1. Home
  2. ਫਾਰਮ ਮਸ਼ੀਨਰੀ

ਇਹ ਮਸ਼ੀਨ 1 ਘੰਟੇ 'ਚ ਕੱਢੇਗੀ 60 ਕਿਲੋ ਮੱਕੀ ਦੇ ਬੀਜ, ਜਾਣੋ ਇਸਦੀ ਖਾਸੀਅਤ

ਕ੍ਰਿਸ਼ੀ ਵਿਚ ਨਵੇਂ ਤਕਨੀਕੀ ਨੂੰ ਬੜਾਵਾ ਦੇਣ ਦੇ ਲਈ ਕ੍ਰਿਸ਼ੀ ਵਿਗਿਆਨੀ ਦੁਆਰਾ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ , ਤਾਂ ਜੋ ਇਸਦੇ ਜਰੀਏ ਕਿਸਾਨਾਂ ਦੀ ਆਮਦਨ ਵੀ ਦੁਗਣੀ ਕੀਤੀ ਜਾ ਸਕੇ । ਇਸਦੇ ਨਾਲ ਹੀ ਜ਼ਿਆਦਾ ਝਾੜ ਦੇਣ ਵਾਲਿਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ।

Pavneet Singh
Pavneet Singh
Pedal Operated Machine

Pedal Operated Machine

ਕ੍ਰਿਸ਼ੀ ਵਿਚ ਨਵੇਂ ਤਕਨੀਕੀ ਨੂੰ ਬੜਾਵਾ ਦੇਣ ਦੇ ਲਈ ਕ੍ਰਿਸ਼ੀ ਵਿਗਿਆਨੀ ਦੁਆਰਾ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ , ਤਾਂ ਜੋ ਇਸਦੇ ਜਰੀਏ ਕਿਸਾਨਾਂ ਦੀ ਆਮਦਨ ਵੀ ਦੁਗਣੀ ਕੀਤੀ ਜਾ ਸਕੇ । ਇਸਦੇ ਨਾਲ ਹੀ ਜ਼ਿਆਦਾ ਝਾੜ ਦੇਣ ਵਾਲਿਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ।

ਇਸਦੇ ਇਲਾਵਾ , ਨਵੇਂ-ਨਵੇਂ ਕ੍ਰਿਸ਼ੀ ਯੰਤਰ ਨੂੰ ਤਿਆਰ ਕਰਨ ਤੇ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ । ਇਸੇ ਸਿਲਸਿਲੇ ਵਿਚ ਹਾਲ ਹੀ ਵਿਚ ਚੌਧਰੀ ਚਰਣ ਸਿੰਘ ਹਰਿਆਣਾ ਕ੍ਰਿਸ਼ੀ ਐਗਰੀਕਲਚਰ ਯੂਨੀਵਰਸਿਟੀ (HAU) ਦੇ ਵਿਗਿਆਨਿਕਾਂ ਨੇ ਇਕ ਹੋਰ ਉਪਲਭਦੀ ਹਾਸਲ ਕੀਤੀ ਹੈ ।


ਵਿਗਿਆਨਿਕਾਂ ਦੁਆਰਾ ਵਿਕਸਤ ਕੀਤੀ ਗਈ ਮਸ਼ੀਨ (The machine developed by scientists )

ਯੂਨੀਵਰਸਿਟੀ ਦੇ ਵਿਗਿਆਨਿਕਾਂ ਦੁਆਰਾ ਇਕ ਮਸ਼ੀਨ ਦੀ ਖੋਜ ਕੀਤੀ ਗਈ ਹੈ । ਇਹ ਮਸ਼ੀਨ ਮੱਕੀ ਦੇ ਦਾਣੇ ਕੱਢਣ ਲਈ ਇਕ ਪੈਦਲ ਸੰਚਾਲਿਤ ਮੱਕੀ ਸ਼ੈਲਰ ਹੈ , ਜਿਸ ਨੂੰ ਪੇਟੈਂਟ ਦਫਤਰ ,ਭਾਰਤ ਸਰਕਾਰ ਦੁਆਰਾ ਇਕ ਡਿਜ਼ਾਈਨ ਪੇਟੈਂਟ ਪ੍ਰਾਪਤ ਕੀਤਾ ਹੈ। ਇਸ ਆਧੁਨਿਕ ਮਸ਼ੀਨ ਨੂੰ ਮੱਕੀ ਦੇ ਦਾਣੇ ਕੱਢਣ ਲਈ ਤਿਆਰ ਕੀਤੀ ਗਈ ਹੈ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਚਲਾਣ ਵਾਸਤੇ ਕੇਵਲ ਇਕ ਵਿਅਕਤੀ ਦੀ ਜਰੂਰਤ ਹੈ । ਇਸਨੂੰ ਇਕ ਥਾਂ ਤੋਂ ਦੂਸਰੇ ਥਾਂ ਲੈਜਾਣ ਲਈ ਆਵਾਜਾਈ ਨਹੀਂ ਹੁੰਦੀ ਕਿਓਂਕਿ ਇਸਦਾ ਭਾਰ 50 ਕਿਲੋ ਦੇ ਕਰੀਬ ਹੈ। ਇਸ ਵਿਚ ਪਹੀਏ ਵੀ ਲਗੇ ਹੁੰਦੇ ਹਨ

ਘੱਟ ਖਰਚੇ ਵਿਚ ਕੱਢ ਸਕਦੇ ਆ ਵੱਧ ਬੀਜ (Can extract more seeds at lower cost )

ਇਹ ਮਸ਼ੀਨ ਘੱਟ ਕਾਸ਼ਤਕਾਰਾ ਅਤੇ ਛੋਟੇ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ । ਇਸਦੇ ਜਰੀਏ ਮੱਕੀ ਦੇ ਬੀਜ ਤਿਆਰ ਕਰਨ ਵਿਚ ਮਦਦ ਮਿਲੇਗੀ, ਕਿਓਂਕਿ ਇਸਦੇ ਦੁਆਰਾ ਕੱਢੇ ਗਏ ਦਾਣੇ ਸਿਰਫ ਇਕ ਫੀਸਦੀ ਤਕ ਟੁੱਟਦੇ ਹਨ । ਜੇ ਅੱਸੀ ਕੁਸ਼ਲਤਾ ਬਾਰੇ ਗੱਲ ਕਰੀਏ , ਤਾਂ ਪ੍ਰਤੀ ਘੰਟਾ ਦੀ ਕੁਸ਼ਲਤਾ 55 ਤੋਂ 60 ਕਿਲੋ ਤਕ ਦੀ ਹੈ । ਦੱਸ ਦੇਈਏ ਕਿ ਇਸਤੋਂ ਪਹਿਲਾ ਇਹ ਕੰਮ 4 ਤੋਂ 5 ਕਿਸਾਨ ਹੱਥੀ ਕੰਮ ਕਰਦੇ ਸੀ| ਇਸ ਲਈ ਸਮਾਂ ਅਤੇ ਮਿਹਨਤ ਦੀ ਲੋੜ ਸੀ। ਇਕ ਵਿਅਕਤੀ ਇਕ ਘੰਟੇ ਵਿਚ ਸਿਰਫ 15 ਤੋਂ 20 ਕਿਲੋ ਤਕ ਹੀ ਦਾਣੇ ਕੱਢ ਪਾਂਦੇ ਸੀ, ਨਾਲ ਹੀ ਦਾਣੇ ਟੁੱਟਦੇ ਵੀ ਜਾਂਦੇ ਸੀ।

ਕਿਸਾਨ ਆਸਾਨੀ ਨਾਲ ਕਰ ਸਕਦੇ ਹਨ ਮਸ਼ੀਨ ਦੀ ਵਰਤੋਂ (The farmer Can easily use the machine)

ਵਿਗਿਆਨਿਕਾਂ ਦਾ ਕਹਿਣਾ ਹੈ ਕਿ ਮੱਕੀ ਤਿਆਰ ਹੋਣ ਅਤੇ ਛਿਲਕਾ ਉਤਾਰਨ ਦੇ ਬਾਅਦ ਸਮੇਂ ਤੇ ਬੀਜ ਨਾ ਕੱਢਿਆ ਜਾਵੇ ,ਤਾਂ ਫ਼ਸਲ ਵਿਚ ਉੱਲੀ ਅਤੇ ਹੋਰ ਰੋਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ । ਇਸ ਨਾਲ ਕਿਸਾਨਾਂ ਨੂੰ ਆਰਥਕ ਨੁਕਸਾਨ ਹੋ ਸਕਦਾ ਹੈਂ , ਇਸਲਈ ਇਸ ਮਸ਼ੀਨ ਦੇ ਜ਼ਰੀਏ ਕਿਸਾਨ ਸਮੇਂ ਤੇ ਮੱਕੀ ਕੱਢ ਸਕਦੇ ਹਨ । ਇਸ ਨਾਲ ਸਟੋਰੇਜ ਵਿਚ ਵੀ ਕੋਈ ਸਮਸਿਆ ਨਹੀਂ ਹੁੰਦੀ ਹੈ। ਇਸਦੇ ਨਾਲ ਆਫ਼ ਸੀਜ਼ਨ ਵਿਚ ਵੀ ਮੱਕੀ ਦੇ ਵੈਲਿਯੁ ਐਡਿਡ ਉਤਪਾਦ ਵੇਚ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ । ਖਾਸ ਗੱਲ ਇਹ ਹੈ ਕਿ ਇਹ ਮਸ਼ੀਨ ਬਿਨਾ ਬਿਜਲੀ ਦੇ ਚਲਾਈ ਜਾ ਸਕਦੀ ਹੈ | ਇਸਨੂੰ ਤੁਸੀ ਬਿਨਾ ਕਿਸੀ ਖਾਸ ਸਿਖਲਾਈ ਨਾਲ ਵੀ ਉਪਯੋਗ ਕਰ ਸਕਦੇ ਹੋ ।

ਇਹਨਾਂ ਵਿਗਿਆਨਿਕਾਂ ਨੇ ਤਿਆਰ ਕੀਤੀ ਮਸ਼ੀਨ ( The machine designed by these scientists)

ਜਾਣਕਾਰੀ ਦੇ ਲਈ ਦੱਸ ਦੇਈਏ ਕਿ ਇਸ ਮਸ਼ੀਨ ਨੂੰ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਡਾਕਟਰ ਵਿਜੈ ਕੁਮਾਰ ਸਿੰਘ ਅਤੇ ਸੇਵਾਮੁਕਤ ਡਾਕਟਰ. ਮੁਕੇਸ਼ ਗਰਗ ਦੀ ਅਗਵਾਈ ਵਿਚ ਵਿਕਸਿਤ ਕੀਤਾ ਗਿਆ ਹੈ। ਇਸਦੇ ਲਈ ਸਾਲ 2019 ਵਿਚ ਡਿਜ਼ਾਈਨ ਦੇ ਲਈ ਅਪਲਾਈ ਕੀਤਾ ਸੀ , ਹੁਣ ਵਿਗਿਆਨਿਕਾਂ ਦੀ ਮਿਹਨਤ ਰੰਗ ਲੈ ਕੇ ਆਈ ਹੈ ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਇਮਾਰਤਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਕੀਤੀ ਜਾਰੀ, ਹਜ਼ਾਰਾਂ ਲੋਕਾਂ ਨੂੰ ਮਿਲੇਗੀ ਰਾਹਤ

Summary in English: This machine will extract 60 kg maize seeds in 1 hour, know its specialty

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters