1. Home

PM Kisan Yojana ਨੂੰ ਲੈ ਕੇ ਵੱਡਾ ਫੈਸਲਾ, ਹੁਣ ਮਿਲਣਗੇ 8 ਹਜ਼ਾਰ ਸਾਲਾਨਾ

ਕਿਸਾਨਾਂ ਨੂੰ ਆਰਥਕ ਤੋਰ ਤੋਂ ਮਦਦ ਕਰਨ ਦੇ ਲਈ ਕੇਂਦਰ ਸਰਕਾਰ ਕਈ ਯੋਜਨਾਵਾਂ ਚਲਾਉਂਦੀ ਹੈ । ਇਨ੍ਹਾਂ ਯੋਜਨਾਵਾਂ ਵਿਚ ਇਕ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman NidhiYojana) ਹੈ , ਜੋ ਬਹੁਤ ਮਸ਼ਹੂਰ ਹੈ । ਪੀਐਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 6 ਹਜਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ ।

Pavneet Singh
Pavneet Singh
PM Kisan Yojana

PM Kisan Yojana

ਕਿਸਾਨਾਂ ਨੂੰ ਆਰਥਕ ਤੋਰ ਤੋਂ ਮਦਦ ਕਰਨ ਦੇ ਲਈ ਕੇਂਦਰ ਸਰਕਾਰ ਕਈ ਯੋਜਨਾਵਾਂ ਚਲਾਉਂਦੀ ਹੈ । ਇਨ੍ਹਾਂ ਯੋਜਨਾਵਾਂ ਵਿਚ ਇਕ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman NidhiYojana) ਹੈ , ਜੋ ਬਹੁਤ ਮਸ਼ਹੂਰ ਹੈ । ਪੀਐਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 6 ਹਜਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ । ਇਹ ਰਕਮ ਪ੍ਰਧਾਨਮੰਤਰੀ ਮੋਦੀ ਤਿੰਨ ਕਿਸ਼ਤਾਂ ਵਿਚ ਕਿਸਾਨਾਂ ਨੂੰ ਟਰਾਂਸਫਰ ਕਰਦੇ ਹਨ । ਹੁਣ ਕੇਂਦਰ ਸਰਕਾਰ ਕਿਸਾਨਾਂ ਨੂੰ ਇਸ ਯੋਜਨਾ ਤੋਂ ਸੰਬੰਧਤ ਇਨਾਮ ਦੇ ਸਕਦੀ ਹੈ।

1 ਫਰਵਰੀ ਨੂੰ ਵਿੱਤੀ ਮੰਤਰੀ ਨਿਰਮਲਾ ਸਿਤਾਰਮਨ ਕੇਂਦਰੀ ਬਜਟ 2022 ਪੇਸ਼ ਕਰਨ ਜਾ ਰਹੀ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰ ਸ਼੍ਰੇਣੀ ਦੇ ਲੋਕਾਂ ਨੂੰ ਸਰਕਾਰ ਅਤੇ ਵਿੱਤੀ ਮੰਤਰੀ ਤੋਂ ਬਹੁਤ ਆਸ ਹੈ । ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕਿਸਾਨਾਂ ਦੇ ਲਈ ਸਰਕਾਰ ਬਜਟ ਵਿਚ ਕੋਈ ਵੱਡੇ ਐਲਾਨ ਕਰ ਸਕਦੀ ਹੈ । ਦਰਅਸਲ , ਇਕ ਸਾਲ ਤਕ ਖੇਤੀ ਕਾਨੂੰਨਾਂ ਦੇ ਖਿਲਾਫ ਵਿਚ ਪੰਜਾਬ , ਹਰਿਆਣਾ , ਯੂਪੀ ਨਾਲ ਕਈ ਰਾਜਿਆਂ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਵਰੋਧ ਕੀਤਾ ਸੀ । ਦਿੱਲੀ ਦੀ ਵੱਖ-ਵੱਖ ਸੀਮਾਵਾਂ ਤੇ ਇਹ ਵਰੋਧ ਸਾਲਭਰ ਤਕ ਚਲਿਆ, ਜਿਸਦੇ ਬਾਅਦ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਰੱਧ ਕਰਨ ਦਾ ਐਲਾਨ ਕੀਤਾ ਸੀ । ਜਾਣਕਾਰੀ ਅਨੁਸਾਰ , ਸਰਕਾਰ ਕਿਸਾਨਾਂ ਦੇ ਭਵਿੱਖ ਦੇ ਫਾਇਦੇ ਲਈ ਕਈ ਤਰ੍ਹਾਂ ਦੇ ਐਲਾਨ ਕਰ ਸਕਦੀ ਹੈ ।

ਜਾਣਕਾਰੀ ਅਨੁਸਾਰ , ਕਿਸਾਨਾਂ ਦੇ ਲਈ ਸਰਕਾਰ ਪੀਐਮ ਕਿਸਾਨ ਯੋਜਨਾ ਦੇ ਤਹਿਤ ਮਿਲਣ ਵਾਲੀ ਰਕਮ ਨੂੰ ਵੀ ਵਧਾ ਸਕਦੀ ਹੈ । ਸੂਤਰਾਂ ਦੇ ਮੁਤਾਬਿਕ ਪੀਐਮ ਕਿਸਾਨ ਯੋਜਨਾ ਵਿਚ ਮਿਲਣ ਵਾਲੇ 6 ਹਜਾਰ ਰੁਪਏ ਦੀ ਰਕਮ ਨੂੰ ਬਜਟ ਵਿਚ ਵਧਾਕਰ 8 ਹਜਾਰ ਰੁਪਏ ਪ੍ਰਤੀ ਸਾਲ ਕੀਤਾ ਜਾ ਸਕਦਾ ਹੈ। ਹਾਲਾਂਕਿ , ਹੁਣ ਤਕ ਸਰਕਾਰ ਦੀ ਤਰਫ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ । ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਰਥਕ ਸਤਿਥੀ ਸੁਧਾਰਨ ਦੇ ਲਈ ਇਹ ਕਦਮ ਚੁੱਕ ਸਕਦੀ ਹੈ ।

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਦੱਸ ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਆਰਥਕ ਲਾਭ ਮਿਲਦਾ ਹੈ । ਹਰ 4 ਮਹੀਨੇ ਤੇ ਸਰਕਾਰ ਕਿਸਾਨਾਂ ਨੂੰ ਹੁਣ ਤਕ 2-2 ਹਜਾਰ ਰੁਪਏ ਦੀ ਰਕਮ ਟਰਾਂਸਫਰ ਕਰਦੀ ਹੈ । ਹੁਣ ਤਕ ਕੁਝ 6 ਹਜਾਰ ਰੁਪਏ ਸਲਾਨਾ ਟਰਾਂਸਫਰ ਕਿੱਤੇ ਜਾਂਦੇ ਹਨ । ਇਕ ਜਨਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰੋੜਾਂ ਕਿਸਾਨਾਂ ਨੂੰ ਪੀਐਮ ਕਿਸਾਨਾਂ ਯੋਜਨਾ ਦੀ 10 ਵੀ ਕਿਸ਼ਤ ਭੇਜੀ ਸੀ ।

ਇਨ੍ਹਾਂ ਲੋਕਾਂ ਨੂੰ ਨਹੀਂ ਮਿਲਦਾ ਹੈ ਯੋਜਨਾ ਦਾ ਲਾਭ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਸੰਸਥਾਗਤ ਕਿਸਾਨਾਂ ਨੂੰ ਨਹੀਂ ਮਿਲਦਾ ਹੈ । ਸੰਵਿਧਾਨਕ ਅਹੁਦੇ ਤੇ ਬੈਠੇ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲਦਾ ਹੈ । ਇਸ ਦੇ ਇਲਾਵਾ,ਕੇਂਦਰ ਸਰਕਾਰ ਦੇ ਸਾਬਕਾ ਜਾਂ ਮੌਜੂਦਾ ਮੰਤਰੀ , ਰਾਜ ਸਰਕਾਰਾਂ ਦੇ ਸਾਬਕਾ ਜਾਂ ਮੌਜੂਦਾ ਮੰਤਰੀਆਂ ਨੂੰ , ਲੋਕਸਭਾ ਜਾਂ ਰਾਜਸਭਾ ਜਾਂ ਰਾਜ ਵਿਧਾਨਸਭਾ ਦੇ ਮੈਂਬਰਾਂ ਨੂੰ , ਨਗਰ ਨਿਗਮ ਜਾਂ ਜਿੱਲ੍ਹਾ ਪੰਚਾਇਤ ਦੇ ਸਾਬਕਾ ਜਾਂ ਮੌਜੂਦਾ ਮੇਅਰਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ ਹੈ ।

ਇਨ੍ਹਾਂ ਹੈਲਪਲਾਈਨ ਨੰਬਰਾਂ ਤੋਂ ਲੈ ਸਕਦੇ ਹੋ ਮਦਦ

ਜੇਕਰ ਤੁਹਾਨੂੰ ਪੀਐਮ ਕਿਸਾਨ ਯੋਜਨਾ ਤੋਂ ਜੁੜੀ ਕੁਝ ਜਾਣਕਾਰੀ ਜਾਂ ਫਿਰ ਮਦਦ ਦੀ ਜਰੂਰਤ ਹੈ ਤਾਂ ਤੁਸੀ ਹੈਲਪਲਾਈਨ ਨੰਬਰਾਂ ਦੀ ਮਦਦ ਲੈ ਸਕਦੇ ਹੋ। ਪੀਐਮ ਕਿਸਾਨ ਦਾ ਟੋਲ ਫ੍ਰੀ ਨੰਬਰ 18001155266, 155261 ਜੀ ਤੇ ਫੋਨ ਕਰਕੇ ਜਾਣਕਾਰੀ ਲਿੱਤੀ ਜਾ ਸਕਦੀ ਹੈ । ਇਸ ਦੇ ਇਲਾਵਾ , ਤੁਸੀ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਕ ਵੈਬਸਾਈਟ pmkisan-ict@gov.in ਤੇ ਵੱਧ ਜਾਣਕਾਰੀ ਹਾਸਲ ਕਰ ਸਕਦੇ ਹੋ।

ਇਹ ਵੀ ਪੜ੍ਹੋ : Punjab Health Insurance Scheme : ਲਾਭਪਾਤਰੀਆਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਜਾਵੇ: ਸਿਵਲ ਸਰਜਨ

Summary in English: Big decision regarding PM Kisan Yojana will now get 8 thousand annually

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters