1. Home
  2. ਫਾਰਮ ਮਸ਼ੀਨਰੀ

ਕਣਕ ਦੀ ਵਾਢੀ ਲਈ VST 55 DLX Multi Crop Power Reaper, ਹੁਣ ਹੋਵੇਗੀ ਪੈਸੇ ਅਤੇ ਸਮੇਂ ਦੀ ਬਚਤ, ਜਾਣੋ Specifications-Features-Price

ਜੇਕਰ ਤੁਸੀਂ ਖੇਤੀ ਨੂੰ ਆਸਾਨ ਬਣਾਉਣ ਲਈ ਇੱਕ ਕਿਫਾਇਤੀ ਅਤੇ ਸ਼ਕਤੀਸ਼ਾਲੀ Power Reape Machine ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ VST 55 DLX Multi Crop Power Reaper ਤੁਹਾਡੇ ਲਈ ਇੱਕ ਬਹੁਤ ਵਧੀਆ ਵਿਕਲਪ ਹੋ ਸਕਦੀ ਹੈ। ਕੰਪਨੀ ਦੀ ਇਹ ਰੀਪਰ ਮਸ਼ੀਨ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਛੋਟੇ ਕਿਸਾਨਾਂ ਲਈ ਢੁਕਵੀਂ ਹੈ।

Gurpreet Kaur Virk
Gurpreet Kaur Virk
ਕਣਕ ਦੀ ਵਾਢੀ ਦਾ ਕੰਮ ਸੌਖਾ

ਕਣਕ ਦੀ ਵਾਢੀ ਦਾ ਕੰਮ ਸੌਖਾ

VST 55 DLX Multi Crop Power Reaper: ਖੇਤੀ ਦੇ ਕੰਮ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੀਆਂ ਖੇਤੀ ਮਸ਼ੀਨਾਂ ਜਾਂ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਜਾਂਦੀ ਹੈ। ਵੱਖੋ-ਵੱਖਰੇ ਉਪਕਰਣ ਖੇਤੀ ਵਿਚ ਵੱਖੋ-ਵੱਖ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨਾਲ ਕਿਸਾਨ ਆਪਣਾ ਖੇਤੀ ਦਾ ਕੰਮ ਘੱਟ ਖਰਚੇ ਅਤੇ ਘੱਟ ਸਮੇਂ 'ਤੇ ਆਸਾਨੀ ਨਾਲ ਪੂਰਾ ਕਰ ਸਕਦੇ ਹਨ। ਇਨ੍ਹਾਂ ਮਸ਼ੀਨਾਂ ਵਿੱਚੋਂ ਇੱਕ ਪਾਵਰ ਰੀਪਰ ਮਸ਼ੀਨ ਹੈ, ਜਿਸ ਦੀ ਵਰਤੋਂ ਫ਼ਸਲਾਂ ਦੀ ਕਟਾਈ ਲਈ ਕੀਤੀ ਜਾਂਦੀ ਹੈ।

ਪਾਵਰ ਰਿਪਰ ਮਸ਼ੀਨਾਂ ਨਾਲ ਕਿਸਾਨ ਮਜ਼ਦੂਰੀ ਅਤੇ ਖਰਚੇ ਘਟਾ ਸਕਦੇ ਹਨ। ਜੇਕਰ ਤੁਸੀਂ ਖੇਤੀ ਨੂੰ ਆਸਾਨ ਬਣਾਉਣ ਲਈ ਇੱਕ ਕਿਫਾਇਤੀ ਅਤੇ ਸ਼ਕਤੀਸ਼ਾਲੀ ਪਾਵਰ ਰੀਪਰ ਮਸ਼ੀਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਵੀਐਸਟੀ 55 ਡੀਐਲਐਕਸ ਮਲਟੀ ਕ੍ਰੌਪ ਰੀਪਰ ਮਸ਼ੀਨ (VST 55 DLX Multi Crop Power Reaper) ਤੁਹਾਡੇ ਲਈ ਇੱਕ ਬਹੁਤ ਵਧੀਆ ਵਿਕਲਪ ਹੋ ਸਕਦੀ ਹੈ। ਕੰਪਨੀ ਦੀ ਇਹ ਰੀਪਰ ਮਸ਼ੀਨ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਛੋਟੇ ਕਿਸਾਨਾਂ ਲਈ ਢੁਕਵੀਂ ਹੈ।

VST 55 DLX ਮਲਟੀ ਕ੍ਰੌਪ ਦੀਆਂ ਵਿਸ਼ੇਸ਼ਤਾਵਾਂ

● VST 55 DLX ਮਲਟੀ ਕ੍ਰੌਪ ਪਾਵਰ ਰੀਪਰ ਵਿੱਚ, ਤੁਹਾਨੂੰ ਇੱਕ 1 ਸਿਲੰਡਰ Honda GX160, 4 ਸਟ੍ਰੋਕ, ਓਵਰਹੈੱਡ ਵਾਲਵ ਇੰਜਣ ਦੇਖਣ ਨੂੰ ਮਿਲੇਗਾ, ਜੋ 5 HP ਪਾਵਰ ਪੈਦਾ ਕਰਦਾ ਹੈ।

● ਕੰਪਨੀ ਨੇ ਇਸ ਪਾਵਰ ਰੀਪਰ 'ਚ ਆਇਲ ਬਾਥ ਟਾਈਪ ਏਅਰ ਫਿਲਟਰ ਦਿੱਤਾ ਹੈ।

● ਇਸ VST ਪਾਵਰ ਰੀਪਰ ਵਿੱਚ 3.1 ਲੀਟਰ ਦੀ ਸਮਰੱਥਾ ਵਾਲਾ ਫਿਊਲ ਟੈਂਕ ਹੈ।

● ਇਹ VST ਦਾ ਵਾਕਿੰਗ ਰੀਪਰ ਹੈ, ਜਿਸ ਨੂੰ ਕਿਸਾਨ ਆਸਾਨੀ ਨਾਲ ਚਲਾ ਸਕਦੇ ਹਨ।

● ਤੁਸੀਂ ਇਸ ਪਾਵਰ ਰੀਪਰ ਮਸ਼ੀਨ ਨਾਲ 1.2 ਤੋਂ 1.8 ਘੰਟਿਆਂ ਵਿੱਚ 1 ਏਕੜ ਖੇਤ ਦੀ ਵਾਢੀ ਕਰ ਸਕਦੇ ਹੋ।

● ਸੋਇਆਬੀਨ, ਬੰਗਾਲ ਛੋਲੇ, ਕਣਕ, ਝੋਨਾ ਅਤੇ ਰਾਗੀ ਸਮੇਤ ਕਈ ਫਸਲਾਂ ਦੀ ਕਟਾਈ VST ਦੇ ਪਾਵਰ ਰੀਪਰ ਨਾਲ ਕੀਤੀ ਜਾ ਸਕਦੀ ਹੈ।

● ਇਹ VST ਪਾਵਰ ਰੀਪਰ ਮਸ਼ੀਨ 2440 MM ਲੰਬਾਈ, 1470 MM ਚੌੜਾਈ ਅਤੇ 900 MM ਉਚਾਈ ਵਿੱਚ ਤਿਆਰ ਕੀਤੀ ਗਈ ਹੈ।

● ਕੰਪਨੀ ਦੀ ਇਸ ਪਾਵਰ ਮਸ਼ੀਨ ਦਾ ਕੁੱਲ ਵਜ਼ਨ 135 ਕਿਲੋਗ੍ਰਾਮ ਹੈ।

VST 55 DLX ਮਲਟੀ ਕ੍ਰੌਪ ਦੇ ਫੀਚਰਜ਼

● VST 55 DLX ਮਲਟੀ ਕ੍ਰੌਪ ਪਾਵਰ ਰੀਪਰ ਨੂੰ ਚਲਾਉਣ ਲਈ, ਤੁਹਾਨੂੰ ਚੰਗੀ ਪਕੜ ਵਾਲਾ ਹੈਂਡਲ ਦਿੱਤਾ ਗਿਆ ਹੈ।

● ਕੰਪਨੀ ਦਾ ਇਹ ਪਾਵਰ ਰੀਪਰ 1 ਫਾਰਵਰਡ ਅਤੇ 1 ਰਿਵਰਸ ਗਿਅਰ ਦੇ ਨਾਲ ਗਿਅਰਬਾਕਸ ਦੇ ਨਾਲ ਆਉਂਦਾ ਹੈ।

● VST ਦੇ ਇਸ ਪਾਵਰ ਰੀਪਰ ਨੂੰ 2.6 ਤੋਂ 3.6 Km/h ਦੀ ਕੰਮ ਕਰਨ ਦੀ ਗਤੀ 'ਤੇ ਰੱਖਿਆ ਗਿਆ ਹੈ।

● ਕਿਸਾਨ ਇਸ VST ਪਾਵਰ ਰੀਪਰ ਨਾਲ ਖੜ੍ਹੇ ਤੌਰ 'ਤੇ ਫਸਲਾਂ ਦੀ ਕਟਾਈ ਕਰ ਸਕਦੇ ਹਨ।

● ਇਸ ਪਾਵਰ ਰੀਪਰ ਦੀ ਚੌੜਾਈ 1200 ਐਮਐਮ ਰੱਖੀ ਗਈ ਹੈ ਅਤੇ ਇਹ ਘੱਟੋ ਘੱਟ 100 ਤੋਂ 200 ਐਮਐਮ ਉੱਚੀ ਤੱਕ ਫਸਲਾਂ ਦੀ ਕਟਾਈ ਕਰ ਸਕਦਾ ਹੈ।

● VST ਮਲਟੀ ਕ੍ਰੌਪ ਰੀਪਰ ਵੱਖ-ਵੱਖ ਖੇਤਰਾਂ ਅਤੇ ਅਸਮਾਨ ਸਤਹਾਂ 'ਤੇ ਵੀ ਆਸਾਨੀ ਨਾਲ ਕੰਮ ਕਰਨ ਲਈ ਵੱਡੇ ਅਤੇ ਚੌੜੇ ਟਾਇਰਾਂ ਦੇ ਨਾਲ ਆਉਂਦਾ ਹੈ।

ਇਹ ਵੀ ਪੜੋ : VST 95 DI IGNITO Power Tiller: ਛੋਟੇ ਕਿਸਾਨਾਂ ਲਈ 9 HP ਵਿੱਚ ਕਿਫਾਇਤੀ Power Tiller, ਜਾਣੋ ਇਸ ਦੇ Features-Specifications-Price

VST 55 DLX ਮਲਟੀ ਕ੍ਰੌਪ ਦੀ ਕੀਮਤ

ਭਾਰਤ ਵਿੱਚ VST 55 DLX ਮਲਟੀ ਕ੍ਰੌਪ ਪਾਵਰ ਰੀਪਰ ਦੀ ਕੀਮਤ 1.45 ਲੱਖ ਰੁਪਏ ਰੱਖੀ ਗਈ ਹੈ। ਇਸ VST ਪਾਵਰ ਰੀਪਰ ਮਸ਼ੀਨ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.vsttractors.com 'ਤੇ ਜਾ ਸਕਦੇ ਹੋ।

Summary in English: VST 55 DLX Multi Crop Power Reaper for wheat harvesting, now will save money and time, know Specifications-Features-Price

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters