1. Home
  2. ਕੰਪਨੀ ਦੀਆ ਖਬਰਾਂ

ਲੇਮਕੇਨ ਨੇ ਪੇਸ਼ ਕੀਤਾ ਨਵਾਂ ਹਾਈਡ੍ਰੌਲਿਕ ਰਿਵਰਸੀਬਲ ਹਲ - ਔਪਲ 080 E

ਪੁਣੇ ਦੇ ਮੋਸ਼ੀ ਵਿੱਚ ਆਯੋਜਿਤ ਭਾਰਤ ਦੀ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ 'ਕਿਸਾਨ -2019 ' ਵਿੱਚ ਕਈ ਖੇਤੀਬਾੜੀ ਉਪਕਰਣ ਬਣਾਉਣ ਵਾਲੀ ਕੰਪਨੀਆਂ ਨੇ ਹਿੱਸਾ ਲਿਆ | ਉਨ੍ਹਾਂ ਕੰਪਨੀਆਂ ਵਿਚੋਂ ਇਕ ਕੰਪਨੀ ਲੇਮਕੇਨ ਵੀ ਸੀ | ਲੇਮਕੇਨ ਇਕ ਜਰਮਨ ਕੰਪਨੀ ਹੈ ਜੋ ਖੇਤੀਬਾੜੀ ਉਪਕਰਣ ਬਣਾਉਂਦੀ ਹੈ | ਇਸ ਸਮੇਂ, ਇਹ ਕੰਪਨੀ ਦੀ ਦੇਸ਼ ਭਰ ਵਿੱਚ ਪਹੁੰਚ ਹੈ | ਕੰਪਨੀ ਦੇ ਕੋਲ ਰਿਵਰਸੀਬਲ ਹਲ, ਕਲਟੀਵੇਟਰ ,ਅਤੇ ਪਾਵਰ ਹੈਰੋ ਆਦਿ ਖੇਤੀਬਾੜੀ ਉਪਕਰਣ ਮੌਜੂਦ ਹਨ | ਕੰਪਨੀ ਪਿਛਲੇ 5 ਸਾਲਾਂ ਤੋਂ ਕਿਸਾਨਾਂ ਨੂੰ ਉੱਚ ਪੱਧਰੀ ਖੇਤੀਬਾੜੀ ਉਪਕਰਣ ਪ੍ਰਦਾਨ ਕਰ ਰਹੀ ਹੈ | ਮੇਲੇ ਵਿੱਚ, ਲੇਮਕੇਨ ਨੇ ਵੀ ਆਪਣੇ ਖੇਤੀਬਾੜੀ ਉਪਕਰਣਾਂ ਦੀ

KJ Staff
KJ Staff

ਪੁਣੇ ਦੇ ਮੋਸ਼ੀ ਵਿੱਚ ਆਯੋਜਿਤ ਭਾਰਤ ਦੀ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ 'ਕਿਸਾਨ -2019 ' ਵਿੱਚ ਕਈ ਖੇਤੀਬਾੜੀ ਉਪਕਰਣ ਬਣਾਉਣ ਵਾਲੀ ਕੰਪਨੀਆਂ ਨੇ ਹਿੱਸਾ ਲਿਆ | ਉਨ੍ਹਾਂ ਕੰਪਨੀਆਂ ਵਿਚੋਂ ਇਕ ਕੰਪਨੀ ਲੇਮਕੇਨ ਵੀ ਸੀ | ਲੇਮਕੇਨ ਇਕ ਜਰਮਨ ਕੰਪਨੀ ਹੈ ਜੋ ਖੇਤੀਬਾੜੀ ਉਪਕਰਣ ਬਣਾਉਂਦੀ ਹੈ | ਇਸ ਸਮੇਂ, ਇਹ ਕੰਪਨੀ ਦੀ ਦੇਸ਼ ਭਰ ਵਿੱਚ ਪਹੁੰਚ ਹੈ | ਕੰਪਨੀ ਦੇ ਕੋਲ ਰਿਵਰਸੀਬਲ ਹਲ, ਕਲਟੀਵੇਟਰ ,ਅਤੇ ਪਾਵਰ ਹੈਰੋ ਆਦਿ ਖੇਤੀਬਾੜੀ ਉਪਕਰਣ ਮੌਜੂਦ ਹਨ | ਕੰਪਨੀ ਪਿਛਲੇ 5 ਸਾਲਾਂ ਤੋਂ ਕਿਸਾਨਾਂ ਨੂੰ ਉੱਚ ਪੱਧਰੀ ਖੇਤੀਬਾੜੀ ਉਪਕਰਣ ਪ੍ਰਦਾਨ ਕਰ ਰਹੀ ਹੈ | ਮੇਲੇ ਵਿੱਚ, ਲੇਮਕੇਨ ਨੇ ਵੀ ਆਪਣੇ ਖੇਤੀਬਾੜੀ ਉਪਕਰਣਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਇੱਕ ਨਵਾਂ ਹਾਈਡ੍ਰੌਲਿਕ ਰਿਵਰਸੀਬਲ ਹਲ - ਔਪਲ  080 E ਵੀ ਪੇਸ਼ ਕੀਤਾ | ਇਸ ਹਲ ਵਿੱਚ 21 ਇੰਚ ਤੋਂ 29 ਇੰਚ ਚੌੜੀ ਵਾਹੀ ਕੀਤੀ ਜਾ ਸਕਦੀ  ਹੈ | ਇਸ ਨੂੰ ਚਲਾਉਣ ਲਈ, ਨਰਮ  ਅਤੇ ਭਾਰੀ ਮਿੱਟੀ ਵਿੱਚ 40 ਤੋਂ 47 ਹਾਰਸ ਪਾਵਰ ਦੇ ਟਰੈਕਟਰ ਦੀ ਲੋੜ ਹੁੰਦੀ ਹੈ | ਨਰਮ  ਮਿੱਟੀ ਵਿੱਚ 10-12 ਇੰਚ ਗਹਿਰੀ ਵਾਹੀ ਕੀਤੀ ਜਾ ਸਕਦੀ ਹੈ | ਇਸ ਹਲ ਦਾ ਭਾਰ 350 ਕਿੱਲੋਗ੍ਰਾਮ ਹੁੰਦਾ ਹੈ। ਕੰਪਨੀ ਨੇ ਇਸ ਹਲ 'ਤੇ ਇਕ ਸਾਲ ਦੀ ਵਾਰੰਟੀ ਅਤੇ ਦੋ ਮੁਫਤ ਸੇਵਾਵਾਂ ਵੀ ਦਿੱਤੀਆਂ ਹਨ |ਇਸ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਡੀਲਰਾਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਮੁੱਖ ਤੌਰ ਤੇ ਪ੍ਰਕਾਸ਼ ਕੁੰਭਾਰ, ਕੋਲਹਾਪੁਰ ਦੇ ਡੀਲਰ ਸ਼ਾਮਲ ਸਨ | ਇਸ ਮੌਕੇ ਤੇ ਸੰਜੇ ਕਪੂਰ, ਸੀ ਈ ਓ ( CEO ) ਅਤੇ ਸੀਨੀਅਰ ਮੈਨੇਜਰ ਮਾਰਕੀਟਿੰਗ  ਅਭਿਜੀਤ ਗਾਇਕਵਾੜ ਵੀ  ਮੌਜੂਦ ਸਨ।

Summary in English: Lemken introduces new hydraulic reversible plow - Opel 080E

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters