Krishi Jagran Punjabi
Menu Close Menu

ਪ੍ਰਧਾਨ ਮੰਤਰੀ ਯੋਜਨਾ ਵਿਚ ਹੋ ਚੁੱਕਿਆ ਹਨ 5 ਵੱਡੀਆਂ ਤਬਦੀਲੀਆਂ, ਹੁਣ ਆਵੇਗੀ ਅਗਲੀ ਕਿਸ਼ਤ

Wednesday, 22 July 2020 05:51 PM
Farmer

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਨਿਧੀ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਹੁਣ ਤਕ ਇਸ ਵਿੱਚ ਪੰਜ ਵੱਡੀਆਂ ਤਬਦੀਲੀਆਂ ਹੋ ਗਈਆਂ ਹਨ। ਜੇ ਤੁਸੀਂ ਉਨ੍ਹਾਂ ਬਾਰੇ ਜਾਣ ਲਵੋਗੇ ਤਾਂ ਤੁਸੀ ਫਾਇਦੇ ਚ ਰਹੋਗੇ | ਜੋ ਲੋਕ ਇਸ ਦੀ ਜਾਣਕਾਰੀ ਨੂੰ ਅਪਡੇਟ ਰੱਖਦੇ ਹਨ ਉਹ ਉਨ੍ਹਾਂ ਨੂੰ ਸਾਲਾਨਾ 6000 ਰੁਪਏ ਲੈਣ ਵਿੱਚ ਸਹਾਇਤਾ ਕਰਦੇ ਹਨ | ਇਸ ਯੋਜਨਾ ਤਹਿਤ ਹੁਣ ਤੱਕ 10 ਕਰੋੜ 10 ਲੱਖ ਕਿਸਾਨ ਰਜਿਸਟਰਡ ਹੋਏ ਹਨ। ਇਨ੍ਹਾਂ ਸਾਰੇ ਕਿਸਾਨ ਭਰਾਵਾਂ ਦੇ ਬੈਂਕ ਖਾਤੇ ਵਿੱਚ 2000 ਰੁਪਏ ਦੀ ਛੇਵੀਂ ਕਿਸ਼ਤ 1 ਅਗਸਤ ਤੋਂ ਆਉਣੀ ਸ਼ੁਰੂ ਹੋ ਜਾਵੇਗੀ।

ਆਓ ਜਾਣਦੇ ਹਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਬਦਲਾਅ ਅਤੇ ਫਾਇਦਿਆਂ ਬਾਰੇ

ਕਿਸਾਨ ਕ੍ਰੈਡਿਟ ਕਾਰਡ:

ਕਿਸਾਨ ਕ੍ਰੈਡਿਟ ਕਾਰਡ ਨੂੰ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਜੋੜਿਆ ਗਿਆ ਹੈ। ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਕੇਸੀਸੀ ਬਣਾਉਣ ਦੀ ਪ੍ਰਕਿਰਿਆ ਤੇਜ਼ ਹੋ ਸਕੇ | ਇਸਦਾ ਮਤਲਬ ਹੈ ਕਿ ਸਰਕਾਰ ਜਿਸ ਨੂੰ 6000 ਰੁਪਏ ਦੇ ਰਹੀ ਹੈ। ਉਹਨੂੰ ਕਿਸਾਨ ਕ੍ਰੈਡਿਟ ਕਾਰਡ ਬਣਾਉਣਾ ਸੌਖਾ ਹੋ ਜਾਵੇਗਾ | ਇਸ ਸਮੇਂ ਤਕਰੀਬਨ 7 ਕਰੋੜ ਕਿਸਾਨਾਂ ਕੋਲ ਕੇਸੀਸੀ ਹੈ, ਜਦੋਂਕਿ ਸਰਕਾਰ ਜਲਦੀ ਤੋਂ ਜਲਦੀ 2 ਕਰੋੜ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ 4 ਪ੍ਰਤੀਸ਼ਤ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰਨਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ:

ਜੇ ਕੋਈ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਿਹਾ ਹੈ ਤਾਂ ਉਸਨੂੰ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਲਈ ਕੋਈ ਦਸਤਾਵੇਜ਼ ਮੁਹੱਈਆ ਨਹੀਂ ਕਰਵਾਉਣੇ ਪੈਣਗੇ। ਕਿਉਂਕਿ ਅਜਿਹੇ ਕਿਸਾਨ ਦਾ ਪੂਰਾ ਦਸਤਾਵੇਜ਼ ਭਾਰਤ ਸਰਕਾਰ ਕੋਲ ਹੈ। ਇਸ ਯੋਜਨਾ ਦੇ ਤਹਿਤ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤੋਂ ਪ੍ਰਾਪਤ ਲਾਭਾਂ ਵਿਚ ਸਿੱਧੇ ਯੋਗਦਾਨ ਦੀ ਚੋਣ ਕਰ ਸਕਦੇ ਹਨ | ਇਸ ਤਰੀਕੇ ਨਾਲ, ਉਸਨੂੰ ਸਿੱਧੇ ਆਪਣੀ ਜੇਬ ਵਿਚੋਂ ਪੈਸਾ ਖਰਚ ਨਹੀਂ ਕਰਨਾ ਪਏਗਾ | ਉਸ ਦਾ ਪ੍ਰੀਮੀਅਮ 6000 ਰੁਪਏ ਤੋਂ ਕੱਟਿਆ ਜਾਵੇਗਾ।

ਕਿਸਾਨਾਂ ਲਈ ਖੁਦ ਰਜਿਸਟ੍ਰੇਸ਼ਨ ਦੀ ਸਹੂਲਤ:

ਮੋਦੀ ਸਰਕਾਰ ਨੇ ਆਪਣੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਸਵੈ ਰਜਿਸਟ੍ਰੇਸ਼ਨ ਦਾ ਤਰੀਕਾ ਅਪਣਾਇਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਲੇਖਪਾਲ, ਕਾਨੂੰਗੋ ਅਤੇ ਖੇਤੀਬਾੜੀ ਅਫਸਰ ਦਵਾਰਾ ਕਰਾਉਣਾ ਹੁੰਦਾ ਸੀ। ਹੁਣ, ਜੇ ਕਿਸਾਨ ਕੋਲ ਰੈਵੇਨਿਊ ਰਿਕਾਰਡ, ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਬੈਂਕ ਖਾਤਾ ਨੰਬਰ ਹੈ, ਤਾਂ ਉਹ ਫਾਰਮਰਜ਼ ਕਾਰਨਰ (pmkisan.nic.in) 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ |

ਇਹਦਾ ਕਰੋ ਪ੍ਰਧਾਨ ਮੰਤਰੀ-ਕਿਸਾਨ ਸਕੀਮ ਵਿੱਚ ਆਧਾਰ ਸੀਡਿੰਗ

ਤੁਹਾਨੂੰ ਉਸ ਬੈਂਕ ਖਾਤੇ ਵਿੱਚ ਜਾਣਾ ਪਏਗਾ ਜਿਥੇ ਆਪਣੇ ਬੈਂਕ ਅਕਾਊਂਟ ਨੂੰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਦਿੱਤਾ ਹੈ | ਉਥੇ ਆਪਣੇ ਨਾਲ ਅਧਾਰ ਕਾਰਡ ਦੀ ਫੋਟੋ ਕਾਪੀ ਲੈ ਜਾਓ | ਬੈਂਕ ਕਰਮਚਾਰੀਆਂ ਨੂੰ ਆਪਣੇ ਆਧਾਰ ਨਾਲ ਖਾਤੇ ਨੂੰ ਲਿੰਕ ਕਰਨ ਲਈ ਕਹੋ | ਆਧਾਰ ਕਾਰਡ ਦੀ ਫੋਟੋ ਕਾਪੀ ਹੈ ਇਸ ਨੂੰ ਹੇਠਾਂ ਇਕ ਜਗ੍ਹਾ 'ਤੇ ਦਸਤਖਤ ਕਰੋ | ਆਨਲਾਈਨ ਆਧਾਰ ਸੀਡਿੰਗ ਦੀ ਸਹੂਲਤ ਵੀ ਲਗਭਗ ਸਾਰੇ ਬੈਂਕਾਂ ਵਿੱਚ ਉਪਲਬਧ ਹੈ | ਜਿੱਥੋਂ ਤੁਸੀਂ ਆਪਣੇ ਅਧਾਰ ਨੂੰ ਜੋੜ ਸਕਦੇ ਹੋ | ਲਿੰਕ ਕਰਦੇ ਸਮੇਂ, ਧਿਆਨ ਨਾਲ 12 ਅੰਕ ਦਾ ਨੰਬਰ ਟਾਈਪ ਕਰੋ ਅਤੇ ਜਮ੍ਹਾਂ ਕਰ ਦੀਓ | ਜਦੋਂ ਤੁਹਾਡਾ ਆਧਾਰ ਤੁਹਾਡੇ ਬੈਂਕ ਨੰਬਰ ਨਾਲ ਜੁੜ ਜਾਂਦਾ ਹੈ, ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਮੈਸੇਜ ਭੇਜਿਆ ਜਾਵੇਗਾ | ਪਰ ਇਸਦੇ ਲਈ ਤੁਹਾਡੇ ਕੋਲ ਨੈੱਟ ਬੈਂਕਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ |

# PM Kisan Samman Nidhi Yojana # Modi government # update list # punjabi news # farmer # pm kisan yojna #Pm kisan manndhan yojna # kisan credit card
English Summary: 5 major changes have been done in PM Kisan Samman Nidhi Scheme, now the next installment will come

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.