1. Home
  2. ਫਾਰਮ ਮਸ਼ੀਨਰੀ

Farm Equipments: ਕਿਸਾਨਾਂ ਦਾ ਕੰਮ ਸੁਖਾਲਾ, ਹੁਣ Tractor ਨਾਲ ਚੱਲਣ ਵਾਲੇ ਪਿੱਕ ਪੁਜੀਸ਼ਨਰ ਮਸ਼ੀਨ ਨਾਲ ਕਰੋ ਫ਼ਲਾਂ ਦੀ ਤੁੜਾਈ ਤੇ ਦਰੱਖਤਾਂ ਦੀ ਵਧੀਆ ਕਾਂਟ-ਛਾਂਟ

Punjab Agricultural University ਵੱਲੋਂ ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜਿਸ਼ਨਰ ਮਸ਼ੀਨ (Pick Positioner Machine) ਬਾਗਾਂ ਵਿੱਚ ਫਲਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਕਰਨ ਲਈ ਬਣਾਈ ਗਈ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਕਾਮੇ ਦੀ ਫਲ ਤੋੜਨ ਅਤੇ ਕਾਂਟ-ਛਾਂਟ ਦੀ ਸਮੱਰਥਾ 3-4 ਗੁਣਾਂ ਤੱਕ ਵੱਧ ਜਾਂਦੀ ਹੈ।

Gurpreet Kaur Virk
Gurpreet Kaur Virk
ਇਸ ਮਸ਼ੀਨ ਦੀ ਵਰਤੋਂ ਨਾਲ ਕਾਮੇ ਦੀ ਫਲ ਤੋੜਨ ਅਤੇ ਕਾਂਟ-ਛਾਂਟ ਦੀ ਸਮੱਰਥਾ 'ਚ 3 ਤੋਂ 4 ਗੁਣਾਂ ਦਾ ਵਾਧਾ

ਇਸ ਮਸ਼ੀਨ ਦੀ ਵਰਤੋਂ ਨਾਲ ਕਾਮੇ ਦੀ ਫਲ ਤੋੜਨ ਅਤੇ ਕਾਂਟ-ਛਾਂਟ ਦੀ ਸਮੱਰਥਾ 'ਚ 3 ਤੋਂ 4 ਗੁਣਾਂ ਦਾ ਵਾਧਾ

Farm Machinery: ਖੇਤੀ ਮਸ਼ੀਨੀਕਰਣ ਆਧੁਨਿਕ ਖੇਤੀ ਲਈ ਜਰੂਰੀ ਲੋੜ ਬਣ ਗਿਆ ਹੈ। ਇਸ ਨਾਲ ਜਿੱਥੇ ਖੇਤੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ ਅਤੇ ਖੇਤੀ ਖਰਚੇ ਵਿੱਚ ਕਮੀ ਆਉਂਦੀ ਹੈ, ਉੱਥੇ ਹੀ ਖੇਤੀ ਕਾਮਿਆਂ ਦੀ ਔਖਤ ਵੀ ਘਟਦੀ ਹੈ। ਖੇਤੀ ਮਸ਼ੀਨੀਕਰਣ ਨਾਲ ਖੇਤੀ ਲਾਗਤਾਂ ਦੀ ਉਪਯੋਗਤਾ ਵਿੱਚ ਵਾਧਾ ਹੋਇਆ ਹੈ ਅਤੇ ਨਾਲ ਹੀ ਖੇਤੀ ਉਤਪਾਦ ਦੀ ਗੁਣਵੱਤਾ ਵੀ ਵਧੀ ਹੈ।

ਖੇਤੀ ਮਸ਼ੀਨੀਕਰਣ ਨਾਲ ਕਿਸਾਨ ਖੇਤਾਂ ਵਿੱਚੋਂ ਇੱਕ ਤੋਂ ਵੱਧ ਫ਼ਸਲਾਂ ਲੈਣ ਦੇ ਸਮਰੱਥ ਹੋਏ ਹਨ। ਬਾਗਬਾਨੀ ਫਸਲਾਂ ਦੇ ਮਸ਼ੀਨੀਕਰਨ ਹੋਣ ਨਾਲ ਇਨ੍ਹਾਂ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਇਹਨਾਂ ਫਸਲਾਂ ਲਈ ਲੇਬਰ ਦੀ ਬਹੁਤ ਘੱਟ ਲੋੜ ਹੁੰਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜਿਸ਼ਨਰ ਮਸ਼ੀਨ ਬਾਗਾਂ ਵਿੱਚ ਫਲਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਕਰਨ ਲਈ ਬਣਾਈ ਗਈ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਕਾਮੇ ਦੀ ਫਲ ਤੋੜਨ ਅਤੇ ਕਾਂਟ-ਛਾਂਟ ਦੀ ਸਮੱਰਥਾ 3-4 ਗੁਣਾਂ ਵੱਧ ਜਾਂਦੀ ਹੈ। ਪਿੱਕ ਪੁਜੀਸ਼ਨਰ ਮਸ਼ੀਨ ਵਿੱਚ ਮੁੱਖ ਤੌਰ ਤੇ ਇੱਕ ਪਲੇਟ ਫਾਰਮ ਬਣਿਆ ਹੋਇਆ ਹੈ। ਜਿਸ ਉੱਪਰ ਕਾਮਾ ਫ਼ਲਾਂ ਦੀ ਤੁੜਾਈ ਤਕਰੀਬਨ 9.6 ਮੀਟਰ (32 ਫੁੱਟ) ਦੀ ਉੱਚਾਈ ਤੱਕ ਕਰ ਸਕਦਾ ਹੈ। ਇਸ ਪਲੇਟ ਫਾਰਮ ਦੀ ਉਚਾਈ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ। ਪਰ ਇਸ ਨੂੰ ਖੱਬੇ ਸੱਜੇ ਕਰਨ ਲਈ ਟਰੈਕਟਰ ਦੀ ਪੁਜੀਸ਼ਨ ਨੂੰ ਬਦਲਣਾ ਪੈਂਦਾ ਹੈ। ਇਸ ਪਲੇਟ ਫਾਰਮ ਦੀ ਉਚਾਈ ਨੂੰ ਘਟਾਉਣ ਵਧਾਉਣ ਲਈ ਇੱਕ ਡਬਲ ਹਾਈਡਰੋਲਿਕ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ।

ਪਿੱਕ ਪੁਜੀਸ਼ਨਰ ਦਾ ਭਾਰ ਤਕਰੀਬਨ 470 ਕਿਲੋ ਹੈ ਅਤੇ ਇਸ ਨੂੰ ਟਰੈਕਟਰ ਉੱਪਰ ਚੈਸੀ ਨਾਲ ਫਿੱਟ ਕੀਤਾ ਹੋਇਆ ਹੈ। ਮਸ਼ੀਨ ਵਰਤੋਂ ਸਮੇਂ ਕਿਸੇ ਵੀ ਦਿਸ਼ਾ ਵੱਲ ਪਲਟਣ ਤੇ ਸੁਰੱਖਿਅਤ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਫ਼ਲਾਂ ਦੀ ਤੁੜਾਈ ਕਰਨ ਨਾਲ ਤਕਰੀਬਨ 75 ਪ੍ਰਤੀਸ਼ਤ ਅਤੇ ਕਾਂਟ-ਛਾਂਟ ਦੇ ਕੰਮ ਲਈ ਤਕਰੀਬਨ 90 ਪ੍ਰਤੀਸ਼ਤ ਕਾਮਿਆਂ ਦੀ ਬੱਚਤ ਹੁੰਦੀ ਹੈ । ਇਸ ਤੋਂ ਇਲਾਵਾ ਆਮ ਢੰਗ ਨਾਲ ਤੁੜਾਈ ਵੇਲੇ ਫ਼ਲ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਟਹਿਣੀਆਂ ਦੇ ਸਿਰਿਆਂ ਤੇ ਲੱਗੇ ਫ਼ਲਾਂ ਦੀ ਤੁੜਾਈ ਵੀ ਸੰਭਵ ਹੈ, ਜਿਨ੍ਹਾਂ ਦੀ ਰਵਾਇਤੀ ਢੰਗ ਨਾਲ ਤੁੜਾਈ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ।

ਇਹ ਵੀ ਪੜੋ : John Deere Duckfoot Cultivator: ਹੁਣ ਵਾਢੀ ਹੋਵੇਗੀ ਆਸਾਨ, ਕਿਸਾਨਾਂ ਲਈ ਆ ਗਿਆ ਸਭ ਤੋਂ ਮਜ਼ਬੂਤ ​​ਅਤੇ ਟਿਕਾਊ ਕਲਟੀਵੇਟਰ, ਜਾਣੋ Specifications-Benefits-Price

ਇਸ ਮਸ਼ੀਨ ਦੀ ਵਰਤੋਂ ਵੇਲੇ ਟਰੈਕਟਰ ਤਕਰੀਬਨ 5.5 ਲੀਟਰ ਪ੍ਰਤੀ ਘੰਟਾ ਡੀਜ਼ਲ ਦੀ ਖ਼ਪਤ ਕਰਦਾ ਹੈ। ਪਰ ਜੇਕਰ ਪਲੇਟ ਫਾਰਮ ਦੀ ਉਚਾਈ ਸੈਟ ਕਰਨ ਤੋਂ ਬਾਅਦ ਫ਼ਲ ਦੀ ਤੁੜਾਈ ਦੇ ਸਮੇਂ ਟਰੈਕਟਰ ਬੰਦ ਕਰ ਲਿਆ ਜਾਵੇ ਤਾਂ ਡੀਜ਼ਲ ਦਾ ਖਰਚਾ ਘੱਟ ਕੇ ਤਕਰੀਬਨ 2.5 ਲੀਟਰ ਪ੍ਰਤੀ ਘੰਟਾ ਹੀ ਰਹਿ ਜਾਂਦਾ ਹੈ। 172 ਹੋਰ ਖੇਤੀ ਦੇ ਕੰਮਾਂ ਵਿੱਚ ਵਰਤਣ ਵੇਲੇ ਟਰੈਕਟਰ ਨਾਲ ਪਿੱਕ ਪੁਜੀਸ਼ਨਰ ਮਸ਼ੀਨ ਨੂੰ ਉਤਾਰਿਆ ਜਾ ਸਕਦਾ ਹੈ। ਇਸ ਮਸ਼ੀਨ ਨੂੰ ਕੋਆਪ੍ਰੇਟਿਵ ਸੋਸਾਇਟੀ ਜਾਂ ਖੇਤੀ ਸਰਵਿਸ ਸੈਂਟਰਾਂ ਵੱਲੋਂ ਖਰੀਦ ਕੇ ਬਾਗਾਂ ਦੇ ਫ਼ਲਾਂ ਦੀ ਤੁੜਾਈ ਤੇ ਬਾਗਾਂ ਦੀ ਕਾਂਟ-ਛਾਂਟ ਤੋਂ ਇਲਾਵਾ ਪਿੰਡ ਦੇ ਹੋਰ ਫੁਟਕਲ ਕੰਮਾਂ ਵਾਸਤੇ ਵੀ ਲੋੜ ਅਨੁਸਾਰ ਵਰਤਿਆ ਜਾ ਸਕਦਾ ਹੈ।

Summary in English: Farm Equipments: Picking of fruits and fine pruning of trees with PAU pick positioner machine

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters