1. Home

ਬੈਟਰੀ ਨਾਲ ਚੱਲਣ ਵਾਲੇ ਸਪਰੇਅ ਪੰਪ 'ਤੇ ਮਿਲੇਗੀ 50% ਸਬਸਿਡੀ, ਹੁਣੇ ਕਰੋ ਅਪਲਾਈ

ਨਵੇਂ ਸਾਲ 2022 ਵਿਚ ਕਿਸਾਨਾਂ ਦੇ ਲਈ ਲਗਾਤਾਰ ਵਧੀਆ ਖ਼ਬਰ ਆ ਰਹੀ ਹੈ | 2022 ਵਿਚ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਦੀ ਕਿਸ਼ਤ ਦੇ ਰੂਪ ਵਿਚ 2-2 ਹਜ਼ਾਰ ਰੁਪਏ ਮਿਲ ਚੁਕੇ ਹਨ | ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕਿਸਾਨਾਂ ਦੇ ਲਈ ਬਿਜਲੀ ਯੂਨਿਟ ਦੀ ਰਕਮ ਵਿਚ 50% ਘਟਾਣ ਦਾ ਐਲਾਨ ਕੀਤਾ ਹੈ |

Pavneet Singh
Pavneet Singh
Battery Operated Spray Pump

Battery Operated Spray Pump

ਬੈਟਰੀ ਨਾਲ ਚਲਣ ਵਾਲੇ ਸਪਰੇਅ ਪੰਪ ਤੇ ਸਬਸਿਡੀ ਯੋਜਨਾ : ਪਹਿਲਾ ਆਓ ਪਹਿਲਾਂ ਪਾਓ ਦੇ ਅਧਾਰ ਤੇ ਮਿਲੇਗਾ ਲਾਭ

ਨਵੇਂ ਸਾਲ 2022 ਵਿਚ ਕਿਸਾਨਾਂ ਦੇ ਲਈ ਲਗਾਤਾਰ ਵਧੀਆ ਖ਼ਬਰ ਆ ਰਹੀ ਹੈ ।  2022 ਵਿਚ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਦੀ ਕਿਸ਼ਤ ਦੇ ਰੂਪ ਵਿਚ 2-2 ਹਜ਼ਾਰ ਰੁਪਏ ਮਿਲ ਚੁਕੇ ਹਨ ।  ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕਿਸਾਨਾਂ ਦੇ ਲਈ ਬਿਜਲੀ ਯੂਨਿਟ ਦੀ ਰਕਮ ਵਿਚ 50% ਘਟਾਣ ਦਾ ਐਲਾਨ ਕੀਤਾ ਹੈ ।  ਛੱਤੀਸਗੜ੍ਹ ਵਿਚ ਰਾਜੀਵ ਗਾਂਧੀ ਨਿਆਇ ਯੋਜਨਾ ਦੇ ਤਹਿਤ ਬੇ-ਜ਼ਮੀਨਾਂ ਕਿਸਾਨਾਂ ਦੇ ਖਾਤੇ ਵਿਚ 6 ਜਾਂ 3 ਹਜ਼ਾਰ ਰੁਪਏ 26 ਜਨਵਰੀ ਨੂੰ ਟਰਾਂਸਫਰ ਹੋ ਸਕਦੇ ਹਨ ।  ਰਾਜਸਥਾਨ ਦੀ ਗਹਿਲੋਤ ਸਰਕਾਰ ਇਕ ਮੁਸ਼ਟ ਕਰਜ਼ਾ ਮੁਆਫੀ ਸਕੀਮ 'ਤੇ ਕੰਮ ਕਰ ਰਹੀ ਹੈ ।  ਮੱਧਪ੍ਰਦੇਸ਼ ਅਤੇ ਹਰਿਆਣਾ ਵਿਚ ਕਿਸਾਨਾਂ ਨੂੰ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ ਉਪਲੱਭਦ ਕਰਵਾਈ ਜਾ ਰਹੀ ਹੈ ।  ਤੇਲੰਗਾਨਾ ਵਿਚ ਰਾਇਥੁ ਬੰਧੁ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤੇ ਵਿਚ ਰਕਮ ਟਰਾਂਸਫਰ ਕਿੱਤੀ ਗਈ ਹੈ ।  ਇਸ ਤੋਂ ਇਲਾਵਾ ਹੋਰ ਰਾਜਿਆਂ ਵਿਚ ਵੀ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦੀ ਮਦਦ ਤੋਂ ਫਾਇਦਾ ਪਹੁੰਚਾਇਆ ਜਾ ਰਿਹਾ ਹੈ ।  ਇਸ ਖ਼ਬਰ ਵਿਚ ਬੈਟਰੀ ਨਾਲ ਚਲਣ ਵਾਲੇ ਸਪਰੇਅ ਪੰਪ ਤੇ ਸਬਸਿਡੀ ਯੋਜਨਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ । 

ਬੈਟਰੀ ਨਾਲ ਚਲਣ ਵਾਲ਼ੇ ਸਪਰੇਅ ਪੰਪ ਤੇ ਸਬਸਿਡੀ ਯੋਜਨਾ: ਇਹਨਾਂ ਕਿਸਾਨਾਂ ਨੂੰ ਮਿਲੇਗਾ ਫਾਇਦਾ

ਬੈਟਰੀ ਨਾਲ ਚਲਣ ਵਾਲੇ ਸਪਰੇਅ ਪੰਪ ਤੇ ਸਬਸਿਡੀ ਹਰਿਆਣਾ ਸਰਕਾਰ ਕਿਸਾਨਾਂ ਨੂੰ ਉਪਲੱਭਦ ਕਰਵਾ ਰਹੀ ਹੈ ਹਰਿਆਣਾ ਦੇ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੀ ਤਰਫ ਤੋਂ ਰਾਜ ਦੇ ਅਨੁਸੂਚਿਤ ਜਾਤੀ ਵਰਗ ਦੇ ਕਿਸਾਨਾਂ ਨੂੰ ਬੈਟਰੀ ਨਾਲ ਚਲਣ ਵਾਲ਼ੇ ਸਪਰੇਅ ਪੰਪ ਤੇ ਸਬਸਿਡੀ ਉਪਲੱਭਦ ਕਰਾਉਣ ਦੇ ਲਈ ਆਨਲਾਈਨ ਆਵੇਦਨ ਸ਼ੁਰੂ ਕਿੱਤੇ ਗਏ ਸਨ ਸਰਕਾਰ ਨੇ ਜਿੰਨਾ ਟੀਚਾ ਜਾਰੀ ਕਿੱਤਾ ਸੀ ਉਸਦੇ ਮੁਕਾਬਲੇ ਕਿਸਾਨਾਂ ਨੇ ਘੱਟ ਆਵੇਦਨ ਕਿੱਤੇ ਅਤੇ ਯੋਜਨਾ ਦਾ ਲਾਭ ਨਹੀਂ ਚੁੱਕ ਪਾਏ । ਹੁਣ ਸਰਕਾਰ ਫਿਰ ਅਰਜ਼ੀ ਦੀ ਪ੍ਰੀਕ੍ਰਿਆ ਸ਼ੁਰੂ ਕਰ ਰਹੀ ਹੈ

ਬੈਟਰੀ ਨਾਲ ਚਲਣ ਵਾਲ਼ੇ ਸਪਰੇਅ ਪੰਪ ਤੇ ਸਬਸਿਡੀ ਯੋਜਨਾ ਬਾਰੇ

  • ਯੋਜਨਾ 10 ਜਨਵਰੀ 2022 ਤੋਂ ਸ਼ੁਰੂ ਹੋ ਚੁਕੀ ਹੈ

  • ਕਿਸਾਨ ਸਹਾਇਕ ਖੇਤੀਬਾੜੀ ਇੰਜੀਨੀਅਰ ਦਫ਼ਤਰ ਵਿੱਚ ਔਫਲਾਈਨ ਅਪਲਾਈ ਕਰ ਸਕਦੇ ਹਨ।

  • ਲਾਭਪਾਤਰੀਆਂ ਦੀ ਚੋਣ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਕੀਤੀ ਜਾਵੇਗੀ।

  • ਇਸ ਸਕੀਮ ਦਾ ਲਾਭ ਕੇਵਲ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਹੀ ਮਿਲੇਗਾ।

  • ਆਵੇਦਨ ਕਰਨ ਵਾਲ਼ੇ ਕੋਲ ਸਮਰੱਥ ਅਧਿਕਾਰੀ ਦੁਆਰਾ ਜਾਰੀ ਅਨੁਸੂਚਿਤ ਜਾਤੀ ਸਰਟੀਫਿਕੇਟ ਹੋਣਾ ਚਾਹੀਦਾ ਹੈ।

  • ਆਵੇਦਨ ਕਰਨ ਵਾਲ਼ੇ ਨੇ ਪਿਛਲੇ ਚਾਰ ਸਾਲਾਂ ਵਿੱਚ ਬੈਟਰੀ ਨਾਲ ਚੱਲਣ ਵਾਲੇ ਸਪਰੇਅ ਪੰਪ 'ਤੇ ਸਬਸਿਡੀ ਨਾ ਲਈ ਹੋਵੇ।

  • ਯੋਜਨਾ ਦੇ ਤਹਿਤ 7 ਕਿਸਾਨਾਂ ਨੂੰ ਲਾਭ ਦਿੱਤਾ ਜਾਵੇਗਾ |

ਬੈਟਰੀ ਨਾਲ ਚਲਣ ਵਾਲ਼ੇ ਸਪਰੇਅ ਪੰਪ ਤੇ ਸਬਸਿਡੀ ਯੋਜਨਾ ਦੇ ਲਈ ਜਰੂਰੀ ਦਸਤਾਵੇਜ (Subsidy on Battery Spray Pump)

ਹਰਿਆਣਾ ਵਿਚ ਬੈਟਰੀ ਨਾਲ ਚਲਣ ਵਾਲੇ ਸਪਰੇਅ ਪੰਪ ਤੇ ਸਬਸਿਡੀ ਯੋਜਨਾ ਵਿਚ ਆਵੇਦਨ ਦੇ ਲਈ ਕੁਝ ਜਰੂਰੀ ਦਸਤਾਵੇਜਾਂ ਦੀ ਜਰੂਰਤਾਂ ਹੁੰਦੀ ਹੈ ਜੇਕਰ ਅਵੇਦਕ ਦੇ ਕੋਲ ਕਿਸੀ ਦਸਤਾਵੇਜ ਦੀ ਕਮੀ ਹੁੰਦੀ ਹੈ ਤਾਂ ਉਸ ਨੂੰ ਯੋਜਨਾ ਦਾ ਲਾਭ ਮਿਲਣ ਵਿਚ ਦਿੱਕਤ ਆਉਂਦੀ ਹੈ ਇਨ੍ਹਾਂ ਜਰੂਰੀ ਦਸਤਾਵੇਜਾਂ ਵਿਚ ਅਧਾਰ ਕਾਰਡ , ਪਤੇ ਦਾ ਸਬੂਤ, ਮੋਬਾਈਲ ਨੰਬਰ , ਬੈਂਕ ਖਾਤੇ ਦੀ ਪੂਰੀ ਜਾਣਕਾਰੀ ,ਅਨੁਸੂਚਿਤ ਜਾਤੀ ਵਰਗ ਦਾ ਸਰਟੀਫਿਕੇਟ ਆਦਿ ਸ਼ਾਮਲ ਹੈ

ਸਪਰੇਅ ਪੰਪ ਜੀਐਸਟੀ ਫਰਮ ਤੋਂ ਖਰੀਦਿਆ ਜਾ ਸਕਦਾ ਹੈ

ਯੋਜਨਾ ਵਿੱਚ ਚੁਣਿਆ ਹੋਇਆ ਲਾਭਾਰਥੀ ਕਿਸੀ ਵੀ ਜੀਐਸਤੀ ਫਰਮ ਤੋਂ ਬੈਟਰੀ ਨਾਲ ਚਲਣ ਵਾਲੇ ਸਪਰੇਅ ਪੰਪ ਖਰੀਦ ਸਕਦਾ ਹੈ ਨਾਰਨੌਲ ਦੇ ਸਹਾਇਕ ਖੇਤੀਬਾੜੀ ਇੰਜੀਨੀਅਰ ਇੰਜਨੀਅਰ ਡੀ.ਐਸ.ਯਾਦਵ ਦੇ ਮੀਡੀਆ ਵਿੱਚ ਪ੍ਰਕਾਸ਼ਿਤ ਬਿਆਨਾਂ ਅਨੁਸਾਰ ਚੋਣ ਤੋਂ ਬਾਅਦ ਸਬੰਧਤ ਕਿਸਾਨ ਕਿਸੇ ਵੀ ਉਤਪਾਦਕ ਜਾਂ ਡੀਲਰ ਤੋਂ ਖੇਤੀ ਮਸ਼ੀਨਰੀ ਖਰੀਦ ਸਕਦਾ ਹੈ ਜਿਸ ਕੋਲ ਜਾਇਜ਼ ਜੀਐਸਟੀ ਨੰਬਰ ਹੋਵੇ

ਯੋਜਨਾ ਦੀ ਹੋਰ ਜਾਣਕਾਰੀ ਦੇ ਲਈ ਇਥੇ ਸੰਪਰਕ ਕਰੋ

ਹਰਿਆਣਾ ਸਰਕਾਰ ਫਿਲਹਾਲ ਆਫਲਾਈਨ ਪ੍ਰੀਕ੍ਰਿਆ ਤੋਂ ਬੈਟਰੀ ਨਾਲ ਚਲਣ ਵਾਲੇ ਸਪਰੇਅ ਪੰਪ ਤੇ ਸਬਸਿਡੀ ਉਪਲੱਭਦ ਕਰਵਾਉਣ ਦੇ ਲਈ ਆਵੇਦਨ ਸ਼ੁਰੂ ਕਰ ਰਹੀ ਹੈ ਜੇ ਕੋਈ ਵਿਅਕਤੀ ਯੋਜਨਾ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਜਿਲ੍ਹੇ ਦੇ ਸਬੰਧਤ ਖੇਤੀਬਾੜੀ ਡਿਪਟੀ ਡਾਇਰੈਕਟਰ ਜਾਂ ਸਹਾਇਕ ਖੇਤੀਬਾੜੀ ਇੰਜੀਨੀਅਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਇਸ ਦੇ ਇਲਾਵਾ ਟੋਲ ਫ੍ਰੀ ਨੰਬਰ 18001802117 / 0172-2521900 ਤੇ ਵੀ ਸੰਪਰਕ ਕਿੱਤਾ ਜਾ ਸਕਦਾ ਹੈ

ਇਹ ਵੀ ਪੜ੍ਹੋ :ਪੰਜਾਬ ਵਿਚ ਮੀਂਹ ਦਾ ਕੇਹਰ : ਚਾਰ ਦਿੰਨਾ ਦੇ ਜਾਰੀ ਮੀਂਹ ਨੇ ਕਿੱਤੀ 25 ਫੀਸਦੀ ਆਲੂ ਦੀ ਫਸਲ ਬਰਬਾਦ

Summary in English: 50 percent subsidy will be available on battery operated spray pump, apply now

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters