1. Home

Good News: ਮਜ਼ਦੂਰਾਂ ਨੂੰ 2 ਲੱਖ ਦਾ ਬੀਮਾ, ਜਲਦੀ ਚੁੱਕੋ ਇਸ ਮੌਕੇ ਦਾ ਲਾਭ

ਕਾਰਡ ਤੋਂ ਲਾਭ ਲੈਣ ਲਈ ਮਜ਼ਦੂਰਾਂ, ਅਸੰਗਠਿਤ ਕਰਮਚਾਰੀਆਂ ਨੂੰ ਕਿ ਕਰਨਾ ਹੋਵੇਗਾ, ਕਿਹੜੇ-ਕਿਹੜੇ ਦਸਤਾਵੇਜਾਂ ਦੀ ਲੋੜ ਪਵੇਗੀ ਇਹ ਜਾਨਣ ਲਈ ਅੱਗੇ ਪੜ੍ਹੋ...

 Simranjeet Kaur
Simranjeet Kaur
ਈ-ਸ਼੍ਰਮ ਕਾਰਡ ਰਾਹੀਂ ਮਜ਼ਦੂਰਾਂ ਨੂੰ 2 ਲੱਖ ਦਾ ਬੀਮਾ

ਈ-ਸ਼੍ਰਮ ਕਾਰਡ ਰਾਹੀਂ ਮਜ਼ਦੂਰਾਂ ਨੂੰ 2 ਲੱਖ ਦਾ ਬੀਮਾ

ਜਿਵੇਂ ਆਧਾਰ ਕਾਰਡ ਭਾਰਤੀ ਨਾਗਰਿਕਾਂ ਦੀ ਪਛਾਣ ਹੁੰਦਾ ਹੈ। ਉਸੇ ਹੀ ਤਰ੍ਹਾਂ ਈ-ਸ਼੍ਰਮ ਕਾਰਡ (e-Shram Card) ਮਜ਼ਦੂਰਾਂ ਲਈ ਪਛਾਣ ਬਣ ਗਿਆ ਹੈ। ਇਹ ਕਾਰਡ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ 26 ਅਗਸਤ 2021 ਨੂੰ ਲਾਗੂ ਕੀਤਾ ਗਿਆ ਸੀ। ਜਿਸ `ਚ ਕੇਂਦਰ ਸਰਕਾਰ ਵੱਲੋਂ ਖੇਤਰ `ਚ ਕੰਮ ਕਰ ਰਹੇ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਣ `ਤੇ ਜ਼ੋਰ ਦਿੱਤਾ ਜਾ ਰਿਹਾ ਹੈ।   

ਸਾਡੇ ਦੇਸ਼ `ਚ ਜ਼ਿਆਦਾਤਰ ਮਜ਼ਦੂਰਾਂ ਨੂੰ ਇਸ ਕਾਰਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਸਦੇ ਚਲਦਿਆਂ ਉਹ ਇਸ ਸਕੀਮ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕਾਰਡ `ਚ 12 ਨੰਬਰ ਹੁੰਦੇ ਹਨ, ਜੋ ਕਿ ਮਜ਼ਦੂਰ ਦੇ ਨਾਮ `ਤੇ ਜਾਰੀ ਕੀਤੇ ਜਾਂਦੇ ਹਨ। 

ਈ-ਸ਼੍ਰਮ ਕਾਰਡ ਲਈ ਅਪਲਾਈ ਕਿਵੇਂ ਕਰਨਾ ਹੈ?

● ਜੇਕਰ ਤੁਸੀਂ ਵੀ ਈ-ਸ਼੍ਰਮ ਕਾਰਡ (e-Shram Card) ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਨੇੜਲੇ ਰੋਜ਼ਗਾਰ ਸੇਵਾ ਕੇਂਦਰ ਵਿੱਚ ਜਾਓ। 

● ਉੱਥੇ ਜਾ ਕੇ ਆਪਣੇ ਦਸਤਾਵੇਜਾਂ ਰਾਹੀਂ ਆਪਣਾ ਰਜਿਸਟਰੇਸ਼ਨ ਕਰਾ ਲਵੋ।

● ਇਸ ਤੋਂ ਇਲਾਵਾ ਤੁਸੀਂ ਅਧਿਕਾਰਤ ਵੈੱਬਸਾਈਟ `ਤੇ ਜਾ ਕੇ ਇਸ ਕਾਰਡ ਲਈ ਅਪਲਾਈ ਕਰ ਸਕਦੇ ਹੋ।

ਈ-ਸ਼੍ਰਮ ਕਾਰਡ ਤੋਂ ਕਿੰਨਾ ਬੀਮਾ ਮਿਲੇਗਾ?

ਦੱਸ ਦੇਈਏ ਕਿ ਇਸ ਕਾਰਡ ਰਾਹੀਂ ਤੁਹਾਨੂੰ ਕਿਸੇ ਅਣਸੁਖਾਵੀਂ ਘਟਨਾਵਾਂ ਦੇ ਸਮੇਂ 2 ਲੱਖ ਤੱਕ ਦਾ ਬੀਮਾ ਮਿਲ ਸਕਦਾ ਹੈ। ਜੇਕਰ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਬਾਅਦ ਇਹ 2 ਲੱਖ ਦੀ ਰਕਮ ਉਸਦੇ ਘਰ ਵਾਲਿਆਂ ਨੂੰ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਆਰਥਿਕ ਤੰਗੀ ਤੋਂ ਬਚ ਸਕਦੇ ਹਨ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਦਾ ਵੱਡਾ ਐਲਾਨ, ਹਰ ਘਰ `ਚ ਹੋਵੇਗਾ ਉਜਾਲਾ

ਜ਼ਰੂਰੀ ਦਸਤਾਵੇਜ਼:

ਈ-ਸ਼੍ਰਮ ਕਾਰਡ ਦੀ ਸੁਵਿਧਾ ਪ੍ਰਾਪਤ ਕਰਨ ਲਈ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਾਉਣੇ ਹੋਣਗੇ। ਜਿਸ `ਚ ਬਿਨੈਕਾਰ ਦਾ ਅਧਾਰ ਕਾਰਡ, ਰਾਸ਼ਨ ਕਾਰਡ, ਮੋਬਾਈਲ ਨੰਬਰ, ਬੈਂਕ ਖਾਤਾ ਜਿਹੜਾ ਅਧਾਰ ਕਾਰਡ ਨਾਲ ਲਿੰਕ ਹੋਵੇ ਆਦਿ ਦਸਤਾਵੇਜ਼ ਸ਼ਾਮਲ ਹਨ।

ਯੋਗਤਾ:

● ਬਿਨੈਕਾਰ ਦੀ ਉਮਰ 16-59 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।

● ਉਹ ਸਰਕਾਰੀ ਫੰਡਿਡ (EPFO/ESIC/NPS) ਦਾ ਮੈਂਬਰ ਨਹੀਂ ਹੋਣਾ ਹੈ।

Summary in English: 2 lakh insurance to workers, take advantage of this opportunity soon

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters