ਸਿੰਜੈਂਟਾ ਇੰਡੀਆ ਸੀ | ਤੀਸਰਾ ਸੀ ਚਾਰ ਬ੍ਰਾਂਡ ਜਿਨ੍ਹਾਂ ਦਾ ਨਾਮ ਫਯੂਰਾਦਾਨ, ਸਪਲੇਂਡਰ, ਐਫੀਨੀਟੀ ਫੋਰਸ ਅਤੇ ਮੈਟਸਿਲ ਐਫਐਮਸੀ ਇੰਡੀਆ ਲਿਮਟਿਡ ਹੈ | ਅਤੇ ਚੌਥੇ ਵਿੱਚ ਤਿੰਨ ਬ੍ਰਾਂਡ ਸਿੰਜੈਂਟਾ, ਅਰਥਾਤ ਟਿਲਟ, ਪ੍ਰੋਲਕਲੇਮ  ਅਤੇ ਬਲੂ ਕਾਪਰ ਆਦਿ ਸੀ |

ਮਹੱਤਵਪੂਰਣ ਗੱਲ ਇਹ ਹੈ ਕਿ ਕ੍ਰਿਸ਼ੀ - ਰਸਾਇਣ ਉਤਪਾਦ ਕੰਪਨੀ ਕ੍ਰਿਸਟਲ ਨੇ ਪਿਛਲੇ ਕੁਛ ਸਾਲਾਂ ਵਿੱਚ ਕਈ ਪ੍ਰਾਪਤੀਆਂ ਕੀਤੀਆਂ ਹਨ | ਕ੍ਰਿਸਟਲ ਨੇ ਭਾਰਤ ਵਿੱਚ ਵਰਤੋਂ ਲਈ ਬ੍ਰਾਂਡ ਬਾਵਿਸਟੀਨ ਹਾਸਲ ਕਰਨ ਲਈ ਸਾਲ 2016 ਵਿੱਚ ਜਰਮਨੀ ਦੇ ਬੀਏਐਸਐਫ ਐਸਈ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਸਨ |

ਕ੍ਰਿਸਟਲ ਕ੍ਰਾਪ ਪ੍ਰੋਟੈਕਸ਼ਨ ਲਿਮਟਿਡ ਨੇ 2011 ਵਿੱਚ ਹੈਦਰਾਬਾਦ ਦੀ ਅਧਾਰਤ ਕੰਪਨੀ ਰੋਹਿਣੀ -ਸੀਡਸ ਪ੍ਰਾਈਵੇਟ ਲਿਮਟਿਡ, ਰੋਹਿਣੀ ਬਾਇਓਸੀਡਸ ਅਤੇ ਐਗਰੀਟੇਕ ਪ੍ਰਾਈਵੇਟ ਲਿਮਟਿਡ ਵੀ ਹਾਸਲ ਕੀਤੀ | ਜਿਸਨੇ ਬੀਜ ਬਜ਼ਾਰ ਵਿੱਚ ਆਪਣੀ ਮੌਜੂਦਗੀ ਦਰਜ ਕਰਾਈ ਹੈ |

Summary in English: Crystal Crop Protection Launches Cortava Agroscience Chlorpyrifos Brand in India

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters