1. Home
  2. ਫਾਰਮ ਮਸ਼ੀਨਰੀ

ਝੋਨੇ ਦੀ ਫ਼ਸਲ ਲਈ ਇਸ Machine ਦੀ ਕਰੋ ਵਰਤੋਂ, ਮਿਲੇਗਾ ਵਧੀਆ Profit

ਜੇਕਰ ਤੁਸੀਂ ਅਜੇ ਤੱਕ ਖੇਤ ਵਿੱਚ ਝੋਨਾ ਨਹੀਂ ਬੀਜਿਆ ਹੈ ਤਾਂ ਇਸ ਮਸ਼ੀਨ ਦੀ ਮਦਦ ਨਾਲ ਤੁਸੀਂ ਘੱਟ ਸਮੇਂ ਵਿੱਚ ਝੋਨੇ ਦੀ ਫ਼ਸਲ ਲਈ ਖੇਤ ਤਿਆਰ ਕਰ ਸਕਦੇ ਹੋ।

Gurpreet Kaur Virk
Gurpreet Kaur Virk
ਝੋਨੇ ਦੀ ਫ਼ਸਲ ਲਈ ਕਰੋ ਇਨ੍ਹਾਂ ਮਸ਼ੀਨਾਂ ਦੀ ਵਰਤੋਂ

ਝੋਨੇ ਦੀ ਫ਼ਸਲ ਲਈ ਕਰੋ ਇਨ੍ਹਾਂ ਮਸ਼ੀਨਾਂ ਦੀ ਵਰਤੋਂ

ਮੌਨਸੂਨ ਦੀ ਬਾਰਸ਼ ਦੇਰ ਨਾਲ ਪੈਣ ਕਾਰਨ ਭਾਰਤ ਦੇ ਜ਼ਿਆਦਾਤਰ ਕਿਸਾਨ ਭਰਾਵਾਂ ਨੇ ਅਜੇ ਤੱਕ ਆਪਣੇ ਖੇਤਾਂ ਵਿੱਚ ਝੋਨਾ ਨਹੀਂ ਬੀਜਿਆ ਹੈ, ਇਸ ਲਈ ਅੱਜ ਅਸੀਂ ਕਿਸਾਨਾਂ ਲਈ ਇੱਕ ਅਜਿਹੀ ਮਸ਼ੀਨ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਵਰਤੋਂ ਕਰਕੇ ਉਹ ਘੱਟ ਖਰਚੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਇਸ ਵਿਧੀ ਨੂੰ ਅਪਣਾਉਣ ਤੋਂ ਬਾਅਦ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਨਰਸਰੀ ਨਹੀਂ ਅਪਣਾਉਣੀ ਪਵੇਗੀ। ਤਾਂ ਆਓ ਜਾਣਦੇ ਹਾਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅਸੀਂ ਜਿਸ ਮਸ਼ੀਨ ਦੀ ਗੱਲ ਕਰ ਰਹੇ ਹਾਂ ਇਸਦਾ ਨਾਮ ਜ਼ੀਰੋ ਟਿਲੇਜ (Zero Tillage) ਅਤੇ ਡਰਮ ਸੀਡਰ (Drum seeder) ਹੈ। ਜਿਸ ਦੀ ਮਦਦ ਨਾਲ ਕਿਸਾਨ ਬਿਨਾਂ ਹਲ ਵਾਏ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਜੇਕਰ ਕਿਸਾਨ ਇਸ ਸਮੇਂ ਝੋਨੇ ਦੀ ਫ਼ਸਲ ਤੋਂ ਚੰਗਾ ਝਾੜ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸਾਨ ਦੋ ਤਰੀਕਿਆਂ ਨਾਲ ਝੋਨੇ ਦੀ ਬਿਜਾਈ ਕਰ ਸਕਦੇ ਹਨ, ਇੱਕ ਸੁੱਕੀ ਸਿੱਧੀ ਬਿਜਾਈ ਅਤੇ ਦੂਜੀ ਗਿੱਲੀ ਸਿੱਧੀ ਬਿਜਾਈ। ਆਓ ਇਨ੍ਹਾਂ ਦੋਵਾਂ ਤਰੀਕਿਆਂ ਬਾਰੇ ਜਾਣੀਏ ਅਤੇ ਚੋਣ ਕਰੀਏ ਕਿ ਕਿਹੜੀ ਮਸ਼ੀਨ ਦੀ ਵਰਤੋਂ ਕਰਨੀ ਚਾਹੀਦੀ ਹੈ।

ਸੁੱਕੀ ਸਿੱਧੀ ਬਿਜਾਈ:

ਝੋਨੇ ਦੀ ਇਸ ਬਿਜਾਈ ਲਈ ਤੁਹਾਨੂੰ ਜ਼ੀਰੋ ਟਿਲੇਜ ਮਸ਼ੀਨ ਦੀ ਲੋੜ ਪਵੇਗੀ। ਇਸ ਮਸ਼ੀਨ ਨਾਲ ਤੁਸੀਂ ਖਾਦ ਅਤੇ ਬੀਜ ਨੂੰ ਦੋ ਵੱਖ-ਵੱਖ ਕੰਪਾਰਟਮੈਂਟਾਂ ਵਿਚ ਪਾ ਸਕਦੇ ਹੋ, ਜਿਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਜ਼ੀਰੋ ਟਿਲੇਜ ਮਸ਼ੀਨ ਨਾਲ ਖੇਤ ਦੀ ਬਿਜਾਈ ਕਰ ਸਕਦੇ ਹੋ। ਇਹ ਮਸ਼ੀਨ ਨਾ ਸਿਰਫ਼ ਕਿਸਾਨਾਂ ਦੀ ਮਿਹਨਤ ਦੀ ਬੱਚਤ ਕਰਦੀ ਹੈ ਸਗੋਂ ਸਾਧਨਾਂ ਦੀ ਵੀ ਬੱਚਤ ਕਰਦੀ ਹੈ ਕਿਉਂਕਿ ਜ਼ੀਰੋ ਟਿਲੇਜ ਮਸ਼ੀਨ ਬਹੁਤ ਛੋਟੀ ਹੋਣ ਕਰਕੇ ਕਈ ਮਸ਼ੀਨਾਂ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਹ 30 ਫੀਸਦੀ ਤੱਕ ਪਾਣੀ ਦੀ ਬਚਤ ਕਰਦੀ ਹੈ।

ਇਹ ਵੀ ਪੜ੍ਹੋ: ਕਬਾੜ ਤੋਂ ਬਣਿਆ ਸ਼ਾਨਦਾਰ Desi Jugaad, ਹੁਣ ਮਿੰਟਾਂ 'ਚ ਹੋਵੇਗਾ ਘੰਟਿਆਂ ਦਾ ਕੰਮ

ਗਿੱਲੀ ਸਿੱਧੀ ਬਿਜਾਈ:

ਇਸ ਵਿੱਚ ਡਰੰਮ ਸੀਡਰ ਮਸ਼ੀਨ ਦੀ ਮਦਦ ਨਾਲ ਪੂਰੇ ਖੇਤ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਵਿਧੀ ਵਿੱਚ ਫ਼ਸਲ ਦੇ ਬੀਜਾਂ ਨੂੰ ਕਰੀਬ 24 ਘੰਟੇ ਪਾਣੀ ਵਿੱਚ ਭਿੱਜਣਾ ਪੈਂਦਾ ਹੈ। ਫਿਰ ਬੀਜਾਂ ਨੂੰ 12 ਘੰਟਿਆਂ ਲਈ ਕੱਪੜੇ ਵਿੱਚ ਰੱਖ ਕੇ ਉਗਾਇਆ ਜਾਂਦਾ ਹੈ। ਫਿਰ ਕਿਸਾਨ ਇਸ ਨੂੰ ਡਰੰਮ ਸੀਡਰ ਵਿੱਚ ਪਾ ਕੇ ਸਿੱਧੀ ਬਿਜਾਈ ਕਰਦੇ ਹਨ।

ਖੇਤ ਵਿੱਚ ਝੋਨੇ ਦੀ ਫ਼ਸਲ ਲਈ ਇਹ ਦੋਵੇਂ ਤਕਨੀਕਾਂ ਅਪਣਾਉਣ ਨਾਲ ਘੱਟ ਸਮੇਂ ਵਿੱਚ ਜਲਦੀ ਮੁਨਾਫ਼ਾ ਮਿਲਦਾ ਹੈ।

Summary in English: Use these machine in paddy crop and get good profit

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters