1. Home
  2. ਫਾਰਮ ਮਸ਼ੀਨਰੀ

15 ਮਿੰਟਾਂ ਵਿਚ ਇਕ ਟਰੈਕਟਰ ਤੂੜੀ ਭਰ ਦਿੰਦੀ ਹੈ ਇਹ ਮਸ਼ੀਨ,ਪੜੋ ਪੂਰੀ ਖਬਰ !

ਅੱਜ ਕੱਲ੍ਹ ਕਿਸਾਨਾਂ ਕੋਲ ਛੋਟੇ ਖੇਤੀਬਾੜੀ ਦੇ ਕੰਮਾਂ ਲਈ ਵੱਖ ਵੱਖ ਕਿਸਮਾਂ ਦੀਆਂ ਮਸ਼ੀਨਾਂ ਅਤੇ ਉਪਕਰਣ ਉਪਲਬਧ ਹਨ | ਜੋ ਕਿਰਤ ਨਾਲ ਸਮੇਂ ਦੀ ਵੀ ਬਚਤ ਕਰਦਾ ਹੈ | ਖੇਤਾਂ ਵਿਚੋਂ ਫ਼ਸਲ ਦੀ ਕਟਾਈ ਅਤੇ ਮੜਾਈ ਤੋਂ ਬਾਅਦ, ਤੂੜੀ ਬਚ ਜਾਂਦੀ ਹੈ, ਜਿਸ ਨੂੰ ਪਸ਼ੂਆਂ ਲਈ ਸਾਲ ਭਰ ਤਕ ਰੱਖਣਾ ਪੈਂਦਾ ਹੈ | ਪਰ ਖੇਤਾਂ ਵਿਚੋਂ ਤੂੜੀ ਨੂੰ ਘਰ ਲਿਆਉਣਾ ਕਾਫ਼ੀ ਮੁਸ਼ਿਕਲ ਭਰਾ ਕਮ ਹੈ | ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਤੂੜੀ ਭਰਨ ਵਾਲੀ ਮਸ਼ੀਨ ਤਿਆਰ ਕੀਤੀ ਗਈ ਹੈ | ਜਿਸ ਨਾਲ ਅਸਾਨੀ ਨਾਲ ਤੂੜੀ ਭਰੀ ਜਾ ਸਕਦੀ ਹੈ |

KJ Staff
KJ Staff
straw blower machine

straw blower machine

ਅੱਜ ਕੱਲ੍ਹ ਕਿਸਾਨਾਂ ਕੋਲ ਛੋਟੇ ਖੇਤੀਬਾੜੀ ਦੇ ਕੰਮਾਂ ਲਈ ਵੱਖ ਵੱਖ ਕਿਸਮਾਂ ਦੀਆਂ ਮਸ਼ੀਨਾਂ ਅਤੇ ਉਪਕਰਣ ਉਪਲਬਧ ਹਨ | ਜੋ ਕਿਰਤ ਨਾਲ ਸਮੇਂ ਦੀ ਵੀ ਬਚਤ ਕਰਦਾ ਹੈ

ਖੇਤਾਂ ਵਿਚੋਂ ਫ਼ਸਲ ਦੀ ਕਟਾਈ ਅਤੇ ਮੜਾਈ ਤੋਂ ਬਾਅਦ, ਤੂੜੀ ਬਚ ਜਾਂਦੀ ਹੈ, ਜਿਸ ਨੂੰ ਪਸ਼ੂਆਂ ਲਈ ਸਾਲ ਭਰ ਤਕ ਰੱਖਣਾ ਪੈਂਦਾ ਹੈ | ਪਰ ਖੇਤਾਂ ਵਿਚੋਂ ਤੂੜੀ ਨੂੰ ਘਰ ਲਿਆਉਣਾ ਕਾਫ਼ੀ ਮੁਸ਼ਿਕਲ ਭਰਾ ਕਮ ਹੈ | ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਤੂੜੀ ਭਰਨ ਵਾਲੀ ਮਸ਼ੀਨ ਤਿਆਰ ਕੀਤੀ ਗਈ ਹੈ | ਜਿਸ ਨਾਲ ਅਸਾਨੀ ਨਾਲ ਤੂੜੀ ਭਰੀ ਜਾ ਸਕਦੀ ਹੈ |

35,000 ਰੁਪਏ ਦੀ ਕੀਮਤ (35,000 rupees price)

ਇਹ ਮਸ਼ੀਨ ਮੱਧ ਪ੍ਰਦੇਸ਼ ਦੇ ਵਿਦੀਸ਼ਾ ਜ਼ਿਲੇ ਵਿਚ ਇਕ ਨਿਜੀ ਕੰਪਨੀ ਦੁਆਰਾ ਤਿਆਰ ਕੀਤੀ ਗਈ ਹੈ | ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭਗਵਾਨ ਦਾਸ ਵਿਸ਼ਵਕਰਮਾ ਨੇ ਦੱਸਿਆ ਕਿ ਕੰਪਨੀ ਤਿੰਨ ਕਿਸਮਾਂ ਦੀਆਂ ਮਸ਼ੀਨਾਂ ਵੇਚਦੀ ਹੈ। ਇੱਕ ਟਰੈਕਟਰ ਚਲਾਉਣ ਵਾਲੀ ਮਸ਼ੀਨ ਹੈ ਜਿਸਦੀ ਕੀਮਤ 38 ਹਜ਼ਾਰ ਰੁਪਏ ਹੈ, ਦੂਜੀ ਇੱਕ ਇਲੈਕਟ੍ਰਿਕ ਮਸ਼ੀਨ ਹੈ ਜਿਸਦੀ ਕੀਮਤ 35 ਹਜ਼ਾਰ ਰੁਪਏ ਹੈ। ਜਦੋਂ ਕਿ ਤੀਜੀ ਟੁ ਇਨ ਵਨ ਹੈ, ਜਿਸ ਨੂੰ ਟਰੈਕਟਰ ਅਤੇ ਇਲੈਕਟ੍ਰਿਕ ਮੋਟਰ ਦੁਆਰਾ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ |

ਕੀ ਹੈ ਇਸ ਮਸ਼ੀਨ ਦੀ ਵਿਸ਼ੇਸ਼ਤਾ (What is the specialty of this machine)

  • ਟਰੈਕਟਰ ਚਲਾਉਣ ਵਾਲੀ ਮਸ਼ੀਨ ਨੂੰ ਕਿਸੇ ਵੀ ਕੰਪਨੀ ਦੇ ਟਰੈਕਟਰ ਤੋਂ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ |

  • ਇਹ ਮਸ਼ੀਨ, ਜੋ ਕਿ ਉੱਚੀ ਅਕਾਰ ਵਾਲੀ ਹੈ, ਇਸ ਮਸ਼ੀਨ ਵਿਚ ਤੂੜੀ ਭਰਨ ਲਈ ਦੋ ਪਾਈਪ ਲਗੇ ਹੁੰਦੇ ਹਨ | ਜਿਸਦੀ ਲੰਬਾਈ ਲਗਭਗ 6 ਇੰਚ ਹੈ | ਦੱਸ ਦੇਈਏ ਕਿ ਜਿਸ ਪਾਈਪ ਤੋਂ ਤੂੜੀ ਭਰੀ ਜਾਂਦੀ ਹੈ ਉਸ ਨੂੰ ਸਕਸਨ ਪਾਈਪ ਕਿਹਾ ਜਾਂਦਾ ਹੈ ਅਤੇ ਜਿਸ ਤੋਂ ਕੱਢੀ ਜਾਂਦੀ ਹੈ ਉਸ ਨੂੰ ਡਿਲਿਵਰੀ ਪਾਈਪ ਕਿਹਾ ਜਾਂਦਾ ਹੈ |

  • ਇਹ ਮਸ਼ੀਨ ਸਿਰਫ 15 ਮਿੰਟਾਂ ਵਿੱਚ ਇੱਕ ਟਰੈਕਟਰ ਤੂੜੀ ਨੂੰ ਭਰ ਸਕਦੀ ਹੈ |

  • ਭਾਵੇਂ ਤੂੜੀ ਗਿੱਲੀ ਹੋ ਚੁਕੀ ਹੈ, ਤਾ ਵੀ ਇਸ ਨੂੰ ਭਰਨ ਵਿਚ ਕੋਈ ਸਮੱਸਿਆ ਨਹੀਂ ਆਉਂਦੀ ਹੈ |

  • ਇਸ ਮਸ਼ੀਨ ਨੂੰ ਕੰਪਨੀ ਸਿੱਧਾ ਵੇਚਦੀ ਹੈ, ਜਿਸ ਨਾਲ ਇਹ ਕਿਸਾਨਾਂ ਨੂੰ ਸਸਤੀ ਦਰ ਵਿਚ ਪੈ ਜਾਂਦੀ ਹੈ |

ਇੱਥੇ ਕਰੋ ਸੰਪਰਕ (Contact here)

ਕੰਪਨੀ: ਭਾਰਤ ਖੇਤੀਬਾੜੀ ਉਪਕਰਣ ਉਦਯੋਗ

ਪਤਾ: ਉਦੈ ਨਗਰ ਕਲੋਨੀ, ਸਾਗਰ ਰੋਡ, ਵਿਦਿਸ਼ਾ, ਮੱਧ ਪ੍ਰਦੇਸ਼

ਨਾਮ: ਭਗਵਾਨ ਦਾਸ ਵਿਸ਼ਵਕਰਮਾ, ਇੰਡੀਆ ਖੇਤੀਬਾੜੀ ਉਪਕਰਣ ਉਦਯੋਗ ਦੇ ਪ੍ਰਬੰਧ ਨਿਰਦੇਸ਼ਕ

ਮੋਬਾਈਲ ਨੰਬਰ: 94254-83416

ਇਹ ਵੀ ਪੜ੍ਹੋ :-  PM ਮੋਦੀ ਨੇ ਦੱਸਿਆ 25 ਦਸੰਬਰ ਨੂੰ ਹੋਣਗੇ PM Kisan Samman Nidhi ਦਾ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ

Summary in English: This machine fills a tractor with straw in 15 minutes

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters