1. Home
  2. ਫਾਰਮ ਮਸ਼ੀਨਰੀ

Sonalika GT 20 ਭਾਰਤ ਦਾ ਸਭ ਤੋਂ ਛੋਟਾ ਟਰੈਕਟਰ, ਇੱਥੇ ਜਾਣੋ Tractor ਦੀ ਕੀਮਤ, ਐਚਪੀ, ਇੰਜਣ ਵਿਸ਼ੇਸ਼ਤਾਵਾਂ ਅਤੇ ਹੋਰ ਬਹੁਤ ਕੁਝ

ਇੱਕ ਉਹ ਸਮਾਂ ਸੀ ਜਦੋਂ ਖੇਤੀ ਲਈ ਬਲਦਾਂ ਅਤੇ ਹਲ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਅੱਜ ਦਾ ਯੁਗ ਆਧੁਨਿਕ ਹੈ ਅਤੇ ਅਜੋਕੇ ਸਮੇਂ ਵਿੱਚ ਕਿਸਾਨ ਆਪਣੇ ਖੇਤ ਵਾਹੁਣ ਲਈ ਟਰੈਕਟਰਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਟਰੈਕਟਰ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਦੀ ਵਰਤੋਂ ਛੋਟੇ ਕਿਸਾਨਾਂ ਲਈ ਕਰਨਾ ਔਖਾ ਹੈ। ਕਿਸਾਨਾਂ ਨੂੰ ਟਰੈਕਟਰ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚਣਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਦੱਸਾਂਗੇ ਜੋ ਬਹੁਤ ਛੋਟਾ ਹੈ ਅਤੇ ਇਸ ਦੀ ਕੀਮਤ ਵੀ ਘੱਟ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ Sonalika GT 20 Tractor ਦੀ, ਆਓ ਜਾਣਦੇ ਹਾਂ ਟਰੈਕਟਰ ਦੀ ਕੀਮਤ, ਐਚਪੀ, ਇੰਜਣ ਵਿਸ਼ੇਸ਼ਤਾਵਾਂ ਅਤੇ ਹੋਰ ਬਹੁਤ ਕੁਝ।

Gurpreet Kaur Virk
Gurpreet Kaur Virk
'ਸੋਨਾਲੀਕਾ ਜੀਟੀ 20' ਭਾਰਤ ਦਾ ਸਭ ਤੋਂ ਛੋਟਾ ਟਰੈਕਟਰ

'ਸੋਨਾਲੀਕਾ ਜੀਟੀ 20' ਭਾਰਤ ਦਾ ਸਭ ਤੋਂ ਛੋਟਾ ਟਰੈਕਟਰ

Sonalika GT 20 Tractor: ਖੇਤੀਬਾੜੀ ਲਈ ਕਈ ਤਰ੍ਹਾਂ ਦੇ ਸੰਦ ਵਰਤੇ ਜਾਂਦੇ ਹਨ, ਪਰ ਇਨ੍ਹਾਂ ਵਿੱਚੋਂ ਟਰੈਕਟਰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਸਾਨ ਟਰੈਕਟਰਾਂ ਨਾਲ ਘੱਟ ਸਮੇਂ ਵਿੱਚ ਖੇਤੀ ਦੇ ਸਾਰੇ ਕੰਮ ਆਸਾਨੀ ਨਾਲ ਪੂਰੇ ਕਰ ਸਕਦੇ ਹਨ। ਜੇਕਰ ਤੁਸੀਂ ਵੀ ਖੇਤੀ ਜਾਂ ਬਾਗਬਾਨੀ ਲਈ ਇੱਕ ਸ਼ਕਤੀਸ਼ਾਲੀ ਟਰੈਕਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸੋਨਾਲੀਕਾ ਜੀਟੀ 20 ਟਰੈਕਟਰ (Sonalika GT 20 Tractor) ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ।

ਇਸ ਸੋਨਾਲੀਕਾ ਟਰੈਕਟਰ ਵਿੱਚ, ਤੁਹਾਨੂੰ 2700 RPM ਦੇ ਨਾਲ 20 ਹਾਰਸ ਪਾਵਰ ਪੈਦਾ ਕਰਨ ਵਾਲਾ 959 ਸੀਸੀ ਇੰਜਣ ਮਿਲਦਾ ਹੈ, ਜੋ ਕਿ ਬਾਲਣ ਕੁਸ਼ਲ ਤਕਨਾਲੋਜੀ ਨਾਲ ਘੱਟ ਬਾਲਣ ਦੀ ਖਪਤ ਨਾਲ ਖੇਤੀ ਦੇ ਸਾਰੇ ਕੰਮ ਨੂੰ ਪੂਰਾ ਕਰਦਾ ਹੈ।

ਸੋਨਾਲੀਕਾ ਜੀਟੀ 20 ਦੀਆਂ ਵਿਸ਼ੇਸ਼ਤਾਵਾਂ

● ਸੋਨਾਲੀਕਾ ਦੇ ਇਸ ਮਿੰਨੀ ਟਰੈਕਟਰ ਵਿੱਚ, ਤੁਹਾਨੂੰ 959 ਸੀਸੀ ਸਮਰੱਥਾ ਵਾਲੇ 3 ਸਿਲੰਡਰਾਂ ਵਿੱਚ ਇੱਕ ਸ਼ਕਤੀਸ਼ਾਲੀ ਇੰਜਣ ਦੇਖਣ ਨੂੰ ਮਿਲਦਾ ਹੈ, ਜੋ 20 HP ਦੀ ਪਾਵਰ ਜਨਰੇਟ ਕਰਦਾ ਹੈ।

● ਇਹ ਮਿੰਨੀ ਟਰੈਕਟਰ ਪ੍ਰੀ ਕਲੀਨਰ ਏਅਰ ਫਿਲਟਰ ਦੇ ਨਾਲ ਆਇਲ ਬਾਥ ਨਾਲ ਆਉਂਦਾ ਹੈ।

● ਇਸ ਟਰੈਕਟਰ ਦੀ ਅਧਿਕਤਮ PTO ਪਾਵਰ 10.3 HP ਹੈ ਅਤੇ ਇਸਦਾ ਇੰਜਣ 2700 RPM ਜਨਰੇਟ ਕਰਦਾ ਹੈ।

● ਸੋਨਾਲੀਕਾ ਜੀਟੀ 20 ਟਰੈਕਟਰ ਦੀ ਲਿਫਟਿੰਗ ਸਮਰੱਥਾ 650 ਕਿਲੋਗ੍ਰਾਮ ਰੱਖੀ ਗਈ ਹੈ ਅਤੇ ਇਹ 820 ਕਿਲੋਗ੍ਰਾਮ ਦੇ ਕੁੱਲ ਵਜ਼ਨ ਦੇ ਨਾਲ ਆਉਂਦਾ ਹੈ।

● ਇਸ ਮਿੰਨੀ ਟਰੈਕਟਰ 'ਚ 31.5 ਲੀਟਰ ਦੀ ਸਮਰੱਥਾ ਵਾਲਾ ਫਿਊਲ ਟੈਂਕ ਦੇਖਿਆ ਜਾ ਸਕਦਾ ਹੈ।

● ਕੰਪਨੀ ਦਾ ਇਹ ਟਰੈਕਟਰ 2580 ਐਮਐਮ ਲੰਬਾਈ ਅਤੇ 1110 ਐਮਐਮ ਚੌੜਾਈ ਦੇ ਨਾਲ 1420 ਐਮਐਮ ਵ੍ਹੀਲਬੇਸ ਵਿੱਚ ਤਿਆਰ ਕੀਤਾ ਗਿਆ ਹੈ।

● ਇਸ ਮਿੰਨੀ ਟਰੈਕਟਰ ਦੀ ਵੱਧ ਤੋਂ ਵੱਧ ਫਾਰਵਰਡ ਸਪੀਡ 23.9 kmph ਅਤੇ ਰਿਵਰਸ ਸਪੀਡ 12.92 kmph ਰੱਖੀ ਗਈ ਹੈ।

ਸੋਨਾਲੀਕਾ GT 20 ਦੇ ਫੀਚਰਸ

● ਸੋਨਾਲੀਕਾ GT 20 ਟਰੈਕਟਰ ਵਿੱਚ ਤੁਹਾਨੂੰ Worm and screw type ,with single drop arm Mechanical Steering ਦੇਖਣ ਨੂੰ ਮਿਲਦੀ ਹੈ।

● ਇਹ ਛੋਟਾ ਟਰੈਕਟਰ 6 ਫਾਰਵਰਡ + 2 ਰਿਵਰਸ ਗੀਅਰਾਂ ਦੇ ਨਾਲ ਇੱਕ ਗਿਅਰਬਾਕਸ ਦੇ ਨਾਲ ਆਉਂਦਾ ਹੈ।

● ਇਸ ਸੋਨਾਲੀਕਾ ਟਰੈਕਟਰ ਵਿੱਚ ਸਿੰਗਲ ਕਲਚ ਅਤੇ ਸਲਾਈਡਿੰਗ ਮੈਸ਼ ਟਰਾਂਸਮਿਸ਼ਨ ਹੈ।

● ਇਸ ਛੋਟੇ ਟਰੈਕਟਰ ਵਿੱਚ ਤੁਹਾਨੂੰ ਮਕੈਨੀਕਲ ਕਿਸਮ ਦੀਆਂ ਬ੍ਰੇਕਾਂ ਦੇਖਣ ਨੂੰ ਮਿਲਦੀਆਂ ਹਨ।

● ਸੋਨਾਲੀਕਾ GT 20 ਇੱਕ 4WD ਯਾਨੀ ਚਾਰ ਪਹੀਆ ਡਰਾਈਵ ਟਰੈਕਟਰ ਹੈ, ਇਸ ਵਿੱਚ 5.00 x 12 ਫਰੰਟ ਟਾਇਰ ਅਤੇ 9.5 x 24 / 8.00 x 18 ਰੀਅਰ ਟਾਇਰ ਹਨ।

● ਇਸ ਟਰੈਕਟਰ ਦੇ ਨਾਲ, ਸੋਨਾਲੀਕਾ ਕੰਪਨੀ ਤੁਹਾਨੂੰ ਟੂਲ, ਟਾਪਲਿੰਕ, ਕੈਨੋਪੀ, ਹੁੱਕ, ਬੰਪਰ ਅਤੇ ਡਰਾਬਾਰ ਸਮੇਤ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੀ ਹੈ।

ਇਹ ਵੀ ਪੜੋ : ਕਿਸਾਨਾਂ ਲਈ SONALIKA TIGER DI 55 ਸਭ ਤੋਂ ਵਧੀਆ ਕਿਵੇਂ ਹੈ? ਜਾਣੋ Price-Features

ਸੋਨਾਲੀਕਾ GT 20 ਟਰੈਕਟਰ ਦੀ ਕੀਮਤ 2024

ਭਾਰਤ 'ਚ ਸੋਨਾਲੀਕਾ GT 20 ਟਰੈਕਟਰ ਦੀ ਐਕਸ-ਸ਼ੋਰੂਮ ਕੀਮਤ 3.28 ਲੱਖ ਰੁਪਏ ਤੋਂ 3.59 ਲੱਖ ਰੁਪਏ ਰੱਖੀ ਗਈ ਹੈ। ਇਸ GT 20 ਮਿੰਨੀ ਟਰੈਕਟਰ ਦੀ ਆਨ-ਰੋਡ ਕੀਮਤ RTO ਰਜਿਸਟ੍ਰੇਸ਼ਨ ਅਤੇ ਸਾਰੇ ਸੂਬਿਆਂ ਵਿੱਚ ਲਾਗੂ ਰੋਡ ਟੈਕਸ ਦੇ ਕਾਰਨ ਵੱਖ-ਵੱਖ ਹੋ ਸਕਦੀ ਹੈ। ਕੰਪਨੀ ਇਸ ਸੋਨਾਲੀਕਾ GT 20 4WD ਟਰੈਕਟਰ ਨਾਲ 2000 ਘੰਟੇ ਜਾਂ 2 ਸਾਲ ਦੀ ਵਾਰੰਟੀ ਦਿੰਦੀ ਹੈ।

Summary in English: Sonalika GT 20 India's Smallest Tractor, Know here tractor price, hp, engine specifications and more

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters