1. Home

ਪਿੰਡਾਂ ਦੇ ਨੌਜਵਾਨਾਂ ਲਈ ਇੱਕ ਅਜਿਹਾ ਕਾਰੋਬਾਰ , ਜਿਸ ਨਾਲ ਹਰ ਮਹੀਨੇ ਹੋਵੇਗੀ ਚੰਗੀ ਆਮਦਨ

ਛੋਟੇ-ਛੋਟੇ ਪਿੰਡ ਵਿਚ ਰਹਿਣ ਵਾਲ਼ੇ ਨੌਜਵਾਨਾਂ ਦੇ ਲਈ ਨੌਕਰੀ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਪੜ੍ਹਨ ਵਾਸਤੇ ਵਧਿਆ ਸਾਧਨ ਨਹੀਂ ਹੁੰਦਾ ਅਤੇ ਵੱਡੇ ਸ਼ਹਿਰਾਂ ਵਿਚ ਜਾਕੇ ਨੌਕਰੀ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਹੈ ।

Pavneet Singh
Pavneet Singh
Village Youth

Village Youth

ਛੋਟੇ-ਛੋਟੇ ਪਿੰਡ ਵਿਚ ਰਹਿਣ ਵਾਲ਼ੇ ਨੌਜਵਾਨਾਂ ਦੇ ਲਈ ਨੌਕਰੀ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਪੜ੍ਹਨ ਵਾਸਤੇ ਵਧਿਆ ਸਾਧਨ ਨਹੀਂ ਹੁੰਦਾ ਅਤੇ ਵੱਡੇ ਸ਼ਹਿਰਾਂ ਵਿਚ ਜਾਕੇ ਨੌਕਰੀ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਹੈ । ਪਿੰਡਾਂ ਵਿਚ ਰਹਿੰਦੇ ਨੌਜਵਾਨਾਂ ਦੇ ਲਈ ਇਹ ਇਕ ਵਧਿਆ ਖ਼ਬਰ ਹੈ -

ਦੱਸ ਦਈਏ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕਈ ਯੋਜਨਾਵਾਂ ਚਲਾ ਰਹੀ ਹੈ । ਇਹਨਾਂ ਯੋਜਨਾਵਾਂ ਵਿੱਚੋ ਇਕ ਕਾਮਨ ਸਰਵਿਸ ਸੈਂਟਰ ਵੀ ਹੈ । ਇਹ ਯੋਜਨਾ ਪਿੰਡਾਂ ਦੇ ਨੌਜਵਾਨਾਂ ਦੇ ਲਈ ਇਕ ਵਧਿਆ ਵਿਕਲਪ ਹੈ । ਇਸ ਦੇ ਤਹਿਤ ਤੁਸੀ ਕਾਮਨ ਸਰਵਿਸ ਸੈਂਟਰ ਖੋਲ ਸਕਦੇ ਹੋ ਜਿਸ ਵਿਚ ਤੁਸੀ ਆਪ ਜਨ ਸੇਵਾ ਕੇਂਦਰ ਮਤਲਬ ਕਾਮਨ ਸੇਵਾ ਕੇਂਦਰ (Common Service Center) ਖੋਲ ਕੇ ਵਧਿਆ ਕਮਾਈ ਕਰ ਸਕਦੇ ਹੋ ।

ਕਿਵੇਂ ਕਰੀਏ ਲਾਗੂ (How To Apply)

  • ਜੇਕਰ ਤੁਸੀ ਕਾਮਨ ਸੇਵਾ ਕੇਂਦਰ ਖੋਲ੍ਹਣਾ ਚਾਹੁੰਦੇ ਹੋ ਤੇ ਤੁਹਾਨੂੰ https://register.csc.gov.in/ ਅਧਿਕਾਰਕ ਵੈਬਸਾਈਟ ਤੇ ਜਾਕੇ ਆਵੇਦਨ ਕਰਨਾ ਹੋਵੇਗਾ । ਇਸ ਵਿਚ ਆਵੇਦਨ ਕਰਨ ਤੋਂ ਬਾਅਦ ਤੁਸੀ ਕਾਮਨ ਸੇਵਾ ਕੇਂਦਰ ਖੋਲ ਸਕਦੇ ਹੋ ।

  • ਕਾਮਨ ਸਰਵਿਸ ਸੈਂਟਰ ਖੋਲਣ ਦੇ ਜਰੂਰੀ ਦਸਤਾਵੇਜ

  • ਤੁਸੀ ਘਟੋ-ਘੱਟ 10ਵੀ ਜਮਾਤ ਤਕ ਪੜ੍ਹੇ ਹੋਣੇ ਚਾਹੀਦੇ ਹੋ ।

  • ਤੁਸੀ ਸਥਾਨਕ ਬੋਲੀ ਵਿੱਚ ਚੰਗੀ ਤਰ੍ਹਾਂ ਪੜ੍ਹਨ ਅਤੇ ਲਿਖਣ ਦੇ ਯੋਗ ਹੋਣੇ ਚਾਹੀਦੇ ਹੋ ਅਤੇ ਅੰਗਰੇਜ਼ੀ ਭਾਸ਼ਾ ਦਾ ਆਮ ਗਿਆਨ ਹੋਣਾ ਚਾਹੀਦਾ ਹੈ।

  • CSC ਖੋਲਣ ਦੇ ਲਈ ਪੈਨ ਕਾਰਡ ਹੋਣਾ ਚਾਹੀਦਾ ਹੈ ।

  • 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ।

  • ਕੰਪਿਊਟਰ ਦਾ ਵਧਿਆ ਗਿਆਨ ਹੋਣਾ ਚਾਹੀਦਾ ਹੈ ।

  • ਕਾਮਨ ਸਰਵਿਸ ਸੈਂਟਰ (CSC) ਖੋਲਣ ਦੇ ਲਈ 100-200 ਮੀਟਰ ਦੀ ਖਾਲੀ ਥਾਂ ਹੋਣੀ ਚਾਹੀਦੀ ਹੈ ।

  • ਇਸਦੇ ਨਾਲ ਹੀ ਤੁਹਾਡੇ ਕੋਲ ਘੱਟ ਤੋਂ ਘੱਟ ਦੋ ਕੰਪਿਊਟਰ ਹੋਣੇ ਚਾਹੀਦੇ ਹਨ ।

  • ਇਸਦੇ ਨਾਲ ਹੀ CSC ਖੋਲਣ ਦੇ ਲਈ ਤੁਹਾਡੇ ਕੋਲ ਇਕ ਪ੍ਰਿੰਟਰ ਅਤੇ ਵਧਿਆ ਇੰਟਰਨੇਟ ਕਨੈਕਸ਼ਨ ਹੋਣਾ ਜਰੂਰੀ ਹੈ ।

ਕਾਮਨ ਸਰਵਿਸ ਸੈਂਟਰ ਤੋਂ ਕਿੰਨੀ ਹੋਵੇਗੀ ਕਮਾਈ ? (How Much Will The Common Service Center Earn)

ਤੁਹਾਨੂੰ ਦੱਸ ਦਈਏ ਕਿ ਕਾਮਨ ਸਰਵਿਸ ਸੈਂਟਰ ਚਲਾਉਣ ਵਾਲ਼ੇ ਹਰ ਬੈਕਿੰਗ ਦੇ ਲੈਣ-ਦੇਣ ਤੇ 11 ਰੁਪਏ ਮਿਲਦੇ ਹਨ । ਰੇਲ ,ਬੱਸ ਅਤੇ ਹਵਾਈ ਜਹਾਜ ਦੀ ਟਿਕਟ ਵੀ ਬੁੱਕ ਕਰਵਾਉਣ ਤੇ 10 ਤੋਂ 20 ਰੁਪਏ ਤਕ ਦਾ ਚਾਰਜ ਲਿਆ ਜਾਂਦਾ ਹੈ । ਬਿੱਲਾਂ ਦੇ ਭੁਗਤਾਨ ਅਤੇ ਸਰਕਾਰੀ ਯੋਜਨਾ ਵਿਚ ਰਜਿਸਟਰੇਸ਼ਨ ਦੀ ਮਦਦ ਤੋਂ ਵੀ CSC ਡਾਇਰੇਕਟਰ ਦੀ ਕਮਾਈ ਹੁੰਦੀ ਹੈ ।

ਕਾਮਨ ਸਰਵਿਸ ਸੈਂਟਰ ਖੋਲਣ ਦੇ ਤਰੀਕੇ (How To Open Public Service Center)

  • ਜੇਕਰ ਤੁਸੀ ਵੀ CSC ਜਾਂ ਜਨ ਸੇਵਾ ਕੇਂਦਰ ਖੋਲ੍ਹਣਾ ਚਾਹੁੰਦੇ ਹੋ ,ਤਾਂ ਸਭਤੋਂ ਪਹਿਲਾਂ ਤੁਹਾਨੂੰ csc.gov.in ਤੇ ਆਪਣਾ ਰਜਿਸਟਰੇਸ਼ਨ ਕਰਨਾ ਜਰੂਰੀ ਹੈ ।

  • CSC ID ਪ੍ਰਾਪਤ ਕਰਨ ਦੇ ਲਈ ਸਭਤੋਂ ਪਹਿਲਾਂ ਟੈਲੀਕਾਮਿਊਨਿਕੇਸ਼ਨ ਇੰਜੀਨੀਅਰਿੰਗ ਸੈਂਟਰ (TES) ਸਰਟੀਫਿਕੇਟ ਪ੍ਰਾਪਤ ਕਰਨਾ ਜਰੂਰੀ ਹੈ ।

  • ਇਸ ਦੇ ਲਈ ਤੁਹਾਨੂੰ ਟੈਲੀਸੈਂਟਰ ਉੱਦਮੀ ਕੋਰਸ ਦੀ ਅਧਿਕਾਰਕ ਵੈਬਸਾਈਟ http://www.cscentrepreneur.in/ ਤੇ ਜਾਓ ।

  • ਇਥੇ ਰਜਿਸਟਰੇਸ਼ਨ ਤੇ ਕਲਿਕ ਕਰੋ ਨਾਮ,ਰਾਜ,ਜਿੱਲ੍ਹਾ,ਮੋਬਾਈਲ ਨੰਬਰ, ਈਮੇਲ, ਪਤਾ, ਜਨਮ ਮਿਤੀ, ਫੋਟੋ ਅਤੇ ਜਰੂਰੀ ਦਸਤਾਵੇਜ ਅੱਪਲੋਡ ਕਰੋ । ਜਰੂਰੀ ਰਕਮ (1479 ਰੁਪਏ ) ਦਾ ਭੁਗਤਾਨ ਕਰੋ ।   

ਇਹ ਵੀ ਪੜ੍ਹੋ :-ਕਿਸਾਨ ਕਲਿਆਣ ਯੋਜਨਾ ਤਹਿਤ ਸਾਲਾਨਾ ਮਿਲਣਗੇ 4000 ਰੁਪਏ , ਜਾਣੋ ਕਿਵੇਂ ਕਰੀਏ ਰਜਿਸਟਰ

Summary in English: A business for village youth with a good income every month

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters