1. Home
  2. ਫਾਰਮ ਮਸ਼ੀਨਰੀ

ਹਰਿਆਣੇ ਦੇ ਵਿਦਿਆਰਥੀ ਨੇ ਬਾਈਕ ਇੰਜਣ ਨਾਲ ਬਣਾਇਆ ਮਿੰਨੀ ਟਰੈਕਟਰ , ਜਾਣੋ ਕੀ ਹੈ ਖਾਸੀਅਤ

ਅੱਜ ਦੇ ਸਮੇਂ ਵਿਚ,ਕੁਝ ਵੀ ਕਰਨਾ ਅਸੰਭਵ ਨਹੀਂ ਹੈ | ਮਨੁੱਖ ਚਾਵੇ ਤਾ ਕੁਝ ਵੀ ਕਰ ਸਕਦਾ ਹੈ, ਪਰ ਕੁਝ ਕਰਨ ਦਾ ਉਸ ਦੇ ਦਿਲ ਵਿਚ ਜਨੂੰਨ ਹੋਣਾ ਚਾਹੀਦਾ ਹੈ | ਕੁਝ ਅਜਿਹਾ ਹੀ ਕਰ ਕੇ ਦਿਖਾਇਆ ਹੈ ਹਰਿਆਣੇ ਦੇ ਟਾਹਲੀ ਪਿੰਡ ਵਿੱਚ ਰਹਿੰਦੇ ਕਿਸਾਨ ਦਿਲਬਾਗ ਸੰਧੂ ਦੇ 16 ਸਾਲਾ ਬੇਟੇ ਮੇਹਰ ਸਿੰਘ ਨੇ । ਦਰਅਸਲ, ਉਸਨੇ ਆਪਣੀ ਪ੍ਰਤਿਭਾ ਦੇ ਜ਼ੋਰ 'ਤੇ, ਇੱਕ ਮੋਟਰਸਾਈਕਲ ਇੰਜਣ ਨਾਲ ਇੱਕ ਮਿੰਨੀ ਟਰੈਕਟਰ ਬਣਾਇਆ ਹੈ | ਜੋ ਇੱਕ ਵਧੀਆ ਮਾਡਲ ਹੈ, ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ .....

KJ Staff

ਕਿਵੇਂ ਆਇਆ ਇਹ ਵਿਚਾਰ ?

ਮੇਹਰ ਸਿੰਘ ਡੀਜ਼ਲ ਮਕੈਨੀਕਲ ਦਾ ਵਿਦਿਆਰਥੀ ਹੈ। ਉਸਨੇ ਦੱਸਿਆ ਕਿ ਤਾਲਾਬੰਦੀ ਕਾਰਨ ਘਰ ਬੈਠੇ ਕੁਝ ਵੱਖਰਾ ਕਰਨ ਦਾ ਵਿਚਾਰ ਆਇਆ , ਕਿ ਕੁਝ ਅਜਿਹਾ ਕੀਤਾ ਜਾਵੇ ਜੋ ਦੂਜੇ ਲੋਕਾਂ ਲਈ ਪ੍ਰੇਰਣਾ ਬਣੇ | ਜਿਸ ਤੋਂ ਬਾਅਦ ਉਸਨੇ ਆਪਣੇ ਪਰਿਵਾਰਕ ਨੂੰ ਟਰੈਕਟਰ ਬਣਾਉਣ ਦੀ ਇੱਛਾ ਜਤਾਈ ਅਤੇ ਉਸਦੇ ਪਰਿਵਾਰ ਨੇ ਵੀ ਉਸਦਾ ਪੂਰਾ ਸਮਰਥਨ ਦਿੱਤਾ। ਜਿਸ ਤੋਂ ਬਾਅਦ ਉਸਨੇ ਮਾਰੂਤੀ 800 ਦਾ ਗੀਅਰ ਬਾਕਸ, ਬਾਈਕ ਦਾ ਇੰਜਨ ਅਤੇ ਟਰੈਕਟਰ ਦੇ ਜ਼ਰੂਰੀ ਹਿੱਸੇ ਹਰਿਆਣਾ, ਪੰਜਾਬ ਤੋਂ ਲਿਆ ਕੇ ਇਹ ਮਿੰਨੀ ਟਰੈਕਟਰ ਬਣਾਇਆ।

ਕਿੰਨੇ ਸਮੇਂ ਵਿੱਚ ਤਿਆਰ ਹੋਇਆ ਇਹ ਟਰੈਕਟਰ

ਇਸ ਮਿੰਨੀ ਟਰੈਕਟਰ ਨੂੰ ਬਣਾਉਣ ਵਿਚ ਲਗਭਗ 5 ਮਹੀਨੇ ਦਾ ਸਮਾਂ ਲੱਗਿਆ | ਉਸ ਕੋਲ ਇੱਕ ਪੁਰਾਣਾ ਮੋਟਰਸਾਈਕਲ ਸੀ | ਉਸਦਾ ਇੰਜਣ ਉਸਨੇ ਆਪਣੇ ਟਰੈਕਟਰ ਵਿੱਚ ਇਸਤੇਮਾਲ ਕੀਤਾ | ਮੇਹਰ ਲਈ ਉਹ ਚੰਗਾ ਅਭਿਆਸ ਸੀ ਜੋ ਉਸਨੇ ਆਈਟੀਆਈ ITI ਵਿੱਚ ਸਿੱਖਿਆ ਸੀ। ਇਸ ਨੂੰ ਬਣਾਉਣ ਲਈ ਕੁਝ ਹਿੱਸੇ ਚਾਹੀਦੇ ਸਨ, ਜੋ ਉਸਨੂੰ ਬਾਜ਼ਾਰ ਤੋਂ ਅਸਾਨੀ ਨਾਲ ਮਿਲ ਗਏ | ਉਸ ਨੇ ਘਰ ਵਿਚ ਹੀ ਇਕ ਵੈਲਡਿੰਗ ਪ੍ਰਣਾਲੀ ਦੀ ਮਦਦ ਨਾਲ ਇਸ ਮਿੰਨੀ ਟਰੈਕਟਰ ਦੀ ਬਾਡੀ ਨੂੰ ਡਿਜ਼ਾਈਨ ਕੀਤਾ |

ਕਿੰਨਾ ਆਇਆ ਟਰੈਕਟਰ ਤੇ ਖਰਚ ?

ਇਸ ਮਿੰਨੀ ਟਰੈਕਟਰ ਨੂੰ ਬਣਾਉਣ ਲਈ ਕਰੀਬ 38 ਤੋਂ 40 ਹਜ਼ਾਰ ਰੁਪਏ ਦਾ ਖਰਚ ਆਇਆ ਹੈ।

ਕਿੰਨੇ ਕਵਿੰਟਲ ਭਾਰ ਦੀ ਹੈ ਇਸ ਵਿਚ ਸਮਰੱਥਾ

ਇਸ ਟ੍ਰੈਕਟਰ ਵਿੱਚ 125 CC ਬਾਈਕ ਦਾ ਇੰਜਣ ਹੈ ਜੋ 5 ਕਵਿੰਟਲ ਤੱਕ ਭਾਰ ਚੁੱਕ ਸਕਦਾ ਹੈ | ਇਹ ਟਰੈਕਟਰ ਆਮ ਤੌਰ 'ਤੇ ਜਾਨਵਰਾਂ ਲਈ ਚਾਰਾ ਲਿਆਉਣ, ਖਾਦ ਅਤੇ ਬੀਜਾਂ ਨੂੰ ਟੋਂਣ ਵਿਚ ਬਹੁਤ ਪ੍ਰਭਾਵਸ਼ਾਲੀ ਹੋਵੇਗਾ |

Summary in English: Haryana boy made mini tractor by bike engine, know the speciality.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters