1. Home
  2. ਕੰਪਨੀ ਦੀਆ ਖਬਰਾਂ

ਪੋਲਿਸਲਫੇਟ® : ਟਿਕਾਉ ਖੇਤੀ ਲਈ ਇਕ ਮਹੱਤਵਪੂਰਣ ਕੁਦਰਤੀ ਖਾਦ

ਪੋਲਿਸਲਫੇਟ® ICL ਦੁਆਰਾ UK ਵਿੱਚ ਖੁਦਾਈ ਕੀਤੀ ਗਈ ਇਕ ਬਹੁ-ਪੌਸ਼ਟਿਕ ਕੁਦਰਤੀ ਖਾਦ ਹੈ। ਇਹ ਇਕ ਕੁਦਰਤੀ ਖਣਿਜ (ਡੀਹਾਈਡਰੇਟ ਪੋਲੀਹੈਲਾਈਟ) ਹੈ ਜਿਸ ਵਿੱਚ ਚਾਰ ਪ੍ਰਮੁੱਖ ਪੌਸ਼ਟਿਕ ਤੱਤ, ਪੋਟਾਸ਼ੀਅਮ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ।

KJ Staff
KJ Staff
Polysulfate

Polysulfate

ਪੋਲਿਸਲਫੇਟ® ICL ਦੁਆਰਾ UK ਵਿੱਚ ਖੁਦਾਈ ਕੀਤੀ ਗਈ ਇਕ ਬਹੁ-ਪੌਸ਼ਟਿਕ ਕੁਦਰਤੀ ਖਾਦ ਹੈ। ਇਹ ਇਕ ਕੁਦਰਤੀ ਖਣਿਜ (ਡੀਹਾਈਡਰੇਟ ਪੋਲੀਹੈਲਾਈਟ) ਹੈ ਜਿਸ ਵਿੱਚ ਚਾਰ ਪ੍ਰਮੁੱਖ ਪੌਸ਼ਟਿਕ ਤੱਤ, ਪੋਟਾਸ਼ੀਅਮ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ।

ਇਹ ਕੁਦਰਤੀ ਕ੍ਰਿਸਟਲ ਹੋਣ ਦੇ ਕਾਰਨ ਪਾਣੀ ਵਿੱਚ ਹੌਲੀ ਹੌਲੀ ਘੁਲ ਜਾਂਦਾ ਹੈ ਅਤੇ ਮਿੱਟੀ ਵਿੱਚ ਆਪਣੇ ਪੌਸ਼ਟਿਕ ਤੱਤਾਂ ਨੂੰ ਹੌਲੀ ਹੌਲੀ ਛੱਡਦਾ ਹੈ। ਪੋਲਿਸਲਫੇਟ ਦੀ ਇਹ ਵਿਸ਼ੇਸ਼ਤਾ ਫਸਲ ਚੱਕਰ ਦੇ ਦੌਰਾਨ ਲੰਬੇ ਸਮੇਂ ਲਈ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਨੂੰ ਕਾਇਮ ਰੱਖਦੀ ਹੈ, ਜਦੋਂ ਕਿ ਹੋਰ ਰਵਾਇਤੀ ਪੋਟਾਸ਼ ਅਤੇ ਸਲਫੇਟ ਖਾਦ ਤੋਂ ਪੌਸ਼ਟਿਕ ਤੱਤ  ਫਸਲਾਂ ਵਿੱਚ ਵਰਤਣ ਦੇ ਥੋੜੇ ਹੀ ਸਮੇ ਤਕ ਉਪਲਬਧ ਰਹਿ ਪੈਂਦੇ ਹਨ।

ਪੋਲਿਸਲਫੇਟ (ਪੋਲੀਹੈਲਾਈਟ) ਦੁਆਰਾ ਤੱਤਾਂ ਦੇ ਲੰਬੇ ਸਮੇਂ ਤੋਂ ਜਾਰੀ ਹੋਣ ਦਾ ਢੰਗ ਬਹੁਤ ਜ਼ਿਆਦਾ ਬਾਰਸ਼ ਹੋਣ ਤੇ ਵੀ ਲੀਕੇਜ ਤੋਂ ਪੌਸ਼ਟਿਕ ਤੱਤਾਂ ਦੇ ਨੁਕਸਾਨ ਨੂੰ ਬਹੁਤ ਘੱਟ ਕਰਦਾ ਹੈ, ਪੋਲਿਸਲਫੇਟ ਦੀ ਇਹ ਵਿਸ਼ੇਸ਼ਤਾ ਇਸਨੂੰ ਖੇਤੀ ਦੀਆਂ ਸਾਰੀਆਂ ਪਰੀਸਥਿਤੀਆਂ ਵਿਚ ਇਸ ਨੂੰ ਸਭ ਤੋਂ ਚੰਗੀ ਖਾਦ ਬਣਾਉਂਦੀ ਹੈ।

ਪੋਲਿਸਲਫੇਟ ਸਾਰੀਆਂ ਫਸਲਾਂ ਲਈ ਉਚਿਤ ਹੈ

ਇਹ ਇੱਕ ਬਹੁਤ ਹੀ ਸੁਵਿਧਾਜਨਕ ਅਤੇ ਪ੍ਰਭਾਵੀ ਘੱਟ ਕੀਮਤ ਵਾਲੀ ਖਾਦ ਹੈ ਜੋ ਕਿਸਾਨਾਂ ਅਤੇ ਉਤਪਾਦਕਾਂ ਲਈ ਹੈ, ਜੋ ਇਕੱਠੇ ਇੱਕ ਹੀ ਖਾਦ ਵਿੱਚ ਫਸਲਾਂ ਨੂੰ ਚਾਰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਪੋਲਿਸਲਫੇਟ ਹਰ ਕਿਸਮ ਦੀਆਂ ਮਿੱਟੀਆਂ ਅਤੇ ਫਸਲਾਂ ਲਈ ਇੱਕ ਲਾਭਦਾਇਕ ਕੁਦਰਤੀ ਖਾਦ ਹੈ। ਪੋਲਿਸਲਫੇਟ ਤੋਂ ਨਿਰੰਤਰ ਮਿਲਣ ਵਾਲਾ ਸਲਫਰ ਪੌਦਿਆਂ ਵਿਚ ਨਾਈਟ੍ਰੋਜਨ ਉਪਯੋਗਤਾ ਨੂੰ ਵਧਾਉਂਦਾ ਹੈ, ਨਾਈਟ੍ਰੋਜਨ ਉਪਯੋਗ ਕੁਸ਼ਲਤਾ (NUE) ਵਿਚ ਸੁਧਾਰ ਕਰਦਾ ਹੈ। ਸਲਫਰ ਅਤੇ ਨਾਈਟ੍ਰੋਜਨ ਦੀ ਪੌਸ਼ਟਿਕਤਾ ਨੂੰ ਸੰਤੁਲਿਤ ਕਰਨਾ ਪੌਦਿਆਂ ਵਿਚ ਪ੍ਰੋਟੀਨ ਦੇ ਬਣਨ ਲਈ ਬਹੁਤ ਜ਼ਰੂਰੀ ਹੈ। ਪੋਲਿਸਲਫੇਟ ਵਿੱਚ ਕਲੋਰਾਈਡ (Cl) ਦੀ ਘੱਟ ਮਾਤਰਾ ਦੇ ਕਾਰਨ, ਇਹ ਕਲੋਰਾਈਡ ਸੰਵੇਦਨਸ਼ੀਲ ਫਸਲਾਂ ਜਿਵੇਂ ਤੰਬਾਕੂ, ਅੰਗੂਰ, ਚਾਹ ਆਦਿ ਫਸਲਾਂ ਅਤੇ ਆਲੂ ਵਿੱਚ ਬਿਹਤਰ ਖੁਸ਼ਕ ਪਦਾਰਥ ਦੀ ਮਾਤਰਾ ਲਈ ਸਭਤੋਂ ਉਚਿਤ ਖਾਦ ਹੈ। 

ਮਿੱਟੀ ਸਿਹਤ ਅਤੇ ਵਾਤਾਵਰਣ ਲਈ ਲਾਭਕਾਰੀ ਹੈ

ਪੋਲਿਸਲਫੇਟ ਆਮ ਪੀਐਚ ਦੀ ਖਾਦ ਹੈ, ਇਸ ਲਈ ਹਰ ਹਾਲਤਾਂ ਵਿਚ ਮਿੱਟੀ ਦੀ ਸਿਹਤ ਲਈ ਉਪਯੁਕਤ ਹੈ। ਹੋਰ ਖਾਦਾਂ ਦੇ ਮੁਕਾਬਲੇ, ਪੋਲਿਸਲਫੇਟ ਸਿਰਫ ਇਸਦੀ ਕੁਦਰਤੀ ਵਰਤੋਂ ਲਈ ICL ਦੁਆਰਾ ਉਪਲਬਧ ਕਰਵਾਇਆ ਜਾ ਰਿਹਾ ਹੈ। ਪੋਲਿਸਲਫੇਟ ਉੱਤਰ ਸਾਗਰ ਦੇ ਹੇਠਾਂ UK ਤੱਟ 'ਤੇ ਸਥਿਤ ICL ਕਲੀਵਲੈਂਡ ਦੀਆਂ ਖਾਣਾਂ' ਵਿੱਚੋ 1250 ਮੀਟਰ ਦੀ ਡੂੰਘਾਈ ਤੋਂ ਕੱਢਿਆ ਜਾ ਰਿਹਾ ਹੈ ਅਤੇ ਇਸ ਨੂੰ ਪਿਸ ਕੇ, ਛਾਨ ਕੇ ਅਤੇ ਬੋਰੀ ਵਿੱਚ ਭਰਕੇ ਦੁਨੀਆ ਭਰ ਵਿਚ ਭੇਜਿਆ ਜਾ ਰਿਹਾ ਹੈ। ਪੋਲਿਸਲਫੇਟ ਦੇ ਉਤਪਾਦਨ ਵਿਚ ਕੋਈ ਰਸਾਇਣਕ ਪ੍ਰਕਿਰਿਆ ਸ਼ਾਮਲ ਨਹੀਂ ਹੈ, ਇਸ ਲਈ ਇਹ ਕੁਦਰਤੀ ਖਾਦ ਜੈਵਿਕ ਖੇਤੀ ਲਈ ਉਪਯੁਕਤ ਹੈ। ਪੋਲਿਸਲਫੇਟ ਦੇ ਉਤਪਾਦਨ ਵਿਚ ਕਾਰਬਨ ਨਿਕਾਸ (0.034 ਕਿਲੋਗ੍ਰਾਮ ਪ੍ਰਤੀ ਕਿੱਲੋ ਉਤਪਾਦ) ਕਈ ਪ੍ਰਕਾਰ ਦੇ ਖਾਦ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ, ਜੋ ਵਾਤਾਵਰਣ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ।

ਪੋਲਿਸਲਫੇਟ, ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਨਾਲ, ਵਿਸ਼ਵ ਭਰ ਵਿਚ ਸਲਫਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸੀਅਮ ਦੀ ਸਪਲਾਈ ਲਈ ਸਭ ਤੋਂ ਵੱਧ ਚੁਣੀ ਗਈ ਖਾਦ ਹੈ।

ਭਾਰਤ ਵਿੱਚ, ਇਸਨੂੰ ਪੋਲੀਹੈਲਾਈਟ ਨਾਮ ਤੋਂ ਇੰਡੀਅਨ ਪੋਟਾਸ਼ ਲਿਮਟਿਡ ਦੁਆਰਾ ਵੀ ਉਪਲਬਧ ਕੀਤਾ ਜਾ ਰਿਹਾ ਹੈ। ਇਸਦੀ ਵਧੇਰੇ ਜਾਣਕਾਰੀ ਲਈ, ਤੁਸੀਂ ਸਾਨੂੰ https://www.icl-group.com/ 'ਤੇ ਲਿਖ ਸਕਦੇ ਹੋ। ਪੋਲਿਸਲਫੇਟ ਬਾਰੇ ਵਿਸਤ੍ਰਿਤ ਜਾਣਕਾਰੀ https://polysulphate.com/ ਤੇ ਉਪਲਬਧ ਹੈ।

ਲੇਖਕ: ਡਾ ਸ਼ੈਲੇਂਦਰ ਸਿੰਘ, ਆਈਸੀਐਲ ਇੰਡੀਆ

Summary in English: Polysulfate®: An important natural fertilizer for sustainable agriculture

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters